Now Reading
ਕੁਲਵੰਤ ਕੌਰ ਕਲਸੀ ਦਾ ਵਿਛੋੜਾ ਪਰਿਵਾਰ ਤੇ ਕਿਰਤੀ ਲੋਕਾਂ ਲਈ ਵੱਡਾ ਘਾਟਾ

ਕੁਲਵੰਤ ਕੌਰ ਕਲਸੀ ਦਾ ਵਿਛੋੜਾ ਪਰਿਵਾਰ ਤੇ ਕਿਰਤੀ ਲੋਕਾਂ ਲਈ ਵੱਡਾ ਘਾਟਾ

ਰਾਏਕੋਟ: “ਕੁਲਵੰਤ ਕੌਰ ਕਲਸੀ ਦੇ ਵਿਛੋੜੇ ਨਾਲ ਪਰਿਵਾਰ ਤੇ ਕਿਰਤੀ ਕਿਸਾਨਾਂ ਨੂੰ ਵੱਡਾ ਘਾਟਾ ਪਿਆ ਹੈ। ਜਿਸ ਨੂੰ ਕਦੇ ਪੂਰਾ ਨਹੀ ਕੀਤਾ ਜਾ ਸਕਦਾ।” ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ ਨੇ ਕੀਤਾ।

ਸੀਨੀਅਰ ਆਗੂ, ਉੱਘੇ ਲੇਖਕ ਤੇ ਪੱਤਰਕਾਰ ਜਗਦੇਵ ਸਿੰਘ ਕਲਸੀ ਦੀ ਧਰਮ ਪਤਨੀ ਅਤੇ ਪੰਜਾਬ ਨਿਰਮਾਣ ਯੂਨੀਅਨ ਦੇ ਸੂਬਾਈ ਆਗੂ ਗੁਰਦੀਪ ਸਿੰਘ ਕਲਸੀ ਦੀ ਮਾਤਾ ਕੁਲਵੰਤ ਕੌਰ ਦੀ ਅੱਜ ਗੁਰਦੁਆਰਾ ਸ਼ਹੀਦ ਬਾਬਾ ਅਜੀਤ ਸਿੰਘ, ਬਾਬਾ ਫਤਿਹ ਸਿੰਘ ਰਾਏਕੋਟ ਵਿਖੇ ਅੰਤਿਮ ਅਰਦਾਸ ਤੋਂ ਬਾਅਦ ਹੋਏ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਆਰ ਐੱਮ ਪੀ ਆਈ ਦੇ ਕੌਮੀ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਅੱਗੇ ਕਿਹਾ ਕਿ ਸੰਖੇਪ ਬਿਮਾਰੀ ਕਾਰਨ ਉਹ ਸਾਨੂੰ ਜਲਦੀ ਵਿਛੋੜਾ ਦੇ ਗਏ ਹਨ, ਪਰ ਉਹਨਾਂ ਅਤੇ ਉਹਨਾਂ ਦੇ ਪਰਿਵਾਰ ਵਲੋਂ ਕਿਰਤੀ ਕਿਸਾਨਾਂ ਦੀ ਬੰਦ ਖਿਲਾਸੀ ਲਈ ਪਾਇਆ ਗਿਆ ਯੋਗਦਾਨ ਸਦਾ ਯਾਦ ਰਹੇਗਾ। ਪਾਸਲਾ ਨੇ ਆਖਿਆ ਕਿ ਅੱਜ ਜਦੋਂ ਹਾਕਮ ਦੇਸ਼ ਨੂੰ ਫਿਰਕੂ ਲੀਹਾਂ ਤੇ ਵੰਡ ਕੇ ਆਪਣਾ ਮੁਨਾਫ਼ਾ ਵਧਾਉਣਾ ਚਾਹੁੰਦੇ ਹਨ, ਤਾਂ ਉਸ ਸਮੇਂ ਕਲਸੀ ਪਰਿਵਾਰ ਇਸ ਲੁੱਟ ਦੇ ਵਿਰੁੱਧ ਲੋਕਾਂ ਨੂੰ ਲਾਮਬੰਦ ਕਰ ਰਿਹਾ ਹੈ। ਜਿਸ ਵਿੱਚ ਬੀਬੀ ਕੁਲਵੰਤ ਕੌਰ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।

