Now Reading
ਫਤਿਹਾਬਾਦ ਵਿਖੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਕੀਤਾ ਯਾਦ

ਫਤਿਹਾਬਾਦ ਵਿਖੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਕੀਤਾ ਯਾਦ

ਫਤਿਹਾਬਾਦ: ਸ਼ਿਕਾਗੋ ਦੇ ਸ਼ਹੀਦਾਂ ਦੀ ਯਾਦ ਵਿੱਚ ਅੱਜ ਇਥੇ ਸੂਹਾ ਝੰਡਾ ਝੁਲਾਇਆ ਗਿਆ। ਸੁਖਵੰਤ ਸਿੰਘ ਛਾਪੜੀ ਸਾਹਿਬ, ਕਸ਼ਮੀਰ ਸਿੰਘ ਫਤਿਹਾਬਾਦ ਦੀ ਅਗਵਾਈ ਹੇਠ ਝੰਡਾ ਝਲਾਉਣ ਦੀ ਰਸਮ ਗਿਆਨੀ ਪ੍ਰੇਮ ਸਿੰਘ ਸਵੀਟ ਵਾਲਿਆਂ ਨੇ ਕੀਤੀ। ਭਾਰਤੀ ਇਨਕਲਾਬੀ ਮਾਰਸਵਾਦੀ ਪਾਰਟੀ ਦੇ ਤਹਿਸੀਲ ਖਡੂਰ ਸਾਹਿਬ ਦੇ ਸਕੱਤਰ ਸੁਲੱਖਣ ਸਿੰਘ ਤੁੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ਼ਿਕਾਗੋ ਦੇ ਸ਼ਹੀਦਾਂ ਨੇ ਬਹੁਤ ਵੱਡੀ ਕੁਰਬਾਨੀ ਦੇ ਕੇ ਅੱਠ ਘੰਟੇ ਦੀ ਦਿਹਾੜੀ ਤੈ ਕੀਤੀ ਸੀ ਅੱਜ ਦੀ ਬੀਜੇਪੀ ਅਤੇ ਪੰਜਾਬ ਸਰਕਾਰ ਅੱਠ ਘੰਟੇ ਤੋਂ 12 ਘੰਟੇ ਦਿਹਾੜੀ ਕਰਕੇ ਲੋਕਾਂ ਦਾ ਖੂਨ ਨਿਚੋੜਾ ਰਹੀ ਹੈ।

ਤੁੜ ਨੇ ਅੱਗੇ ਕਿਹਾ ਕਿ ਗਰੀਬ ਲੋਕਾਂ ਨੂੰ ਥਾਣੇ ਕਚਹਿਰੀਆਂ ਚੋਂ ਇਨਸਾਫ ਨਹੀਂ ਮਿਲ ਰਿਹਾ। 12 ਮਈ ਨੂੰ ਗੋਇੰਦਵਾਲ ਥਾਣੇ ਅੱਗੇ ਧਰਨਾ ਲਗਾਇਆ ਜਾਵੇਗਾ ਤਾਂ ਕਿ ਆਮ ਕਿਰਤੀ ਲੋਕਾਂ ਦੇ ਮਸਲੇ ਹੱਲ ਕਰਵਾਏ ਜਾ ਸਕਣ।

ਇਸ ਸਮੇਂ ਹਰ ਦਲੇਰ ਸਿੰਘ, ਖੁਸ਼ਦੀਪ ਸਿੰਘ, ਨਛੱਤਰ ਸਿੰਘ, ਬਲਕਾਰ ਸਿੰਘ, ਪ੍ਰਗਟ ਸਿੰਘ, ਮਾਸਟਰ ਸਰਬਜੀਤ ਸਿੰਘ ਭਰੋਵਾਲ, ਜੋਬਨਜੀਤ ਸਿੰਘ ਖੇਲਾ, ਬਗੀਚਾ ਸਿੰਘ, ਸਾਹਿਬ ਸਿੰਘ ਫਤਿਹਾਬਾਦ ਆਦਿ ਹਾਜ਼ਰ ਸਨ।

Scroll To Top