ਆਰਐੱਮਪੀਆਈ ਵਲੋਂ ਆਯੋਜਿਤ ਕੀਤੀਆਂ ਜਾ ਰਹੀਆਂ ਸੂਬੇ ਭਰ ‘ਚ ਸਫਲ ਰਾਜਸੀ ਕਾਨਫਰੰਸਾਂ
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਰਾਜ ਕਮੇਟੀ ਦੇ ਸੱਦੇ ’ਤੇ ਚਲਾਈ ਜਾ ਰਹੀ ਵਿਚਾਰਧਾਰਕ-ਸਿਆਸੀ ਮੁਹਿੰਮ ਤਹਿਤ ਸੂਬੇ ਭਰ ’ਚ ਕੀਤੀਆਂ ਜਾ ਰਹੀਆਂ ਰਾਜਨੀਤਕ ਕਾਨਫਰੰਸਾਂ ਨੂੰ ਪੰਜਾਬ ਵਾਸੀਆਂ, ਖਾਸ ਕਰਕੇ ਕਿਰਤੀ-ਕਿਸਾਨਾਂ ਤੇ ਹੋਰ ਮਿਹਨਤਕਸ਼ ਵਰਗਾਂ ਵਲੋਂ ਭਰਵੀਂ ਸ਼ਮੂਲੀਅਤ ਰਾਹੀਂ ਭਰਪੂਰ ਹੁੰਗਾਰਾ ਦਿੱਤਾ ਜਾ ਰਿਹਾ ਹੈ।
ਕਾਨਫਰੰਸਾਂ ਨੂੰ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ, ਰਾਜ ਕਮੇਟੀ ਦੇ ਪ੍ਰਧਾਨ ਰਤਨ ਸਿੰਘ ਰੰਧਾਵਾ, ਸਕੱਤਰ ਪਰਗਟ ਸਿੰਘ ਜਾਮਾਰਾਏ, ਖਜ਼ਾਨਚੀ ਪ੍ਰੋਫੈਸਰ ਜੈਪਾਲ ਸਿੰਘ ਤੋਂ ਇਲਾਵਾ ਕੇਂਦਰੀ ਕਮੇਟੀ ਦੇ ਮੈਂਬਰਾਨ ਸਾਥੀ ਹਰਕੰਵਲ ਸਿੰਘ, ਰਘਬੀਰ ਸਿੰਘ ਬਟਾਲਾ, ਗੁਰਨਾਮ ਸਿੰਘ ਦਾਊਦ, ਕੁਲਵੰਤ ਸਿੰਘ ਸੰਧੂ, ਮਹੀਪਾਲ, ਸੱਜਣ ਸਿੰਘ, ਸੂਬਾ ਸਕੱਤਰੇਤ ਦੇ ਮੈਂਬਰਾਨ ਡਾਕਟਰ ਸਤਨਾਮ ਸਿੰਘ ਅਜਨਾਲਾ ਤੇ ਨੱਥਾ ਸਿੰਘ ਪਠਾਨਕੋਟ ਅਤੇ ਰਾਜ ਕਮੇਟੀ ਦੇ ਮੈਂਬਰਾਂ ਤੇ ਸਥਾਨਕ ਆਗੂਆਂ ਵਲੋਂ ਸੰਬੋਧਨ ਕੀਤਾ ਜਾ ਰਿਹਾ ਹੈ। ਹੁਣ ਤੱਕ ਸ਼੍ਰੀ ਅੰਮ੍ਰਿਤਸਰ ਸਾਹਿਬ, ਤਰਨਤਾਰਨ, ਗੁਰਦਾਸਪੁਰ, ਜਲੰਧਰ, ਨਵਾਂ ਸ਼ਹਿਰ, ਰੋਪੜ, ਸੰਗਰੂਰ, ਪਟਿਆਲਾ, ਲੁੱਧਿਆਣਾ, ਬਠਿੰਡਾ ਆਦਿ ਜਿਲਿ੍ਹਆਂ ’ਚ ਕਾਨਫਰੰਸਾਂ ਕੀਤੀਆਂ ਜਾ ਚੁੱਕੀਆਂ ਹਨ, ਜਦਕਿ ਰਾਜ ਕਮੇਟੀ ਵਲੋਂ ਪੰਜਾਬ ਦੇ ਸਮੁੱਚੇ ਜਿਲਿ੍ਹਆਂ ’ਚ ਕਾਨਫਰੰਸਾਂ ਕਰਨ ਦੀ ਵਿਉਂਤਬੰਦੀ ਉਲੀਕੀ ਗਈ ਹੈ।
d ਕਾਨਫਰੰਸਾਂ ਰਾਹੀਂ ਰਾਸ਼ਟਰੀ ਸੋਇਮ ਸੇਵਕ ਸੰਘ (ਆਰਐਸਐਸ) ਦੇ ਧਰਮ ਅਧਾਰਤ ਕੱਟੜ ਹਿੰਦੂਤਵੀ-ਮਨੂੰਵਾਦੀ ਰਾਜ ਕਰਨ ਦੇ ਫਿਰਕੂ-ਫਾਸ਼ੀ ਏਜੰਡੇ ਨੂੰ ਸਾਰੇ ਧਰਮਾਂ ਨੂੰ ਮੰਨਣ ਵਾਲੇ ਕਿਰਤੀਆਂ ਦੀ ਜਮਾਤੀ ਏਕਤਾ ਰਾਹੀਂ ਭਾਂਜ ਦੇਣ ਦਾ ਸੁਨੇਹਾ ਦਿੱਤਾ ਜਾ ਰਿਹਾ ਹੈ।
d ਨਾਲ ਹੀ ਕੇਂਦਰ ਦੀ ਮੋਦੀ-03 ਸਰਕਾਰ ਤੇ ਹਰ ਰੰਗ ਦੀਆਂ ਪ੍ਰਾਂਤਕ ਸਰਕਾਰਾਂ ਵਲੋਂ ਅੰਨ੍ਹੇਵਾਹ ਲਾਗੂ ਕੀਤੀਆਂ ਜਾ ਰਹੀਆਂ ਗਰੀਬ ਮਾਰੂ, ਦੇਸ਼ ਵਿਰੋਧੀ ਨਵ-ਉਦਾਰਵਾਦੀ ਨੀਤੀਆਂ ਖਿਲਾਫ਼ ਜਾਰੀ ਲੋਕ ਸੰਘਰਸ਼ ਨੂੰ ਹੋਰ ਤਿੱਖਾ ਤੇ ਬੱਝਵਾਂ ਰੂਪ ਦੇਣ ਦੀ ਅਪੀਲ ਕੀਤੀ ਜਾ ਰਹੀ ਹੈ।
d ਪੰਜਾਬ ਨਾਲ ਸਬੰਧਤ ਦਹਾਕਿਆਂ ਤੋਂ ਅਣ ਸੁਲਝੇ ਮਸਲਿਆਂ ਦੇ ਨਿਆਂ ਪੂਰਵਕ ਸਮਾਧਾਨ ਅਤੇ ਕੇਂਦਰੀ ਹੁਕਮਰਾਨਾਂ ਵਲੋਂ ਪੰਜਾਬ ਨਾਲ ਕੀਤੇ ਜਾ ਰਹੇ ਧੱਕੇ-ਵਿਤਕਰੇ ਖਤਮ ਕਰਵਾਉਣ ਲਈ ਸਮੂਹ ਪੰਜਾਬੀਆਂ ਨੂੰ ਸਰਵ ਸਾਂਝਾ ਸੰਗਰਾਮ ਵਿੱਢਣ ਅਤੇ ਪੰਜਾਬ ਦੇ ਅਮਨ-ਚੈਨ ਨੂੰ ਲਾਂਬੂ ਲਾਉਣ ਦੀਆਂ ਕੁਚਾਲਾਂ ਫੇਲ੍ਹ ਕਰਨ ਲਈ ਇਕਜੁੱਟ ਹੋਣ ਦਾ ਸੱਦਾ ਦੇਣਾ ਵੀ ਇਨ੍ਹਾਂ ਕਾਨਫਰੰਸਾਂ ਦਾ ਮਹੱਤਵ ਪੂਰਨ ਏਜੰਡਾ ਹੈ।
d ਕਾਨਫਰੰਸਾਂ, ਲੋਕਾਂ ਨੂੰ ਦਰਪੇਸ਼ ਮੂਲ ਸਮੱਸਿਆਵਾਂ; ਗਰੀਬੀ-ਭੁੱਖਮਰੀ, ਬੇਰੁਜ਼ਗਾਰੀ-ਮਹਿੰਗਾਈ, ਕੁਪੋਸ਼ਣ, ਸਰਕਾਰੀ ਖੇਤਰ ਦੀਆਂ ਮਿਆਰੀ ਤੇ ਇਕਸਾਰ ਸਿੱਖਿਆ ਤੇ ਸਿਹਤ ਸਹੂਲਤਾਂ ਅਤੇ ਪੀਣ ਵਾਲੇ ਸਵੱਛ ਪਾਣੀ ਦੀ ਅਸਲੋਂ ਘਾਟ, ਭਿ੍ਰਸ਼ਟਾਚਾਰ, ਮਾਫੀਆ ਲੁੱਟ, ਨਸ਼ਾ ਕਾਰੋਬਾਰ ਆਦਿ ਖਿਲਾਫ਼ ਜਮਹੂਰੀ ਲੀਹਾਂ ’ਤੇ ਬੱਝਵਾਂ, ਅਨੁਸ਼ਾਸਨਬੱਧ ਘੋਲ ਵਿੱਢਣ ਦਾ ਜਰੀਆ ਵੀ ਬਣਨਗੀਆਂ।
d ਪੰਜਾਬ ਦੀ ‘ਆਪ’ ਸਰਕਾਰ ਦੀਆਂ ਮੋਦੀ ਵਾਲੀਆਂ ਹੀ ਨੀਤੀਆਂ, ‘ਆਪ’ ਵਲੋਂ ਆਪਣੇ ‘ਨਰਮ ਹਿੰਦੂਤਵ’ ਰਾਹੀਂ ਆਰ.ਐਸ.ਐਸ. ਦੀ ਕੀਤੀ ਜਾ ਰਹੀ ਗੁੱਝੀ ਇਮਦਾਦ, ਸਥਾਨਕ ਅਦਾਰਿਆਂ ਦੀਆਂ ਚੋਣਾਂ ’ਚ ਕੀਤੀ ਗਈ ਧਾਂਦਲੀ-ਧੱਕੇਸ਼ਾਹੀ, ਮਾਫੀਆਂ ਗਰੋਹਾਂ ਦੀ ਪੁਸ਼ਤਪਨਾਹੀ ਆਦਿ ਖਿਲਾਫ਼ ਵੀ ਤਿੱਖੀ ਲੜਾਈ ਲੜਨ ਦਾ ਸੱਦਾ ਦਿੱਤਾ ਜਾ ਰਿਹਾ ਹੈ।
