Now Reading
ਡਾਕਟਰ ਭੀਮ ਰਾਓ ਅੰਬੇਦਕਰ ਦਾ ਜਨਮ ਦਿਨ ਮਨਾਇਆ

ਡਾਕਟਰ ਭੀਮ ਰਾਓ ਅੰਬੇਦਕਰ ਦਾ ਜਨਮ ਦਿਨ ਮਨਾਇਆ


ਭਿੱਖੀਵਿੰਡ: ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵਲੋਂ ਅੱਜ ਡਾਕਟਰ ਭੀਮ ਰਾਓ ਅੰਬੇਦਕਰ ਦਾ ਜਨਮ ਦਿਹਾੜਾ ਮਨਾਇਆ ਗਿਆ। ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਪ੍ਰਧਾਨ ਗੱਜਣ ਸਿੰਘ ਨਾਰਲਾ ਦੀ ਅਗਵਾਈ ਹੇਠ ਇਕੱਤਰ ਹੋਏ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜ਼ਿਲ੍ਹਾ ਸਕੱਤਰ ਲਾਜ਼ਰ ਲਾਖਣਾ ਨੇ ਕਿਹਾ ਕਿ ਡਾਕਟਰ ਭੀਮ ਰਾਓ ਅੰਬੇਦਕਰ ਦਾ ਜੀਵਨ ਸੰਘਰਸ਼ ਕਿਰਤੀ ਲੋਕਾਂ ਦੀ ਲੁੱਟ ਖਤਮ ਕਰਨ ਲਈ ਪੈਦਾਵਾਰੀ ਸਾਧਨਾਂ ‘ਚੋਂ ਕਾਣੀ ਵੰਡ ਖਤਮ ਕਰਕੇ ਆਰਥਿਕ, ਸਮਾਜਿਕ, ਰਾਜਨੀਤਕ ਬਰਾਬਰਤਾ ਦਾ ਹੋਕਾ ਦਿੰਦਾ ਹੈ। ਅੱਜ ਮੌਜੂਦਾ ਸਮੇਂ ਸਾਮਰਾਜਵਾਦ ਪੈਦਾਵਾਰੀ ਸਾਧਨਾਂ ਅਤੇ ਮੰਡੀਆਂ ਦੀ ਮੁੜ ਵੰਡ ਨੂੰ ਲੈਕੇ ਜੰਗਾਂ ਕਰਾ ਰਿਹਾ ਹੈ, ਉਥੇ ਹੀ ਦੇਸ਼ ਪੱਧਰ ‘ਤੇ ਮਨੂਵਾਦੀ ਤਾਕਤਾਂ ਮੁੜ ਪੈਰ ਪਸਾਰ ਰਹੀਆਂ ਹਨ। ਜਾਤ ਤੇ ਜਮਾਤ ਰਹਿਤ ਸਮਾਜ ਸਿਰਜਣ ਲਈ ਸੰਘਰਸ਼ ਕਰਣਾ ਹੀ ਉਸ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
ਇਸ ਮੌਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਚਮਨ ਲਾਲ ਦਰਾਜਕੇ ਨੇ ਬਾਬਾ ਸਾਹਿਬ ਦੇ ਜੀਵਨ ਸੰਘਰਸ਼ ਤੇ ਵਿਚਾਰਧਾਰਾ ‘ਤੇ ਚਾਨਣਾ ਪਾਇਆ। ਉਨ੍ਹਾਂ ਮਿਹਨਤਕਸ਼ ਤੇ ਕਿਰਤੀ ਲੋਕਾਂ ਨੂੰ ਬਾਬਾ ਸਾਹਿਬ ਦੇ ਜਨਮ ਦਿਨ ਦੀਆਂ ਵਧਾਈਆਂ ਦਿੰਦੇ ਹੋਏ ਉਨ੍ਹਾਂ ਦੇ ਨਕਸ਼ੇ ਕਦਮਾਂ ਤੇ ਚੱਲਣ ਦਾ ਅਹਿਦ ਕੀਤਾ।
ਇਸ ਮੌਕੇ ਜਥੇਬੰਦੀ ਦੇ ਸੀਨੀਅਰ ਆਗੂ ਐਡਵੋਕੇਟ ਦਲਬੀਰ ਸਿੰਘ ਰਾਜੋਕੇ, ਬਲਦੇਵ ਸਿੰਘ ਰਾਜੋਕੇ ਮੈਂਬਰ ਪੰਚਾਇਤ, ਰਾਹੁਲ ਦਰਾਜਕੇ, ਸੁਖਰਾਜ ਸਿੰਘ ਬੰਟੀ, ਸ਼ਮਸ਼ੇਰ ਸਿੰਘ ਸਨੀ ਅਮਰਕੋਟ, ਦਿਹਾਤੀ ਮਜ਼ਦੂਰ ਸਭਾ ਹਰਜਿੰਦਰ ਸਿੰਘ ਚੂੰਘ, ਸਵਿੰਦਰ ਸਿੰਘ ਚੱਕ ਆਦਿ ਹਾਜ਼ਰ ਸਨ।

Scroll To Top