
ਜਲੰਧਰ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵਲੋਂ ਮਨੂੰਵਾਦ ਭਜਾਓ – ਬੇਗਮਪੁਰਾ ਵਸਾਓ ਦੇ ਸੱਦੇ ਤਹਿਤ ਲੋਕਾਂ ਨੂੰ ਜਾਗਰੂਕ ਕਰਨ, ਅਤੇ ਡਾਕਟਰ ਭੀਮ ਰਾਓ ਅੰਬੇਦਕਰ ਦੇ ਪ੍ਰੀਨਿਰਵਾਣ ਦਿਵਸ ਮੌਕੇ ਪਿੰਡ ਜਮਸ਼ੇਰ ਖਾਸ ਜਲੰਧਰ ਵਿਖੇ ਸਾਥੀ ਸੰਤੋਖ ਸਿੰਘ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਤਹਿਸੀਲ ਸਕੱਤਰ ਬਲਦੇਵ ਸਿੰਘ ਨੂਰਪੁਰੀ ਨੇ ਦੱਸਿਆ ਕਿ ਦੇਸ਼ ਵਿੱਚ ਰਾਜਸਤਾ ਕਾਬਜ਼ ਮੋਦੀ ਸਰਕਾਰ ਦੇਸ਼ ਦਾ ਸੰਵਿਧਾਨ ਨੂੰ ਬਦਲ ਕੇ ਮਨੂੰਵਾਦੀ ਸੋਚ ਵਾਲਾ ਸੰਵਿਧਾਨ ਲਾਗੂ ਕਰਨ ਲਈ ਯਤਨਸ਼ੀਲ ਹੈ ਜਿਸ ਕਰਕੇ ਕਈ ਤਰ੍ਹਾਂ ਦੇ ਹਮਲੇ ਕੀਤੇ ਜਾ ਰਹੇ ਹਨ। ਲੋਕਾਂ ਦੇ ਬੁਨਿਆਦੀ ਹੱਕ, ਸੰਘਰਸ਼ਾਂ ਨਾਲ ਬਣਵਾਏ ਕਾਨੂੰਨ ਖ਼ਤਮ ਕਰਕੇ ਕਾਰਪੋਰੇਟ ਘਰਾਣਿਆਂ ਨੂੰ ਲੋਕਾਂ ਨੂੰ ਲੁੱਟਣ ਲਈ ਖੁੱਲੀਆਂ ਛੁੱਟੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਟੀਫ਼ਨ ਚਿਤੇਵਾਣੀ, ਖੁਸ਼ੀ ਰਾਮ ਐਜੀ, ਸ਼ਿੰਦੋ ਗਿੱਲ, ਬਿੰਦਰ ਮਹਿਮਦਪੁਰ, ਜਰਨੈਲ ਸਿੰਘ, ਬਾਬਾ ਬਲਵੀਰ ਬਿੱਲਾ ਹਾਜ਼ਰ ਸਨ।