d ਸਭ ਤੋਂ ਉੱਪਰ ਲੋਕ ਸਮੱਸਿਆਵਾਂ ਹੱਲ ਕਰਨੋਂ ਅਸਮਰੱਥ, ਗਲੇ-ਸੜੇ ਪੂੰਜੀਵਾਦੀ ਨਿਜਾਮ ਤੋਂ ਮੁਕਤੀ ਹਾਸਲ ਕਰਨ ਅਤੇ ਲੋਕਾਂ ਨੂੰ ਗੁਰੂਆਂ-ਪੀਰਾਂ, ਗਦਰੀ ਸੂਰਬੀਰਾਂ ਤੇ ਸ਼ਹੀਦ-ਇ-ਆਜ਼ਮ ਭਗਤ ਸਿੰਘ ਦੇ ਸੁਪਨਿਆਂ ਦਾ ਸਮਾਜਵਾਦੀ ਸਮਾਜ ਸਿਰਜਣ ਲਈ ਜੂਝਣ ਦੀ ਪੁਖਤਾ ਤਿਆਰੀ ਕਰਨ ਦੀ ਲੋੜ ਪਛਾਣਨ ਲਈ ਵੀ ਪ੍ਰੇਰਿਆ ਜਾ ਰਿਹਾ ਹੈ। ਕਾਨਫਰੰਸਾਂ ਦੀ ਸਮਾਪਤੀ ਤੇ ਉਕਤ ਸੇਧ ’ਚ ਫਰਵਰੀ ਮਹੀਨੇ ਦੇ ਅੰਤ ’ਚ ਚੰਡੀਗੜ੍ਹ ਵਿਖੇ ਵਿਸ਼ਾਲ ਕਿਰਤੀ ਇਕੱਠ ਸੱਦਿਆ ਜਾਵੇਗਾ।
ਸੰਖੇਪ ਰਿਪੋਰਟਾਂ :
ਧਾਰੀਵਾਲ : ਕੇਂਦਰਤ ਯੂਨੀਵਰਸਲ ਆਈਟੀਆਈ ਕਾਲਜ ਪਿੰਡ ਲੇਹਲ ਧਾਰੀਵਾਲ ਵਿਖੇ ਉੱਘੇ ਸਮਾਜ ਸੇਵੀ ਸਾਥੀ ਕੁਲਦੀਪ ਸਿੰਘ ਛੀਨਾ ਅਤੇ ਸਾਥੀ ਬਾਲ ਕਿ੍ਰਸ਼ਨ ਪੁਰੀ ਦੀ ਯਾਦ ਵਿੱਚ ਕਾਮਰੇਡ ਹਰਜੀਤ ਸਿੰਘ ਕਾਹਲੋਂ, ਕਾਮਰੇਡ ਪਿਆਰਾ ਸਿੰਘ ਡੱਡਵਾਂ, ਰਾਧਾ ਕਿ੍ਰਸ਼ਨ ਪੁਰੀ, ਸੁਖਰਾਜ ਸਿੰਘ ਛੀਨਾ ਦੀ ਪ੍ਰਧਾਨਗੀ ਹੇਠ ਵਿਸ਼ਾਲ ਰਾਜਨੀਤਕ ਕਾਨਫਰੰਸ ਕਰਕੇ ਲੋਕ ਸੰਘਰਸ਼ਾਂ ਨੂੰ ਹੋਰ ਤਿੱਖੇ ਕਰਨ ਦਾ ਪ੍ਰਣ ਲਿਆ ਗਿਆ। ਕਾਨਫਰੰਸ ਦੀ ਪ੍ਰਧਾਨਗੀ ਨੇ ਕੀਤੀ।
ਉੱਘੇ ਆਰਥਿਕ ਮਾਹਿਰ ਡਾਕਟਰ ਸਰਬਜੀਤ ਸਿੰਘ ਛੀਨਾ, ਕਾਮਰੇਡ ਸ਼ਿਵ ਕੁਮਾਰ, ਧਿਆਨ ਸਿੰਘ ਠਾਕੁਰ, ਮੱਖਣ ਕੁਹਾੜ, ਸਮਸੇਰ ਸਿੰਘ ਨਵਾਂ ਪਿੰਡ, ਅਜੀਤ ਸਿੰਘ ਠੱਕਰਸੰਧੂ, ਸੰਤੋਖ ਸਿੰਘ ਔਲਖ, ਗੁਰਦਿਆਲ ਸਿੰਘ ਸੋਹਲ, ਅਜੀਤ ਸਿੰਘ ਹੁੰਦਲ, ਜਗੀਰ ਸਿੰਘ ਸਲਾਚ, ਜਸਵੰਤ ਸਿੰਘ ਬੁੱਟਰ, ਜਗੀਰ ਸਿੰਘ ਬਟਾਲਾ, ਗਿਆਨੀ ਪ੍ਰਕਾਸ਼ ਚੰਦ, ਸ਼ਮਸ਼ੇਰ ਸਿੰਘ, ਲਿਬਰੇਸਨ ਦੇ ਆਗੂ ਜੋਗਿੰਦਰ ਪਾਲ ਸਿੰਘ ਲੇਹਲ, ਬਲਬੀਰ ਸਿੰਘ ਮਾੜੇ, ਰਘਬੀਰ ਸਿੰਘ ਚਾਹਲ, ਕਪੂਰ ਸਿੰਘ ਘੁੰਮਣ, ਅਮਰਜੀਤ ਸਿੰਘ ਸੈਣੀ ਨੇ ਸੰਬੋਧਨ ਕੀਤਾ।
ਜੋਧਾਂ : ਸਹੀਦ ਕਰਤਾਰ ਸਿੰਘ ਸਰਾਭਾ ਮਾਰਗ ‘ਤੇ ਪੈਂਦੇ ਕਸਬਾ ਰਤਨ-ਜੋਧਾਂ ਦੇ ਬਾਜ਼ਾਰ ‘ਚ ਸਥਿਤ ਸਹੀਦ ਇ ਆਜਮ ਭਗਤ ਸਿੰਘ ਦੇ ਬੁੱਤ ਕੋਲ ਰਾਜਨੀਤਕ ਕਾਨਫਰੰਸ ਕੀਤੀ ਗਈ। ਪ੍ਰਧਾਨਗੀ ਡਾ. ਜਸਵਿੰਦਰ ਸਿੰਘ ਕਾਲਖ, ਅਮਰਜੀਤ ਸਿੰਘ ਸਹਿਜਾਦ ਅਤੇ ਸੁਰਜੀਤ ਸਿੰਘ ਸੀਲੋਂ ਨੇ ਕੀਤੀ। ਮਨੁੱਖੀ ਹੱਕਾਂ ਦੀ ਬਹਾਲੀ ਲਈ ਜਾਨ ਕੁਰਬਾਨ ਕਰਨ ਵਾਲੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਯਾਦ ਕੀਤਾ ਗਿਆ। ਰਘਵੀਰ ਸਿੰਘ ਬੈਨੀਪਾਲ, ਜਗਤਾਰ ਸਿੰਘ ਚਕੋਹੀ, ਹਰਨੇਕ ਸਿੰਘ ਗੁੱਜਰਵਾਲ ਨੇ ਸੰਬੋਧਨ ਕੀਤਾ।
ਤਰਨ ਤਾਰਨ : ਕਸਬਾ ਫਤਿਆਬਾਦ ਵਿੱਖੇ ਮਨਜੀਤ ਸਿੰਘ ਬੱਗੂ, ਸੁਖਵੰਤ ਸਿੰਘ ਦੋਧੀ ਛਾਪੜੀ ਸਹਿਬ, ਗੁਰਸਾਹਬ ਸਿੰਘ ਚੱਕ ਮਾਹਿਰ, ਜਗੀਰ ਸਿੰਘ, ਚੰਦ ਸਿੰਘ, ਤਰਸੇਮ ਸਿੰਘ, ਬੀਬੀ ਰਾਣੋ ਦੀ ਪ੍ਰਧਾਨਗੀ ਹੇਠ ਭਰਵੀਂ ਕਾਨਫਰੰਸ ਕੀਤੀ ਗਈ। ਮੁਖਤਾਰ ਸਿੰਘ ਮੱਲਾ, ਕੁਲਵਿੰਦਰ ਕੌਰ ਖਡੂਰ ਸਹਿਬ, ਰੇਸਮ ਸਿੰਘ ਫੈਲੋਕੇ, ਦਾਰਾ ਸਿੰਘ ਮੁੰਡਾ ਪਿੰਡ, ਨਛੱਤਰ ਸਿੰਘ, ਇੰਦਰ ਸਿੰਘ ਤੁੜ, ਮਾਸਟਰ ਸਰਬਜੀਤ ਸਿੰਘ ਭਰੋਵਾਲ, ਸਰਵਣ ਸਿੰਘ, ਗੁਰਸ਼ਰਨ ਸਿੰਘ ਜਾਮਾਰਾਏ, ਸੁਖਵਿੰਦਰ ਸਿੰਘ ਰਾਜੂ ਕੋਟ ਨੇ ਸੰਬੋਧਨ ਕੀਤਾ।
ਮਹਿਤਪੁਰ : ਪਿੰਡ ਵੇਹਰਾ ’ਚ ਕੀਤੀ ਗਈ ਭਰਵੀਂ ਰਾਜਸੀ ਕਾਨਫਰੰਸ ਨੂੰ ਦਰਸਨ ਨਾਹਰ, ਜਸਵਿੰਦਰ ਸਿੰਘ ਢੇਸੀ, ਮਨੋਹਰ ਗਿੱਲ, ਸੰਤੋਖ ਸਿੰਘ ਬਿਲਗਾ, ਰਾਮ ਸਿੰਘ ਕੈਮਵਾਲਾ, ਨਿਰਮਲ ਮਲਸੀਆਂ, ਮੇਜਰ ਰੱਤੂ, ਸਰਪੰਚ ਮਹਿੰਦਰ ਸਿੰਘ, ਸਤਪਾਲ ਸਹੋਤਾ, ਸਵਰਨ ਰੱਤੂ, ਚਰਨਜੀਤ ਥੰਮੂਵਾਲ ਨੇ ਸੰਬੋਧਨ ਕੀਤਾ। ਆਜ਼ਾਦ ਰੰਗ ਮੰਚ ਵਲੋਂ ਨਾਟਕ ਤੇ ਕੋਰੀਓਗਰਾਫੀਆਂ ਪੇਸ਼ ਕੀਤੀਆਂ ਗਈਆਂ।
