
ਝਬਾਲ: ਕਿਰਤੀ ਲੋਕਾਂ ਦੇ ਮਸੀਹਾ ਕਾਮਰੇਡ ਜਸਪਾਲ ਸਿੰਘ ਢਿੱਲੋਂ ਦਾ ਅੱਜ ਦੇਹਾਂਤ ਹੋ ਗਿਆ। ਉਨ੍ਹਾਂ ਦੇ ਚਲੇ ਜਾਣ ਨਾਲ ਪਰਿਵਾਰ ਅਤੇ ਪਾਰਟੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ। ਉਨ੍ਹਾ ਦਾ ਅੰਤਿਮ ਸਸਕਾਰ ਜੱਦੀ ਪਿੰਡ ਕੋਟ ਧਰਮ ਚੰਦ ਖੁਰਦ ਵਿਖੇ ਕੀਤਾ ਗਿਆ। ਜਿਸ ਵਿੱਚ ਵੱਖ ਵੱਖ ਜੱਥੇਬੰਦੀਆਂ ਦੇ ਆਗੂਆਂ ਵਲੋਂ ਮ੍ਰਿਤਕ ਦੇਹ ‘ਤੇ ਲਾਲ ਝੰਡਾ ਪਾ ਕੇ ਜੁਝਾਰੂ ਸਾਥੀ ਨੂੰ ਆਖਰੀ ਸਲਾਮ ਕੀਤਾ। ਇਸ ਮੌਕੇ ਹਲਕਾ ਤਰਨਤਾਰਨ ਤੋਂ ਇੰਚਾਰਜ ਕਾਂਗਰਸ ਪਾਰਟੀ ਕਰਨਬੀਰ ਸਿੰਘ ਬੁਰਜ, ਕਾਮਰੇਡ ਦਵਿੰਦਰ ਸੋਹਲ, ਇਸਤਰੀ ਸਭਾ ਦੇ ਆਗੂ ਸੀਮਾ ਸੋਹਲ, ਸਾਬਕਾ ਸਰਪੰਚ ਗੁਰਪਾਲ ਸਿੰਘ ਜਗਤਪੁਰਾ, ਕਾਮਰੇਡ ਚਮਨ ਲਾਲ ਦਰਾਜਕੇ, ਕਾਮਰੇਡ ਅਸੋਕ ਕੁਮਾਰ ਸੋਹਲ, ਖਾਲੜਾ ਮਿਸਨ ਕਮੇਟੀ ਦੇ ਬਲਵਿੰਦਰ ਸਿੰਘ ਝਬਾਲ, ਪ੍ਰਧਾਨ ਅਸੋਕ ਕੁਮਾਰ, ਕਾਮਰੇਡ ਜਸਬੀਰ ਸਿੰਘ ਝਬਾਲ, ਕਾਮਰੇਡ ਬਲਦੇਵ ਸਿੰਘ ਪੰਡੋਰੀ, ਕਾਮਰੇਡ ਦੇਵੀ ਕੁਮਾਰੀ, ਧਰਮ ਸਿੰਘ ਪੱਟੀ, ਕਿਸਾਨ ਆਗੂ ਹਰਭਜਨ ਸਿੰਘ, ਹਰਦੀਪ ਸਿੰਘ ਰਸੂਲਪੁਰ, ਮਜਦੂਰਾਂ ਦੇ ਆਗੂ ਗੁਰਨਾਮ ਸਿੰਘ ਦਾਊਦ, ਦਰਬਾਰਾ ਸਿੰਘ, ਜਗਤਾਰ ਸਿੰਘ ਕਰਮਪੁਰਾ, ਮੰਗਲ ਸਿੰਘ ਟਾਂਡਾ, ਮਨਜੀਤ ਸਿੰਘ ਬੱਗੂ, ਮਾਸਟਰ ਹਰਭਜਨ ਸਿੰਘ, ਧਰਮ ਸਿੰਘ ਪੱਟੀ,ਅਮਰੀਕ ਸਿੰਘ ਦਾਊਦ, ਮੁਖਤਾਰ ਸਿੰਘ ਮੱਲਾ ਆਦਿ ਤੋਂ ਇਲਾਵਾ ਹੋਰ ਵੀ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ।