Now Reading
ਕੋਟ ਮਹੁੰਮਦ ਖਾਂ ਦੇ ਟੂਰਨਾਮੈਂਟ ਚ ਆਗੂਆਂ ਨੇ ਲਵਾਈ ਹਾਜ਼ਰੀ

ਕੋਟ ਮਹੁੰਮਦ ਖਾਂ ਦੇ ਟੂਰਨਾਮੈਂਟ ਚ ਆਗੂਆਂ ਨੇ ਲਵਾਈ ਹਾਜ਼ਰੀ

ਫਤਿਆਬਾਦ: ਪਿੰਡ ਕੋਟ ਮੁਹੰਮਦ ਖਾਂ ਵਿਖੇ ਟੂਰਨਾਮੈਂਟ ਕਰਵਾਇਆ ਗਿਆ। ਜਿਸ ਵਿੱਚ ਪਿੰਡ ਤੁੜ ਤੇ ਕੋਟ ਮੁਹੰਮਦ ਖਾਂ ਦੇ ਬੱਚਿਆਂ ਵਿਚਕਾਰ ਫੁੱਟਬਾਲ ਦਾ ਸ਼ੋਅ ਮੈਚ ਹੋਇਆ ਜਿਸ ਵਿੱਚ ਤੁੜ ਦੀ ਟੀਮ 3 ਦੇ ਮੁਕਾਬਲੇ 4 ਗੋਲਾਂ ਨਾਲ ਜੇਤੂ ਰਹੀ। 3 ਗੋਲ ਟੀਮ ਦੇ ਕਪਤਾਨ ਰਾਜਬੀਰ ਸਿੰਘ ਨੇ ਕੀਤੇ 1 ਗੋਲ ਅਰਮਾਨ ਸਿੰਘ ਦੁਆਰਾ ਕੀਤਾ ਗਿਆ। ਇਸੇ ਤਰ੍ਹਾਂ ਹੀ ਵਾਲੀਬਾਲ ਵਿੱਚ ਵੀ ਨੌਜਵਾਨਾਂ ਵੱਲੋਂ ਅਖੀਰਲੇ ਸੈੱਟ ਵਿੱਚ 9 ਦੇ ਮੁਕਾਬਲੇ 13 ਅੰਕ ਪ੍ਰਾਪਤ ਕਰਕੇ ਫਾਈਨਲ ਜਿੱਤਿਆ। ਪਿੰਡ ਦੀ ਪੰਚਾਇਤ ਵਲੋਂ ਜਿੱਥੇ ਦੋਵਾਂ ਟੀਮਾਂ ਨੂੰ ਸ਼ਾਨਦਾਰ ਕੱਪ ਤੇ ਨਕਦ ਰਾਸ਼ੀ ਦਿੱਤੀ ਉੱਥੇ ਹੀ ਦਵਿੰਦਰ ਸਿੰਘ ਕੁਵੈਤ ਵਾਲਿਆਂ ਵਲੋਂ ਆਪਣੇ ਤੌਰ ਤੇ ਵੱਖਰੀ ਰਾਸ਼ੀ ਦੇ ਕੇ ਸਨਮਾਨ ਕੀਤਾ ਗਿਆ। ਜਿਸਦਾ ਸਿਹਰਾ ਫ੍ਰੀ ਟ੍ਰੇਨਿੰਗ ਦੇ ਰਹੇ ਸਾਹਿਬ ਸਿੰਘ, ਗੁਰਮੇਜ ਸਿੰਘ ਤੇ ਬੰਟੀ ਭਲਵਾਨ ਕੋਚ ਨੂੰ ਜਾਂਦਾ ਹੈ, ਜਿਹਨਾਂ ਸਖ਼ਤ ਮਿਹਨਤ ਕਰਵਾ ਕੇ ਇਸਦੇ ਕਾਬਿਲ ਬਣਾਇਆ। ਅਗਲੇ ਦਿਨ ਸਾਬਕਾ ਸਰਪੰਚ ਸੁਲੱਖਣ ਸਿੰਘ ਤੁੜ, ਦਵਿੰਦਰ ਸਿੰਘ ਕੋਟ ਮੁਹੰਮਦ ਖਾਂ, ਹਰਦਲੇਰ ਸਿੰਘ ਨੇ ਵਿਸ਼ੇਸ਼ ਤੌਰ ਗਰਾਂਊਂਡ ਵਿੱਚ ਜਾ ਕੇ ਬੱਚਿਆਂ ਨੂੰ ਮੈਡਲ ਪਾ ਕੇ ਸਨਮਾਨਿਤ ਕੀਤਾ ਗਿਆ ਤੇ ਬੱਚਿਆਂ ਨੂੰ ਕੇਲੇ ਖਵਾ ਕੇ ਵਧਾਈਆਂ ਦਿੰਦਿਆਂ ਹੋਇਆਂ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਆਪਸੀ ਪ੍ਰੇਮ ਪਿਆਰ ਏਕਤਾ ਇਤਫ਼ਾਕ ਨਾਲ ਰਹਿਣ ਦਾ ਸੁਨੇਹਾ ਦਿੱਤਾ। ਇਸ ਉਪਲੱਬਧੀ ਲਈ ਮੇਰਾ ਪਿੰਡ ਮੇਰੀ ਸੋਚ ਲੋਕ ਭਲਾਈ ਕਮੇਟੀ ਦਾ ਵਿਸ਼ੇਸ਼ ਯੋਗਦਾਨ ਰਿਹਾ।

Scroll To Top