Now Reading
ਰੁੜਕਾ ਕਲਾਂ ਵਿਖੇ ਨੌਜਵਾਨਾਂ ਵਿਦਿਆਰਥੀਆਂ ਨੇ ਦੇਸ਼ ਦੇ ਸਿੱਖਿਆ ਮੰਤਰੀ ਦਾ ਪੁਤਲਾ ਫੂਕਿਆ

ਰੁੜਕਾ ਕਲਾਂ ਵਿਖੇ ਨੌਜਵਾਨਾਂ ਵਿਦਿਆਰਥੀਆਂ ਨੇ ਦੇਸ਼ ਦੇ ਸਿੱਖਿਆ ਮੰਤਰੀ ਦਾ ਪੁਤਲਾ ਫੂਕਿਆ

ਗੁਰਾਇਆ: ਅੱਜ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ, ਇਨਕਲਾਬੀ ਨੌਜਵਾਨ ਸਭਾ, ਵਿਦਿਆਰਥੀ ਜਥੇਬੰਦੀਆਂ ਆਈਸਾ ਅਤੇ ਪੀਐੱਸਐੱਫ ਦੇ ਸਾਂਝੇ ਸੱਦੇ ‘ਤੇ ਪਿੰਡ ਰੁੜਕਾ ਕਲਾਂ ਵਿਖੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵਲੋਂ ਪੁਤਲਾ ਫੂਕ ਮੁਜ਼ਾਹਰਾ ਕੀਤਾ ਗਿਆ। ਇਸ ਦੀ ਅਗਵਾਈ ਅਮਰੀਕ ਰੁੜਕਾ, ਜੱਸਾ ਰੁੜਕਾ, ਜਸਵੀਰ ਢੇਸੀ ਨੇ ਸਾਂਝੇ ਤੌਰ ‘ਤੇ ਕੀਤੀ।
ਇਸ ਮੌਕੇ ਸਭਾ ਦੇ ਸੂਬਾ ਪ੍ਰਧਾਨ ਮਨਜਿੰਦਰ ਢੇਸੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਨੀਟ ਦੇ ਪੇਪਰ ਲੀਕ ਹੋਣ ਦੇ ਮੁੱਖ ਦੋਸ਼ੀ ਧਰਮਿੰਦਰ ਪ੍ਰਧਾਨ ਨੂੰ ਬਰਖ਼ਾਸਤ ਕਰਕੇ ਵਿਦਿਆਰਥੀਆਂ ਨੂੰ ਸੂਸਾਇਡ ਕਰਨ ਲਈ ਮਜ਼ਬੂਰ ਕਰਨ ਵਾਲੇ ਦੇਸ਼ ਦੇ ਸਿਖਿਆ ਮੰਤਰੀ ‘ਤੇ ਮੌਤ ਦਾ ਮੁਕੱਦਮਾ ਦਰਜ਼ ਹੋਣਾ ਚਾਹੀਦਾ, ਇਸ ਸਮੇਂ ਦੇਸ਼ ਦੀ ਮੌਜੂਦਾ ਹਕੂਮਤ ਸਿੱਖਿਆ ਦੇ ਢਾਂਚੇ ਪੂਰੀ ਤਰਾਂ ਤਬਾਹ ਕਰਨਾ ਚਾਹੁੰਦੀ ਹੈ, ਜਿਸ ਤਹਿਤ ਨਵੀਂ ਸਿੱਖਿਆ ਨੀਤੀ 2020 ਲਾਗੂ ਕਰਕੇ ਸਿੱਖਿਆ ਦਾ ਉਦਾਰੀਕਰਨ, ਵਪਾਰੀਕਨ ਬੜੀ ਤੇਜੀ ਨਾਲ ਕੀਤਾ ਜਾ ਰਿਹਾ ਹੈ,ਜਿਸ ਕਾਰਨ ਸਿੱਖਿਆ ਦਾ ਅਧਿਕਾਰ ਸਿਰਫ ਅਮੀਰ ਲੋਕਾਂ ਲਈ ਹੀ ਸੀਮਤ ਰਹਿ ਗਿਆ ਹੈ। ਉਹਨਾਂ ਕਿਹਾ ਕਿ ਕਾਰਪੋਰੇਟ ਘਰਾਣਿਆ ਦੁਬਾਰਾ ਸਿੱਖਿਆ ਦਾ ਸਿਰਫ ਵਪਾਰ ਹੀ ਕੀਤਾ ਜਾ ਰਿਹਾ ਹੈ ਬਲਕਿ ਸਿਖਿਆ ਪ੍ਰਾਪਤ ਕਰਨਾ ਗਰੀਬ ਲੋਕਾਂ ਦੇ ਬੱਚਿਆਂ ਦੀ ਪਹੁੰਚ ਤੋਂ ਲਗਭਗ ਦੂਰ ਹੋ ਚੁੱਕਾ ਹੈ, ਉਹਨਾਂ ਕਿਹਾ ਕਿ ਨੀਟ ਦਾ ਪੇਪਰ ਲੀਕ ਕਰਨ ਦੇ ਕਾਰਨ ਲੱਖਾਂ ਮੈਡੀਕਲ ਵਿਦਿਆਰਥੀਆਂ ਦਾ ਭਵਿੱਖ ਤਬਾਹ ਹੋ ਗਿਆ ਹੈ। ਇਸੇ ਨੀਤੀ ਤਹਿਤ ਪੰਜਾਬ ਦੀ ਸਰਕਾਰ ਨੇ ਵੀ ਪਿਛਲੇ ਦਿਨੀ ਪਟਿਆਲਾ ਅੰਦਰ ਅਪ੍ਰਿੰਟਸ਼ਿਪ ਤੇ ਨੌਕਰੀ ਕਰ ਰਹੇ ਹਜ਼ਾਰਾਂ ਨੌਜਵਾਨਾ ਉਪਰ ਤਸ਼ੱਦਦ ਕਰਕੇ ਕਾਰਪੋਰੇਟ ਪੱਖੀ ਹੋਣ ਦਾ ਸਬੂਤ ਦਿੱਤਾ ਕਿਉਂਕਿ ਨੌਜਵਾਨਾਂ ਨੂੰ ਨੌਕਰੀਆਂ ਰੁਜ਼ਗਾਰ ਦੇਣ ਦੇ ਲਾਰੇ ਲਾ ਕੇ ਸੱਤਾ ‘ਚ ਆਈ ਆਪ ਸਰਕਾਰ ਅੱਜ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਤੋਂ ਲਗਾਤਾਰ ਭੱਜ ਰਹੀ ਹੈ, ਉੱਥੇ ਜਵਾਨੀ ਦੇ ਮੁੱਦੇ ਹੱਲ ਕਰਨ ਤੋਂ ਪੂਰੀ ਤਰਾਂ ਅਸਫਲ ਹੋਈ ਹੈ ਕਿਉਂਕਿ ਨਸ਼ਿਆਂ ਦੇ ਕਾਰਨ ਜਵਾਨੀ ਦਾ ਜੋ ਘਾਣ ਪਿਛਲੀਆਂ ਸਰਕਾਰਾਂ ਸਮੇਂ ਹੁੰਦਾ ਸੀ ਅੱਜ ਵੀ ਜਿਉ ਦਾ ਤਿਉ ਬਰਕਰਾਰ ਹੈ।
ਇਸ ਮੌਕੇ ਇੰਦਰਜੀਤ ਜੰਡੇ, ਬਿੱਲਾ, ਰਾਜੂ ਢੇਸੀਆਂ, ਸੁੱਖਾ ਬੁੰਡਾਲਾ, ਰਾਣਾ, ਮਨੀ, ਬਿੰਦੂ, ਯੂਵੀ, ਸੂਰਜ, ਸੁਖਦੇਵ ਸੁੱਖੀ, ਲੱਬੂ, ਅਮਨ ਰੁੜਕੀ, ਹੀਪਾ ਰੁੜਕੀ, ਹਾਜ਼ਰ ਸਨ।

Scroll To Top