
ਫਤਿਆਬਾਦ: ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵਲੋਂ ਪਿੰਡ ਕਾਹਲਵਾਂ ਚ ਸ਼ਹਿਰ ਸ਼ਿਕਾਗੋ ਦੇ ਸ਼ਹੀਦਾਂ ਦੀ ਯਾਦ ਵਿੱਚ ਮਜ਼ਦੂਰ ਦਿਵਸ ਮਨਾਇਆ ਗਿਆ।
ਇਸ ਮੌਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਕੈਪਟਨ ਸਿੰਘ ਕਾਹਲਵਾਂ ਨੇ ਕਿਹਾ ਕਿ ਮਜ਼ਦੂਰ ਜਮਾਤ ਦੇ ਚਿੱਟੇ ਝੰਡੇ ਨੂੰ ਆਪਣੇ ਖੂਨ ਨਾਲ ਰੰਗ ਕੇ ਲਾਲ ਝੰਡਾ ਬਣਾਉਣ ਵਾਲੇ 1 ਮਈ ਦਿਵਸ ਦੇ ਸ਼ਹੀਦਾਂ ਨੂੰ ਲਾਲ ਸਲਾਮ ਪੇਸ਼ ਕਰਦੇ ਹਾਂ। ਅੱਜ ਤੋਂ ਇੱਕ ਸੌ ਚਾਲੀ ਸਾਲ ਪਹਿਲਾਂ ਸ਼ਹਿਰ ਸ਼ਿਕਾਗੋ ਵਿੱਚ ਅੱਜ ਦੇ ਦਿਨ ਮਜ਼ਦੂਰ ਜਮਾਤ ਨੂੰ ਅੱਠ ਘੰਟੇ ਦੀ ਦਿਹਾੜੀ ਲਈ ਇਕ ਸੰਘਰਸ਼ ਵਿੱਢਿਆ ਸੀ, ਜਿਸ ਦੌਰਾਨ ਮਜ਼ਦੂਰਾਂ ਨੇ ਮਜ਼ਦੂਰ ਜਮਾਤ ਦੇ ਲਾਲ ਝੰਡੇ ਨੂੰ ਆਪਣੇ ਖੂਨ ਨਾਲ ਰੰਗ ਕੇ ਲਾਲ ਝੰਡਾ ਕਾਇਮ ਕੀਤਾ ਸੀ ਅਤੇ ਦਿਹਾੜੀ ਦੇ ਅੱਠ ਘੰਟੇ ਦੀ ਗਰੰਟੀ ਵਾਲਾ ਕਨੂੰਨ ਬਣਾਇਆ ਸੀ। ਉਥੇ ਅੱਜ ਹਿੰਦੋਸਤਾਨ ਦੀ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਵੱਲੋਂ ਅੱਠ ਘੰਟੇ ਤੋਂ ਵਧਾ ਕੇ ਬਾਰਾਂ ਘੰਟੇ ਕਰ ਦਿੱਤਾ ਹੈ। ਮਜ਼ਦੂਰ ਦੀ ਰਾਖੀ ਕਰਨ ਵਾਲੇ ਚਤਾਲੀ ਕਨੂੰਨਾਂ ਨੂੰ ਤੋੜ ਕੇ ਚਾਰ ਕੋਡਾ ਵਿਚ ਵੰਡ ਦਿੱਤਾ ਹੈ ਅਤੇ 2005 ਵਿੱਚ ਬਣਿਆ ਮਨਰੇਗਾ ਕਾਨੂੰਨ ਨੂੰ ਤੋੜ ਕੇ ਵੀਵੀ ਜੀ ਰਾਮ ਜੀ ਵਰਗੇ ਨਵੇ ਕਾਨੂੰਨ ਲਿਆਂਦੇ ਜਾ ਰਹੇ ਹਨ। ਕੇਂਦਰ ਦੀ ਮੋਦੀ ਸਰਕਾਰ ਮਜ਼ਦੂਰ ਵਿਰੋਧੀ ਨੀਤੀਆਂ ਵਾਲ਼ੀ ਸਰਕਾਰ ਸਾਬਿਤ ਹੋਈ ਹੈ।
ਇਸ ਮੌਕੇ ਕੁਲਦੀਪ ਸਿੰਘ, ਰਾਮ ਸਿੰਘ, ਕਾਰਜ ਸਿੰਘ, ਸੁਖਦੇਵ ਸਿੰਘ, ਜਗਦੀਸ਼ ਸਿੰਘ, ਖੁਸ਼ਪ੍ਰੀਤ ਸਿੰਘ, ਧਰਮਪ੍ਰੀਤ ਸਿੰਘ ਗੋਰੀ, ਦਿਲਬਾਗ ਸਿੰਘ, ਗੋਪੀ, ਆਕਾਸਦੀਪ ਸਿੰਘ, ਰਾਜਨ, ਗੁਰਜੀਤ ਸਿੰਘ, ਨਿਰਵੈਲ ਸਿੰਘ, ਨਿਸ਼ਾਨ ਸਿੰਘ, ਅਬੀਜੋਤ ਸਿੰਘ ਹਾਜ਼ਰ ਸਨ।