Now Reading
ਅਲਗੋ ਕੋਠੀ ਦੇ ਬਜ਼ਾਰਾਂ ‘ਚ ਮਾਰਚ ਕੀਤਾ

ਅਲਗੋ ਕੋਠੀ ਦੇ ਬਜ਼ਾਰਾਂ ‘ਚ ਮਾਰਚ ਕੀਤਾ

ਭਿੱਖੀਵਿੰਡ, 15 ਜਨਵਰੀ (ਸੰਗਰਾਮੀ ਲਹਿਰ ਬਿਊਰੋ)- ਦਿਹਾਤੀ ਮਜ਼ਦੂਰ ਸਭਾ ਵੱਲੋਂ ਕਸਬਾ ਅਲਗੋ ਕੋਠੀ ਦੇ ਬਜ਼ਾਰਾਂ ਵਿੱਚ ਰੋਸ ਮਾਰਚ ਕਰਕੇ ਮੇਨ ਚੌਕ ਵਿੱਚ ਐਸ ਐਚ ਓ ਭਿੱਖੀਵਿੰਡ ਦੀ ਅਰਥੀ ਸਾੜੀ ਗਈ। ਇਸ ਮੌਕੇ ਇਕੱਠੇ ਹੋਏ ਖੇਤ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਜਰਨਲ ਸਕੱਤਰ ਚਮਨ ਲਾਲ ਦਰਾਜਕੇ, ਤਹਿਸੀਲ ਪ੍ਰਧਾਨ ਹਰਜਿੰਦਰ ਸਿੰਘ ਚੂੰਘ ਨੇ ਬੋਲਦਿਆਂ ਕਿਹਾ ਕਿ ਐਸ ਐਚ ਓ ਭਿੱਖੀਵਿੰਡ ਲਗਾਤਾਰ ਕਥਿਤ ਤੌਰ ‘ਤੇ ਕਾਂਗਰਸੀ ਵਰਕਰ ਬਣ ਕੇ ਕੰਮ ਕਰ ਰਿਹਾ ਹੈ। ਆਗੂਆਂ ਨੇ ਕਿਹਾ ਕਿ ਕਾਂਗਰਸੀ ਵਰਕਰਾਂ ਵੱਲੋਂ ਗਰੀਬ ਲੋਕਾਂ ਦੇ ਘਰਾਂ ਉਪਰ ਹਮਲੇ ਹੋ ਰਹੇ ਹਨ, ਜਿਸ ਦੀ ਮਿਸਾਲ ਪਿੰਡ ਸਾਧਰਾ ਦੇ ਗਰੀਬ ਪਰਿਵਾਰ ਭਗਵੰਤ ਸਿੰਘ ਦੇ ਘਰ ਉਪਰ ਪਿੰਡ ਦੇ ਹੀ ਕੁਝ ਵਿਅਕਤੀਆਂ ਵੱਲੋਂ ਜਾਨ ਲੇਵਾ ਹਮਲਾ ਕਰਨ ਅਤੇ ਦਿਹਾਤੀ ਮਜ਼ਦੂਰ ਸਭਾ ਵੱਲੋਂ ਇਸ ਦੇ ਰੋਸ ਵਜੋਂ ਐਸ ਐਚ ਓ ਭਿੱਖੀਵਿੰਡ ਦੇ ਖਿਲਾਫ ਰੋਸ ਪ੍ਰਦਰਸ਼ਨ ਦੌਰਾਨ ਐਸ ਐਚ ਓ ਭਿੱਖੀਵਿੰਡ ਵੱਲੋਂ ਧਰਨਾਕਾਰੀਆਂ ਨਾਲ ਕਥਿਤ ਤੌਰ ‘ਤੇ ਕਰਵਾਈ ਗੁੰਡਾਗਰਦੀ ਕਰਵਾਉਣ ਤੋਂ ਮਿਲਦੀ ਹੈ।
ਇਹਨਾਂ ਆਗੂਆਂ ਨੇ ਐਸਐਸਪੀ ਤਰਨ ਤਾਰਨ ਤੋਂ ਮੰਗ ਕਰਦਿਆਂ ਕਿਹਾ ਕਿ ਐਸਐਚਓ ਭਿੱਖੀਵਿੰਡ ਨੂੰ ਸਸਪੈਂਡ ਕੀਤਾ ਜਾਵੇ ਤੇ ਪੀੜ੍ਹਤ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇ। ਆਗੂਆਂ ਨੇ ਕਿਹਾ ਕਿ ਜੇ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਡੀ ਐਸ ਪੀ ਭਿੱਖੀਵਿੰਡ ਦੇ ਦਫਤਰ ਅੱਗੇ 3 ਰੋਜਾ ਰਾਤ ਦਿਨ ਦਾ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਥੇਬੰਦੀ ਦੇ ਸੀਨੀਅਰ ਆਗੂ ਸਵਿੰਦਰ ਸਿੰਘ ਚੱਕ, ਮਾਹਨ ਸਿੰਘ ਭਿੱਖੀਵਿੰਡ, ਲਾਜਰ ਲਾਖਣਾ, ਮਨਦੀਪ ਸਿੰਘ ਕਲਸੀ, ਅੰਗਰੇਜ਼ ਸਿੰਘ ਲੱਧੂ, ਭਗਵੰਤ ਸਿੰਘ ਸਾਧਰਾ ਆਦਿ ਆਗੂਆਂ ਸਨ।

Scroll To Top