Now Reading
ਬਿਜਲੀ ਸੋਧ ਬਿਲ ਵਾਪਸ ਲੈਣ, ਮਨਰੇਗਾ ਦੀ ਬਹਾਲੀ ਤੇ ਹੋਰ ਮੰਗਾਂ ਲਈ ਕਿਸਾਨਾਂ ਮਜ਼ਦੂਰਾਂ ਵਲੋਂ ਕੀਤਾ ਗਿਆ ਵਿਸ਼ਾਲ ਇਕੱਠ

ਬਿਜਲੀ ਸੋਧ ਬਿਲ ਵਾਪਸ ਲੈਣ, ਮਨਰੇਗਾ ਦੀ ਬਹਾਲੀ ਤੇ ਹੋਰ ਮੰਗਾਂ ਲਈ ਕਿਸਾਨਾਂ ਮਜ਼ਦੂਰਾਂ ਵਲੋਂ ਕੀਤਾ ਗਿਆ ਵਿਸ਼ਾਲ ਇਕੱਠ


ਗੁਰਦਾਸਪੁਰ: ਕਿਸਾਨਾਂ, ਮਜ਼ਦੂਰਾਂ, ਬਿਜਲੀ ਕਾਮਿਆਂ ਤੇ ਹੋਰ ਲੋਕ ਹਿਤੈਸ਼ੀ ਜਥੇਬੰਦੀਆਂ ਵਲੋਂ ਅੱਜ ਡੀਸੀ ਦਫਤਰ ਗੁਰਦਾਸਪੁਰ ਸਾਹਮਣੇ ਵਿਸ਼ਾਲ ਤੇ ਰੋਹ ਭਰਪੂਰ ਧਰਨਾ ਦਿੱਤਾ ਗਿਆ। ਇਸ ਧਰਨੇ ਦੀਆਂ ਮੁੱਖ ਮੰਗਾਂ ਵਿੱਚ ਬਿਜਲੀ ਸੋਧ ਬਿਲ ਤੇ ਬੀਜ ਬਿੱਲ ਵਾਪਸ ਲੈਣ, ਮਨਰੇਗਾ ਕਾਨੂੰਨ ਨੂੰ ਬਹਾਲ ਕਰਨ ਤੇ ਚਾਰ ਸਿਵਿਲ ਕੋਡ ਰੱਦ ਕਰਕੇ ਪੁਰਾਣੇ 44 ਕਾਨੂੰਨ ਬਹਾਲ ਕਰਨ, ਬੇਰੁਜ਼ਗਾਰੀ ਦੂਰ ਕਰਨ ਆਦਿ ਸ਼ਾਮਿਲ ਸਨ।
ਇਸ ਧਰਨੇ ਦੀ ਪ੍ਰਧਾਨਗੀ ਬਲਬੀਰ ਸਿੰਘ ਕੱਤੋਵਾਲ, ਲਖਵਿੰਦਰ ਸਿੰਘ ਮਰੜ, ਰਾਜ ਗੁਰਵਿੰਦਰ ਸਿੰਘ ਲਾਡੀ, ਤਰਲੋਕ ਸਿੰਘ ਬਹਿਰਾਮਪੁਰ, ਦਿਲਬਾਗ ਸਿੰਘ ਡੋਗਰ, ਮੱਖਣ ਸਿੰਘ ਕੁਹਾੜ ,ਅਸ਼ਵਨੀ ਕੁਮਾਰ ਲਖਣ ਕਲਾਂ, ਗੁਰਮੁਖ ਸਿੰਘ ਖਹਿਰਾ, ਬਲਬੀਰ ਸਿੰਘ ਬੈਂਸ, ਗੁਰਮੀਤ ਸਿੰਘ ਮਗਰਾਲਾ, ਬਲਵਿੰਦਰ ਸਿੰਘ ਔਲਖ ਰਾਜੂ, ਐਸ ਪੀ ਸਿੰਘ ਗੋਸਲ, ਵਿਜੇ ਸੋਹਲ, ਜੋਗਿੰਦਰ ਪਾਲ ਪਨਿਆੜ, ਧਿਆਨ ਸਿੰਘ ਠਾਕਰ, ਸੰਜੀਵ ਮਿੰਟੂ, ਬਿਮਲ ਕੌਰ, ਸ਼ਮਸ਼ੇਰ ਸਿੰਘ ਨਵਾਂ ਪਿੰਡ, ਧੀਰ ਸਿੰਘ ਸਿੱਧੂ, ਦਿਲਬਾਗ ਸਿੰਘ, ਹੰਸਾ ਸਿੰਘ ਬਟਾਲਾ ਬਲਬੀਰ ਸਿੰਘ ਮੱਲੀ, ਸੰਜੀਵ ਸੈਣੀ, ਜਗਤਾਰ ਸਿੰਘ ਖੁੰਡਾ, ਬਲਵਿੰਦਰ ਸਿੰਘ ਉਦੀਪੁਰੀ, ਸਾਹਿਬ ਸਿੰਘ ਧਾਲੀਵਾਲ, ਗੁਰਵੇਲ ਸਿੰਘ ਬਲਪੁਰੀਆ, ਮੇਜਰ ਸਿੰਘ ਕੋਟ ਟੋਡਰਮੱਲ, ਦਿਲਬਾਗ ਸਿੰਘ ਨਵਾਂ ਪਿੰਡ, ਰਾਜਬੀਰ ਸਿੰਘ ਬਟਾਲਾ ਡੀਪੂ, ਤਰਨਜੀਤ ਸਿੰਘ ਆਦਿ ਨੇ ਕੀਤੀ। ਪ੍ਰਧਾਨਗੀ ਮੰਡਲ ਤੋਂ ਇਲਾਵਾ ਸਤਬੀਰ ਸਿੰਘ ਸੁਲਤਾਨੀ, ਕਰਨੈਲ ਸਿੰਘ ਸ਼ੇਰਪੁਰ, ਲਖਬੀਰ ਸਿੰਘ, ਗੁਰਦੀਪ ਕੌਰ ਗੋਸਲ, ਹਰਜੀਤ ਸਿੰਘ ਕਾਹਲੋਂ, ਮੰਗਤ ਸਿੰਘ ਜੀਵਨ ਚੱਕ, ਗੁਲਜਾਰ ਸਿੰਘ ਬਸੰਤਕੋਟ, ਬਲਵਿੰਦਰ ਕੌਰ ਕਾਲਾ ਅਫਗਾਨਾ, ਹਜ਼ਾਰਾਂ ਸਿੰਘ ਗਿੱਲ, ਅਜੀਤ ਸਿੰਘ ਹੁੰਦਲ, ਰੂਪ ਸਿੰਘ ਪੱਡਾ, ਪਲਵਿੰਦਰ ਸਿੰਘ ਮਠੋਲਾ, ਸੰਜੀਵ ਸ਼ਰਮਾ, ਰਘਬੀਰ ਸਿੰਘ ਚਾਹਲ, ਮਨਮੋਹਣ ਸਿੰਘ ਛੀਨਾ ਆਦਿ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ।
ਇਕੱਠ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕੇਂਦਰ ਸਰਕਾਰ ਤੇ ਦੋਸ਼ ਲਾਇਆ ਕਿ ਉਹ ਕਿਸਾਨਾਂ ਮਜ਼ਦੂਰਾਂ ਤੇ ਹੋਰ ਸਭ ਮਿਹਨਤ ਕਸ਼ਾਂ ਨੂੰ ਬਰਬਾਦ ਕਰ ਰਹੀ ਹੈ। ਗਰੀਬਾਂ ਦੀਆਂ ਜੇਬਾਂ ਤੇ ਡਾਕਾ ਮਾਰ ਕੇ ਅਡਾਨੀਆਂ ਅੰਬਾਨੀਆਂ ਨੂੰ ਲਾਭ ਪਹੁੰਚਾ ਰਹੀ ਹੈ। ਸਾਰੇ ਅਧਿਕਾਰ ਆਪਣੇ ਕੋਲ ਰੱਖ ਕੇ ਫੈਡਰਲ ਢਾਂਚਾ ਬਰਬਾਦ ਕਰ ਰਹੀ ਹੈ। ਬਿਜਲੀ ਸੋਧ ਬਿਲ ਨਾਲ ਜਿੱਥੇ ਲੋਕਾਂ ਨੂੰ ਮੁਫਤ ਜਾਂ ਸਸਤੀ ਬਿਜਲੀ ਦੀ ਸਹੂਲਤ ਖਤਮ ਹੋ ਜਾਵੇਗੀ ਅਤੇ ਇਸ ਦਾ ਲਾਭ ਨਿੱਜੀ ਕੰਪਨੀਆਂ ਨੂੰ ਹੋਵੇਗਾ। ਮਨਰੇਗਾ ਨਾਲ ਗਰੀਬਾਂ ਨੂੰ ਪਹਿਲਾਂ ਹੀ ਮਸਾ 50 ਦਿਨ ਸਾਲ ਚ ਕੰਮ ਮਿਲਦਾ ਸੀ ਹੁਣ ਰਾਜਾਂ ਤੇ 10% ਦੀ ਥਾਂ 40% ਖਰਚਾ ਪਾ ਕੇ ਕੇਂਦਰ ਦੀ ਮਨ ਮਰਜ਼ੀ ਨਾਲ ਕੀ ਕੰਮ ਦੇ ਕੇ ਉਹਨਾਂ ਤੋਂ ਮਾੜੀ ਮੋਟੀ ਮਿਲਦੀ ਰੋਟੀ ਰੋਜੀ ਵੀ ਖੋਹ ਰਹੀ ਹੈ।
