/* SC_TH_END:4.3.24:fc0ffc30 */ ਸੰਯੁਕਤ ਕਿਸਾਨ ਮੋਰਚੇ ਅਤੇ ਟਰੇਡ ਯੂਨੀਅਨ ਮੋਰਚੇ ਨੇ ਟਰੰਪ ਤੇ ਮੋਦੀ ਦਾ ਪੁਤਲਾ ਫੂਕਿਆ – Sangrami Lehar
Now Reading
ਸੰਯੁਕਤ ਕਿਸਾਨ ਮੋਰਚੇ ਅਤੇ ਟਰੇਡ ਯੂਨੀਅਨ ਮੋਰਚੇ ਨੇ ਟਰੰਪ ਤੇ ਮੋਦੀ ਦਾ ਪੁਤਲਾ ਫੂਕਿਆ

ਸੰਯੁਕਤ ਕਿਸਾਨ ਮੋਰਚੇ ਅਤੇ ਟਰੇਡ ਯੂਨੀਅਨ ਮੋਰਚੇ ਨੇ ਟਰੰਪ ਤੇ ਮੋਦੀ ਦਾ ਪੁਤਲਾ ਫੂਕਿਆ


ਗੁਰਦਾਸਪੁਰ: ਭਾਰਤ ਦੀ ਕਿਸਾਨੀ ਤੇ ਖੇਤੀ ਖੇਤਰ ਨਾਲ ਸਬੰਧਤ ਉਦਯੋਗ ਦੀ ਤਬਾਹੀ ਦਾ ਕਾਰਨ ਬਣ ਰਹੇ ਅਮਰੀਕਾ ਭਾਰਤ ਵਪਾਰ ਸਮਝੌਤੇ ਦਾ ਜੋਰਦਾਰ ਵਿਰੋਧ ਕਰਦਿਆਂ ਸੰਯੁਕਤ ਕਿਸਾਨ ਮੋਰਚੇ ਅਤੇ ਟਰੇਡ ਯੂਨੀਅਨ ਮੋਰਚੇ ਵਲੋਂ ਜੇਲ੍ਹ ਰੋਡ ਗੁਰਦਾਸਪੁਰ ਵਿਖੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ।
ਪੁਤਲਾ ਫੂਕਣ ਉਪਰੰਤ ਪ੍ਰੈੱਸ ਬਿਆਨ ਵਿੱਚ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਨੇ ਸਾਂਝੇ ਪ੍ਰੈਸ ਬਿਆਨ ਵਿੱਚ ਕਿਹਾ ਕਿ ਮੋਦੀ ਸਰਕਾਰ ਨੇ ਅਮਰੀਕਨ ਸਾਮਰਾਜ ਹੇਠ ਗੋਡੇ ਟੇਕਦਿਆਂ ਕੀਤੇ ਸਮਝੌਤੇ ਨਾਲ ਪਹਿਲਾਂ ਹੀ ਆਰਥਿਕ ਸੰਕਟ ਮਾਰ ਹੇਠ ਭਾਰਤ ਦੀ ਸੱਤਰ ਪ੍ਰਤੀਸ਼ਤ ਕਿਸਾਨੀ ਧੰਦੇ ਨਾਲ ਜੁੜਿਆ ਤੇ ਖੇਤ ਮਜ਼ਦੂਰ ਮੁਸ਼ਕਲਾਂ ਜੂਝ ਰਿਹਾ ਹੈ, ਮੋਦੀ ਸਰਕਾਰ ਵਲੋਂ ਅਮਰੀਕਨ ਸਾਮਰਾਜ ਹੇਠ ਗੋਡੇ ਟੇਕਦਿਆਂ ਕੀਤੀ ਡੀਲ ਨਾਲ ਖੇਤੀ ਦਾ ਧੰਦਾ ਛੱਡਣ ਲਈ ਮਜਬੂਰ ਹੋ ਜਾਵੇਗਾ। ਮੋਦੀ ਸਰਕਾਰ ਦਾ ਮੰਤਰੀ ਮੰਡਲ ਤੇ ਭਾਜਪਾ ਦੀ ਸਮੁਚੀ ਲੀਡਰਸ਼ਿਪ ਝੂਠ ਬੋਲ ਰਹੀ ਕਿ ਇਸ ਡੀਲ ਕਰਕੇ ਭਾਰਤ ਦੇਸ਼ ਦੇ ਕਰੋੜਾਂ ਮਜ਼ਦੂਰਾਂ ਕਿਸਾਨਾਂ ਦਾ ਭਲਾ ਹੋਣ ਜਾ ਰਿਹਾ ਹੈ। ਸਮਝੌਤੇ ਦੀਆਂ ਸ਼ਰਤਾਂ ਵਿੱਚ ਜਿਹੜਾ ਮਾਲ ਅਮਰੀਕਾ ਤੋਂ ਭਾਰਤ ਵਿਚ ਆਏਗਾ ਉਸ ਉਪਰ ਕੋਈ ਟੈਕਸ ਨਹੀਂ ਲੱਗੇਗਾ ਅਤੇ ਜਿਹੜਾ ਮਾਲ ਭਾਰਤ ਤੋਂ ਅਮਰੀਕਾ ਭੇਜਿਆ ਜਾਵੇਗਾ, ਉਸ ਉਪਰ ਅਮਰੀਕਾ ਨੂੰ 18% ਟੈਕਸ ਲਾਏਗਾ। ਮੋਦੀ ਸਰਕਾਰ ਦਾ ਇਹ ਸਰਾਸਰ ਝੂਠ ਬੋਲ ਰਹੀ ਹੈ ਅਤੇ ਦੇਸ਼ ਵਾਸੀਆਂ ਨੂੰ ਗੁੰਮਰਾਹ ਕਰ ਰਹੀ ਹੈ। ਆਗੂਆਂ ਨੇ ਜਨਤਾ ਨੂੰ ਅਪੀਲ ਕੀਤੀ ਕਿ ਭਾਜਪਾ, ਆਰ ਐੱਸ ਐੱਸ ਤੇ ਮੋਦੀ ਸਰਕਾਰ ਦੇ ਸਮੁੱਚੇ ਮੰਤਰੀ ਮੰਡਲ ਦਾ ਦਿੱਲੀ ਕਿਸਾਨ ਅੰਦੋਲਨ ਦੀ ਤਰਜ ਤੇ ਥਾਂ ਥਾਂ ਵਿਰੋਧ ਕੀਤਾ ਜਾਏ।
ਇਸ ਮੌਕੇ ਸਰਵਸਾਥੀ ਸਤਬੀਰ ਸਿੰਘ ਸੁਲਤਾਨੀ, ਲਖਵਿੰਦਰ ਸਿੰਘ ਮਰੜ, ਮੱਖਣ ਕੁਹਾੜ, ਅਸ਼ਵਨੀ ਕੁਮਾਰ ਲੱਖਣ ਕਲਾਂ, ਟਰੇਡ ਯੂਨੀਅਨ ਆਗੂ ਧਿਆਨ ਸਿੰਘ ਠਾਕੁਰ, ਵਿਜੇ ਕੁਮਾਰ ਸੋਹਲ, ਬਲਬੀਰ ਸਿੰਘ ਮੱਲੀ, ਸ਼ਿਵ ਕੁਮਾਰ, ਸੁਖਦੇਵ ਰਾਜ ਬਹਿਰਾਮ ਪੁਰ, ਬਿਜਲੀ ਮੁਲਾਜ਼ਮ ਜਥੇਬੰਦੀਆਂ ਦੇ ਆਗੂ ਸਾਥੀ ਗੁਰਵੇਲ ਸਿੰਘ ਬੱਲ ਪੁਰੀਆ, ਜਗਤਾਰ ਸਿੰਘ ਖੁੰਡਾ, ਮੰਗਲ ਸਿੰਘ, ਜਸਪ੍ਰੀਤ ਸਿੰਘ ਮੁਲਾਜ਼ਮ ਆਗੂ ਕੁਲਦੀਪ ਪੂਰੋਵਾਲ, ਅਨਿਲ ਕੁਮਾਰ, ਬੂਟਾ ਰਾਮ ਅਜਾਦ, ਹਰਪ੍ਰੀਤ ਸਿੰਘ, ਜਸਵਿੰਦਰ ਕੁਮਾਰ, ਪਲਵਿੰਦਰ ਸਿੰਘ, ਸਤਿੰਦਰ ਸਿੰਘ ਕਾਹਲੋਂ, ਸਾਹਿਬ ਸਿੰਘ, ਲੱਖਵਿੰਦਰ ਸਿੰਘ ਅਤੇ ਹੋਰ ਆਗੂ ਹਾਜ਼ਰ ਸਨ।

Scroll To Top