
ਵਫਗਵਾੜਾ: ਤਰਕਸ਼ੀਲ ਵਿਚਾਰਾਂ ਤੋਂ ਪ੍ਰੇਰਿਤ ਹੋ ਕੇ ਆਪਣੇ ਪਤੀ ਜਮਨਾ ਦਾਸ ਦੀ ਪ੍ਰੇਰਨਾ ਸਦਕਾ ਬੀਬੀ ਬਚਨੋ ਵਾਸੀ ਉਚਾ ਪਿੰਡ ਦੀ ਮ੍ਰਿਤਕ ਦੇਹ ਮੈਡੀਕਲ ਖੋਜ ਕਾਰਜਾਂ ਲਈ ਪਿਮਜ਼ ਜਲੰਧਰ ਨੂੰ ਪ੍ਰਦਾਨ ਕੀਤੀ ਗਈ। ਵਰਨਣਯੋਗ ਹੈ ਕਿ ਬੀਬੀ ਜੀ ਨੇ ਮੌਤ ਤੋਂ ਇਕ ਸਾਲ ਪਹਿਲਾਂ ਹੀ ਇਹ ਨਿਰਣਾ ਲੈ ਲਿਆ ਸੀ ਕਿ ਉਸ ਦੀ ਮੌਤ ਹੋਣ ‘ਤੇ ਉਸਦੀ ਮ੍ਰਿਤਕ ਦੇਹ ਮੈਡੀਕਲ ਖੋਜ ਕਾਰਜਾਂ ਲਈ ਮੈਡੀਕਲ ਕਾਲਜ ਨੂੰ ਦੇ ਦਿੱਤੀ ਜਾਵੇ। ਇਸ ਦੁਖਦਾਈ ਪਲਾਂ ਚ ਵੀ ਮਾਤਾ ਜੀ ਦੇ ਪਤੀ ਜਮਨਾ ਦਾਸ, ਪੁੱਤਰ ਚਰਨਜੀਤ ਬਿੱਲਾ ਸਮੇਤ ਸਾਰੇ ਪਰਿਵਾਰ ਨੇ ਹੌਸਲਾ ਦਿਖਾਉਂਦੇ ਹੋਏ ਪੂਰੀ ਜ਼ਿੰਮੇਵਾਰੀ ਨਾਲ ਬੀਬੀ ਬਚਨੋ ਦੀ ਮ੍ਰਿਤਕ ਦੇਹ ਪੂਰੇ ਸਤਿਕਾਰ ਸਹਿਤ ਪਿਮਜ਼ ਜਲੰਧਰ ਲਈ ਰਵਾਨਾ ਕੀਤੀ।
ਇਸ ਮੌਕੇ ਹੋਰ ਬਹੁਤ ਸਾਰੇ ਰਿਸ਼ਤੇਦਾਰਾਂ, ਪਿੰਡ ਵਾਸੀਆਂ ਤੇ ਪਤਵੰਤਿਆਂ ਸਮੇਤ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਆਗੂ ਸਾਥੀ ਜਸਵਿੰਦਰ ਸਿੰਘ ਫਗਵਾੜਾ, ਸੁਖਦੇਵ ਫਗਵਾੜਾ, ਡਾ ਜੋਗਿੰਦਰ ਕੁਲੇਵਾਲ , ਮਾ ਜਗਦੀਸ਼ ਕੁਮਾਰ ਨਵਾਂ ਸ਼ਹਿਰ ਅਤੇ ਸੁਖਵਿੰਦਰ ਗੋਗਾ ਆਦਿ ਮੌਜੂਦ ਸਨ।