
ਫਿਲੌਰ: ਅੱਜ ਦਿਹਾਤੀ ਮਜ਼ਦੂਰ ਸਭਾ ਦੀ ਮੀਟਿੰਗ ਪਿੰਡ ਨਾਗਰਾ ਵਿਖ਼ੇ ਕੀਤੀ ਗਈ, ਜਿਸ ਵਿੱਚ ਮਜ਼ਦੂਰਾਂ ਦੀਆਂ ਮੰਗਾਂ ਮਸਲਿਆਂ ਸੰਬੰਧੀ ਵਿਚਾਰ ਚਰਚਾ ਕੀਤੀ ਗਈ। ਇਸ ਦੀ ਪ੍ਰਧਾਨਗੀ ਦਿਹਾਤੀ ਮਜ਼ਦੂਰ ਸਭਾ ਤਹਿਸੀਲ ਦੇ ਪ੍ਰਧਾਨ ਗੁਰਦੀਪ ਗੋਗੀ ਨੇ ਕੀਤੀ। ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਕਮੇਟੀ ਮੈੰਬਰ ਕੁਲਦੀਪ ਵਾਲੀਆ ਨੇ ਬਿਜਲੀ ਬਿੱਲ 2025 ਵੀਹ ਸੌ ਪੱਚੀ, ਸੈਂਟਰ ਸਰਕਾਰ ਨੇ ਨਰੇਗਾ ਕਾਨੂੰਨ ਦਾ ਭੋਗ ਪਾ ਕੇ ਨੂੰ ਬਦਲ ਕਿ ਵੀ ਬੀ ਜੀ ਰਾਮ ਜੀ ਕਾਨੂੰਨ ਲਿਆਂਦਾ ਗਿਆ, ਜੋ ਨਰੇਗਾ ਮਜ਼ਦੂਰਾਂ ਨਾਲ ਧ੍ਰੋਹ ਕੀਤਾ ਗਿਆ। ਇਸ ਤਰਾਂ ਹੀ ਬੁਢਾਪਾ ਪੈਨਸ਼ਨ ਪੱਚੀ ਸੌ ਕਰਨ ਅਤੇ ਔਰਤਾਂ ਦੀ ਉਮਰ 55 ਪਚਵੰਜਾ ਸਾਲ ਅਤੇ ਮਰਦਾਂ ਦੀ ਉਮਰ ਅੱਠਵਾਂਜਾ ਸਾਲ ਕਰਨ ਅਤੇ ਹੋਰ ਮਜ਼ਦੂਰਾਂ ਦੇ ਭਖਦਿਆਂ ਮਸਲਿਆਂ ਤੇ ਵਿਚਾਰ ਚਰਚਾ ਕੀਤੀ ਗਈ। ਇਸ ਸਮੇਂ ਦਿਹਾਤੀ ਮਜ਼ਦੂਰ ਸਭਾ ਦੇ ਤਹਿਸੀਲ ਕਮੇਟੀ ਮੈਂਬਰ ਕੁਲਦੀਪ ਸਿਆਣ ਤੋੰ ਇਲਾਵਾ ਗੁਰਮੇਲ ਰਾਮ, ਮਲਕੀਤ ਰਾਮ, ਪਰਮਜੀਤ, ਬੱਗਾ ਰਾਮ, ਹਰਬੰਸ ਕੌਰ, ਰੇਸ਼ਮ ਕੌਰ, ਸੁਖਵਿੰਦਰ ਕੌਰ, ਸਤਿਆ ਦੇਵੀ, ਊਸ਼ਾ ਰਾਣੀ, ਜੋਗਿੰਦਰ ਕੌਰ, ਕਾਂਤਾ, ਜਤਿੰਦਰ ਕੌਰ, ਸੁਰਜੀਤ ਕੌਰ, ਕਸ਼ਮੀਰ ਕੌਰ ਆਦਿ ਸਮੇਤ ਹੋਰ ਕਈ ਹਾਜ਼ਰ ਸਨ।
ਆਗੂਆਂ ਨੇ 8 ਅਪਰੈਲ ਦੀ ਰੈਲੀ ਨੂੰ ਕਾਮਯਾਬ ਕਰਨ ਲਈ ਅਪੀਲ ਵੀ ਕੀਤੀ। ਇਸ ਅਪੀਲ ਨੂੰ ਸਵੀਕਾਰ ਦਿਆਂ ਪਿੰਡ ਵਾਸੀਆਂ ਨੇ ਰੈਲੀ ਚ ਸ਼ਾਮਲ ਹੋਣ ਦਾ ਯਕੀਨ ਦਵਾਇਆ।