ਨਵਾਂ ਬੀਜ ਬਿੱਲ ਸਿਰਫ ਕੁਝ ਕੁ ਵੱਡੀਆਂ ਕੰਪਨੀਆਂ ਨੂੰ ਲਾਭ ਦੇਣ ਲਈ ਹੀ ਲਿਆਂਦਾ ਜਾ ਰਿਹਾ ਹੈ। ਇਸ ਸਮੇਂ ਮਜ਼ਦੂਰਾਂ ਦੀਆਂ ਲੰਬੀਆਂ ਲੜਾਈਆਂ ਨਾਲ ਪ੍ਰਾਪਤ ਕੀਤੇ 44 ਕਾਨੂੰਨ ਖਤਮ ਕਰਕੇ ਜੋ ਚਾਰ ਕੋਡ ਬਣਾਏ ਹਨ ਉਹ ਨਿਰੋਲ ਕਾਰਪੋਰੇਟਾਂ ਨੂੰ ਹੋਰ ਖੁਸ਼ਹਾਲ ਕਰ ਲਈ ਹਨ, ਜਦ ਕਿ ਮਜ਼ਦੂਰਾਂ ਦੀ ਡਿਊਟੀ ਅੱਠ ਘੰਟੇ ਦੀ ਥਾਂ 12 ਘੰਟੇ ਕਰ ਦਿੱਤੀ ਹੈ। ਵਰਤੋ ਤੇ ਸੁੱਟੋ ਦੀ ਨੀਤੀ ਮਜ਼ਦੂਰ ਵਰਗ ਤੇ ਲਾਗੂ ਕੀਤੀ ਗਈ ਹੈ। ਆਗੂਆਂ ਨੇ ਚੇਤਾਵਨੀ ਦਿੱਤੀ ਕਿ ਮਜ਼ਦੂਰ ਜਮਾਤ ਨੂੰ ਜਾਤਾਂ ਧਰਮਾਂ ਦੇ ਨਾਂ ਤੇ ਵੰਡਣ ਦੀ ਨੀਤੀ ਹਰਗਿਜ਼ ਸਫਲ ਨਹੀਂ ਹੋਣ ਦਿੱਤੀ ਜਾਵੇਗੀ ਅਤੇ ਜੇ ਕੇਂਦਰ ਸਰਕਾਰ ਨੇ ਆਪਣੀਆਂ ਲੋਕ ਵਿਰੋਧੀ ਨੀਤੀਆਂ ਵਿੱਚ ਤਬਦੀਲੀ ਨਾ ਕੀਤੀ ਤਾਂ ਇਸ ਦੇ ਗੰਭੀਰ ਸਿੱਟੇ ਭੁਗਤਣੇ ਪੈਣਗੇ। ਉਹਨਾਂ ਨੇ ਸਪਸ਼ਟ ਕਿਹਾ ਕਿ ਇਹ ਦੇਸ਼ ਮੋਦੀ ਜਾਂ ਸ਼ਾਹ ਦਾ ਨਹੀਂ ਇਹ ਮਿਹਨਤਕਸ਼ ਲੋਕਾਂ ਦਾ ਦੇਸ਼ ਹੈ ਤੇ ਉਹ ਇਸ ਦੇਸ਼ ਨੂੰ ਬਚਾਉਣ ਲਈ ਆਖਰੀ ਸਾਹ ਤੱਕ ਵੀ ਲੜਦੇ ਰਹਿਣਗੇ।
ਇਸ ਮੌਕੇ ਵੈਨੇਜ਼ੁਏਲਾ ਤੇ ਅਮਰੀਕਾ ਦੇ ਹਮਲੇ ਦੀ ਨਿਖੇਧੀ ਕੀਤੀ ਗਈ, ਜੇਲਾਂ ਵਿੱਚ ਬੰਦ ਸਾਰੇ ਬੁੱਧੀ ਜੀਵੀ ਤੇ ਸਮਾਜਿਕ ਕਾਰਕੁਨ ਤੇ ਕੈਦ ਕੱਟ ਚੁੱਕੇ ਸਾਰੇ ਹੀ ਕੈਦੀ ਰਿਹਾ ਕਰਨ, ਪੱਤਰਕਾਰਾਂ ਤੇ ਨਜਾਇਜ਼ ਕੀਤੇ ਪਰਚੇ ਰੱਦ ਕਰਨ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਮੁਕੇਸ਼ ਮਲੋਦ ਨੂੰ ਫੌਰੀ ਰਿਹਾ ਕਰਨ ਆਦਿ ਦੇ ਮਤੇ ਦੀ ਪਾਸ ਕੀਤੇ ਗਏ।

Scroll To Top