ਸਟੇਜ ਦੀ ਕਾਰਵਾਈ ਚਲਾਉਂਦਿਆਂ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਘਵੀਰ ਸਿੰਘ ਬੈਨੀਪਾਲ ਨੇ ਪਰਿਵਾਰ ਵਲੋਂ ਆਏ ਸਾਰੇ ਆਗੂਆਂ, ਮਿੱਤਰਾਂ ਤੇ ਰਿਸ਼ਤੇਦਾਰਾਂ ਦਾ ਧੰਨਵਾਦ ਕੀਤਾ।

See Also

ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਜ਼ਿਲ੍ਹਾ ਸਕੱਤਰ ਜਗਤਾਰ ਸਿੰਘ ਚਕੋਹੀ, ਪ੍ਰੋ. ਜੈਪਾਲ ਸਿੰਘ, ਅਮਰਜੀਤ ਮੱਟੂ, ਪਰਮਜੀਤ ਸਿੰਘ ਰੇਲਵੇ, ਜਗਦੀਸ਼ ਚੰਦ, ਹਰਨੇਕ ਸਿੰਘ ਗੁੱਜਰਵਾਲ, ਸਾਬਕਾ ਸਰਪੰਚ ਹਰਬੰਸ ਸਿੰਘ ਲੋਹਟਬੰਦੀ, ਤਹਿਸੀਲਦਾਰ ਯਾਦਵ, ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਕਾਮਲ ਅਮਰ ਸਿੰਘ ਬੋਪਾਰਾਏ, ਸ਼੍ਰੋਮਣੀ ਅਕਾਲੀ ਦਲ ਦੇ ਅਮਨਦੀਪ ਸਿੰਘ, ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਕੋਟਉਮਰਾ, ਕੁਲਦੀਪ ਸਿੰਘ ਗਰੇਵਾਲ ਪੱਖੋਵਾਲ, ਦਫਤਰ ਸਕੱਤਰ ਨਛੱਤਰ ਸਿੰਘ, ਹਰਭਜਨ ਸਿੰਘ ਧਾਲੀਆ, ਸ਼ਵਿੰਦਰ ਸਿੰਘ ਤਲਵੰਡੀ ਰਾਏ, ਦਰਸ਼ਨ ਸਿੰਘ ਸਹਿਬਾਜਪੁਰਾ, ਸੀਟੂ ਦੇ ਸੂਬਾ ਆਗੂ ਦਲਜੀਤ ਕੁਮਾਰ ਗੋਰਾ, ਡਾ. ਹਰਜੀਤ ਸਿੰਘ ਰਤਨ, ਡਾ. ਗੁਰਚਰਨ ਸਿੰਘ, ਸੁਖਪਾਲ ਸਿੰਘ ਗੋਇੰਦਵਾਲ, ਦਰਸ਼ਨ ਸਿੰਘ ਸਹਿਬਾਜਪੁਰਾ, ਡਾ. ਅਮਰਜੀਤ ਸਿੰਘ ਕੂੱਕੂ, ਕਰਮਚਾਰੀ ਯੂਨੀਅਨ ਦੇ ਪਰਮਜੀਤ ਸਿੰਘ, ਯੁਵਕ ਸੇਵਾਵਾਂ ਭਲਾਈ ਵਿਭਾਗ ਦੇ ਦਵਿੰਦਰ ਸਿੰਘ ਲੋਟੇ, ਲਖਵੀਰ ਸਿੰਘ, ਜੀਤ ਸਿੰਘ ਕੁਤਬਾ, ਜਸਵੰਤ ਸਿੰਘ ਰੁਮਾਣਾ ਫਰੀਦਕੋਟ ਸਮੇਤ ਸਾਹਿਤ ਸਭਾ ਰਾਏਕੋਟ, ਵਿਸ਼ਵ ਪੰਜਾਬੀ ਸਭਾ ਕਨੇਡਾ, ਦਸਮੇਸ਼ ਪਬਲਿਕ ਸੀਨੀਅਰ ਸਕੈਡਰੀ ਸਕੂਲ ਟਾਹਲੀਆਣਾ ਸਾਹਿਬ ਦੇ ਮੈਂਬਰਾਂ ਨੇ ਵੀ ਹਾਜ਼ਰੀ ਲਗਵਾਈ।

Scroll To Top