Now Reading
ਹਰਿਆਣੇ ਦੇ ਕਿਸਾਨ ਆਗੂ ਮਦਦ ਲਈ ਜਾਇਜ਼ਾ ਲੈਣ ਪੁੱਜੇ

ਹਰਿਆਣੇ ਦੇ ਕਿਸਾਨ ਆਗੂ ਮਦਦ ਲਈ ਜਾਇਜ਼ਾ ਲੈਣ ਪੁੱਜੇ


ਅਜਨਾਲਾ: ਹਰਿਆਣਾ ਦੇ ਕੈਥਲ ਜ਼ਿਲ੍ਹੇ ਦੇ ਸਾਥੀ ਅੱਜ ਹੜ੍ਹ ਪੀੜਤ ਲੋਕਾਂ ਦਾ ਜਾਇਜ਼ਾ ਲੈਣ ਪਹੁੰਚੇ। ਜਿਸ ‘ਚ ਸਾਥੀ ਮਨਦੀਪ, ਗੋਪੀ ਰਾਮ ਅਤੇ ਉਹਨਾਂ ਦੀ ਟੀਮ ਦੇ ਸਾਥੀ ਜਮਹੂਰੀ ਕਿਸਾਨ ਸਭਾ ਦੇ ਪ੍ਰਧਾਨ ਡਾਕਟਰ ਸਤਨਾਮ ਸਿੰਘ ਅਜਨਾਲਾ ਅਤੇ ਕੁਲਵੰਤ ਸਿੰਘ ਮੱਲੂ ਨੰਗਲ ਨਾਲ ਸੰਪਰਕ ਕਰਕੇ ਅਜਨਾਲਾ ਦੇ ਵੱਖ ਵੱਖ ਪਿੰਡਾਂ ਦਾ ਜਾਇਜਾ ਲੈਣ ਲਈ ਲੋਕਾਂ ਨੂੰ ਮਿਲੇ। ਰਾਵੀ ਦਰਿਆ ਟੁੱਟ ਕੇ ਸਾਰੇ ਏਰੀਏ ਵਿੱਚ ਪਾਣੀ ਭਰ ਆਇਆ ਸੀ ਉਸ ਦਾ ਵੀ ਜਾਇਜ਼ਾ ਲਿਆ ਗਿਆ ਅਤੇ ਜਾਣਕਾਰੀ ਲਈ ਕਿ ਪੀੜਤ ਲੋਕਾਂ ਨੂੰ ਕਿਹੜੀ ਵਸਤੂ ਦੀ ਜ਼ਰੂਰਤ ਹੈ ਅਤੇ ਲੋੜਵੰਦਾ ਤੱਕ ਕਿਸ ਤਰ੍ਹਾਂ ਪੁੱਜਦਾ ਕਰਨਾ ਹੈ, ਇਸ ਬਾਰੇ ਜਾਣਕਾਰੀ ਹਾਸਲ ਕੀਤੀ ਗਈ। ਇਸ ਸਬੰਧੀ ਐੱਸਕੇਐੱਮ ਦੇ ਕੈਂਪ ਵਿੱਚ ਬੈਠ ਕੇ ਵਿਚਾਰ ਵਟਾਂਦਰਾ ਕੀਤਾ ਗਿਆ।
ਹਰਿਆਣੇ ਦੇ ਸਾਥੀਆਂ ਨੇ ਕਿਹਾ ਕਿ ਐੱਸਕੇਐੱਮ ਦੇ ਸਾਥੀ ਜੋ ਵੀ ਵਸਤਾਂ ਲਿਆਉਣ ਲਈ ਕਹਿਣਗੇ ਅਸੀਂ ਉਸੇ ਟਾਈਮ ਲੈ ਕੇ ਹੜ੍ਹ ਪੀੜਤਾਂ ਦੀ ਮਦਦ ਕਰਨ ਲਈ ਆਵਾਂਗੇ। ਐੱਸਕੇਐੱਮ ਵੱਲੋਂ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ ਗਿਆ ਅਤੇ ਰਾਤ ਠਹਿਰਨ ਦਾ ਪ੍ਰਬੰਧ ਲਖਵਿੰਦਰ ਸਿੰਘ ਮਿੰਟੂ ਭਲਾ ਪਿੰਡ ਦੇ ਘਰ ਕੀਤਾ ਗਿਆ।

Scroll To Top