
ਭੂੰਦੜੀ: ਅੱਜ ਜਮਹੂਰੀ ਕਿਸਾਨ ਸਭਾ ਪੰਜਾਬ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਅਮਰੀਕ ਸਿੰਘ ਆਲੀਵਾਲ ਦੀ ਅਗਵਾਈ ਵਿੱਚ ਸਤਲੁਜ ਦਰਿਆ ਵਿੱਚੋ ਕੀਤੀ ਜਾ ਰਹੀ ਨਾਜਾਇਜ਼ ਮਾਈਨਿੰਗ ਰੋਕਣ ਲਈ ਦਰਿਆ ‘ਤੇ ਪੈਂਦੇ ਪਿੰਡ ਵਲੀਪੁਰ ਖ਼ੁਰਦ ਦੇ ਬੰਨ ਉੱਪਰ ਧਰਨਾ ਮਾਰਕੇ ਚੱਲ ਰਹੀ ਮਾਈਨਿੰਗ ਨੂੰ ਰੋਕਿਆ ਗਿਆ।
ਵੱਡੀ ਗਿਣਤੀ ਵਿੱਚ ਇੱਕਤਰ ਹੋਏ ਇਲਾਕੇ ਦੇ ਪੰਚਾਂ, ਸਰਪੰਚਾਂ ਤੇ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰਦਿਆਂ ਸਾਬਕਾ ਮੈਂਬਰ ਪਾਰਲੀਮੈਂਟ ਮੈਂਬਰ ਅਮਰੀਕ ਸਿੰਘ ਆਲੀਵਾਲ ਅਤੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਕੋਟਉਮਰਾ ਨੇ ਆਖਿਆ ਕਿ ਜੇ ਰੇਤ ਮਾਫ਼ੀਆਂ ਨੂੰ ਗੈਰ ਕਾਨੂੰਨੀ ਮਾਈਨਿੰਗ ਕਰਨ ਤੋਂ ਨਾ ਰੋਕਿਆ ਗਿਆ ਤਾਂ ਦਰਿਆ ਦੇ ਬੰਨ ਨਾਲ ਪੈਂਦੇ ਪਿੰਡਾਂ ਅਤੇ ਫ਼ਸਲਾਂ ਦਾ ਭਾਰੀ ਨੁਕਸਾਨ ਹੋ ਸਕਦਾ ਹੈ। ਉਹਨਾਂ ਕਿਹਾ ਕਿ ਹਾਲੇ ਤਾਂ ਲੋਕ ਪਿਛਲੇ ਹੜ੍ਹਾਂ ਕਾਰਨ ਹੋਏ ਨੁਕਸਾਨ ਦੇ ਸਦਮੇ ਤੋਂ ਵੀ ਬਾਹਰ ਨਹੀਂ ਆ ਸਕੇ। ਸਰਕਾਰ ਨੇ ਹੜ੍ਹ ਪੀੜਤਾਂ ਦੀ ਬਾਂਹ ਤਾਂ ਕੀ ਫੜਨੀ ਸੀ ਉਲਟਾਂ ਨਵੇਂ ਸਿਰੇ ਤੋਂ ਮਾਈਨਿੰਗ ਕਰਕੇ ਉਹਨਾਂ ਲਈ ਨਵੇ ਖ਼ਤਰਿਆਂ ਦੇ ਰਾਹ ਖੋਲ ਰਹੀ ਹੈ। ਇਸ ਲਗਾਏ ਗਏ ਧਰਨੇ ਤੋਂ ਬਾਅਦ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਮਾਈਨਿੰਗ ਨੂੰ ਅਗਲੇ ਹੁਕਮਾਂ ਤੱਕ ਰੋਕਣ ਦਾ ਫੈਸਲਾ ਕੀਤਾ ਅਤੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਉਹਨਾਂ ਦੀ ਸਹਿਮਤੀ ਤੋਂ ਬਿਨਾ ਮਾਈਨਿੰਗ ਨਹੀਂ ਕੀਤੀ ਜਾਵੇਗੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਭੁਪਿੰਦਰ ਸਿੰਘ ਚਾਹਵਲਾ ਵਲੀਪੁਰ ਕਲਾਂ, ਜਗੀਰ ਸਿੰਘ ਕਾਨੂੰਗੋ, ਵੀ ਸਿੰਘ ਕੋਟਲੀ, ਸਰਪੰਚ ਦਰਸ਼ਨ ਸਿੰਘ ਬੀਰਮੀ, ਕਾਂਗਰਸੀ ਆਗੂ ਰਸ਼ਪਾਲ ਸਿੰਘ ਤਲਵਾੜਾ, ਚੇਅਰਮੈਨ ਯਾਦਵਿੰਦਰ ਸਿੰਘ ਆਲੀਵਾਲ, ਨਵਜੋਤ ਸਿੰਘ ਸੰਧੂ, ਬਲਵਿੰਦਰ ਸਿੰਘ ਸ਼ੇਖ ਕੁਤਬ, ਹਰਮੋਨ ਸਿੰਘ ਵਲੀਪੁਰ, ਲੰਬੜਦਾਰ ਰਜਿੰਦਰ ਸਿੰਘ ਝੰਮਟ, ਹਰਦੇਵ ਸਿੰਘ ਆਲੀਵਾਲ ਨੰਬਰਦਾਰ ਅਤੇ ਹੋਰ ਇਲਾਕੇ ਦੇ ਨਾਮਵਰ ਸ਼ਖਸ਼ੀਅਤਾਂ ਹਾਜ਼ਰ ਸਨ।