
ਗੁਰਦਾਸਪੁਰ: ਖੱਬੇ ਪਖੀ ਧਿਰਾਂ ਸੀਪੀਆਈ, ਸੀਪੀਐੱਮ, ਸੀਪੀਐੱਮਐੱਲ ਲਿਬਰੇਸ਼ਨ ਅਤੇ ਆਰਐੱਮਪੀਆਈ ਦੇ ਵਰਕਰਾਂ ਨੇ ਅਮਰੀਕੀ ਸਾਮਰਾਜੀਆਂ ਵੱਲੋਂ ਵੈਨਜੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਧੂਰੋ ਅਤੇ ਉਹਨਾਂ ਦੀ ਪਤਨੀ ਨੂੰ ਉਨਾ ਦੇ ਦੇਸ਼ ਵਿਚਲੀ ਰਹਾਇਸ ਚੋ ਅਗਵਾ ਕਰਕੇ ਲੈ ਜਾਣ ਦੇ ਵਿਰੋਧ ਵਿੱਚ ਸਥਾਨਕ ਗੁਰੂ ਨਾਨਕ ਪਾਰਕ ਵਿਖੇ ਰੈਲੀ ਕੀਤੀ ਗਈ ਅਤੇ ਸ਼ਹਿਰ ਵਿੱਚ ਪ੍ਰਦਰਸ਼ਨ ਕਰਕੇ ਅਮਰੀਕੀ ਰਾਸ਼ਟਰਪਤੀ ਡੋਨਾਲਾ ਟਰੰਪ ਦਾ ਪੁਤਲਾ ਡਾਕਖਾਨਾ ਚੌਕ ਵਿਚ ਪੁਤਲਾ ਫੂਕਿਆ ਗਿਆ। ਖੱਬੇ ਪੱਖੀ ਵਰਕਰਾਂ ਨੂੰ ਸੰਬੋਧਨ ਕਰ ਕਰਦਿਆ ਰੂਪ ਸਿੰਘ ਪਡਾ, ਜਗਜੀਤ ਸਿੰਘ ਅਲੂਣਾ, ਮੱਖਣ ਕੁਹਾੜ ਅਤੇ ਗੁਰਮੀਤ ਸਿੰਘ ਬਖਤਪੁਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਵੈਨਜੂਏਲਾ ਤੇ ਅਮਰੀਕੀ ਸਾਮਰਾਜ ਦਾ ਹਮਲਾ ਸਿੱਧਾ ਦੂਸਰੇ ਦੇਸ਼ ਦੀ ਆਜ਼ਾਦੀ ਦੀ ਹੋਂਦ ਤੇ ਹਮਲਾ ਹੈ। ਅਮਰੀਕਾ ਬੀਤੇ ਸਾਲਾਂ ਤੋਂ ਵੈਨਜੂਏਲਾ ਦੇ ਰਾਸ਼ਟਰਪਤੀ ਨੂੰ ਅਮਰੀਕਾ ਅੱਗੇ ਗੋਡੇ ਟੇਕਣ ਲਈ ਮਜਬੂਰ ਕਰ ਰਿਹਾ ਸੀ, ਜੋ ਵੈਨਜੁਏਲਾ ਦੇ ਰਾਸ਼ਟਰਪਤੀ ਅਤੇ ਉਥੋਂ ਦੇ ਲੋਕਾਂ ਨੂੰ ਮਨਜ਼ੂਰ ਨਹੀਂ ਸੀ। ਅਸਲ ਵਿੱਚ ਅਮਰੀਕਾ ਦੀ ਅੱਖ ਵੈਨਜੁਏਲਾ ਵਿਚਲੇ ਕੱਚੇ ਤੇਲ ਦੇ ਭੰਡਾਰਾਂ ਉੱਪਰ ਹੈ ਜੋ ਕਿ ਕੱਚਾ ਤੇਲ ਦੁਨੀਆ ਭਰ ਤੇਲ ਉਤਪਾਦਕ ਦੇਸ਼ਾਂ ਤੋਂ ਸਭ ਤੋਂ ਜਿਆਦਾ ਕਰੀਬ 300 ਮਿਲੀਅਨ ਬੈਰਲ ਦੇ ਭੰਡਾਰ ਹਨ, ਜਿਸ ਉਪਰ ਅਮਰੀਕਾ ਕਬਜ਼ਾ ਕਰਨਾ ਚਾਹੁੰਦਾ ਹੈ। ਅਮਰੀਕਾ ਨੂੰ ਸਭ ਤੋਂ ਬੁਰੀ ਗੱਲ ਲੱਗਦੀ ਸੀ ਕਿ ਵੈਨਜੁਏਲਾ ਦਾ ਰਾਸ਼ਟਰਪਤੀ ਇੱਕ ਕਮਿਊਨਿਸਟ ਅਤੇ ਸਮਾਜਵਾਦੀ ਦੇਸ਼ ਦੀ ਸਰਕਾਰ ਦਾ ਮੁੁਖੀ ਹੈ। ਟਰੰਪ ਦਾ ਇਹ ਬਿਆਨ ਵੀ ਅਤੀ ਨਿੰਦਣ ਯੋਗ ਹੈ ਕਿ ਵੈਨਜੁਏਲਾ ਦੀ ਅਗਲੀ ਸਰਕਾਰ ਨੂੰ ਬਨਾਉਣ ਸਬੰਧੀ ਅਮਰੀਕਾ ਖੁਦ ਤਹਿ ਕਰੇਗਾ।ਆਗੂਆ ਕਿਹਾ ਕਿ ਅਮਰੀਕੀ ਰਾਸਟਰਪਤੀ ਦਾ ਅਗਲਾ ਨਿਸਾਨਾ ਈਰਾਨ ਹੈ ਜਿਸ ਨੂੰ ਟਰੰਪ ਲਗਾਤਾਰ ਖੁਲੇਆਮ ਧਮਕਾ ਰਿਹਾ ਹੈ ਅਤੇ ਈਰਾਨ ਦੇ ਅੰਦਰੂਨੀ ਮਾਮਲਿਆ ਵਿੱਚ ਸਰੇਆਮ ਦਖਲਅੰਦਾਜ਼ੀ ਕਰ ਰਿਹਾ ਹੈ।ਆਗੂਆਂ ਨੇ ਮੰਗ ਕੀਤੀ ਅਮਰੀਕਾ ਮਾਧੂਰ ਅਤੇ ਉਸ ਦੀ ਪਤਨੀ ਨੂੰ ਅਜਾਦ ਕਰੇ ਅਤੇ ਵੈਨਜੂਏਲਾ ਚੋਂ ਫੌਰੀ ਦਖਲ ਬੰਦ ਕਰੇ। ਇਸ ਸਮੇਂ ਰੂਪ ਸਿੰਘ ਸਿੱਧੂ, ਜਨਕ ਰਾਜ, ਸੁਖਦੇਵ ਸਿੰਘ ਭਾਗੋਕਾਵਾਂ, ਪ੍ਰੇਮ ਮਸੀਹ ਸੋਨਾ, ਸਿਵ ਕੁਮਾਰ ਅਤੇ ਠਾਕੁਰ ਧਿਆਨ ਸਿੰਘ ਅਤੇ ਕੁਲਦੀਪ ਰਾਜੂ ਹਾਜ਼ਰ ਸਨ।