
ਬਿਲਗਾ: ਅੱਜ ਬਹੁਤ ਹੀ ਜੁਝਾਰੂ ਅਤੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਜੁਝਾਰੂ ਸਾਥੀ ਕਾਮਰੇਡ ਕੁਲਵੀਰ ਸਿੰਘ ਸ਼ੀਰਾ ਦੀ ਅੰਤਿਮ ਅਰਦਾਸ ਸਥਾਨਕ ਗੁਰਦਵਾਰਾ ਪਿੱਪਲੀ ਸਾਹਿਬ ਵਿਖੇ ਕੀਤੀ ਗਈ। ਕਾਮਰੇਡ ਸ਼ੀਰਾ ਲੰਬੇ ਸਮੇਂ ਤੋੰ ਭਿਆਨਕ ਬਿਮਾਰੀ ਤੋਂ ਪੀੜਤ ਸਨ।ਕਾਮਰੇਡ ਸ਼ੀਰਾ ਆਪਣੇ ਪਿੱਛੇ ਧਰਮ ਪਤਨੀ ਰਵਿੰਦਰ ਕੌਰ ਅਤੇ ਦੋ ਬੇਟੇ ਜਾਗਦੀਪ ਸਿੰਘ ਅਤੇ ਪਾਲ ਸਿੰਘ ਛੱਡ ਗਏ। ਇਸ ਸਮੇਂ ਕਾਮਰੇਡ ਸੰਤੋਖ ਸਿੰਘ ਬਿਲਗਾ ਨੇ ਕਾਮਰੇਡ ਸ਼ੀਰਾ ਦੀ ਖੱਬੀ ਸੋਚ ਦੀ ਵਿਚਾਰਧਾਰਾ ਅਤੇ ਜੀਵਨ ਬਾਰੇ ਜਾਣਕਾਰੀ ਦਿੱਤੀ। ਅੰਤ ਵਿੱਚ ਕਾਮਰੇਡ ਸ਼ੀਰਾ ਦੀ ਭੈਣ ਬਲਜਿੰਦਰ ਕੌਰ ਕਿਰਤੀ ਕਿਸਾਨ ਯੂਨੀਅਨ ਦੀ ਇਸਤਰੀ ਵਿੰਗ ਦੀ ਪ੍ਰਧਾਨ ਨੇ ਆਏ ਰਿਸ਼ਤੇਦਾਰ ਅਤੇ ਸਾਕ ਸੰਬੰਧੀਆਂ ਦਾ ਧੰਨਵਾਦ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਮਾਸਟਰ ਕੁਲਦੀਪ ਵਾਲੀਆ ਨੇ ਨਿਭਾਈ।