
ਬਟਾਲਾ: ਸ਼ਹੀਦ ਕਾਮਰੇਡ ਹਰਪਾਲ ਸਿੰਘ ਸਾਬਕਾ ਸਰਪੰਚ ਦੇ ਚਾਚਾ ਜੀ ਅਤੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਦੇ ਸਤਿਕਾਰਤ ਬੁਜ਼ਰਗ ਆਗੂ ਬਰਾਂਚ ਸਕੱਤਰ ਕਾਮਰੇਡ ਕਰਨੈਲ ਸਿੰਘ ਨੰਬਰਦਾਰ ਨਵਾਂ ਪਿੰਡ ਮਿਲਖੀਵਾਲ ਜੋ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਹਨ।ਉਨ੍ਹਾਂ ਦੇ ਨਮਿੱਤ ਸ਼੍ਰੀ ਸੁਖਮਨੀ ਸਾਹਿਬ ਜੀ ਪਾਠ ਦੇ ਭੋਗ ਉਨ੍ਹਾਂ ਦੇ ਗ੍ਰਹਿ ਵਿਖੇ ਪਾਏ ਗਏ। ਉਪਰੰਤ ਗੁਰਦੁਆਰਾ ਸਾਹਿਬ ਕੀਰਤਨ ਅਤੇ ਸ਼ਰਧਾਂਜਲੀ ਸਮਾਗਮ ਹੋਇਆ।
ਉਪਰੰਤ ਸ਼ਰਧਾਂਜਲੀ ਸਮਾਗਮ ਵਿੱਚ ਕਾਮਰੇਡ ਕਰਨੈਲ ਸਿੰਘ ਨੰਬਰਦਾਰ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਰਘਬੀਰ ਸਿੰਘ ਪਕੀਵਾਂ, ਹਰਜੀਤ ਸਿੰਘ ਕਾਹਲੋ, ਉੱਘੇ ਸਮਾਜ ਸੇਵੀ ਵੈਦ ਪ੍ਰੇਮ ਸਿੰਘ, ਕਾਂਗਰਸੀ ਆਗੂ ਸੁਖਦੇਵ ਸਿੰਘ ਬਿਆਲ, ਰਣਜੀਤ ਸਿੰਘ ਭਾਗੋਵਾਲ ਨੇ ਕਿਹਾ ਕਿ ਸਾਥੀ ਕਰਨੈਲ ਸਿੰਘ ਨੰਬਰਦਾਰ ਪਹਿਲਾਂ ਸੀਪੀਆਈ (ਐਮ) ਨਾਲ ਜੁੜੇ ਉਸ ਤੋਂ ਬਾਅਦ ਸੀਪੀਐਮ ਪੰਜਾਬ ਤੇ ਆਰਐਮਪੀਆਈ ਨਾਲ ਅੰਤਿਮ ਸਾਹਾਂ ਤੱਕ ਜੁੜੇ ਰਹੇ।
ਕਾਮਰੇਡ ਕਰਨੈਲ ਸਿੰਘ ਨੰਬਰਦਾਰ ਨੇ ਤਾਉਮਰ ਕਮਿਊਨਿਸਟ ਲਹਿਰ ਦੇ ਲੇਖੇ ਲਾਈ ਅਤੇ ਮਜ਼ਦੂਰਾਂ-ਕਿਸਾਨਾਂ ਜਥੇਬੰਦੀਆਂ ਤੇ ਟਰੇਡ ਯੂਨੀਅਨਾਂ ਦੇ ਘੋਲਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਬਤੌਰ ਨੰਬਰਦਾਰ ਆਪਣੇ ਪਿੰਡ ਤੇ ਇਲਾਕੇ ਦੇ ਗਰੀਬ ਲੋਕਾਂ ਦੇ ਕੰਮ ਇਮਾਨਦਾਰੀ ਨਾਲ ਕੀਤੇ। ਕਾਮਰੇਡ ਕਰਨੈਲ ਨੰਬਰਦਾਰ ਦੀ ਮੌਤ ਨਾਲ ਪਰਿਵਾਰ ਦੇ ਨਾਲ-ਨਾਲ ਕਮਿਊਨਿਸਟ ਲਹਿਰ ਲਈ ਵੱਡਾ ਘਾਟਾ ਪਿਆ ਹੈ।
ਇਸ ਮੌਕੇ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਕਾਮਰੇਡ ਸ਼ਿਵ ਕੁਮਾਰ ਪਠਾਨਕੋਟ ਨੇ ਨਿਭਾਈ।ਅੰਤ ਵਿੱਚ ਸਭ ਸੱਜਣਾਂ ਮਿੱਤਰਾਂ ਦਾ ਧੰਨਵਾਦ ਪਰਿਵਾਰ ਵਲੋਂ ਕਾਮਰੇਡ ਸ਼ਮਸ਼ੇਰ ਸਿੰਘ ਨਵਾਂ ਪਿੰਡ ਨੇ ਕੀਤਾ।
ਉਪਰੋਕਤ ਆਗੂਆਂ ਇਲਾਵਾ ਕਾਮਰੇਡ ਧਿਆਨ ਸਿੰਘ ਠਾਕੁਰ, ਅਜੀਤ ਸਿੰਘ ਹੁੰਦਲ, ਸੰਤੋਖ ਸਿੰਘ ਔਲਖ, ਸੁਰਜੀਤ ਸਿੰਘ ਘੁਮਾਣ,ਇਕਬਾਲ ਸਿੰਘ ਸਰਪੰਚ ਨਵਾਂ ਪਿੰਡ, ਮਨਮੋਹਨ ਸਿੰਘ ਸਾਬਕਾ ਸਰਪੰਚ ਨਵਾਂ ਪਿੰਡ,ਬਲਰਾਜ ਸਿੰਘ ਬਿਸ਼ਨਕੋਟ, ਮੁਖਤਾਰ ਸਿੰਘ ਨੰਬਰਦਾਰ ਭਾਗੋਵਾਲ, ਮਹਿੰਦਰ ਸਿੰਘ ਨੰਬਰਦਾਰ ਜੌੜਾ ਸਿੰਘਾ, ਦਰਸ਼ਨ ਸਿੰਘ ਨੰਬਰਦਾਰ ਧੀਰ, ਕੰਵਲਜੀਤ ਸਿੰਘ ਸਾਬਕਾ ਸਰਪੰਚ ਰੌੜ ਖਹਿਰਾ, ਅਵਤਾਰ ਸਿੰਘ ਠੱਠਾ, ਰਣਜੀਤ ਸਿੰਘ ਰਾਣਾ ਨਵਾਂ ਪਿੰਡ, ਅਸ਼ੋਕ ਕੁਮਾਰ ਸਾਬਕਾ ਸਰਪੰਚ ਨਵਾਂ ਪਿੰਡ, ਜਗਪਾਲ ਸਿੰਘ ਨਵਾਂ ਪਿੰਡ, ਬਲਜੀਤ ਸਿੰਘ ਦਾਬਾਂਵਾਲ, ਖੁਸ਼ਵੰਤ ਸਿੰਘ ਮਾੜੀ ਬੁੱਚੀਆਂ ਆਦਿ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।