Now Reading
ਜਨਤਕ ਲਾਮਬੰਦੀ (ਸੰਗਰਾਮੀ ਲਹਿਰ – ਫਰਵਰੀ 2026)

ਜਨਤਕ ਲਾਮਬੰਦੀ (ਸੰਗਰਾਮੀ ਲਹਿਰ – ਫਰਵਰੀ 2026)

ਜੇ.ਪੀ.ਐਮ.ਓ. ਵੱਲੋਂ ਸੂਬਾ ਪੱਧਰੀ ਵਿਸ਼ਾਲ ਕਨਵੈਨਸ਼ਨ
ਜਲੰਧਰ : ‘ਜਨਤਕ ਜਥੇਬੰਦੀਆਂ ਦਾ ਸਾਂਝਾ ਮੰਚ’ (ਜੇ.ਪੀ.ਐਮ.ਓ.) ਦੀ ਰੇਲਵੇ ਸਟੇਸ਼ਨ ਜਲੰਧਰ ਵਿਖੇ ਹੋਈ ਸੂਬਾ ਪੱਧਰੀ ਵਿਸ਼ਾਲ ਕਨਵੈਨਸ਼ਨ ਨੇ ਕੇਂਦਰ ਦੀ ਮੋਦੀ ਸਰਕਾਰ ਵਲੋਂ ਲੋਕਾਂ ਦੇ ਅਧਿਕਾਰਾਂ ’ਤੇ ਮਾਰੇ ਜਾ ਰਹੇ ਛਾਪਿਆਂ ਤੇ ਇਸ ਹਕੂਮਤ ਦੀਆਂ ਲੋਕ ਮਾਰੂ, ਦੇਸ਼ ਵਿਰੋਧੀ ਨੀਤੀਆਂ ਖਿਲਾਫ਼ ਪੜਾਅਵਾਰ, ਸਾਂਝੇ ਤੇ ਬੱਝਵੇਂ, ਵਿਸ਼ਾਲ ਘੋਲ ਵਿੱਢਣ ਦਾ ਐਲਾਨ ਕੀਤਾ ਹੈ।
ਮੁੱਖ ਮਤੇ ਰਾਹੀਂ ਮੰਗ ਕੀਤੀ ਗਈ ਹੈ ਕਿ 12 ਕਰੋੜ ਤੋਂ ਵਧੇਰੇ ਬੇਜ਼ਮੀਨੇ-ਸਾਧਨਹੀਣ ਪੇਂਡੂ ਕਿਰਤੀ ਪਰਿਵਾਰਾਂ ਨੂੰ ਗਰੰਟੀਸ਼ੁਦਾ ਰੁਜ਼ਗਾਰ ਤੋਂ ਵਾਂਝੇ ਕਰਨ ਦੀ ਮੰਨੂਵਾਦੀ-ਕਾਰਪੋਰੇਟੀ ਸਾਜ਼ਿਸ਼ ਤਹਿਤ ਪਾਸ ਕੀਤਾ ਗਿਆ ‘ਵੀ ਬੀ ਜੀ ਰਾਮ ਜੀ’ ਕਾਨੂੰਨ ਬਿਨਾਂ ਦੇਰੀ ਰੱਦ ਕੀਤਾ ਜਾਵੇ ਤਕ ਰੱਦ ਕੀਤਾ ‘ਮਗਨਰੇਗਾ’ ਕਾਨੂੰਨ ਇੰਨ-ਬਿੰਨ ਬਹਾਲ ਕਰਕੇ ਇਸ ਤਹਿਤ ਸਾਰੇ ਬਾਲਗ ਕਿਰਤੀਆਂ ਨੂੰ ਸਾਰਾ ਸਾਲ ਕੰਮ ਦਿੱਤਾ ਜਾਵੇ, ਕਿਰਤੀਆਂ ਨੂੰ ਦੇਸੀ-ਵਿਦੇਸ਼ੀ ਕਾਰਪੋਰੇਟਾਂ ਦੇ ਗੁਲਾਮ ਬਣਾਉਣ ਲਈ ਘੜੇ 4 ਕਿਰਤ ਕੋਡ ਫੌਰੀ ਰੱਦ ਕਰਕੇ ਜਾਨ ਹੂਲਵੇਂ ਮਜ਼ਦੂਰ ਘੋਲਾਂ ਦੀ ਬਦੌਲਤ ਹੋਂਦ ’ਚ ਲਿਆਂਦੇ 44 ਕਿਰਤ ਕਾਨੂੰਨ ਬਹਾਲ ਕੀਤੇ ਜਾਣ, ਬਿਜਲੀ ਸੋਧ ਬਿਲ-2025 ਅਤੇ ਪ੍ਰਸਤਾਵਿਤ ਬੀਜ ਸੋਧ ਬਿਲ ਪੱਕੇ ਤੌਰ ਤੇ ਖਾਰਜ ਕੀਤੇ ਜਾਣ, ਠੇਕਾ ਪ੍ਰਥਾ ਅਤੇ ਐਡਹਾਕ ਭਰਤੀ ਬੰਦ ਕੀਤੀ ਜਾਵੇ ਤੇ ਸਮੁਚੀ ਵਸੋਂ ਨੂੰ ਗੁਜ਼ਾਰੇਯੋਗ, ਬੱਝਵਾਂ ਰੁਜ਼ਗਾਰ ਦਿਤਾ ਜਾਵੇ, ਸਮੁਚੀ ਵਸੋਂ ਨੂੰ ਪੈਨਸ਼ਨ ਤੇ ਹੋਰ ਸਮਾਜਿਕ ਸੁਰੱਖਿਆ ਸਹੂਲਤਾਂ ਦਿੱਤੀਆਂ ਜਾਣ ਤੇ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਵਸੋਂ ਨੂੰ ਕੰਗਾਲ ਕਰਨ ਵਾਲਾ ਨਿਜੀਕਰਨ ਦਾ ਦੇਸ਼ ਵਿਰੋਧੀ ਅਮਲ ਫੌਰੀ ਰੋਕਿਆ ਜਾਵੇ ਤੇ ਸਰਕਾਰੀ ਜਾਇਦਾਦਾਂ ਧਨਾਢਾਂ ਦੇ ਹਵਾਲੇ ਕਰਨੀਆਂ ਬੰਦ ਕੀਤਾਆਂ ਜਾਣ, ਵਸੋਂ ਨੂੰ ਇਕਸਾਰ ਤੇ ਮਿਆਰੀ ਸਿੱਖਿਆ ਤੇ ਸਿਹਤ ਸਹੂਲਤਾਂ, ਪੀਣ ਵਾਲਾ ਸ਼ੁੱਧ ਪਾਣੀ, ਸਸਤੀ ਬਿਜਲੀ ਤੇ ਆਵਾਜਾਈ ਸਹੂਲਤਾਂ ਆਦਿ ਦੇਣ ਵਾਲੇ ਜਨਤਕ ਖੇਤਰ ਦੀ ਬਹਾਲੀ ਤੇ ਮਜ਼ਬੂਤੀ ਦੇ ਕਦਮ ਚੁੱਕੇ ਜਾਣ। ਮਤੇ ਰਾਹੀਂ ਆਪੋ-ਆਪਣੀਆਂ ਹੱਕੀ ਮੰਗਾਂ ਲਈ ਜੂਝ ਰਹੇ ਵਰਗ ਸੰਗਠਨਾਂ ’ਤੇ ਢਾਹੇ ਜਾ ਰਹੇ ਪੁਲਸ ਜਬਰ ਦੀ ਡੱਟਵੀਂ ਨਿਖੇਧੀ ਕਰਦਿਆਂ ਉਕਤ ਘੋਲਾਂ ਨੂੰ ਭਰਪੂਰ ਸਮਰਥਨ ਦੇਣ ਦਾ ਵੀ ਫੈਸਲਾ ਲਿਆ ਗਿਆ ਹੈ। ਫਰਵਰੀ ਮਹੀਨੇ ’ਚ ਕੀਤੀ ਜਾਣ ਵਾਲੀ ਕਿਰਤੀ ਹੜਤਾਲ ਦੀ ਕਾਮਯਾਬੀ ਲਈ ਹੁਣ ਤੋਂ ਹੀ ਭਰਪੂਰ ਤਿਆਰੀ ਵਿੱਢਣ ਦਾ ਵੀ ਨਿਰਣਾ ਲਿਆ ਗਿਆ ਹੈ। ਕਨਵੈਨਸ਼ਨ ਪ੍ਰਧਾਨਗੀ ਸਰਵ ਸਾਥੀ ਜਗਦੀਸ਼ ਚੰਦਰ, ਦਰਸ਼ਨ ਨਾਹਰ, ਕੁਲਵੰਤ ਸਿੰਘ ਸੰਧੂ, ਘਣਸ਼ਾਮ ਸਿੰਘ, ਤੀਰਥ ਸਿੰਘ ਬਾਸੀ, ਜਗਤਾਰ ਸਿੰਘ ਉੱਪਲ, ਹਰਿੰਦਰ ਕੌਰ ਬੁਟਾਰੀ, ਮਨਜਿੰਦਰ ਸਿੰਘ ਢੇਸੀ, ਰਵਿੰਦਰ ਸਿੰਘ ਲੋਹਗੜ੍ਹ ਨੇ ਕੀਤੀ। ਦੇਸ਼ ਦੀ ਜਮਹੂਰੀ ਲਹਿਰ ਦੇ ਉੱਘੇ ਆਗੂ ਸਾਥੀ ਮੰਗਤ ਰਾਮ ਪਾਸਲਾ, ‘ਸੀਟੀਯੂ ਪੰਜਾਬ’ ਦੇ ਜਨਰਲ ਸਕੱਤਰ ਨੱਥਾ ਸਿੰਘ, ਦਿਹਾਤੀ ਮਜ਼ਦੂਰ ਸਭਾ’ ਦੇ ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ, ‘ਜਮਹੂਰੀ ਕਿਸਾਨ ਸਭਾ’ ਦੇ ਪ੍ਰਧਾਨ ਡਾਕਟਰ ਸਤਨਾਮ ਸਿੰਘ ਅਜਨਾਲਾ, ‘ਐਨਆਰਐਮਯੂ’ ਦੀ ਫਿਰੋਜ਼ਪੁਰ ਡਿਵੀਜਨ ਦੇ ਸਕੱਤਰ ਸਾਥੀ ਸ਼ਿਵ ਦੱਤ ਸ਼ਰਮਾਪ, ‘ਪਸਸਫ’ (1406 -22 ਬੀ ਚੰਡੀਗੜ੍ਹ) ਦੇ ਪ੍ਰਧਾਨ ਸਤੀਸ਼ ਰਾਣਾ, ਟੈਕਨੀਕਲ ਸਰਵਿਸ ਯੂਨੀਅਨ (ਵਿਗਿਆਨਕ ਗਰੁੱਪ) ਦੇ ਸੂਬਾਈ ਆਗੂ ਕੁਲਦੀਪ ਸਿੰਘ ਉੱਧੋਕੇ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਜਨਰਲ ਸਕੱਤਰ ਧਰਮਿੰਦਰ ਸਿੰਘ, ਪੰਜਾਬ ਸਟੂਡੈਂਟਸ ਫੈਡਰੇਸ਼ਨ ਦੇ ਕਨਵੀਨਰ ਗਗਨ ਦੀਪ, ਮਨਰੇਗਾ ਵਰਕਰਸ ਯੂਨੀਅਨ ਪੰਜਾਬ ਦੇ ਕਨਵੀਨਰ ਦੀਪਕ ਠਾਕੁਰ, ‘ਔਰਤ ਮੁਕਤੀ ਮੋਰਚਾ ਪੰਜਾਬ’ ਦੀ ਸਰਪ੍ਰਸਤ ਡਾਕਟਰ ਰਘਬੀਰ ਕੌਰ ਨੇ ਵਿਚਾਰ ਰੱਖੇ। ਮੰਚ ਸੰਚਾਲਕ ਦੇ ਫਰਜ਼ ਸਾਥੀ ਸ਼ਿਵ ਕੁਮਾਰ ਪਠਾਨਕੋਟ ਨੇ ਨਿਭਾਏ।
ਰਿਪੋਰਟ : ਸ਼ਮਸ਼ੇਰ ਸਿੰਘ ਬਟਾਲਾ, ਰਮੇਸ਼ ਚੰਦਰ