ਫਿਲੌਰ : ਕੁਲਜੀਤ ਫਿਲੌਰ, ਜਰਨੈਲ ਫਿਲੌਰ, ਸਰਬਜੀਤ ਗੋਗਾ ਦੀ ਪ੍ਰਧਾਨਗੀ ਹੇਠ ਹੋਈ ਕਾਨਫਰੰਸ ਨੂੰ ਜਸਵਿੰਦਰ ਸਿੰਘ ਢੇਸੀ, ਪਰਮਜੀਤ ਰੰਧਾਵਾ, ਸੰਤੋਖ ਸਿੰਘ ਢੇਸੀ ਕੈਨੇਡਾ, ਡਾ. ਸਰਬਜੀਤ ਮੁਠੱਡਾ ਨੇ ਸੰਬੋਧਨ ਕੀਤਾ। ਕੁਲਦੀਪ ਫਿਲੌਰ, ਮੇਜਰ ਫਿਲੌਰ, ਗੁਰਦੀਪ ਗੋਗੀ, ਤਰਜਿੰਦਰ ਸਿੰਘ ਧਾਲੀਵਾਲ, ਜਸਬੀਰ ਸਿੰਘ, ਬਲਜੀਤ ਸਿੰਘ, ਐਡਵੋਕੇਟ ਅਜੈ ਫਿਲੌਰ, ਮਾ. ਹੰਸ ਰਾਜ, ਬਲਜਿੰਦਰ ਬੱਬੀ, ਬੇਅੰਤ ਔਜਲਾ, ਕੁਲਦੀਪ ਵਾਲੀਆ, ਮੱਖਣ ਸੰਗਰਾਮੀ, ਬਲਰਾਜ ਸਿੰਘ, ਪਾਰਸ ਚਾਵਲਾ, ਰਾਮ ਪਾਲ, ਬਲਦੇਵ ਸਾਹਨੀ, ਬੀਬੀ ਹੰਸ ਕੌਰ, ਸਾਬਕਾ ਕੌਂਸਲਰ ਸੁਨੀਤਾ ਫਿਲੌਰ ਹਾਜ਼ਰ ਸਨ। ਆਜ਼ਾਦ ਰੰਗ ਮੰਚ ਦੀ ਟੀਮ ਨੇ ਨਾਟਕ ਪੇਸ਼ ਕੀਤੇ।
ਨੂਰਪੁਰ ਬੇਦੀ : ਯੋਗਰਾਜ ਸਿੰਘ, ਜਰਨੈਲ ਸਿੰਘ ਤੇ ਕਰਮ ਚੰਦ ਘਨਾਰੂ ਦੀ ਪ੍ਰਧਾਨਗੀ ਹੇਠ ਰਾਜਨੀਤਕ ਕਾਨਫਰੰਸ ਕੀਤੀ ਗਈ। ਸਾਥੀ ਮੋਹਣ ਸਿੰਘ ਧਮਾਣਾ, ਮਾਸਟਰ ਗੁਰਨਾਇਬ ਸਿੰਘ ਜੇਤੇਵਾਲ, ਬਲਬੀਰ ਸਿੰਘ ਧਾਦਲੀ, ਕਿਰਪਾਲ ਸਿੰਘ, ਦਰਸਨ ਸਿੰਘ, ਸੁਰਜੀਤ ਸਿੰਘ ਮੀਂਢਵਾਂ, ਕਰਮ ਸਿੰਘ ਭੱਠਲ, ਛੋਟੂ ਰਾਮ, ਰਾਮ ਲੋਕ, ਜਰਨੈਲ ਸਿੰਘ ਘਨੌਲਾ ਨੇ ਸੰਬੋਧਨ ਕੀਤਾ।
ਮੱਲੀਆਂ ਕਲਾਂ : ਪਿੰਡ ਰਾਂਘੜਾ ਵਿਖੇ ਕੀਤੀ ਗਈ ਵਿਸ਼ਾਲ ਰਾਜਸੀ ਕਾਨਫਰੰਸ ਨੂੰ ਜਸਵਿੰਦਰ ਸਿੰਘ ਢੇਸੀ, ਮੇਜਰ ਖੁਰਲਾਪੁਰ, ਚਰਨਜੀਤ ਥੰਮੂਵਾਲ, ਰਾਮ ਸਿੰਘ ਕੈਮਵਾਲਾ ਸਤਪਾਲ ਸਹੋਤਾ, ਸੁਨੀਲ, ਹਰਮੇਲ ਆਧੀ ਨੇ ਸੰਬੋਧਨ ਕੀਤਾ। ਮਨੋਹਰ ਗਿੱਲ ਨੇ ਸਾਰੇ ਸਹਿਯੋਗੀਆਂ ਦਾ ਧੰਨਵਾਦ ਕੀਤਾ। ਆਜਾਦ ਰੰਗ ਮੰਚ ਫਗਵਾੜਾ ਦੀ ਟੀਮ ਨੇ ਨਾਟਕ ਅਤੇ ਕੋਰੀਓਗਰਾਫੀਆਂ ਪੇਸ ਕੀਤੀਆਂ।
ਨਾਭਾ : ਇਥੇ ਭਰਵੀਂ ਰਾਜਨੀਤਿਕ ਕਾਨਫਰੰਸ ਕਰਕੇ ਸਹਿਰ ਵਿੱਚ ਮਾਰਚ ਕੀਤਾ ਗਿਆ। ਪ੍ਰਧਾਨਗੀ ਹਰੀ ਸਿੰਘ ਦੌਣ ਕਲਾਂ, ਰਫੀਕ ਮੁਹੰਮਦ, ਮੱਘਰ ਸਿੰਘ ਬਾਬਰਪੁਰ, ਕਿ੍ਰਸਨ ਸਿੰਘ ਭੜੋ, ਸੁਖਪਾਲ ਸਿੰਘ ਕਾਦਰਾਬਾਦ ਤੇ ਭੁਪਿੰਦਰ ਸਿੰਘ ਕਕਰਾਲਾ ਨੇ ਕੀਤੀ।
ਦਰਸਨ ਸਿੰਘ ਬੇਲੂ ਮਾਜਰਾ, ਗੁਰਮੀਤ ਸਿੰਘ ਕਾਲਾਝਾੜ, ਰਾਜ ਕਿਸਨ ਨੂਰ ਖੇੜੀਆਂ, ਚਰਨਜੀਤ ਸਿੰਘ ਬੀਂਬੜ ਤੇ ਰਣਧੀਰ ਸਿੰਘ ਕਾਦਰਾਬਾਦ ਨੇ ਸੰਬੋਧਨ ਕੀਤਾ।
ਪਾਤੜਾਂ : ਪੂਰਨ ਚੰਦ ਨਨਹੇੜਾ, ਪ੍ਰਲਾਦ ਸਿੰਘ ਸਰਪੰਚ ਨਿਆਲ, ਸੁਖਦੇਵ ਸਿੰਘ ਤੇ ਮਲਕੀਤ ਸਿੰਘ ਦੀ ਪ੍ਰਧਾਨਗੀ ਹੇਠ ਪਿੰਡ ਨਿਆਲ ਵਿਖੇ ਹੋਈ ਰਾਜਨੀਤਕ ਕਾਨਫਰੰਸ ਨੂੰ ਸਾਥੀ ਹਰੀ ਸਿੰਘ ਦੌਣ ਕਲਾਂ, ਦਰਸ਼ਨ ਸਿੰਘ ਬੇਲੂ ਮਾਜਰਾ, ਸੁਰੇਸ ਕੁਮਾਰ ਸਮਾਣਾ ਨੇ ਸੰਬੋਧਨ ਕੀਤਾ। ਚਮਕੌਰ ਸਿੰਘ, ਚੰਦ ਸਿੰਘ, ਸਾਦੀ ਰਾਮ, ਜਗਸੀਰ ਸਿੰਘ, ਕਮਲਪ੍ਰੀਤ ਕੌਰ, ਸਜਣਾ ਰਾਨੀ, ਪਰਮਜੀਤ ਕੌਰ, ਮੀਨਾ ਰਾਣੀ ਤੇ ਮਨਦੀਪ ਕੌਰ ਵੀ ਹਾਜ਼ਰ ਸਨ।
ਨਕੋਦਰ : ਪਾਰਟੀ ਵਲੋਂ ਨੂਰਮਹਿਲ ਰੋੜ ’ਤੇ ਸੁਖਦੇਵ ਦੱਤ ਬਾਂਕਾ ਦੀ ਪ੍ਰਧਾਨਗੀ ਹੇਠ ਹੋਈ ਰਾਜਨੀਤਕ ਕਾਨਫਰੰਸ ਨੂੰ ਸਰਵ ਸਾਥੀ ਦਰਸ਼ਨ ਨਾਹਰ, ਜਸਵਿੰਦਰ ਸਿੰਘ ਢੇਸੀ, ਸੰਤੋਖ ਸਿੰਘ ਬਿਲਗਾ, ਡਾ. ਸਰਬਜੀਤ ਮੁਠੱਡਾ, ਬਲਦੇਵ ਸਿੰਘ ਨੂਰਪੁਰੀ, ਨਿਰਮਲ ਮਲਸੀਆਂ, ਮੇਜਰ ਖੁਰਲਾਪੁਰ, ਦਲਵਿੰਦਰ ਸਿੰਘ ਕੁਲਾਰ, ਹਰਬੰਸ ਮੱਟੂ, ਹਰਮੁਨੀ ਸਿੰਘ ਨੇ ਸੰਬੋਧਨ ਕੀਤਾ।
ਮੁਕਤਸਰ ਸਾਹਿਬ : ਇਥੋਂ ਦੀ ਗੋਨਿਆਣਾ ਰੋਡ ’ਤੇ ਸਥਿਤ ਬਾਲਮੀਕ ਧਰਮਸਾਲਾ ਵਿੱਚ ਆਯੋਜਿਤ ਸੈਮੀਨਾਰ ਦੀ ਪ੍ਰਧਾਨਗੀ ਮਾਸਟਰ ਹਿੰਮਤ ਸਿੰਘ ਮਲੋਟ ਅਤੇ ਕਾਮਰੇਡ ਹਰਜੀਤ ਸਿੰਘ ਮਦਰਸਾ ਨੇ ਕੀਤੀ।ਕਾਮਰੇਡ ਸਤਪਾਲ ਮੋਹਲਾਂ, ਮਾਸਟਰ ਮਨੋਹਰ ਲਾਲ, ਮਾਸਟਰ ਕੁਲਵਿੰਦਰ ਸਿੰਘ, ਕਾਮਰੇਡ ਜਗਜੀਤ ਸਿੰਘ ਜੱਸੇਆਣਾ, ਲਖਵੀਰ ਸਿੰਘ ਤਖਤਮਲਣਾ ਨੇ ਸੰਬੋਧਨ ਕੀਤਾ।
ਰਿਪੋਰਟ : ਸ਼ਮਸ਼ੇਰ ਸਿੰਘ ਬਟਾਲਾ/ਰਮੇਸ਼ ਚੰਦਰ
ਸਿਆਸੀ ਥਾਪੜਾ ਪ੍ਰਾਪਤ ਭੂਮਾਫੀਆ ਦੀ ਧੱਕੇਸ਼ਾਹੀ ਤੇ ਪੁਲਸ ਦੀ ਮੁਜ਼ਰਮਾਨਾ ਚੁੱਪੀ ਖਿਲਾਫ਼ ਧਰਨਾ
ਤਰਨਤਾਰਨ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਦੇ ਸੱਦੇ ‘ਤੇ ਪੁੱਜੇ ਸੈਂਕੜੇ ਲੋਕਾਂ ਨੇ ਸ਼ਹਿਰ ਦੇ ਮੁੱਖ ਬਾਜਾਰਾਂ ‘ਚ ਰੋਹ ਭਰਪੂਰ ਮਾਰਚ ਕਰਕੇ ਐੱਸਐੱਸਪੀ ਦਫਤਰ ਮੂਹਰੇ ਜਬਰਦਸਤ ਧਰਨਾ ਮਾਰਿਆ। ਧਰਨੇ-ਪ੍ਰਦਰਸ਼ਨ ਦੀ ਅਗਵਾਈ ਪਾਰਟੀ ਆਗੂਆਂ ਚਮਨ ਲਾਲ ਦਰਾਜਕੇ, ਬਲਦੇਵ ਸਿੰਘ ਪੰਡੋਰੀ, ਮਨਜੀਤ ਸਿੰਘ ਬੱਗੂ ਨੇ ਕੀਤੀ। ਇਸ ਰੋਸ ਐਕਸ਼ਨ ‘ਚ ਰਾਜ ਕਮੇਟੀ ਦੇ ਸਕੱਤਰ ਸਾਥੀ ਪਰਗਟ ਸਿੰਘ ਜਾਮਾਰਾਏ ਵੀ ਸ਼ਾਮਲ ਹੋਏ। ਉਕਤ ਆਗੂਆਂ ਤੋਂ ਇਲਾਵਾ ਮੁਖਤਾਰ ਸਿੰਘ ਮੱਲਾ, ਦਲਜੀਤ ਸਿੰਘ ਦਿਆਲਪੁਰਾ, ਸੁਲੱਖਣ ਸਿੰਘ ਤੁੜ, ਜਰਨੈਲ ਸਿੰਘ, ਜਸਬੀਰ ਸਿੰਘ ਵੈਰੋਵਾਲ, ਰੇਸਮ ਸਿੰਘ ਫੈਲੋਕੇ, ਹਰਭਜਨ ਸਿੰਘ, ਧਰਮ ਸਿੰਘ, ਕਾਬਲ ਸਿੰਘ, ਹਰਜਿੰਦਰ ਸਿੰਘ ਚੂੰਘ, ਨਰਿੰਦਰ ਸਿੰਘ ਰਟੋਲ, ਕਰਮ ਸਿੰਘ ਪੰਡੋਰੀ ਨੇ ਵੀ ਸੰਬੋਧਨ ਕੀਤਾ।
ਬੁਲਾਰਿਆਂ ਨੇ ਦੋਸ਼ ਲਾਇਆ ਕਿ ਹਲਕਾ ਖਡੂਰ ਸਹਿਬ ਦੇ ਵਿਧਾਇਕ ਅਤੇ ਉਸਦੇ ਚਹੇਤੇ ਭੂਮਾਫੀਆ ਟੋਲੇ ਵਲੋਂ ਪਾਰਟੀ ਦੇ ਸਿਰਕੱਢ ਆਗੂ ਮਰਹੂਮ ਕਾਮਰੇਡ ਬਲਬੀਰ ਸੂਦ ਦੇ ਤਰਨਤਾਰਨ ਵਿਚਲੇ ਘਰ ਅਤੇ ਬੰਦ ਪਈਆਂ ਕਲੀ ਦੀਆਂ ਭੱਠੀਆਂ ਵਾਲੇ ਅਹਾਤੇ ’ਚੋਂ ਦਰਖਤ ਵੱਢ ਲਏ ਹਨ। ਨਾਲ ਹੀ ਕਬਜ਼ੇ ਦੀ ਨੀਅਤ ਨਾਲ ਦਰਵਾਜੇ ’ਤੇ ਕਥਿਤ ਤੌਰ ’ਤੇ ਆਪਣਾ ਨਾਮ ਲਿਖ ਲਿਆ ਹੈ। ਇਸ ਧੱਕੜਸ਼ਾਹ ਕਾਰੇ ਵਿਰੁੱਧ ਫੌਰੀ ਪੁਲਸ ਕੋਲ ਸ਼ਿਕਾਇਤ ਕੀਤੀ ਗਈ। ਪ੍ਰੰਤੂ ਕਈ ਹਫਤੇ ਬੀਤ ਜਾਣ ਦੇ ਬਾਵਜੂਦ ਸ਼ਿਕਾਇਤ ਦੇ ਆਧਾਰ ‘ਤੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਨੀ ਤਾਂ ਦੂਰ ਐੱਫਆਈਆਰ ਤੱਕ ਵੀ ਨਹੀਂ ਲਿਖੀ ਗਈ।
ਆਗੂਆਂ ਨੇ ਇਹ ਵੀ ਦੱਸਿਆ ਕਿ ਲਗਭਗ ਤਿੰਨ ਦਹਾਕੇ ਪਹਿਲਾਂ ਸਾਥੀ ਬਲਬੀਰ ਸੂਦ ਨੇ ਇਹ ਪਲਾਟ ਖਰੀਦ ਕੇ ਕਲੀ ਦੀਆਂ ਨਵੀਆਂ ਭੱਠੀਆਂ ਲਾਈਆਂ ਸਨ ਅਤੇ ਆਪਣਾ ਨਵਾਂ ਮਕਾਨ ਉਸਾਰਿਆ ਸੀ। ਉਦੋਂ ਹੋਈਆਂ ਰਜਿਸਟਰੀਆਂ ਦੇ ਆਧਾਰ ‘ਤੇ ਪਹਿਲਾਂ ਕਾਮਰੇਡ ਸੂਦ ਦੇ ਨਾਂ ਚੜ੍ਹੇ ਇੰਤਕਾਲ ਦਾ ਬਾਕਾਇਦਾ ਮਾਲ ਵਿਭਾਗ ‘ਚ ਰੀਕਾਰਡ ਮੌਜੂਦ ਹੈ। ਇਹੋ ਨਹੀਂ ਸਾਥੀ ਸੂਦ ਦੀ ਮੌਤ ਤੋਂ ਪਿਛੋਂ ਇਸ ਤਿੰਨ ਕਨਾਲ, ਸਾਢੇ ਨੌ ਮਰਲੇ ਥਾਂ ਦੀ ਵਿਰਾਸਤ ਤੇ ਇੰਤਕਾਲ ਮਾਲ ਵਿਭਾਗ ਦੇ ਰਿਕਾਰਡ ’ਚ ਉਨ੍ਹਾਂ ਦੀ ਅਮਰੀਕਾ ਰਹਿੰਦੀ ਧੀ ਡਾਕਟਰ ਮਹਿਕ ਮੀਸਾ ਦੇ ਨਾਂ ਚੜ੍ਹ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਥਾਂ ਬਾਰੇ ਅੱਜ ਤੋਂ ਪਹਿਲਾਂ ਕਦੀ ਵੀ ਵਾਦ-ਵਿਵਾਦ ਜਾਂ ਝਗੜਾ ਨਹੀਂ ਰਿਹਾ।
ਪਾਰਟੀ ਆਗੂਆਂ ਨੇ ਦੱਸਿਆ ਕਿ ਪੀੜਤ ਪਰਿਵਾਰ ਨੇ ਐੱਸਐੱਚਓ, ਐੱਸਐੱਸਪੀ, ਡੀਸੀ ਅਤੇ ਮੁੱਖ ਮੰਤਰੀ ਪੰਜਾਬ ਨੂੰ ਲਿਖਤੀ ਅਤੇ ਟੈਲੀਫੋਨ, ਈਮੇਲ, ਵੱਟਸ ਐਪ ‘ਤੇ ਦਰਖਾਸਤਾਂ ਭੇਜੀਆਂ ਪਰ ਮੁਲਜਮਾਂ ਖ਼ਿਲਾਫ਼ ਕੋਈ ਕਾਰਵਾਈ ਨਹੀ ਕੀਤੀ ਗਈ। ਇਸ ਕਰ ਕੇ ਸੈਕੜੇ ਲੋਕਾਂ ਨੂੰ ਐੱਸਐੱਸਪੀ ਦਫਤਰ ਮੂਹਰੇ ਧਰਨਾ ਲਾ ਕੇ ਇਨਸਾਫ ਮੰਗਣਾ ਪੈ ਰਿਹਾ ਹੈ।
ਧਰਨਾਕਾਰੀਆਂ ਨੇ ਮੰਗ ਕੀਤੀ ਕਿ ਮੁਲਜਮਾਂ ਖ਼ਿਲਾਫ਼ ਅਤੇ ਮਾਲ ਵਿਭਾਗ ਦੇ ਰਿਕਾਰਡ ਦੀ ਪੜਤਾਲ ਕਰਕੇ ਰਿਕਾਰਡ ਵਿੱਚ ਹੇਰਾਫੇਰੀ ਕਰਨ ਵਾਲੇ ਤੇ ਨਿਯਮਾਂ ਦੀ ਉਲੰਘਣਾ ਕਰਕੇ ਮੀਟਰ ਲਾਉਣ ਵਾਲੇ ਮੁਲਾਜਮਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਦਿਹਾਤੀ ਮਜ਼ਦੂਰਾਂ ਨੇ ਤਿੰਨ ਦਿਨ ਮਾਰੇ ਪੰਜਾਬ ਦੇ ਜਿਲ੍ਹਾ-ਤਹਿਸੀਲ ਕੇਂਦਰਾਂ ਮੂਹਰੇ ਧਰਨੇ
