
ਅਜਨਾਲਾ: ਜਿਸ ਤਰ੍ਹਾਂ ਇਨਸਾਨ ਲਈ ਰੋਟੀ ਕੱਪੜਾ ਮਕਾਨ ਲੋੜੀਂਦਾ ਹੈ ਇਸ ਤਰ੍ਹਾਂ ਬਿਜਲੀ ਵੀ ਜ਼ਿੰਦਗੀ ਲਈ ਜ਼ਰੂਰੀ ਵਰਤੋਂ ਬਣ ਗਈ ਹੈ ਇਸ ਤੋਂ ਬਗੈਰ ਜ਼ਿੰਦਗੀ ਦਾ ਪਹੀਆਂ ਨਹੀਂ ਚਲ ਸਕਦਾ। ਇਸ ਨੂੰ ਧਿਆਨ ਵਿੱਚ ਰੱਖ ਕੇ ਬਿਜਲੀ ਨੂੰ ਪਬਲਿਕ ਸੈਕਟਰ ਵਿੱਚ ਰਖਦਿਆਂ ਅਜ਼ਾਦੀ ਤੋਂ ਬਾਅਦ ਬਿਜਲੀ ਐਕਟ 1948 ਵਿੱਚ ਬਣਾਇਆ ਗਿਆ ਜਿਸ ਵਿਚ ਬਿਜਲੀ ਸਸਤੀਆਂ ਦਰਾਂ ਤੇ ਦੇਣ ਦਾ ਫੈਸਲਾ ਲਿਆ। ਇਸ ਐਕਟ ਨੂੰ ਧਿਆਨ ਵਿੱਚ ਰੱਖਦਿਆਂ ਘਰ ਘਰ ਬਿਜਲੀ ਪਹੁਚਾਉਣ ਲਈ ਫਰਵਰੀ 1,1955 ਨੂੰ ਪੰਜਾਬ ਸਟੇਟ ਬਿਜਲੀ ਬੋਰਡ ਸਥਾਪਤ ਕੀਤਾ ਗਿਆ ਜਿਸਦਾ ਸੁਚੱਜੇ ਢੰਗ ਨਾਲ ਪ੍ਰਬੰਧ ਚਲਾਉਣ ਲਈ ਪਿੰਡਾਂ, ਕਸਬਿਆਂ ਤੇ ਸ਼ਹਿਰਾਂ ਵਿੱਚ ਬਿਜਲੀ ਪਹੁਚਾਉਣ ਲਈ ਬਿਜਲੀ ਦਾ ਜਾਲ਼ ਵਿਛਾਇਆ ਗਿਆ ਅਤੇ ਵੱਖ ਵੱਖ ਬਿਜਲੀ ਸਟੇਸ਼ਨਾਂ ਤੇ ਐਸ ਡੀ ਓ ਅਤੇ ਡਵੀਜ਼ਨ ਪੱਧਰ ਤੇ ਐਕਸੀਅਨ ਲਗਾਏ ਗਏ ਪ੍ਰੰਤੂ ਕੇਂਦਰ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਲਈ ਬਿਜਲੀ ਐਕਟ 2003 ਕੇਂਦਰ ਵੱਲੋਂ ਲਿਆਂਦਾ ਗਿਆ। ਜਿਸ ਵਿੱਚ ਬਿਜਲੀ ਨੂੰ ਪ੍ਰਾਈਵੇਟ ਹੱਥਾਂ ਵਿੱਚ ਦੇਣ ਲਈ ਵੱਖ ਵੱਖ ਕਾਰਪੋਰੇਸ਼ਨ ਬਣਾਈਆਂ ਗਈਆਂ।
ਅਜਿਹੇ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਪਿੰਡ ਕਾਮਲਪੁਰਾ ਵਿਖੇ ਹੰਗਾਮੀ ਬੁਲਾਈ ਗਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਤੇ ਐਸ ਕੇ ਐਮ ਦੇ ਪ੍ਰਮੁੱਖ ਆਗੂ ਡਾ. ਸਤਨਾਮ ਸਿੰਘ ਅਜਨਾਲਾ ਨੇ ਦੱਸਿਆ ਕਿ ਇਸ ਬਿੱਲ ਦਾ ਦੇਸ਼ ਭਰ ਵਿੱਚ ਵਿਆਪਕ ਵਿਰੁੱਧ ਹੋਇਆ ਜਿਸ ਵਿਚ ਪੰਜਾਬ ਨੇ ਇਸ ਬਿੱਲ ਨੂੰ ਕਾਫੀ ਲੰਮਾਂ ਸਮਾਂ ਲਾਗੂ ਨਹੀਂ ਹੋਣ ਦਿੱਤਾ। ਡਾ. ਅਜਨਾਲਾ ਨੇ ਅੱਗੇ ਦੱਸਿਆ ਕਿ ਇਹ ਬੀਜੇਪੀ ਦੀ ਮੋਦੀ ਸਰਕਾਰ ਜਿਹੜੀ ਦੇਸ਼ ਦੇ ਹਰ ਖ਼ਜ਼ਾਨੇ ਕਾਰਪੋਰੇਟ ਹੱਥਾਂ ਵਿੱਚ ਸੌਂਪ ਰਹੀ ਹੈ, ਉਸ ਨੇ ਨਵੇਂ ਰੂਪ ਵਿੱਚ 2025 ਬਿਜਲੀ ਬਿੱਲ ਲੈਆਦਾਂ ਜੇਕਰ ਇਹ ਬਿੱਲ ਲਾਗੂ ਹੋ ਗਿਆ ਤਾਂ ਬਿਜਲੀ ਤੇ ਮਿਲਦੀ ਹਰ ਪ੍ਰਕਾਰ ਦੀ ਸਬਸਿਡੀ ਖਤਮ ਹੋ ਜਾਵੇਗੀ ਅਤੇ ਇੱਥੋਂ ਤੱਕ ਕਿ ਕਰਾਸ ਸਬਸਿਡੀ ਦੀ ਅਵਸਥਾ ਵੀ ਖ਼ਤਮ ਕਰ ਦਿੱਤੀ ਗਈ ਹੈ, ਜਿਸ ਕਾਰਨ ਬਿਜਲੀ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਜਾਵੇਗੀ। ਇਸ ਬਿੱਲ ਬਿਜਲੀ ਬਜਾਏ 1948 ਦਾ ਐਕਟ ਮੁੜ ਲਿਆਂਦਾ ਜਾਵੇ।
ਮੀਟਿੰਗ ਵਿੱਚ ਪੰਜਾਬ ਸਰਕਾਰ ਅਤੇ ਬਿਜਲੀ ਬੋਰਡ ਵੱਲੋਂ ਅਜਨਾਲਾ ਦੇ ਐਕਸੀਅਨ ਦੇ ਦਫ਼ਤਰ ਨੂੰ ਅੰਮ੍ਰਿਤਸਰ ਵਿਖੇ ਤਬਦੀਲੀ ਕਰਨ ਵਿਰੁੱਧ ਮਤਾ ਪਾਸ ਕੀਤਾ ਗਿਆ ਅਤੇ ਪੁਰਜ਼ੋਰ ਮੰਗ ਕੀਤੀ ਗਈ ਕਿ ਲੋਕਾਂ ਦੀ ਸਹੂਲਤਾਂ ਨੂੰ ਧਿਆਨ ਵਿੱਚ ਰੱਖਦਿਆਂ ਐਕਸੀਅਨ ਦਾ ਦਫ਼ਤਰ ਅੰਮ੍ਰਿਤਸਰ ਵਿਖੇ ਤਬਦੀਲ ਨਾ ਕੀਤਾ ਜਾਵੇ ਜੇਕਰ ਅਜਿਹਾ ਨਾ ਹੋਇਆ ਤਾਂ ਕਿਸਾਨ ਜਥੇਬੰਦੀਆਂ ਵੱਡਾ ਸੰਘਰਸ਼ ਲਾਮਬੰਦ ਕਰਨਗੀਆਂ ਅਤੇ ਕਾਲੇ ਬਿੱਲ ਨੂੰ ਵਾਪਸ ਕਰਵਾਉਣ ਲਈ 26 ਨਵੰਬਰ ਨੂੰ ਚੰਡੀਗੜ੍ਹ ਵਿਖੇ ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਮੁਤਾਬਿਕ ਵੱਡਾ ਇਕੱਠ ਕੀਤਾ ਜਾ ਰਿਹਾ ਹੈ, ਜਿਸ ਦੀਆਂ ਤਿਆਰੀਆਂ ਪੂਰੇ ਜ਼ੋਰਾਂ ਤੇ ਹਨ।
ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਇਸ ਇਲਾਕੇ ਚੋਂ ਵੱਡੀ ਗਿਣਤੀ ਵਿਚ ਕਿਸਾਨ ਮਜ਼ਦੂਰ ਚੰਡੀਗੜ੍ਹ ਪਹੁੰਚਣਗੇ। ਇਸ ਵਿਸ਼ੇਸ਼ ਮੀਟਿੰਗ ਦੀ ਪ੍ਰਧਾਨਗੀ ਤਰਸੇਮ ਸਿੰਘ ਕਾਮਲਪੁਰਾ ਨੇ ਕੀਤੀ ਜਿਸ ਵਿਚ ਹਰਦੀਪ ਸਿੰਘ, ਰਾਜਪਾਲ ਸਿੰਘ, ਰਸ਼ਪਾਲ ਸਿੰਘ ਗੋਲਡੀ, ਸੁਰਜੀਤ ਕੌਰ, ਗੁਰਵਿੰਦਰ ਸਿੰਘ ਸਮੂਹ ਕਾਮਲਪੁਰਾ ਤੋਂ ਇਲਾਵਾ ਰੇਸ਼ਮ ਸਿੰਘ ਭੂਰੇ ਗਿੱਲ, ਬਲਤੇਜ ਸਿੰਘ ਦਿਆਲਪੁਰਾ, ਹਰਨੇਕ ਸਿੰਘ ਨੇਪਾਲ ਨੇ ਸ਼ਿਰਕਤ ਕੀਤੀ।