/* SC_TH_END:4.3.24:fc0ffc30 */ ਖੇਡ ਭਲਾਈ ਬੋਰਡ ਦੀ ਥਾਂ ਕੋਚ ਅਤੇ ਖੇਡਾਂ ਦੇ ਅਧਿਆਪਕ ਭਰਤੀ ਕਰਨ ਦੀ ਮੰਗ – Sangrami Lehar

ਖੇਡ ਭਲਾਈ ਬੋਰਡ ਦੀ ਥਾਂ ਕੋਚ ਅਤੇ ਖੇਡਾਂ ਦੇ ਅਧਿਆਪਕ ਭਰਤੀ ਕਰਨ ਦੀ ਮੰਗ


ਜਲੰਧਰ: ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਪ੍ਰਧਾਨ ਮਨਜਿੰਦਰ ਸਿੰਘ ਢੇਸੀ ਅਤੇ ਜਨਰਲ ਸਕੱਤਰ ਧਰਮਿੰਦਰ ਸਿੰਘ ਮੁਕੇਰੀਆਂ ਨੇ ਅੱਜ ਇੱਥੋਂ ਜਾਰੀ ਇਕ ਸਾਂਝੇ ਬਿਆਨ ਰਾਹੀਂ ਲੰਘੀ ਪਿਛਲੀ 31 ਮਈ ਨੂੰ ਪੰਜਾਬ ਸਰਕਾਰ ਨੇ ਇੱਕ ਖੇਡ ਭਲਾਈ ਬੋਰਡ ਦੇ ਅਹੁਦੇਦਾਰਾਂ ਦਾ ਐਲਾਨ ਕੀਤਾ ਹੈ, ਇਹ ਖੇਡ ਭਲਾਈ ਬੋਰਡ ਬਣਾ ਕੇ ਸਰਕਾਰ ਨੇ ਫਜ਼ੂਲ ਖਰਚੀ ਕੀਤੀ ਹੈ। ਜਦੋਂ ਪਹਿਲਾ ਹੀ ਖੇਡ ਵਿਭਾਗ ਮੌਜੂਦ ਹੈ ਤਾਂ ਅਲੱਗ ਖੇਡ ਭਲਾਈ ਬੋਰਡ ਬਣਾਉਣ ਦੀ ਜ਼ਰੂਰਤ ਹੀ ਨਹੀਂ ਹੈ?
ਆਗੂਆਂ ਨੇ ਕਿਹਾ ਕਿ ਚੌਧਰ ਕਾਇਮ ਕਰਨ ਦੇ ਨਾਂ ਹੇਠ ਪੰਜਾਬ ਦੇ ਖਜ਼ਾਨੇ ਨੂੰ ਚੂਨਾ ਲਾਉਣ ਦੀ ਇਹ ਕਵਾਇਦ ਹੈ। ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਨੇ ਇਸ ਦੀ ਸਖਤ ਸ਼ਬਦਾਂ ਵਿੱਚ ਨਿੰਦਿਆ ਕਰਦਿਆਂ ਮੰਗ ਕੀਤੀ ਕਿ ਪਹਿਲਾ ਵੀ ਨੌਜਵਾਨਾਂ ਦੀ ਭਲਾਈ ਦਾ ਇੱਕ ਬੋਰਡ ਬਣਾਇਆ ਹੋਇਆ ਹੈ, ਇਸ ਬੋਰਡ ਨੇ ਨੌਜਵਾਨਾਂ ਦੀ ਹੁਣ ਤੱਕ ਜਿਹੜੀ ਭਲਾਈ ਕੀਤੀ ਹੈ, ਉਸ ਨੂੰ ਸਾਰਾ ਪੰਜਾਬ ਜਾਣਦਾ ਹੈ।
ਆਗੂਆਂ ਨੇ ਕਿਹਾ ਕਿ ਪੰਜਾਬ ਦੇ ਮੁਖ ਮੰਤਰੀ ਕੋਲ ਖੇਡਾਂ ਅਤੇ ਨੌਜਵਾਨਾਂ ਦੇ ਵਿਭਾਗ ਵੱਲ ਹੁਣ ਤੱਕ ਧਿਆਨ ਹੀ ਨਹੀਂ ਗਿਆ, ਜਿਸ ਲਈ ਇਹ ਵਿਭਾਗ ਕਿਸੇ ਹੋਰ ਮੰਤਰੀ ਨੂੰ ਦਿੱਤੇ ਜਾਣੇ ਚਾਹੀਦੇ ਹਨ।
ਆਗੂਆਂ ਨੇ ਮੰਗ ਕੀਤੀ ਕਿ ਜੇ ਸਰਕਾਰ ਵਾਕਿਆ ਹੀ ਖੇਡਾਂ ਪ੍ਰਤੀ ਹਾਂ ਪੱਖੀ ਰਵਈਆ ਰੱਖਦੀ ਹੈ ਤਾਂ ਵੱਡੀ ਗਿਣਤੀ ਵਿੱਚ ਕੋਚ ਭਰਤੀ ਕੀਤੇ ਜਾਣ। ਪ੍ਰਾਇਮਰੀ ਸਕੂਲਾਂ ਲਈ ਬਲਾਕ ਪੱਧਰੀ ਸਪੋਰਟਸ ਅਫ਼ਸਰ ਦੀ ਪੋਸਟ ਬਹਾਲ ਕੀਤੀ ਜਾਣ ਅਤੇ ਮਿਡਲ, ਹਾਈ ਸਕੂਲਾਂ ਵਿੱਚ ਬਹੁਤੇ ਥਾਵਾਂ ਤੇ ਖੇਡਾਂ ਨਾਲ ਸਬੰਧਤ ਅਧਿਆਪਕ ਹੀ ਨਹੀਂ ਹਨ। ਇਸ ਦੀਆਂ ਭਰਤੀਆਂ ਕੀਤੀਆਂ ਜਾਣ, ਜਿਸ ਨਾਲ ਹੀ ਪੰਜਾਬ ਦਾ ਖੇਡ ਢਾਂਚਾ ਮਜਬੂਤ ਹੋ ਸਕਦਾ ਹੈ।
ਉਕਤ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਇਹ ਫਜੂਲ ਖਰਚ ਕਰਨ ਦੀ ਬਜਾਏ ਪੰਜਾਬ ਦੇ ਹੋਰ ਨੌਜਵਾਨਾਂ ਦੇ ਮਸਲਿਆਂ ‘ਤੇ ਧਿਆਨ ਦੇਣਾ ਚਾਹੀਦਾ ਹੈ। ਪੰਜਾਬ ਦੀ ਵਿੱਚ ਵੱਧ ਰਹੀ ਬੇਰੁਜ਼ਗਾਰੀ ਦੇ ਉੱਪਰ ਖਾਸ ਤੌਰ ‘ਤੇ ਧਿਆਨ ਦੇਣਾ ਚਾਹੀਦਾ ਹੈ।

Scroll To Top