Now Reading
ਟਰੇਡ ਯੂਨੀਅਨਾਂ 26 ਨਵੰਬਰ ਨੂੰ ਡੀ ਸੀ ਦਫਤਰ ਵਿਖੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜਨਗੀਆਂ

ਟਰੇਡ ਯੂਨੀਅਨਾਂ 26 ਨਵੰਬਰ ਨੂੰ ਡੀ ਸੀ ਦਫਤਰ ਵਿਖੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜਨਗੀਆਂ

ਲੁਧਿਆਣਾ: ਯੂਨਾਈਟਿਡ ਫਰੰਟ ਆਫ ਟਰੇਡ ਯੂਨੀਅਨਜ ਲੁਧਿਆਣਾ ਦੀ ਇੱਕ ਹੰਗਾਮੀ ਮੀਟਿੰਗ ਅੱਜ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿਖੇ ਕੇਵਲ ਸਿੰਘ ਬਨਵੈਤ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਏਟਕ, ਸੀਟੂ, ਇੰਟਕ ਅਤੇ ਸੀਟੀਯੂ ਪੰਜਾਬ ਦੇ ਆਗੂ ਸਾਥੀਆਂ ਨੇ ਹਿੱਸਾ ਲਿਆ। ਸਰਕਾਰ ਵੱਲੋਂ 21 ਨਵੰਬਰ ਨੂੰ ਚਾਰ ਕਾਲੇ ਲੇਬਰ ਕੋਡਾਂ ਦੇ ਨੋਟੀਫਿਕੇਸ਼ਨ ਜਾਰੀ ਹੋਣ ਦੇ ਵਿਰੋਧ ਵਜੋਂ ਲੁਧਿਆਣਾ ਵਿਖੇ ਪ੍ਰੋਗਰਾਮ ਉਲੀਕੇ ਗਏ, ਜਿਸ ਵਿੱਚ 26 ਨਵੰਬਰ ਨੂੰ ਦੇਸ਼ ਭਰ ਵਿੱਚ ਹੋ ਰਹੇ ਵਿਰੋਧ ਪ੍ਰਦਰਸ਼ਨ ਦੇ ਹਿੱਸੇ ਵਜੋਂ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਦਫਤਰ ਦੇ ਬਾਹਰ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ।
ਸਰਕਾਰ ਵੱਲੋਂ ਅਤੇ ਉਸ ਦੀ ਹੱਥ ਠੋਕਾ ਯੂਨੀਅਨ ਬੀਐਮਐਸ ਵੱਲੋਂ ਕੀਤੇ ਜਾ ਰਹੇ ਭੰਡੀ ਪ੍ਰਚਾਰ ਦੇ ਖਿਲਾਫ਼ ਮਿਹਨਤਕਸ਼ ਲੋਕਾਂ ਨੂੰ ਅਤੇ ਆਮ ਜਨਤਾ ਨੂੰ ਜਾਗਰੂਕ ਕਰਨ ਲਈ ਪੈਂਫਲਟ ਕੱਢਿਆ ਜਾਵੇਗਾ, ਜੋ ਵੱਡੀ ਵੱਡੇ ਪੱਧਰ ਤੇ ਵੰਡਿਆ ਜਾਵੇਗਾ। ਇਸੇ ਲੜੀ ਦੇ ਹਿੱਸੇ ਵਜੋਂ 7 ਦਸੰਬਰ ਨੂੰ ਕਨਵੈਂਸ਼ਨ ਕੀਤੀ ਜਾਵੇਗੀ। ਯੂਨੀਅਨਾਂ ਦੇ ਆਗੂਆਂ ਨੇ ਬੋਲਦਿਆਂ ਕਿਹਾ ਕਿ ਜਿਸ ਤਰ੍ਹਾਂ ਸਰਕਾਰ ਨੇ ਜੀਐਸਟੀ ਨੂੰ ਲਾਗੂ ਕਰਨ ਵੇਲੇ ਪਹਿਲਾਂ ਬਹੁਤ ਵੱਡੀ ਉਪਲਬਧੀ ਦੇ ਤੌਰ ਤੇ ਪੇਸ਼ ਕੀਤਾ ਅਤੇ ਫਿਰ ਇਸ ਨੂੰ ਘਟਾਉਣ ਲਈ ਕੀਤੀਆਂ ਗਈਆਂ ਘੋਸ਼ਨਾਵਾਂ ਨੂੰ ਵੀ ਆਪਣੇ ਜਿੱਤ ਦੇ ਤੌਰ ਤੇ ਪੇਸ਼ ਕੀਤਾ ਅਤੇ ਇਸੇ ਤਰ੍ਹਾਂ ਤਿੰਨ ਕਾਲੇ ਖੇਤੀ ਕਾਨੂੰਨਾਂ ਵੇਲੇ ਪਹਿਲਾਂ ਲਾਗੂ ਕਰਨ ਵੇਲੇ ਫਾਇਦੇ ਗਿਣਾਏ ਗਏ ਪਰ ਲੋਕਾਂ ਦੇ ਵਿਰੋਧ ਕਾਰਨ ਉਹ ਵਾਪਸ ਲੈਣੇ ਪਏ,ਠੀਕ ਉਸੇ ਤਰ੍ਹਾਂ ਹੁਣ ਇਹ ਚਾਰ ਕਾਲੇ ਲੇਬਰ ਕੋਡ ਵੀ ਸਰਕਾਰ ਨੂੰ ਵਾਪਸ ਲੈਣੇ ਪੈਣਗੇ।
ਮੀਟਿੰਗ ਵਿੱਚ ਜਿਨਾਂ ਆਗੂਆਂ ਨੇ ਵਿਚਾਰ ਪ੍ਰਗਟ ਕੀਤੇ, ਉਹਨਾਂ ਵਿੱਚ ਐਮ ਐਸ ਭਾਟੀਆ, ਗੁਰਜੀਤ ਸਿੰਘ ਜਗਪਾਲ, ਜੋਗਿੰਦਰ ਰਾਮ, ਜਗਦੀਸ਼ ਚੰਦ, ਕੇਵਲ ਸਿੰਘ ਬਣਵੈਤ , ਪਰਮਜੀਤ ਸਿੰਘ, ਸਰਬਜੀਤ ਸਿੰਘ ਸਰਹਾਲੀ, ਟਾਈਗਰ ਸਿੰਘ ਅਤੇ ਬਲਰਾਮ ਸਿੰਘ ਸ਼ਾਮਿਲ ਹਨ।

Scroll To Top