
ਮਹਿਤਪੁਰ: ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਜਮਹੂਰੀ ਕਿਸਾਨ ਸਭਾ ਪੰਜਾਬ ਵਲੋਂ ਪਿੰਡ ਖੁਰਲਾਪੁਰ ਤੋਂ ਸ਼ੁਰੂ ਹੋਇਆ ਟਰੈਕਟਰ ਮਾਰਚ ਦਰਜਨਾਂ ਪਿੰਡਾਂ ਵਿੱਚ ਮਾਰਚ ਕਰਨ ਤੋਂ ਬਾਅਦ ਸਮਾਪਤ ਹੋਇਆ। ਇਸ ਮਾਰਚ ਦੀ ਅਗਵਾਈ ਜਗਵਿੰਦਰ ਸਿੰਘ ਚੱਤਰਥ ਅਤੇ ਗੁਰਿੰਦਰ ਸਿੰਘ ਮਹਿਤਪੁਰ ਨੇ ਕੀਤੀ। ਇਸ ਮੌਕੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਆਗੂ ਮੇਜਰ ਸਿੰਘ ਖੁਰਲਾਪੁਰ ਨੇ ਸੰਬੋਧਨ ਕਰਦਿਆਂ ਆਖਿਆ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋ ਲਾਗੂ ਕੀਤੀਆਂ ਜਾ ਰਹੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਲੋਕਾਂ ਦਾ ਗੁੱਸਾ ਬਰਕਰਾਰ ਹੈ। ਉਹਨਾਂ ਕਿਹਾ ਕਿ ਜੇ ਕੇਂਦਰ ਸਰਕਾਰ ਨੇ ਮਨਰੇਗਾ ਕਾਨੂੰਨ ਵਿੱਚ ਕੀਤਾ ਬਦਲਾਅ ਤੇ ਚਾਰ ਲੇਬਰ ਕੋਡ ਕਾਨੂੰਨ ਵਾਪਸ ਨਾ ਲਿਆ ਅਤੇ ਬਿਜਲੀ ਸੋਧ ਬਿੱਲ ਤੇ ਬੀਜ ਬਿੱਲ ਨੂੰ ਪਾਰਲੀਮੈਂਟ ਵਿੱਚ ਪੇਸ਼ ਕਰਨ ਦਾ ਯਤਨ ਕੀਤਾ ਤਾਂ ਲੋਕ ਸੜਕਾਂ ਤੇ ਉਤਰਨ ਲਈ ਮਜਬੂਰ ਹੋਣਗੇ। ਉਹਨਾਂ ਪੰਜਾਬ ਸਰਕਾਰ ਦੀ ਸਾਜ਼ਸ਼ੀ ਚੁੱਪ ਦੀ ਅਲੋਚਨਾ ਵੀ ਕੀਤੀ। ਕੀਤੇ ਗਏ ਟਰੈਕਟਰ ਮਾਰਚ ਦਾ ਪਿੰਡਾਂ ਬਾਲੌਦੀ, ਅੰਗਾਕੀੜੀ, ਖੈਹਿਰਾ, ਮੁਸ਼ਤਰਕਾ, ਝੁੱਗਿਆਂ, ਸਿੰਘਪੁਰ, ਆਦਰਾਮਾਨ, ਲੋਹਗੜ੍ਹ ਆਦਿ ਵਿੱਚ ਭਰਵਾਂ ਸਵਾਗਤ ਕੀਤਾ ਗਿਆ।
ਇਸ ਮੌਕੇ ਹੋਰਨਾ ਤੋਂ ਇਲਾਵਾ ਸਬਜ ਰੱਤੂ, ਬਲਵਿੰਦਰ ਸਿੰਘ ਮੁਵਾਸੀ, ਹਰਪ੍ਰੀਤ ਲਾਡੀ ਪਰਜੀਆ ਕਲਾਂ, ਰਾਜਾ ਪਰਜੀਆ ਕਲਾ, ਗੁਰਪ੍ਰੀਤ ਸਿੰਘ ਦਸਮੇਸ਼ ਨਗਰ, ਪਹਿਲਵਾਨ ਸਿੰਘ ਖਹਿਰਾ, ਪੰਚ ਮਹਿੰਦਰ ਸਿੰਘ, ਓਮ ਪ੍ਰਕਾਸ਼ ਖਹਿਰਾ, ਗਗਨਦੀਪ ਖਹਿਰਾ, ਹਰਪਾਲ ਸਿੰਘ ਗਰੇਵਾਲ, ਮਨਪ੍ਰੀਤ ਸਿੰਘ, ਗੁਰਵਿੰਦਰ ਸਿੰਘ ਗੋਲੂ ਆਦਿ ਹਾਜਰ ਸਨ।