
ਭਿੱਖੀਵਿੰਡ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਵਲੋਂ ਸੂਬਾ ਕਮੇਟੀ ਦੇ ਸੱਦੇ ‘ਤੇ ਮਨਾਏ ਜਾ ਰਹੇ ‘ਮਨੂੰਵਾਦ ਭਜਾਓ ਬੇਗਮਪੁਰਾ ਵਸਾਓ’ ਪੰਦਰਵਾੜੇ ਤਹਿਤ ਪਿੰਡ ਕਾਲੀਆਂ ਸਕੱਤਰਾਂ ਵਿਖੇ ਖੇਤ ਮਜ਼ਦੂਰਾਂ ਦੀ ਭਰਮੀ ਮੀਟਿੰਗ ਬਲਕਾਰ ਦੇ ਗ੍ਰਹਿ ਵਿਖੇ ਹੋਈ। ਜਿਸ ਵਿੱਚ ਮਜ਼ਦੂਰ ਔਰਤਾਂ ਤੇ ਮਰਦਾਂ ਨੇ ਹਿਸਾ ਲਿਆ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਦੇ ਜ਼ਿਲ੍ਹਾ ਪ੍ਰਧਾਨ ਚਮਨ ਲਾਲ ਦਰਾਜਕੇ ਨੇ ਕਿਹਾ ਕਿ ਆਰ ਐਸ ਐਸ ਵੱਲੋਂ ਮੁਸਲਮਮਾਨ, ਬੋਧੀ, ਜੈਨੀ, ਇਸਾਈ ਭਾਈਚਾਰਿਆਂ ਤੋਂ ਹਿੰਦੂ ਧਰਮ ਨੂੰ ਖਿਆਲੀ ਖਤਰਿਆਂ ਦਾ ਹੋਊਆ ਖੜਾ ਕੀਤਾ ਜਾ ਰਿਹਾ ਹੈ, ਅਜਿਹਾ ਕਰਨ ਪਿੱਛੇ ਆਰ ਐਸ ਐਸ ਦੀ ਮਨਸ਼ਾ ਭਾਰਤੀ ਸਮਾਜ ਦੀ ਫਿਰਕੂ ਵੰਡ ਕਰਨ ਲਈ ਇਹਨਾਂ ਧਰਮਾਂ ਤੇ ਇਹਨਾਂ ਨੂੰ ਮੰਨਣ ਵਾਲਿਆਂ ਵਿਰੁੱਧ ਘਿਰਣਾ ਪੈਦਾ ਕਰਨਾ ਹੈ। ਆਰ ਐਸ ਐਸ ਨੇ ਬਸਤੀਵਾਦੀ ਅੰਗਰੇਜ਼ ਸਾਮਰਾਜੀਆਂ ਦਾ ਸਾਥ ਦੇਣ ਅਤੇ ਦੇਸ਼ ਵਾਸੀਆਂ ਦਰਮਿਆਨ ਹਿੰਦੂ ਮੁਸਲਿਮ ਦੀ ਦਿਵਾਰ ਖੜੀ ਕਰਕੇ ਅਜ਼ਾਦੀ ਦੇ ਘੋਲ ਨੂੰ ਸਾਬੋਤਾਜ ਕਰਨ ਦੇ ਹੱਥਕੰਡੇ ਵਰਤੇ ਜਾ ਰਹੇ ਹਨ। ਇਹਨਾਂ ਆਗੂਆਂ ਨੇ ਮਜ਼ਦੂਰ ਵਰਗ ਨੂੰ ਅਪੀਲ ਕਰਦਿਆਂ ਕਿਹਾ ਕਿ ਆਰ ਐਸ ਐਸ ਦੀ ਵਿਚਾਰਧਾਰਾ ਵਾਲੀ ਬੀਜੇਪੀ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਤੋਂ ਸੁਚੇਤ ਰਹਿਣ
ਮੀਟਿੰਗ ਵਿੱਚ ਪਾਰਟੀ ਦੇ ਸੀਨੀਅਰ ਆਗੂ ਲਾਜ਼ਰ ਲਾਖਣਾ, ਗੁਰਬੀਰ ਭੱਟੀ ਰਾਜੋਕੇ, ਬਲਵਿੰਦਰ ਸਿੰਘ ਚੀਮਾ, ਗੱਜਣ ਸਿੰਘ ਨਾਰਲਾ, ਸੁਖਵਿੰਦਰ ਕੌਰ, ਕੁਲਦੀਪ ਸਿੰਘ ਕਾਲੀਆ ਹਾਜ਼ਰ ਸਨ।