Now Reading
24 ਨਵੰਬਰ ਨੂੰ ਹੋਵੇਗੀ ਰਾਜਸੀ ਕਾਨਫ਼ਰੰਸ

24 ਨਵੰਬਰ ਨੂੰ ਹੋਵੇਗੀ ਰਾਜਸੀ ਕਾਨਫ਼ਰੰਸ

ਪੱਟੀ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਦੀ ਤਹਿਸੀਲ ਕਮੇਟੀ ਪੱਟੀ ਦੀ ਮੀਟਿੰਗ ਸਾਥੀ ਧਰਮ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਪਾਰਟੀ ਦੇ ਤਹਿਸੀਲ ਕਮੇਟੀ ਮੈਂਬਰਾਂ ਨੇ ਭਾਗ ਲਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਚਮਨ ਲਾਲ ਦਰਾਜਕੇ, ਤਹਿਸੀਲ ਸਕੱਤਰ ਸਾਥੀ ਦਲਜੀਤ ਸਿੰਘ ਦਿਆਲਪੁਰਾ ਨੇ ਕਿਹਾ ਕਿ ਪਾਰਟੀ ਦੀ ਸੂਬਾ ਕਮੇਟੀ ਦੇ ਫ਼ੈਸਲੇ ਮੁਤਾਬਿਕ ਪਾਰਟੀ ਵੱਲੋਂ 24 ਨਵੰਬਰ ਦਿਨ ਸੋਮਵਾਰ ਨੂੰ ਭਿੱਖੀਵਿੰਡ ਵਿਖੇ ਰਾਜਸੀ ਕਾਨਫਰੰਸ ਕੀਤੀ ਜਾ ਰਹੀ ਹੈ, ਜਿਸ ਦੀਆਂ ਤਿਆਰੀਆਂ ਸਬੰਧੀ ਤਹਿਸੀਲ ਪੱਟੀ ਨੂੰ ਦੋ ਜੋਨਾ ਵਿੱਚ ਵੰਡ ਕੇ ਤਿਆਰੀਆਂ ਆਰੰਭ ਕਰ ਦਿੱਤੀਆਂ ਹਨ।

ਇਸ ਰਾਜਸੀ ਕਾਨਫਰੰਸ ਨੂੰ ਸੰਬੋਧਨ ਕਰਨ ਲਈ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਕੁੱਲ ਹਿੰਦ ਜਰਨਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ, ਸੂਬਾ ਸਕੱਤਰ ਪ੍ਰਗਟ ਸਿੰਘ ਜਾਮਾਰਾਏ ਤੋਂ ਇਲਾਵਾ ਜ਼ਿਲ੍ਹੇ ਦੇ ਆਗੂ ਸੰਬੋਧਨ ਕਰਨਗੇ। ਉਨ੍ਹਾਂ ਕਿਰਤੀ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਹੋ ਰਹੀ ਇਸ ਸਿਆਸੀ ਕਾਨਫਰੰਸ ਨੂੰ ਤਨ ਮਨ ਧਨ ਨਾਲ ਸਫ਼ਲ ਬਣਾਇਆ ਜਾਵੇ ਤਾਂ ਜੋ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦਾ ਮੁਕਾਬਲਾ ਕੀਤਾ ਜਾ ਸਕੇ।

ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਪਾਰਟੀ ਦੇ ਸੀਨੀਅਰ ਆਗੂ ਸੱਤਪਾਲ ਸ਼ਰਮਾ ਪੱਟੀ, ਜਗੀਰ ਸਿੰਘ ਗੰਡੀਵਿੰਡ, ਹਰਜਿੰਦਰ ਸਿੰਘ ਚੂੰਘ, ਸੁਵਿੰਦਰ ਸਿੰਘ ਚੱਕ, ਦਿਆਲ ਸਿੰਘ ਲੋਹਕਾ, ਨਰਿੰਦਰ ਕੌਰ ਪੱਟੀ, ਜਗਤਾਰ ਸਿੰਘ ਆਸਲ, ਲਾਜ਼ਰ ਲਾਖਣਾ ਆਦਿ ਆਗੂ ਹਾਜ਼ਰ ਸਨ।

Scroll To Top