ਦਿਹਾਤੀ ਮਜਦੂਰ ਸਭਾ ਪੰਜਾਬ ਦੀ ਸੂਬਾ ਕਮੇਟੀ ਵੱਲੋਂ :-
d ਮਨਰੇਗਾ ਅਧੀਨ ਸਾਰੇ ਪਰਿਵਾਰ ਨੂੰ ਸਾਰਾ ਸਾਲ ਕੰਮ ਦੇਣ, ਦਿਹਾੜੀ 700 ਰੁਪਏ ਦੇਣ, ਕੰਮ ਨਹੀਂ ਤਾਂ ਬੇਰੁਜਗਾਰੀ ਭੱਤਾ ਦੇਣ, ਕਸਬਿਆਂ ਅਤੇ ਸਹਿਰਾਂ ਨੂੰ ਵੀ ਮਨਰੇਗਾ ਅਧੀਨ ਲਿਆਂਦੇ ਜਾਣ, ਮਨਰੇਗਾ ਕਾਨੂੰਨ ਨੂੰ ਸਖਤੀ ਨਾਲ ਲਾਗੂ ਕੀਤੇ ਜਾਣ,
d ਰਾਸਨ ਡਿਪੂਆਂ ਤੋਂ ਨਿੱਤ ਵਰਤੋਂ ਦੀਆਂ ਖਾਣ-ਪੀਣ ਵਾਲੀਆਂ ਸਾਰੀਆਂ ਜਰੂਰੀ ਵਸਤਾਂ ਸਰਕਾਰ ਵਲੋਂ ਅੱਧੀ ਕੀਮਤ ’ਤੇ ਦਿੱਤੇ ਜਾਣ
d ਬੇਘਰੇ ਅਤੇ ਲੋੜਵੰਦ ਮਜਦੂਰਾਂ ਨੂੰ ਦਸ-ਦਸ ਮਰਲੇ ਦੇ ਰਿਹਾਇਸੀ ਪਲਾਟ ਅਤੇ ਘਰ ਬਣਾਉਣ ਲਈ ਪੰਜ ਲੱਖ ਰੁਪਏ ਦੀ ਗ੍ਰਾਂਟ ਦਿੱਤੇ ਜਾਣ
d ਪੰਚਾਇਤੀ ਜਮੀਨ ਵਿੱਚੋਂ ਮਜਦੂਰਾਂ ਦੀ ਤੀਜੇ ਹਿੱਸੇ ਦੀ ਜਮੀਨ ਆਮ ਠੇਕੇ ਤੇ ਦਿੱਤੀ ਜਾਵੇ ਅਤੇ ਡੰਮੀ ਬੋਲੀਆਂ ਰੱਦ ਕੀਤੀਆਂ ਜਾਣ
d ਮਜਦੂਰਾਂ ਸਿਰ ਚੜ੍ਹੇ ਮਾਈਕਰੋਫਨਾਂਸ ਕੰਪਨੀਆਂ ਸਮੇਤ ਸਾਰੇ ਸਰਕਾਰੀ, ਗੈਰ-ਸਰਕਾਰੀ ਕਰਜੇ ਮੁਆਫ ਕੀਤੇ ਜਾਣ ਅਤੇ ਅੱਗੇ ਤੋਂ ਸਸਤੀ ਦਰ ਤੇ ਮਜਦੂਰਾਂ ਨੂੰ ਕਰਜੇ ਦਿੱਤੇ ਜਾਣ ਆਦਿ ਹੱਕੀ ਮੰਗਾਂ ਦੀ ਪ੍ਰਾਪਤੀ ਲਈ, 11 ਤੋਂ 13 ਦਸੰਬਰ ਤੱਕ ਸੂਬੇ ਭਰ ਵਿੱਚ ਡੀਸੀ ਤੇ ਐਸਡੀਐਮ ਦਫਤਰਾਂ ਮੂਹਰੇ ਰੋਸ ਧਰਨੇ ਮਾਰ ਕੇ ਸਮਰੱਥ ਅਧਿਕਾਰੀਆਂ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜੇ ਗਏ ਹਨ। ਵੱਖੋ-ਵੱਖ ਥਾਈਂ ਦਰਸ਼ਨ ਨਾਹਰ, ਗੁਰਨਾਮ ਸਿੰਘ ਦਾਊਦ, ਮਹੀਪਾਲ, ਚਮਨ ਲਾਲ ਦਰਾਜ ਕੇ, ਬਲਦੇਵ ਸਿੰਘ ਨੂਰਪੁਰੀ, ਜਗਜੀਤ ਸਿੰਘ ਜੱਸੇਆਣਾ, ਪਰਮਜੀਤ ਸਿੰਘ ਰੰਧਾਵਾ, ਹਰਜੀਤ ਸਿੰਘ ਮਦਰਸਾ, ਅਮਰੀਕ ਸਿੰਘ ਦਾਊਦ, ਬਲਦੇਵ ਸਿੰਘ ਭੈਲ, ਗੁਰਨਾਮ ਸਿੰਘ ਭਿੰਡਰ, ਪ੍ਰਕਾਸ਼ ਸਿੰਘ ਨੰਦਗੜ੍ਹ ਨੇ ਸੰਬੋਧਨ ਕੀਤਾ।
ਸੰਖੇਪ ਰਿਪੋਰਟਾਂ : –
ਭਿੱਖੀਵਿੰਡ : ਮਜਦੂਰਾਂ ਦੀਆਂ ਭਖਦੀਆਂ ਮੰਗਾਂ ਨੂੰ ਲੈ ਐੱਸਡੀਐੱਮ ਦਫਤਰ ਅੱਗੇ ਜਸਵੰਤ ਸਿੰਘ ਭਿੱਖੀਵਿੰਡ ਦੀ ਅਗਵਾਈ ਹੇਠ ਧਰਨਾ ਮਾਰਿਆ ਗਿਆ, ਜਿਸ ‘ਚ ਵੱਡੀ ਗਿਣਤੀ ਵਿੱਚ ਖੇਤ ਮਜਦੂਰ ਔਰਤਾਂ ਤੇ ਮਰਦਾਂ ਨੇ ਭਾਗ ਲਿਆ। ਐੱਸਡੀਐੱਮ ਦੇ ਸੁਪਰਡੰਟ ਨੂੰ ਮੰਗ ਪੱਤਰ ਦਿੱਤਾ ਗਿਆ। ਹਰਜਿੰਦਰ ਸਿੰਘ ਚੂੰਘ, ਸਵਿੰਦਰ ਸਿੰਘ ਚੱਕ, ਗੁਰਬੀਰ ਭੱਟੀ ਰਾਜੋਕੇ, ਬਿਕਰ ਸਿੰਘ ਭਗਵਾਨਪੁਰਾ, ਲੱਖਾ ਸਿੰਘ ਲਾਖਣਾ, ਮਨਦੀਪ ਸਿੰਘ ਕਲਸੀ, ਗੁਰਲਾਲ ਸਿੰਘ ਮੱਦਰ, ਸੁਖਵੰਤ ਸਿੰਘ ਕੰਬੋਕੇ, ਸੁਖਦੇਵ ਸਿੰਘ ਬੱਬੀ, ਸਤਨਾਮ ਸਿੰਘ ਸੁਰਸਿੰਘ ਨੇ ਸੰਬੋਧਨ ਕੀਤਾ।
ਨਕੋਦਰ : ਮਜਦੂਰ ਮੰਗਾਂ ਦੀ ਪ੍ਰਾਪਤੀ ਲਈ ਐੱਸਡੀਐੱਮ ਦਫਤਰ ਨਕੋਦਰ ਅੱਗੇ ਧਰਨਾ ਲਗਾਇਆ ਗਿਆ। ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਨਿਰਮਲ ਸਿੰਘ ਮਲਸੀਆਂ, ਤਹਿਸੀਲ ਸਕੱਤਰ ਬਲਵੀਰ ਸਿੰਘ ਸਿੱਧੂ ਰਸੂਲਪੁਰ, ਬਲਕਾਰ ਸਿੰਘ ਨੂਰਪੁਰ, ਸਰਬਜੀਤ ਸਿੰਘ ਢੇਰੀਆਂ, ਗੁਰਪ੍ਰੀਤ ਸਿੰਘ ਗੋਰਾ, ਦਲਵੀਰ ਸਹੋਤਾ, ਨਛੱਤਰ ਨਾਹਰ, ਬਖਸੀ ਪੰਡੋਰੀ, ਬਲਵਿੰਦਰ ਸਿੰਘ ਉਗੀ, ਗੁਰਮੇਲ ਸਿੰਘ ਆਦੀਵਾਲ, ਦੇਵ ਮੱਲੀਆਂ, ਚਰਨਜੀਤ ਥੰਮੂਵਾਲ, ਕਿੰਦਾ ਰਸੂਲਪੁਰ, ਮੱਖਣ ਮਾਹੀ ਨੇ ਸੰਬੋਧਨ ਕੀਤਾ।
ਸ਼੍ਰੀ ਮੁਕਤਸਰ ਸਾਹਿਬ : ਸ਼ਹਿਰ ‘ਚ ਰੋਹ ਭਰਪੂਰ ਮੁਜਾਹਰਾ ਕਰਕੇ ਡੀਸੀ ਦਫਤਰ ਸਾਹਮਣੇ ਧਰਨਾ ਮਾਰਿਆ ਅਤੇ ਡੀਸੀ ਨੂੰ ਮੰਗ ਪੱਤਰ ਸੌਂਪਿਆ।
ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਤਖਤ ਮੁਲਾਣਾ, ਜਰਨੈਲ ਸਿੰਘ ਸੀਰਵਾਲੀ, ਤੇਜਾ ਸਿੰਘ ਚਿੜੇਵਣ, ਕਰਮ ਸਿੰਘ ਮਦਰੱਸਾ, ਰੀਤ ਕੌਰ, ਗੁਰਮੀਤ ਸਿੰਘ ਤਖਤ ਮੁਲਾਣਾ, ਵੀਰਾਂ ਕੌਰ ਜੰਮੂਆਣਾ ਨੇ ਸੰਬੋਧਨ ਕੀਤਾ।
ਬਾਬਾ ਬਕਾਲਾ : ਕਸਬਾ ਬਾਬਾ ਬਕਾਲਾ ਦੇ ਬਾਜਾਰਾਂ ‘ਚ ਮਾਰਚ ਕਰਕੇ ਐੱਸਡੀਐੱਮ ਦਫਤਰ ਵਿਖੇ ਪਲਵਿੰਦਰ ਸਿੰਘ ਮਹਿਸਮਪੁਰ ਦੀ ਪ੍ਰਧਾਨਗੀ ਹੇਠ ਧਰਨਾ ਮਾਰ ਕੇ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤਾ।
ਵਰਿੰਦਰ ਸਿੰਘ, ਅਮਰੀਕ ਸਿੰਘ, ਮਲੂਕ ਸਿੰਘ, ਬਲਵਿੰਦਰ ਸਿੰਘ, ਲਖਵਿੰਦਰ ਸਿੰਘ, ਜੋਗਿੰਦਰ ਸਿੰਘ, ਹਰਭਜਨ ਸਿੰਘ, ਦਲਬੀਰ ਸਿੰਘ, ਨਰਿੰਦਰ ਸਿੰਘ, ਸੁਰਜੀਤ ਸਿੰਘ, ਬਲਵਿੰਦਰ ਸਿੰਘ ਖਿਲਚੀਆਂ, ਕਮਲਜੀਤ ਸਿੰਘ ਹਾਜਰ ਸਨ।
ਬਠਿੰਡਾ : ਜਿਲ੍ਹਾ ਕਮੇਟੀ ਦੇ ਸੱਦੇ ‘ਤੇ ਡਿਪਟੀ ਕਮਿਸ਼ਨਰ ਦੇ ਦਫਤਰ ਦੇ ਮੂਹਰੇ ਭਾਰੀ ਗਿਣਤੀ ਇਸਤਰੀਆਂ ਸਮੇਤ ਪੁੱਜੇ ਸੈਂਕੜੇ ਬੇਜ਼ਮੀਨੇ-ਸਾਧਨਹੀਨ ਪੇਂਡੂ ਮਜਦੂਰਾਂ ਨੇ ਧਰਨਾ ਮਾਰ ਕੇ ਕੇਂਦਰੀ ਅਤੇ ਪੰਜਾਬ ਸਰਕਾਰਾਂ ਦੀਆਂ ਮਜਦੂਰ ਮਾਰੂ ਨੀਤੀਆਂ ਖਿਲਾਫ਼ ਆਕਾਸ਼ ਗੂੰਜਾਊ ਨਾਹਰਿਆਂ ਰਾਹੀਂ ਤਿੱਖੇ ਰੋਸ ਦਾ ਪ੍ਰਗਟਾਵਾ ਕੀਤਾ।
ਜਿਲ੍ਹਾ ਪੱਧਰੀ ਆਗੂਆਂ ਗੁਰਮੀਤ ਸਿੰਘ ਜੈ ਸਿੰਘ ਵਾਲਾ, ਬਲਦੇਵ ਸਿੰਘ ਪੂਹਲੀ, ਜਗਦੇਵ ਸਿੰਘ ਬੁਲਾਢੇ ਵਾਲਾ, ਬਿੰਦਰ ਸਿੰਘ ਬੱਜੋਆਣਾ, ਬਲਦੇਵ ਸਿੰਘ ਨੇਹੀਆਂ ਵਾਲਾ, ਬਲਬੀਰ ਸਿੰਘ ਗਿੱਦੜ, ਮਲਕੀਤ ਕੌਰ ਰੁਲਦੂ ਸਿੰਘ ਵਾਲਾ, ਜੋਤੀ ਕੌਰ ਜੱਸੀ ਪੌ ਵਾਲੀ, ਜਸਵਿੰਦਰ ਸਿੰਘ ਬੁਲਾਢੇ ਵਾਲਾ, ਜਸਵੀਰ ਸਿੰਘ ਕੋਠੇ ਨਾਥਿਆਨਾ, ਅਮਰੀਕ ਸਿੰਘ ਤੁੰਗਵਾਲੀ, ਭੋਲਾ ਸਿੰਘ ਰਾਏ ਕੇ ਖੁਰਦ, ਬਲਵਿੰਦਰ ਸਿੰਘ ਜੰਗੀਰਾਣਾ, ਇੰਦਰ ਸਿੰਘ ਝੰਡੂਕੇ, ਜੋਗਿੰਦਰ ਸਿੰਘ ਕਲਿਆਣ, ਬੀਰ ਸਿੰਘ ਪੂਹਲੀ, ਜਸਵੀਰ ਸਿੰਘ ਸਾਬਕਾ ਸਰਪੰਚ ਬਲਾਹੜ ਵਿੰਝੂ, ਰਣਵੀਰ ਕੌਰ ਕਿਲੀ ਨਿਹਾਲ ਸਿੰਘ ਵਾਲਾ ਨੇ ਵਿਚਾਰ ਰੱਖੇ। ਜਿਲ੍ਹਾ ਪੱਧਰੀ ਵਫ਼ਦ ਨੇ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਮੰਗ ਪੱਤਰ ਸੌਂਪਿਆ। ਭਰਾਤਰੀ ਜਥੇਬੰਦੀਆਂ ਜਮਹੂਰੀ ਕਿਸਾਨ ਸਭਾ ਅਤੇ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਆਗੂਆਂ ਸੰਪੂਰਨ ਸਿੰਘ ਅਤੇ ਮਲਕੀਤ ਸਿੰਘ ਨੇ ਵੀ ਧਰਨੇ ‘ਚ ਪੁੱਜ ਕੇ ਮਜਦੂਰ ਮੰਗਾਂ ਪ੍ਰਤੀ ਸਮਰਥਨ ਜਤਾਇਆ।
ਸਾਹਕੋਟ : ਮਜਦੂਰ ਮੰਗਾਂ ਦੀ ਪ੍ਰਾਪਤੀ ਲਈ ਐੱਸਡੀਐੱਮ ਦਫਤਰ ਸਾਹਕੋਟ ਦੇ ਸਾਹਮਣੇ ਰੋਹ ਭਰਪੂਰ ਧਰਨਾ ਮਾਰਿਆ ਗਿਆ। ਨਿਰਮਲ ਸਿੰਘ ਮਲਸੀਆਂ, ਭੈਣ ਰੀਨਾ ਕੋਟਲੀ, ਵਿਕਰਮ ਮੰਡਾਲਾ, ਮੰਗਤ ਰਾਮ ਬੱਲ ਨੌਂ , ਹਰਬੰਸ ਸਿੰਘ ਮੱਟੂ, ਤਾਰਾ ਸਿੰਘ ਥੰਮੂਵਾਲ, ਸਰਬਣ ਬਿਲਾ ਤੇ ਹੋਰ ਆਗੂਆਂ ਨੇ ਸੰਬੋਧਨ ਕੀਤਾ। ਨਾਇਬ ਤਹਿਸੀਲਦਾਰ ਸਾਹਕੋਟ ਨੂੰ ਪੰਜਾਬ ਸਰਕਾਰ ਦੇ ਨਾਂਅ ਮੰਗ ਪੱਤਰ ਸੌਂਪਿਆ ਗਿਆ।
ਗੰਡੀਵਿੰਡ : ਮਜਦੂਰਾਂ ਦੀਆਂ ਭਖਦੀਆਂ ਮੰਗਾਂ ਨੂੰ ਲੈ ਕੇ ਬੀਡੀਪੀਓ ਦਫਤਰ ਗੰਡੀਵਿੰਡ ਅੱਗੇ ਗੁਰਵੇਲ ਸਿੰਘ ਚੀਮਾ ਦੀ ਅਗਵਾਈ ਹੇਠ ਵਿਸਾਲ ਧਰਨਾ ਦਿੱਤਾ ਗਿਆ । ਜਸਵੰਤ ਸਿੰਘ ਭਿੱਖੀਵਿੰਡ, ਜਰਨੈਲ ਸਿੰਘ ਰਸੂਲਪੁਰ, ਮੀਨਾ ਕੌਰ ਸਰਪੰਚ ਚੀਮਾ, ਪਰਮਜੀਤ ਸਿੰਘ ਗੰਡੀਵਿੰਡ, ਬਗੀਚਾ ਸਿੰਘ ਗੰਡੀਵਿੰਡ, ਪਰਮਜੀਤ ਚੀਮਾ ਨੇ ਸੰਬੋਧਨ ਕੀਤਾ।
