
ਫਤਿਆਬਾਦ: ਮਜ਼ਦੂਰ ਔਰਤਾਂ ਨੂੰ ਗਲਤ ਸ਼ਬਦਾਵਲੀ ਬੋਲਣ ਵਾਲਿਆਂ ਦੇ ਖ਼ਿਲਾਫ਼ ਕਾਰਵਾਈ ਦੀ ਮੰਗ ਲੈ ਕੇ ਲਗਾਤਾਰ ਪਿੰਡਾਂ ਕਸਬਿਆਂ ਵਿੱਚ ਪੁਤਲੇ ਸਾੜੇ ਜਾ ਰਹੇ ਹਨ। ਅੱਜ ਲੁਵਾਰ ਪਿੰਡ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ, ਥਾਣਾ ਮੁਖੀ ਗੋਇੰਦਵਾਲ ਦਾ ਪੁਤਲਾ ਸਾੜਿਆ। ਜਿਸ ਦੀ ਅਗਵਾਈ ਦਾਰਾ ਸਿੰਘ ਮੁੰਡਾ ਪਿੰਡ, ਲਖਬੀਰ ਸਿੰਘ ਲਵਾਰ, ਨਿਰਵੈਰ ਸਿੰਘ ਜੌਹਲ ਨੇ ਕੀਤੀ।
ਇਸ ਸਮੇਂ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਬੱਗੂ ਕੋਟ ਨੇ ਬੋਲਦਿਆਂ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਪੈਂਡਿੰਗ ਪਈਆਂ ਦਰਖਾਸਤਾਂ ਕਾਰਵਾਈ ਨਾ ਹੋਣ ਕਰਕੇ ਪੁਤਲੇ ਸਾੜੇ ਜਾ ਰਹੇ ਹਨ। ਸਿਆਸੀ ਦਬਾਅ ਹੋਣ ਕਾਰਨ ਥਾਣਾ ਮੁਖੀ ਵਲੋਂ ਕਾਰਵਾਈ ਨਹੀਂ ਕੀਤੀ ਜਾ ਰਹੀ ਅਤੇ ਨਾ ਹੀ ਆਮ ਲੋਕਾਂ ਦਾ ਫੋਨ ਚੁੱਕਿਆ ਜਾਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਪਿਛਲੇ ਦਿਨੀਂ ਪਿੰਡ ਤੁੜ ਚ ਮਜ਼ਦੂਰਾਂ ਨੂੰ ਗਲਤ ਸ਼ਬਦਾਵਲੀ ਬੋਲਣ ਵਾਲਿਆਂ ਖਿਲਾਫ ਕਾਰਵਾਈ ਨਹੀਂ ਕੀਤੀ ਜਾ ਰਹੀ। ਇਸੇ ਤਰ੍ਹਾਂ ਹੋਰ ਵੀ ਕਾਫੀ ਦਰਖਾਸਤਾਂ ਲੰਬੇ ਸਮੇਂ ਤੋਂ ਰੁਲ ਰਹੀਆਂ ਹਨ। ਚੌਕੀ ਫਤਿਆਬਾਦ ਅੱਗੇ 12 ਅਪਰੈਲ ਨੂੰ ਧਰਨਾ ਵੀ ਲਗਾਇਆ ਗਿਆ ਸੀ। ਲਖਬੀਰ ਸਿੰਘ ਚੌਂਕੀ ਇੰਚਾਰਜ ਵੱਲੋਂ ਵਿਸ਼ਵਾਸ ਦਵਾਇਆ ਗਿਆ ਕਿ ਇੱਕ ਹਫਤੇ ਅੰਦਰ ਸਾਰੀਆਂ ਦਰਖਾਸਤਾਂ ਤੇ ਕਾਰਵਾਈ ਕੀਤੀ ਜਾਵੇਗੀ ਪਰ ਕਾਰਵਾਈ ਕਰਨ ਦੀ ਦੂਰ ਦੀ ਗੱਲ ਹੈ ਕਿਸੇ ਨੇ ਅੱਜ ਤੱਕ ਇਹ ਨਹੀਂ ਪੁੱਛਿਆ।
ਇਸ ਸਮੇਂ ਹਾਜ਼ਰ ਦਰਸ਼ਨ ਸਿੰਘ, ਵਰਿੰਦਰ ਸਿੰਘ, ਸਵਰਾਜ ਸਿੰਘ, ਹੀਰਾ ਸਿੰਘ, ਮੰਗਲ ਸਿੰਘ, ਸੁਖਚੈਨ ਸਿੰਘ, ਨਿਰਵੈਰ ਸਿੰਘ ਰਿੰਕੂ ਸਮੇਤ ਬੀਬੀਆਂ ਵੀ ਹਾਜ਼ਰ ਸਨ। ਆਗੂਆਂ ਨੇ ਕਿਹਾ ਕਿ ਇਨਸਾਫ਼ ਲੈਣ ਤੱਕ ਸੰਘਰਸ਼ ਜਾਰੀ ਰਹੇਗਾ।
