Now Reading
ਮਾ. ਸ਼ਿੰਗਾਰਾ ਸਿੰਘ ਦੁਸਾਂਝ ਨੂੰ ਦੂਜੀ ਬਰਸੀ ਮੌਕੇ ਕੀਤਾ ਯਾਦ

ਮਾ. ਸ਼ਿੰਗਾਰਾ ਸਿੰਘ ਦੁਸਾਂਝ ਨੂੰ ਦੂਜੀ ਬਰਸੀ ਮੌਕੇ ਕੀਤਾ ਯਾਦ


ਗੁਰਾਇਆ: ਅਜੋਕੇ ਦੌਰ ‘ਚ ਵੀ ਵਿਚਾਰਧਾਰਕ ਧੁੰਦ ਫੈਲੀ ਹੋਈ ਹੈ, ਅਸੀਂ ਸਾਢੇ ਪੰਜ ਸੌ ਸਾਲ ਬਾਅਦ ਵੀ ਬਾਬੇ ਨਾਨਕ ਦੇ ਫਸਲਫੇ ‘ਤੇ ਚੱਲਣ ਵਾਲੇ ਨਹੀਂ ਬਣ ਸਕੇ। ਹਾਲੇ ਵੀ ਜਾਤਾਂ ਦੇ ਨਾਮ ਹੇਠ ਸਿਵੇਂ ਤੇ ਧਾਰਮਿਕ ਸਥਾਨ ਵੱਖ ਵੱਖ ਹਨ। ਇਹ ਸ਼ਬਦ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ ਨੇ ਮਾ. ਸ਼ਿੰਗਾਰਾ ਸਿੰਘ ਦੁਸਾਂਝ ਦੀ ਬਰਸੀ ਮੌਕੇ ਪਿੰਡ ਦੁਸਾਂਝ ਕਲਾਂ ਵਿਖੇ ਇੱਕ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਕਹੇ। ਪਾਸਲਾ ਨੇ ਕਿਹਾ ਕਿ ਮਾ. ਸ਼ਿੰਗਾਰਾ ਸਿੰਘ ਦੁਸਾਂਝ ਹੁਰੀਂ ਸਿਰਫ਼ ਪਿੰਡ ਦੇ ਸਾਂਝੇ ਕੰਮਾਂ ਲਈ ਹੀ ਤਤਪਰ ਨਹੀਂ ਸਨ ਸਗੋਂ ਉਹ ਸਮਾਜ ਨੂੰ ਬਦਲ ਕੇ ਬਿਹਤਰ ਕਰਨ ਲਈ ਵੀ ਯਤਨਸ਼ੀਲ ਸਨ। ਜਿਸ ਕਾਰਨ ਹੀ ਉਹ ਪਹਿਲਾਂ ਮੁਲਾਜ਼ਮਾਂ ਦੀ ਜਥੇਬੰਦੀ ਅਤੇ ਮਗਰੋਂ ਜਮਹੂਰੀ ਕਿਸਾਨ ਸਭਾ ‘ਚ ਸਰਗਰਮ ਰਹੇ।
ਇਸ ਤੋਂ ਪਹਿਲਾ ਸੁਖਮਣੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ। ਸਮਾਗਮ ਨੂੰ ਅਕਾਲੀ ਆਗੂ ਸੁਖਜੀਤ ਸਿੰਘ ਜੌਹਲ, ਰਾਮ ਤੀਰਥ ਸਿੰਘ ਅਨਹੀਰ, ਪ੍ਰਿੰ. ਰਾਮ ਤੀਰਥ ਸਿੰਘ ਨੇ ਸੰਬੋਧਨ ਕਰਦਿਆਂ ਮਾ. ਸ਼ਿਗਾਰਾ ਸਿੰਘ ਦੁਸਾਂਝ ਵਲੋਂ ਪਿੰਡ ਦੇ ਹਸਪਤਾਲ ਲਈ ਪਾਏ ਯੋਗਦਾਨ ਦੀ ਚਰਚਾ ਕੀਤੀ। ਆਰੰਭ ‘ਚ ਆਰਐੱਮਪੀਆਈ ਦੇ ਸੂਬਾ ਸਕੱਤਰੇਤ ਮੈਂਬਰ ਡਾ. ਸਰਬਜੀਤ ਮੁਠੱਡਾ ਨੇ ਮਾਸਟਰ ਜੀ ਦੇ ਜੀਵਨ ਬਾਰੇ ਚਰਚਾ ਕੀਤੀ।
ਇਸ ਮੌਕੇ ਜੀਟੀਯੂ ਦੇ ਸਾਬਕਾ ਸੂਬਾ ਪ੍ਰਧਾਨ ਕਰਨੈਲ ਸਿੰਘ ਸੰਧੂ, ਪਸਸਫ ਦੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ, ਨਿਰਮੋਲਕ ਸਿੰਘ ਹੀਰਾ, ਕੁਲਦੀਪ ਕੌੜਾ, ਜੀਟੀਯੂ ਦੇ ਜ਼ਿਲ੍ਹਾ ਪ੍ਰਧਾਨ ਕਰਨੈਲ ਫਿਲੌਰ, ਸਰਪੰਚ ਨਿਰਮਲ ਕੁਮਾਰ, ਬਲਵਿੰਦਰ ਸਿੰਘ ਦੁਸਾਂਝ, ਰਾਮ ਨਾਥ ਦੁਸਾਂਝ, ਮਾ. ਸੁਖਜੀਤ ਸਿੰਘ ਜੌਹਲ, ਮਨਜੀਤ ਸੂਰਜਾ ਆਦਿ ਵੀ ਹਾਜ਼ਰ ਸਨ। ਇਸ ਮੌਕੇ ਗੁਰਦੁਆਰਾ ਸਾਹਿਬ ਅਤੇ ਪਾਰਟੀ ਲਈ ਕੀਤੀ ਮਦਦ ਲਈ ਸ਼ੁਕਰੀਆ ਅਦਾ ਕੀਤਾ ਗਿਆ।

Scroll To Top