Now Reading
ਨਵੇਂ ਕਿਰਤ ਕੋਡਾਂ ਦੀਆਂ ਪਠਾਨਕੋਟ ਵਿਖੇ ਕਾਪੀਆਂ ਸਾੜੀਆਂ

ਨਵੇਂ ਕਿਰਤ ਕੋਡਾਂ ਦੀਆਂ ਪਠਾਨਕੋਟ ਵਿਖੇ ਕਾਪੀਆਂ ਸਾੜੀਆਂ

ਪਠਾਨਕੋਟ: ਕੇਂਦਰ ਦੀ ਮੋਦੀ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰਦਿਆਂ ਦੇਸ਼ ਦੀ ਅਜ਼ਾਦੀ ਤੋਂ ਪਹਿਲਾਂ ਅਤੇ ਅਜ਼ਾਦੀ ਮਿਲਣ ਤੋੰ ਟਰੇਡ ਯੂਨੀਅਨਾਂ ਦੀ ਜਦੋਜਹਿਦ ਤੇ ਮਜ਼ਦੂਰਾਂ ਦੀਆਂ ਕੁਰਬਾਨੀਆਂ ਕਰਕੇ ਹੋੰਦ ਵਿੱਚ 44 ਲੇਬਰ ਪੱਖੀ ਕਿਰਤ ਕਾਨੂੰਨਾਂ ਵਿੱਚੋਂ 29 ਕਾਨੂੰਨਾਂ ਨੂੰ ਖਤਮ ਕਰਕੇ ਚਾਰ ਲੇਬਰ ਕੋਡ ਬਣਾਕੇ ਜਾਰੀ ਕੀਤੀ ਨੋਟੀਫਿਕੇਸ਼ਨ ਦੇ ਖਿਲਾਫ 26 ਨਵੰਬਰ ਨੂੰ ਦੇਸ਼ ਭਰ ਵਿਚ ਮੋਦੀ ਸਰਕਾਰ ਵੱਲੋਂ ਗਾਂਧੀ ਚੌਕ ਪਠਾਨਕੋਟ ਵਿਖੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜਕੇ ਮਜ਼ਦੂਰਾਂ ਨੇ ਆਪਣਾ ਵਿਰੋਧ ਦਰਜ ਕਰਾਇਆ।
ਟਰੇਡ ਯੂਨੀਅਨਾਂ ਦੇ ਸਾਂਝੇ ਮੋਰਚੇ ਵਿੱਚ ਸ਼ਾਮਲ ਏਟਕ, ਸੀਟੂ ਅਤੇ ਸੀ ਟੀ ਯੂ ਪੰਜਾਬ ਦੇ ਆਗੂਆਂ ਕਾਮਰੇਡ ਨੱਥਾ ਸਿੰਘ ਢਡਵਾਲ, ਅਮਰੀਕ ਸਿੰਘ, ਹਰਿੰਦਰ ਸਿੰਘ ਰੰਧਾਵਾ, ਕੇਵਲ ਕਾਲੀਆ, ਇਕਬਾਲ ਸਿੰਘ, ਮਾਸਟਰ ਸੁਭਾਸ਼ ਸ਼ਰਮਾ ਅਤੇ ਹੋਰ ਹਾਜ਼ਰ ਸਾਥੀਆਂ ਨੇ ਦੱਸਿਆ ਕਿ ਮੋਦੀ ਸਰਕਾਰ ਵੱਲੋਂ ਲਾਗੂ – ਤਨਖਾਹ ਤੇ ਬੋਨਸ ਨਾਲ ਸੰਬੰਧਿਤ ਕੋਡ ਆਨ ਵੇਜ਼ 2019, ਟਰੇਡ ਯੂਨੀਅਨ ਅਧਿਕਾਰ ਅਤੇ ਲੇਬਰ ਡਿਸਪਿਊਟ ਨਾਲ ਸੰਬੰਧਿਤ ਇੰਡਸਟਰੀਅਲ ਰਿਲੇਸ਼ਨ ਕੋਡ 2020, ਸਮਾਜਿਕ ਸੁਰੱਖਿਆ (ਪੈਨਸ਼ਨ, ਬੀਮਾ ਆਦਿ) ਨਾਲ ਸਬੰਧਿਤ ਕੋਡ ਆਨ ਸੋਸ਼ਲ ਸਕਿਉਰਟੀ 2020, ਸੁਰੱਖਿਆ ਅਤੇ ਕੰਮ ਦੀਆਂ ਸਥਿਤੀਆਂ ਨਾਲ ਸੰਬੰਧਿਤ ਸੇਫਟੀ ਹੈਲਥ ਐਂਡ ਵਰਕਿੰਗ ਕੰਡੀਸ਼ਨ ਕੋਡ 2020 ਚਾਰ ਕੋਡਜ਼ ਲਾਗੂ ਹੋਣ ਨਾਲ ਮਜ਼ਦੂਰਾਂ ਦੀ ਹਾਲਤ ਹਰ ਪੱਖੋਂ ਬੇਹੱਦ ਗੰਭੀਰ ਹੋ ਜਾਵੇਗੀ।
ਆਗੂਆਂ ਨੇ ਅੱਗੇ ਕਿਹਾ ਕਿ ਜਿਸ ਤੵਰਾਂ ਆਰ ਐਸ ਐਸ ਦੇ ਇਸ਼ਾਰੇ ਤਹਿਤ ਭਾਜਪਾ ਦੀ ਮੋਦੀ ਸਰਕਾਰ ਨੇ 2014 ਤੋਂ ਸਤਾ ਹਾਸਲ ਕਰਨ ਬਾਅਦ ਜਿਨੇ ਵੀ ਫੈਸਲੇ ਲਏ ਹਨ ਅਤੇ ਜੋ ਉਨ੍ਹਾਂ ਬਾਰੇ ਪ੍ਰਚਾਰ ਕੀਤਾ ਅਮਲ ਵਿੱਚ ਲੋਕਾਂ ਦੇ ਉਲਟ ਕੀਤਾ ਗਿਆ। ਇਹੋ ਹਾਲ ਮਜ਼ਦੂਰਾਂ ਨਾਲ ਵਾਲਾ ਹੋਣ ਵਾਲਾ, ਯਾਦ ਰਹੇ ਮੋਦੀ ਨੇ ਵਾਅਦਾ ਕੀਤਾ ਸੀ ਹਰ ਸਾਲ ਦੋ ਕਰੋੜ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਏਗਾ, ਕਾਲਾ ਧਨ ਵਾਪਸ ਲਿਆਕੇ ਲੋਕਾਂ ਨੂੰ ਮਾਲਾਮਾਲ ਕਰਾਂਗਾ, ਦੇਸ਼ ਵਿਚ ਇਕ ਸਮਾਨ ਜੀ ਐਸ ਟੀ ਲਾਗੂ ਹੋਣ ਨਾਲ ਸਾਰੇ ਦੇਸ਼ ਅੰਦਰ ਰਾਜਾਂ ਦੇ ਇਕ ਸਮਾਨ ਗਤੀ ਵਿਚ ਵਿਕਾਸ ਹੋਵੇਗਾ, ਅਨੇਕਾਂ ਹੋਰ ਸਬਜਬਾਗ ਦਿਖਾਏ ਸਨ।
ਇਸ ਮੌਕੇ ਉਪਰੋਕਤ ਇਲਾਵਾ ਸਾਥੀ ਬਲਕਾਰ ਚੰਦ ਭਰਿਆਲ ਲਾਹੜੀ, ਸਕੱਤਰ ਸਿੰਘ, ਰਾਮ ਬਿਲਾਸ, ਜਨਕ ਰਾਜ, ਯਸਪਾਲ, ਨਰਿੰਜਣ ਸਿੰਘ, ਬਲਵਿੰਦਰ ਕੁਮਾਰ, ਸੁਰਿੰਦਰ ਸਹਿਗਲ, ਨਰੋਤਮ ਸਿੰਘ, ਕੁਲਦੀਪ ਰਾਜ ਮੁਦੇ, ਸੋਹਨ ਲਾਲ, ਦੇਵ ਰਾਜ ਅਤੇ ਹੋਰ ਸਾਥੀ ਹਾਜ਼ਰ ਸਨ।

Scroll To Top