भवन निर्माण व मनरेगा मजदूर ने सिंचाई मंत्री श्रुति चौधरी के आवास पर किया जोरदार प्रदर्शन
भिवानी (हरियाणा ) संयुक्त निर्माण मजदूर मोर्चा हरियाणा के आह्वान पर भिवानी ,दादरी, रेवाड़ी व महेंद्रगढ़ के हजारों निर्माण मज़दूरों ने पुराना बस अड्डा स्थित ठाकुर बीर सिंह पार्क भिवानी में इक_ा होकर संयुक्त प्रदर्शन करते हुए सिंचाई मंत्री श्रुति चौधरी के आवास पर जोरदार प्रदर्शन करके मंत्री के पीए दिलबाग को ज्ञापन सौंपा व मांगो के जल्द समाधान की मांग की। प्रदर्शन व महापड़ाव की संयुक्त अध्यक्षता भवन एवं अन्य निर्माण कामगार यूनियन हरियाणा आईसीटीयू के जिला संयोजक राजेश किकराल,भवन निर्माण कामगार यूनियन सीटू के धर्मवीर बामला,भवन निर्माण श्रमिक संघ हिसार मण्डल हरियाणा एटक के नेता सूबे किकराल, राष्ट्रीय कामगार संघ नेता अशोक कुमार, मनरेगा एवं मेट कामगार संगठन नेता कुलदीप बड़वा, सुजीत सिंह आदि ने की। मंच संचालन सीटू नेता अनिल कुमार,बलवंत रेवाड़ी व हरि सिंह नारनौल ने किया।
आज के रोष प्रदर्शन को भवन निर्माण अन्य निर्माण कामगार यूनियन हरियाणा आईसीटीयू के प्रदेश अध्यक्ष आजाद सिंह मिरान,भवन निर्माण कामगार यूनियन हरियाणा के महासचिव सुखबीर सिंह, सीटू दादरी नेता सुमेर धारणी, इंटक नेता रामोतार खोरड़ा, साधु राम रुपाणा, एटक नेता फूल सिंह इंदौरा, राष्ट्रीय कामगार संघ नेता सुरेश गुजरानी ,किसान सभा नेता कामरेड ओमप्रकाश, जनवादी महिला समिति नेता बिमला घनघस, मनरेगा नेता उपासना, कामरेड रामकुमार, सुखदेव पालवास आदि ने अपने विचार रखे।

Scroll To Top