Now Reading
ਬਲਬੀਰ ਬੀਰੀ ਦੇ ਮਾਤਾ ਜੀ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ

ਬਲਬੀਰ ਬੀਰੀ ਦੇ ਮਾਤਾ ਜੀ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ


ਬਿਲਗਾ: ਆਰਐੱਮਪੀਆਈ ਦੇ ਤਹਿਸੀਲ ਕਮੇਟੀ ਮੈਂਬਰ ਕਾਮਰੇਡ ਬਲਵੀਰ ਸਿੰਘ ਬੀਰੀ ਦੇ ਮਾਤਾ ਜੀ ਮਹਿੰਦਰ ਕੌਰ ਦੇ ਅੰਤਿਮ ਅਰਦਾਸ ਦੇ ਭੋਗ ਸਥਾਨਕ ਗੁਰਦੁਵਾਰਾ ਪਿਪਲੀ ਸਾਹਿਬ ਵਿਖੇ ਪਾਏ ਗਏ। ਮਾਤਾ ਮਹਿੰਦਰ ਕੌਰ ਆਪਣੇ ਪਿੱਛੇ ਮਨਜੀਤ ਸਿੰਘ ਧੀਮਾਨ (ਯੂਕੇ), ਉਹਨਾਂ ਦੀ ਪਤਨੀ ਪਰਮਜੀਤ ਕੌਰ ਅਤੇ ਭੈਣਜੀ ਰਜਿੰਦਰ ਕੌਰ (ਯੂਕੇ), ਮਰਹੂਮ ਭਰਾ ਅਮਰਜੀਤ ਸਿੰਘ ਦੀ ਪਤਨੀ ਕੰਤਾ ਧੀਮਾਨ ਹਾਜ਼ਰ ਸਨ। ਮਾਤਾ ਜੀ ਦੀ ਅੰਤਿਮ ਅਰਦਾਸ ਮੌਕੇ ਦੇਸ਼ ਭਗਤ ਯਾਦਗਰ ਹਾਲ ਜਲੰਧਰ ਦੇ ਪ੍ਰਧਾਨ ਅਤੇ ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਕੁਲਵੰਤ ਸਿੰਘ ਸੰਧੂ ਅਤੇ ਨਗਰ ਪੰਚਾਇਤ ਬਿਲਗਾ ਦੇ ਪ੍ਰਧਾਨ ਗੁਰਨਾਮ ਸਿੰਘ ਜੱਖੁ ਨੇ ਸ਼ਰਧਾਂਜਲੀਆਂ ਭੇਟ ਕਰਦਿਆਂ ਪਰਿਵਾਰ ਵਲੋਂ ਪਾਰਟੀ ਲਈ ਪਾਏ ਯੋਗਦਾਨ ਦੀ ਚਰਚਾ ਕੀਤੀ। ਅੰਤ ਵਿੱਚ ਪਾਰਟੀ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਜਸਵਿੰਦਰ ਸਿੰਘ ਢੇਸੀ ਨੇ ਆਏ ਰਿਸ਼ਤਦਾਰ, ਸੱਜਣ, ਮਿੱਤਰਾਂ ਅਤੇ ਸਨੇਹੀਆਂ ਦਾ ਧੰਨਵਾਦ ਕੀਤਾ। ਸਟੇਜ ਦੀ ਭੂਮਿਕਾ ਕਾਮਰੇਡ ਕੁਲਦੀਪ ਵਾਲੀਆ ਨੇ ਨਿਭਾਈ।

Scroll To Top