Now Reading
ਡੀ ਸੀ ਨੂੰ ਸੰਯੁਕਤ ਕਿਸਾਨ ਮੋਰਚੇ ਵਲੋਂ ਮੰਗ ਪੱਤਰ ਦਿੱਤਾ

ਡੀ ਸੀ ਨੂੰ ਸੰਯੁਕਤ ਕਿਸਾਨ ਮੋਰਚੇ ਵਲੋਂ ਮੰਗ ਪੱਤਰ ਦਿੱਤਾ


ਪਠਾਨਕੋਟ: ਅੱਜ ਇਥੇ ਸੰਯੁਕਤ ਕਿਸਾਨ ਮੋਰਚੇ ਵਲੋਂ ਡੀ ਸੀ ਰਾਹੀਂ ਗਵਰਨਰ ਪੰਜਾਬ ਨੂੰ ਮੰਗ ਪੱਤਰ ਦਿੱਤਾ ਗਿਆ। ਐੱਸਕੇਐੱਮ ਦੇ ਫ਼ੈਸਲੇ ਅਨੁਸਾਰ ਅੱਜ ਸਾਰੇ ਜਿਲ੍ਹਿਆਂ ਵਿੱਚ ਮੰਗ ਪੱਤਰ ਦਿੱਤੇ ਗਏ। ਇਸੇ ਲੜੀ ਵਿਚ ਪਠਾਨਕੋਟ ਡੀ ਸੀ ਦਫਤਰ ਸਾਹਮਣੇ ਧਰਨੇ ਉਪਰੰਤ ਮੰਗ ਪੱਤਰ ਦਿੱਤਾ ਗਿਆ।

ਇਸ ਧਰਨੇ ਦੀ ਅਗਵਾਈ ਕੁੱਲ ਹਿੰਦ ਕਿਸਾਨ ਸਭਾ ਵਲੋਂ ਕੇਵਲ ਕਾਲੀਆ, ਪਰਸ਼ੋਤਮ ਕੁਮਾਰ, ਜਮਹੂਰੀ ਕਿਸਾਨ ਸਭਾ ਵਲੋਂ ਬਲਵੰਤ ਸਿੰਘ, ਬਲਦੇਵ ਸਿੰਘ, ਕਿਰਤੀ ਕਿਸਾਨ ਯੂਨੀਅਨ ਵਲੋਂ ਮੁਖਤਿਆਰ ਸਿੰਘ ਤੇ ਵਿਜੈ ਕੁਮਾਰ, ਕੁੱਲ ਹਿੰਦ ਕਿਸਾਨ ਸਭਾ ਅਜੇ ਭਵਨ ਵਲੋਂ ਪ੍ਰਕਾਸ਼ ਸਿੰਘ, ਇਕਬਾਲ ਸਿੰਘ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵਲੋਂ ਕੇਵਲ ਸਿੰਘ ਕੰਗ ਨੇ ਕੀਤੀ। ਇਸ ਵੇਲੇ ਧਰਨੇ ਨੂੰ ਰਗਬਿਰ ਧਲੋਰੀਆ, ਨਰੰਜਨ ਸਿੰਘ, ਸੁਰਿੰਦਰ ਸਹਿਗਲ, ਚਮਨ ਲਾਲ, ਬਲਵੰਤ ਸਿੰਘ, ਅਮਰੀਕ ਸਿੰਘ ਲਾੜੀ, ਜੋਗਾ ਸਿੰਘ ਮਿਆਣੀ, ਸੁਰੇਸ਼ ਕੁਮਾਰ, ਬਿਕਰਮਜੀਤ ਕੁਲਬੀਰ ਸਿੰਘ ਗੁਰਮੀਤ ਸਿੰਘ ਨੇ ਸੰਬੋਧਨ ਕੀਤਾ।

ਬੁਲਾਰਿਆਂ ਨੇ ਦੱਸਿਆ ਕਿ ਦਿੱਲੀ ਮੋਰਚੇ ਬਾਅਦ ਸਰਕਾਰ ਨਾਲ ਹੋਏ ਫ਼ੈਸਲੇ ਨੂੰ ਲਾਗੂ ਕੀਤਾ ਜਾਵੇ। ਐੱਮ ਐੱਸ ਪੀ ਦੀ ਕਨੂੰਨੀ ਗਰੰਟੀ ਦਿੱਤੀ ਜਾਵੇ ਤੇ ਇਸ ਸਬੰਧੀ ਸੰਸਦ ਵਿੱਚ ਕਨੂੰਨ ਬਣਾਇਆ ਜਾਵੇ। ਕਿਸਾਨਾਂ ਅਤੇ ਮਜ਼ਦੂਰਾਂ ਦਾ ਕਰਜ਼ਾ ਮੁਆਫ ਕੀਤਾ ਜਾਵੇ। ਨਹਿਰਾਂ ਦੀ ਸਫ਼ਾਈ ਕਰਕੇ ਪਾਣੀ ਟੇਲਾ ਤੱਕ ਪੁਹਚਾਇਆ ਜਾਵੇ। ਸਹਿਕਾਰਤਾ ਨੂੰ ਵਿਸ਼ਾਲ ਕਰਦਿਆਂ ਸੁਸਾਇਟੀ ਰਾਹੀਂ ਕਿਸਾਨਾਂ ਨੂੰ ਲਾਭ ਦੇਣਾ ਜਾਰੀ ਰਖਿਆ ਜਾਵੇ। ਕਿਸਾਨੀ ਅੰਦੋਲਨ ਵੇਲੇ ਕਿਸਾਨਾਂ ਤੇ ਕੀਤੇ ਕੇਸ ਰੱਦ ਕੀਤੇ ਜਾਣ। ਆਗੂਆਂ ਨੇ ਡੀ ਸੀ ਕੋਲੋ ਮੰਗ ਕੀਤੀ ਕਿ ਬੇਮੌਸਮੇ ਮੀਂਹ ਕਾਰਨ ਕਣਕ ਦੀ ਫ਼ਸਲ ਹਵਾ ਨਾਲ ਖਰਾਬ ਹੋ ਗਈ ਹੈ। ਸਪੈਸ਼ਲ ਗਿਰਦਾਵਰੀ ਕਰਵਾਕੇ ਕਿਸਾਨਾਂ ਨੂੰ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ। ਡੀ ਸੀ ਨੇ ਆਗੂਆਂ ਨੂੰ ਭਰੋਸਾ ਦਿੱਤਾ ਕਿ ਗਿਰਦਾਵਰੀ ਕਰਵਾਕੇ ਕਿਸਾਨਾਂ ਨੂੰ ਰਾਹਤ ਦਿੱਤੀ ਜਾਵੇਗੀ। ਅੰਤ ਵਿੱਚ ਇਕਬਾਲ ਸਿੰਘ ਨੇ ਆਏ ਕਿਸਾਨਾਂ ਦਾ ਧੰਨਵਾਦ ਕੀਤਾ।

Scroll To Top