ਤਰਨ ਤਾਰਨ : ਤਹਿਸੀਲ ਹੈਡ ਕੁਆਰਟਰ ਮੂਹਰੇ ਮਜਦੂਰਾਂ ਦੀਆਂ ਭੱਖਦੀਆਂ ਮੰਗਾਂ ਨੂੰ ਲੈ ਕੇ ਜੋਰਦਾਰ ਧਰਨੇ-ਪ੍ਰਦਰਸ਼ਨ ਉਪਰੰਤ ਪੰਜਾਬ ਦੇ ਮੁੱਖ ਮੰਤਰੀ ਦੇ ਨਾਂ ‘ਤੇ ਐੱਸਡੀਐੱਮ ਰਾਹੀਂ ਮੰਗ ਪੱਤਰ ਭੇਜਿਆ ਗਿਆ। ਬਲਦੇਵ ਸਿੰਘ ਪੰਡੋਰੀ, ਨਰਿੰਦਰ ਸਿੰਘ ਰਟੋਲ, ਕਰਮ ਸਿੰਘ ਪੰਡੋਰੀ, ਬਲਵਿੰਦਰ ਸਿੰਘ ਬਾਗੜੀਆਂ ਨੇ ਅਗਵਾਈ ਕੀਤੀ। ਕੁਲਦੀਪ ਸਿੰਘ ਰਟੋਲ, ਕੁਲਵਿੰਦਰ ਸਿੰਘ ਪੰਡੋਰੀ, ਅੰਗਰੇਜ ਸਿੰਘ ਕੋਟਲੀ, ਜਰਨੈਲ ਸਿੰਘ ਮੁਗਲਚੱਕ ਆਦਿ ਹਾਜ਼ਰ ਸਨ।
ਫਿਲੌਰ : ਐੱਸਡੀਐੱਮ ਦਫ਼ਤਰ ਵਿਖੇ ਕੀਤੇ ਗਏ ਧਰਨਾ-ਪ੍ਰਦਰਸ਼ਨ ਦੀ ਅਗਵਾਈ ਅੰਮ੍ਰਿਤ ਪਾਲ ਨੰਗਲ, ਬਨਾਰਸੀ ਦਾਸ ਘੁੜਕਾ, ਮੇਜਰ ਫਿਲੌਰ ਮਨਜੀਤ ਸੂਰਜਾ ਨੇ ਕੀਤੀ। ਰਾਮ ਨਾਥ ਦੋਸਾਂਝ, ਮੰਗਾ ਸੰਗੋਵਾਲ, ਕੁਲਦੀਪ ਬਿਲਗਾ, ਨਾਨਕ ਚੰਦ ਦਾਰਾਪੁਰ, ਸਤਪਾਲ, ਕਸਮੀਰੀ ਲਾਲ, ਜੋਗਿੰਦਰ ਲੇਹਲਾ ਨੇ ਸੰਬੋਧਨ ਕੀਤਾ।
ਖਡੂਰ ਸਾਹਿਬ : ਰੋਹ ਭਰਪੂਰ ਧਰਨਾ ਮਾਰ ਕੇ ਨਾਇਬ ਤਹਿਸੀਲਦਾਰ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਦੇ ਨਾਂ ਮਜਦੂਰਾਂ ਦੀਆਂ ਭਖਦੀਆਂ ਮੰਗਾਂ ਦਾ ਮੰਗ ਪੱਤਰ ਭੇਜਿਆ ਗਿਆ। ਅਗਵਾਈ ਜਸਬੀਰ ਸਿੰਘ ਵੈਰੋਵਾਲ, ਦਾਰਾ ਸਿੰਘ ਮੁੰਡਾ ਪਿੰਡ, ਨਿਰਵੈਲ ਸਿੰਘ ਜੌਹਲ, ਸੁਖਵਿੰਦਰ ਸਿੰਘ ਰਾਜੂ ਕੋਟ ਨੇ ਕੀਤੀ। ਸਰਬਜੀਤ ਸਿੰਘ, ਨਛੱਤਰ ਸਿੰਘ, ਗੁਰਮੀਤ ਸਿੰਘ, ਭਗਵਾਨ ਸਿੰਘ, ਕੁਲਵਿੰਦਰ ਕੌਰ, ਬਲਦੇਵ ਸਿੰਘ, ਹਰਬੰਸ ਸਿੰਘ ਗੋਪੀ, ਲਖਬੀਰ ਸਿੰਘ, ਸੁਖਦੇਵ ਸਿੰਘ ਹਾਜਰ ਸਨ।
ਬਟਾਲਾ : ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਐੱਸਡੀਐੱਮ ਦਫਤਰ ਵਿਖੇ ਸਾਥੀ ਮਨੀਰ ਸ਼ਿੰਦਾ ਸਤਕੋਹਾ, ਜਸਵਿੰਦਰ ਸਿੰਘ ਛਿੱਤ ਦੀ ਪ੍ਰਧਾਨਗੀ ਹੇਠ ਮਜਦੂਰਾਂ ਦੀਆਂ ਭਖਦੀਆਂ ਮੰਗਾਂ ਨੂੰ ਲੈ ਕੇ ਧਰਨਾ ਦਿੱਤਾ ਗਿਆ ਅਤੇ ਐਸਡੀਐਮ ਰਾਹੀਂ ਮਜਦੂਰਾਂ ਦੀਆ ਮੰਗਾਂ ਦਾ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਨੂੰ ਭੇਜਿਆ ਗਿਆ।ਜੇਪੀਐਮੳ ਦੇ ਸੂਬਾਈ ਆਗੂ ਮਾਸਟਰ ਰਘਬੀਰ ਸਿੰਘ ਪਕੀਵਾਂ ਅਤੇ ਕਾਮਰੇਡ ਸਮਸੇਰ ਸਿੰਘ ਨਵਾਂ ਪਿੰਡ ਨੇ ਸੰਬੋਧਨ ਕੀਤਾ। ਕਾਮਰੇਡ ਮਦਨ ਲਾਲ ਕੁਲ ਹਿੰਦ ਖੇਤ ਮਜਦੂਰ ਸਭਾ, ਅਵਤਾਰ ਸਿੰਘ ਮੁਰਗੀ ਮੁਹੱਲਾ, ਗੁਰਨਾਮ ਸਿੰਘ ਬਾਉਲੀ ਇੰਦਰਜੀਤ, ਬੂਟਾ ਮਸੀਹ ਕੋਟਲੀ ਫੱਸੀ, ਨਾਥਾਨੀਅਲ ਦਿਆਲਗੜ੍ਹ, ਨਿਸਾਨ ਉਧੋਵਾਲ, ਕਸਮੀਰ ਖੋਖਰ ਫੌਜੀਆਂ, ਮਾਸਟਰ ਡੇਵਿਡ ਦਿਆਲਗੜ੍ਹ, ਜੱਸਾ ਛਿੱਤ, ਤਾਜ ਸਿੰਘ, ਸਤਨਾਮ ਸਿੰਘ ਭੁੱਲਰ ਹਾਜ਼ਰ ਸਨ।
ਜਲੰਧਰ : ਤਹਿਸੀਲ ਕਮੇਟੀ ਦੇ ਸੱਦੇ ‘ਤੇ ਐੱਸਡੀਐੱਮ ਦੇ ਦਫਤਰ ਮੂਹਰੇ ਭਾਰੀ ਗਿਣਤੀ ‘ਚ ਪੁੱਜੇ ਬੇਜਮੀਨੇ-ਸਾਧਨਹੀਨ ਪੇਂਡੂ ਮਜਦੂਰਾਂ ਨੇ ਧਰਨਾ ਮਾਰ ਕੇ ਕੇਂਦਰੀ ਅਤੇ ਪੰਜਾਬ ਸਰਕਾਰਾਂ ਦੀਆਂ ਮਜਦੂਰ ਮਾਰੂ ਨੀਤੀਆਂ ਖਿਲਾਫ ਆਕਾਸ ਗੂੰਜਾਊ ਨਾਹਰਿਆਂ ਰਾਹੀਂ ਤਿੱਖੇ ਰੋਸ ਦਾ ਪ੍ਰਗਟਾਵਾ ਕੀਤਾ। ਇਸ ਰੋਸ ਐਕਸਨ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਸਾਥੀ ਨਿਰਮਲ ਸਿੰਘ ਮਲਸੀਆਂ ਨੇ ਕੀਤੀ। ‘ਔਰਤ ਮੁਕਤੀ ਮੋਰਚਾ ਪੰਜਾਬ‘ ਦੀ ਸੂਬਾਈ ਆਗੂ ਬੀਬੀ ਸੁਨੀਤਾ ਨੂਰਪੁਰੀ ਤੋਂ ਇਲਾਵਾ ਭਜਨ ਸਿੰਘ ਜਮਸੇਰ, ਪਰਮਜੀਤ ਬੁੱਬ, ਤਰਸੇਮ ਲਾਲ ਕਾਦੀਆਂ, ਰਕੇਸ ਚਿੱਤੇਵਾਣੀ ਨੇ ਵਿਚਾਰ ਰੱਖੇ। ਆਗੂਆਂ ਦੇ ਵਫਦ ਨੇ ਐੱਸਡੀਐੱਮ ਨਾਲ ਮੁਲਾਕਾਤ ਕਰਕੇ ਮੰਗ ਪੱਤਰ ਸੌਂਪਿਆ।
ਰਿਪੋਰਟ : ਸ਼ਮਸ਼ੇਰ ਸਿੰਘ ਬਟਾਲਾ
ਸੰਯੁਕਤ ਕਿਸਾਨ ਮੋਰਚਾ ਨੇ ਭਰਵੇਂ ਇਕੱਠ ਕਰਕੇ ਕੇਂਦਰ ਨੂੰ ਦਿੱਤੀ ਮੰਗਾਂ ਮੰਨਣ ਦੀ ਚਿਤਾਵਨੀ
