
ਬਿਲਗਾ: ਅੱਜ ਇਥੇ ਮੋਹਣ ਲਾਲ ਮਸਤਾਨਾ ਦੀ ਅੰਤਿਮ ਅਰਦਾਸ ਮੌਕੇ ਉਹਨਾਂ ਦੇ ਚਹੇਤੇ, ਸੱਜਣ ਮਿੱਤਰ ਅਤੇ ਰਿਸ਼ਤੇਦਾਰ ਅਤੇ ਵੱਖ ਵੱਖ ਪਾਰਟੀਆਂ ਵਲੋਂ ਸਰਧਾਂਜਲੀ ਸਮਾਗਮ ਵਿੱਚ ਹਿੱਸਾ ਲਿਆ। ਮੋਹਣ ਲਾਲ ਮਸਤਾਨਾ ਆਪਣੇ ਸਮੇਂ ਦੇ ਗਾਇਕ ਉੱਘੇ ਚਿੰਤਕ ਅਤੇ ਖੱਬੀ ਲਹਿਰ ਦੇ ਸ਼ੁੱਭ ਚਿੰਤਕ ਸਨ। ਉਹ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਬਿਲਗਾ ਯੂਨਿਟ ਦੇ ਮੈਂਬਰ ਅਤੇ ਦਿਹਾਤੀ ਮਜ਼ਦੂਰ ਸਭਾ ਦੇ ਤਹਿਸੀਲ ਕਮੇਟੀ ਦੇ ਮੈਂਬਰ ਜੋਗਿੰਦਰ ਪਾਲ ਬਿੱਲਾ ਦੇ ਪਿਤਾ ਸਨ। ਇਨ੍ਹਾਂ ਦੇ ਭਰਾ ਜਸਵੀਰ ਸ਼ੀਰਾ, ਕੁਲਵਿੰਦਰ ਮਾਲੀ ਅਤੇ ਬਲਵੀਰ ਬੀਰਾ ਹਨ। ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਵਿੱਚ ਦਿਹਾਤੀ ਮਜ਼ਦੂਰ ਸਭਾ ਦੇ ਸੁਬਾਈ ਪ੍ਰਧਾਨ ਕਾਮਰੇਡ ਦਰਸ਼ਨ ਨਾਹਰ, ਜਮਹੂਰੀ ਕਿਸਾਨ ਸਭਾ ਦੇ ਸੂਬਾਈ ਆਗੂ ਸੰਤੋਖ ਸਿੰਘ ਬਿਲਗਾ, ਪੇਂਡੂ ਮਜ਼ਦੂਰ ਯੂਨੀਅਨ ਦੇ ਤਰਸੇਮ ਪੀਟਰ, ਕਿਰਤੀ ਕਿਸਾਨ ਯੂਨੀਅਨ ਦੇ ਸੰਤੋਖ ਸੰਧੂ, ਹਰਬੰਸ ਸਿੰਘ ਸੰਘੇੜਾ ਢਾਡੀ, ਗੁਰਨਾਮ ਸਿੰਘ ਜੱਖੂ ਪ੍ਰਧਾਨ ਨਗਰ ਪੰਚਾਇਤ ਬਿਲਗਾ ਅਤੇ ਹੋਰ ਸਾਥੀਆਂ ਨੇ ਵੀ ਮੋਹਣ ਲਾਲ ਮਸਤਾਨਾ ਦੀ ਜ਼ਿੰਦਗੀ ਵਾਰੇ ਵਿਚਾਰ ਪੇਸ਼ ਕੀਤੇ। ਆਏ ਹੋਏ ਸੱਜਣਾਂ ਵਿੱਚ ਮਾਸਟਰ ਕੁਲਦੀਪ ਵਾਲੀਆ, ਨੰਬਰਦਾਰ ਬਲਜਿੰਦਰ ਸਿੰਘ ਬੱਬੀ, ਕਾਮਰੇਡ ਬਿਹਾਰੀ ਲਾਲ ਔਜਲਾ, ਕਾਮਰੇਡ ਰਾਮਜੀ ਔਜਲਾ ਅਤੇ ਹੋਰ ਬਹੁਤ ਸਾਰੇ ਅੰਤਮ ਅਰਦਾਸ ਵਿੱਚ ਸ਼ਰੀਕ ਸਨ। ਅੰਤ ਵਿੱਚ ਉਹਨਾਂ ਦੇ ਵੱਡੇ ਸਪੁੱਤਰ ਜੁਗਿੰਦਰ ਪਾਲ ਬਿੱਲਾ ਟੇਲਰ ਮਾਸਟਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।