/* SC_TH_END:4.3.24:fc0ffc30 */ ਸਾਥੀ ਰਾਮ ਆਸਰਾ ਦਾ ਦੇਹਾਂਤ – Sangrami Lehar
Now Reading
ਸਾਥੀ ਰਾਮ ਆਸਰਾ ਦਾ ਦੇਹਾਂਤ

ਸਾਥੀ ਰਾਮ ਆਸਰਾ ਦਾ ਦੇਹਾਂਤ


ਜੰਡਿਆਲਾ ਮੰਜਕੀ: ਪਿੰਡ ਭਾਰਦੁਆਜੀਆਂ ਤੋਂ ਸਾਥੀ ਰਾਮ ਆਸਰਾ ਦਾ ਸੰਖੇਪ ਬਿਮਾਰੀ ਉਪਰੰਤ ਦੇਹਾਂਤ ਹੋ ਗਿਆ। ਉਨ੍ਹਾ ਦਾ ਅੱਜ ਇਨਕਲਾਬੀ ਅਤੇ ਸਮਾਜੀ ਰਵਾਇਤਾਂ ਮੁਤਾਬਿਕ ਸਸਕਾਰ ਕਰ ਦਿੱਤਾ ਗਿਆ। ਸਾਥੀ ਰਾਮ ਆਸਰਾ 1985 ਤੋਂ ਪਾਰਟੀ ਮੈਂਬਰ ਸਨ। ਉਹ ਦੋ ਵਾਰ ਪਿੰਡ ਦੇ ਪੰਚਾਇਤ ਮੈਂਬਰ ਵੀ ਰਹੇ ਅਤੇ ਸਮਾਜਿਕ ਕੰਮਾਂ ਚ ਵੀ ਯੋਗਦਾਨ ਪਾਉਂਦੇ ਰਹੇ। ਉਨ੍ਹਾਂ ਦੇ ਵਿਛੋੜੇ ਕਾਰਨ ਸਿਰਫ ਪਰਿਵਾਰ ਨੂੰ ਨਹੀਂ ਸਗੋਂ ਆਰਐੱਮਪੀਆਈ ਸਮੇਤ ਸਾਰੀ ਲਹਿਰ ਨੂੰ ਵੱਡਾ ਘਾਟਾ ਪਿਆ। ਇਸ ਮੌਕੇ ਸੂਹਾ ਝੰਡਾ ਪਾ ਕੇ ਅੰਤਿਮ ਵਿਦਾਇਗੀ ਦਿੱਤੀ ਗਈ।

ਪਰਿਵਾਰ ਨਾਲ ਦੁੱਖ ਵਡਾਉਣ ਵਾਲਿਆਂ ਚ ਪਾਰਟੀ ਦੇ ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ ਢੇਸੀ, ਸੂਬਾ ਸਕੱਤਰੇਤ ਦੇ ਮੈਂਬਰ ਡਾ. ਸਰਬਜੀਤ ਮੁਠੱਡਾ, ਜ਼ਿਲ੍ਹਾ ਕਮੇਟੀ ਮੈਂਬਰ ਗੁਰਦੀਪ ਗੋਗੀ, ਤਹਿਸੀਲ ਕਮੇਟੀ ਮੈਂਬਰ ਬਨਾਰਸੀ ਦਾਸ, ਦਿਹਾਤੀ ਮਜ਼ਦੂਰ ਸਭਾ ਦੇ ਤਹਿਸੀਲ ਸਕੱਤਰ ਅਮ੍ਰਿਤਪਾਲ ਨੰਗਲ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਕਮੇਟੀ ਮੈਂਬਰ ਮੱਖਣ ਸੰਗਰਾਮੀ, ਬ੍ਰਾਂਚ ਸਕੱਤਰ ਸਾਥੀ ਤਰਲੋਕ ਚੰਦ, ਸਾਬਕਾ ਸਰਪੰਚ ਰਜਿੰਦਰ ਕੁਮਾਰ ਬਿੱਟੂ, ਤਰਸੇਮ ਲਾਲ, ਸੁਰਜੀਤ ਕੁਮਾਰ, ਪਰਮਜੀਤ, ਜੁਗਿੰਦਰ ਰਾਮ ਆਦਿ ਵੀ ਹਾਜ਼ਰ ਸਨ। ਆਗੂਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਸਾਥੀ ਰਾਮ ਆਸਰਾ ਨਮਿਤ ਭੋਗ ਅਤੇ ਸ਼ਰਧਾਂਜਲੀ ਸਮਾਗਮ 12 ਦਸੰਬਰ ਨੂੰ ਹੋਵੇਗਾ।

Scroll To Top