‘ਸੰਯੁਕਤ ਕਿਸਾਨ ਮੋਰਚਾ’ (ਐੱਸਕੇਐੱਮ) ਦੇ ਸੱਦੇ ’ਤੇ ਲੰਘੀ 23 ਦਸੰਬਰ ਨੂੰ ਵੱਖੋ-ਵੱਖ ਕਿਸਾਨ ਜਥੇਬੰਦੀਆਂ ਨੇ ਦੇਸ਼ ਭਰ ਵਿੱਚ 500 ਤੋਂ ਵੱਧ ਜ਼ਿਲਿ੍ਹਆਂ ਵਿੱਚ ਡਿਪਟੀ ਕਮਿਸ਼ਨਰਾਂ ਦੇ ਦਫਤਰਾਂ ਮੂਹਰੇ ਧਰਨੇ-ਮੁਜ਼ਾਹਰੇ ਕੀਤੇ ਅਤੇ ਡਿਪਟੀ ਕਮਿਸ਼ਨਰਾਂ ਨੂੰ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਸੌਂਪੇ। ਪੰਜਾਬ ਅੰਦਰ ਕਿਸਾਨਾਂ ਨੇ ਸੂਬੇ ਦੇ ਸਾਰੇ ਜ਼ਿਲਿ੍ਹਆਂ ਵਿੱਚ ਵਰ੍ਹਦੇ ਮੀਂਹ ’ਚ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਅੱਗੇ ਪ੍ਰਦਰਸ਼ਨ ਕੀਤੇ ਜਿਨ੍ਹਾਂ ਵਿਚ ਵੱਡੀ ਗਿਣਤੀ ਵਿੱਚ ਕਿਸਾਨ-ਮਜ਼ਦੂਰ ਤੇ ਨੌਜਵਾਨ ਸ਼ਾਮਿਲ ਹੋਏ। ਇਕੱਠਾਂ ਨੂੰ ਸੰਬੋਧਨ ਕਰਦਿਆਂ ਜੋਗਿੰਦਰ ਸਿੰਘ ਉਗਰਾਹਾਂ, ਬਲਵੀਰ ਸਿੰਘ ਰਾਜੇਵਾਲ, ਡਾ. ਸਤਨਾਮ ਸਿੰਘ ਅਜਨਾਲਾ, ਡਾ. ਦਰਸ਼ਨ ਪਾਲ, ਮਨਜੀਤ ਸਿੰਘ ਧਨੇਰ, ਹਰਿੰਦਰ ਸਿੰਘ ਲੱਖੋਵਾਲ ਤੇ ਹੋਰਨਾਂ ਆਗੂਆਂ ਨੇ ਸ਼ੰਭੂ ਤੇ ਖਨੌਰੀ ਬਾਰਡਰਾਂ ’ਤੇ ਲੱਗੇ ਪੱਕੇ ਮੋਰਚਿਆਂ ਪ੍ਰਤੀ ਕੇਂਦਰੀ ਸਰਕਾਰ ਦੇ ਰਵੱਈਏ ਦੀ ਨਿਖੇਧੀ ਕੀਤੀ। ਸਾਰਿਆਂ ਨੇ ਭੁੱਖ ਹੜਤਾਲ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਵਿਗੜ ਰਹੀ ਸਿਹਤ ਬਾਰੇ ਚਿੰਤਾ ਜ਼ਾਹਰ ਕੀਤੀ। ਉਨ੍ਹਾਂ ਕੇਂਦਰ ਸਰਕਾਰ ਤੋਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਬਚਾਉਣ ਲਈ ਤੁਰੰਤ ਗੱਲਬਾਤ ਸ਼ੁਰੂ ਕਰਨ ਦੀ ਮੰਗ ਕੀਤੀ। ਇਸ ਤੋਂ ਇਲਾਵਾ ਸੰਘਰਸ਼ ਕਰ ਰਹੇ ਕਿਸਾਨਾਂ ’ਤੇ ਜ਼ਬਰ ਬੰਦ ਕਰਨ, ਨੋਇਡਾ ਤੇ ਗਰੇਟਰ ਨੋਇਡਾ ਦੇ ਕਿਸਾਨਾਂ ਨੂੰ ਰਿਹਾਅ ਕਰਨ ਤੇ ਉਨ੍ਹਾਂ ਦੀਆਂ ਮੰਗਾਂ ਮੰਨਣ ਦੀ ਵੀ ਮੰਗ ਕੀਤੀ ਗਈ। ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਕੇਂਦਰ ਸਰਕਾਰ ਵੱਲੋਂ ਸੂਬਿਆਂ ਨੂੰ ਭੇਜੀ ਗਈ ਨਵੀਂ ਖੇਤੀ ਮੰਡੀਕਰਨ ਨੀਤੀ ਦੇ ਖਰੜੇ ਨੂੰ ਕਿਸੇ ਹਾਲਤ ’ਚ ਵੀ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ 13 ਮਹੀਨੇ ਦਿੱਲੀ ਦੇ ਬਾਰਡਰਾਂ ’ਤੇ ਸੰਘਰਸ਼ ਕਰਕੇ ਜੋ ਕਾਲੇ ਖੇਤੀ ਕਾਨੂੰਨ ਰੱਦ ਕਰਵਾਏ ਸਨ, ਕੇਂਦਰ ਸਰਕਾਰ ਉਨ੍ਹਾਂ ਹੀ ਕਾਨੂੰਨਾਂ ਨੂੰ ਸੂਬਿਆਂ ਰਾਹੀਂ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਕੇਂਦਰ ਸਰਕਾਰ ਦੀ ਇਸ ਸਾਜਿਸ਼ ਖ਼ਿਲਾਫ਼ ਆਉਣ ਵਾਲੇ ਸਮੇਂ ਵਿੱਚ ਸੰਯੁਕਤ ਕਿਸਾਨ ਮੋਰਚਾ ਕੌਮੀ ਪੱਧਰ ’ਤੇ ਤਕੜਾ ਸੰਘਰਸ਼ ਵਿੱਢੇਗਾ। ਆਗੂਆਂ ਨੇ ਮੰਗ ਕੀਤੀ ਕਿ ਦਿੱਲੀ ਘੋਲ ਵੇਲੇ ਦੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਤੁਰੰਤ ਪੂਰਾ ਕੀਤਾ ਜਾਵੇ।
ਨੌਜਵਾਨ ਸਭਾ ਨੇ ਫਿਲੌਰ ਵਿਖੇ ਪੁਤਲਾ ਫੂਕ ਕੇ ਰੋਹ ਪ੍ਰਗਟਵਾ
ਫਿਲੌਰ : ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਗੁਰਦੀਪ ਬੇਗਮਪੁਰ ਦੀ ਅਗਵਾਈ ਹੇਠ ਦੇਸ ਦੇ ਗ੍ਰਹਿ ਮੰਤਰੀ ਅਮਿਤ ਸਾਹ ਦਾ ਪੁਤਲਾ ਫੂਕ ਕੇ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਹਾਜ਼ਰ ਸੂਬਾ ਪ੍ਰਧਾਨ ਮਜਿੰਦਰ ਸਿੰਘ ਢੇਸੀ ਨੇ ਕਿਹਾ ਕਿ ਸੰਵਿਧਾਨ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਦਕਰ ਵਿਰੁੱਧ ਭੱਦੀ ਸ਼ਬਦਾਵਲੀ ਵਰਤਣ ਰਾਹੀਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉਨ੍ਹਾਂ ਦਾ ਜੋ ਅਪਮਾਨ ਕੀਤਾ ਹੈ ਉਹ ਸਿਰੇ ਦਾ ਨਿੰਦਨ ਯੋਗ ਹੈ। ਮੱਖਣ ਸੰਗਰਾਮੀ, ਸਨੀ ਫਿਲੌਰ, ਪਾਰਸ, ਓਂਕਾਰ ਬਿਰਦੀ, ਲਵ ਵਿਰਦੀ, ਸੋਨੂ ਸੇਖੂਪੁਰ, ਪੰਮਾ ਬਿਰਦੀ, ਅਮਰੀਕ ਰੁੜਕਾ, ਮੇਜਰ ਫਿਲੌਰ, ਕੁਲਵੰਤ ਖਹਿਰਾ, ਸਰਬਜੀਤ ਸਿੰਘ, ਇਕਬਾਲ ਭੈਣੀ, ਸਾਬੀ ਫਿਲੌਰ, ਸੋਨੂ ਬਿਰਦੀ, ਜਸਵਿੰਦਰ ਸਿੰਘ ਢੇਸੀ ਸ਼ਾਮਿਲ ਸਨ।
