Now Reading
ਜਮਹੂਰੀ ਕਿਸਾਨ ਸਭਾ ਪੰਜਾਬ ਦੀ ਆਗੂ ਅਮਨਦੀਪ ਕੌਰ ਕਿਲ੍ਹਾ ਰਾਏਪੁਰ ਨੂੰ ਗਹਿਰਾ ਸਦਮਾ, ਦੋਹਤੀ ਦਾ ਦੇਹਾਂਤ

ਜਮਹੂਰੀ ਕਿਸਾਨ ਸਭਾ ਪੰਜਾਬ ਦੀ ਆਗੂ ਅਮਨਦੀਪ ਕੌਰ ਕਿਲ੍ਹਾ ਰਾਏਪੁਰ ਨੂੰ ਗਹਿਰਾ ਸਦਮਾ, ਦੋਹਤੀ ਦਾ ਦੇਹਾਂਤ

ਡੇਹਲੋ: ਜਮਹੂਰੀ ਕਿਸਾਨ ਸਭਾ ਪੰਜਾਬ ਦੀ ਮਹਿਲਾ ਆਗੂ ਅਮਨਦੀਪ ਕੌਰ ਕਿਲ੍ਹਾ ਰਾਏਪੁਰ ਨੂੰ ਗਹਿਰਾ ਸਦਮਾ ਲੱਗਿਆ ਹੈ ਜਦੋਂ ਉਹਨਾਂ ਦੀ ਹੋਣਹਾਰ ਨੌਜਵਾਨ ਦੋਹਤੀ ਹਰਜੋਤ ਕੌਰ (17 ਸਾਲ) (ਪੁੱਤਰੀ ਚਰਨਪਾਲ ਸਿੰਘ ਅਤੇ ਰਮਨਜੀਤ ਕੌਰ) ਵਾਸੀ ਦੋਰਾਹਾ (ਲੁਧਿਆਣਾ) ਅਚਾਨਕ ਸਦੀਵੀ ਵਿਛੋੜਾ ਦੇ ਗਏ ਹਨ। ਇਹ ਲੜਕੀ ਆਪਣੇ ਸਕੂਲ ਦੀ ਹੈੱਡ ਗਰਲ ਸੀ। ਉਹ ਪੜੵਾਈ ਵਿੱਚ ਬਹੁਤ ਹੁਸ਼ਿਆਰ ਸੀ। ਤਿੰਨ ਕਾਲੇ ਕਾਨੂੰਨਾਂ ਵਿਰੁੱਧ ਲੱਗੇ ਅਡਾਨੀਆਂ ਦੀ ਖੁਸ਼ਕ ਬੰਦਰਗਾਹ ਕਿਲ੍ਹਾ ਰਾਏਪੁਰ ਦੇ ਮੋਰਚੇ ਵਿੱਚ ਉਹ ਆਪਣੇ ਨਾਨਾ ਦਵਿੰਦਰ ਸਿੰਘ ਗਰੇਵਾਲ ਅਤੇ ਨਾਨੀ ਅਮਨਦੀਪ ਕੌਰ ਕਿਲ੍ਹਾ ਰਾਏਪੁਰ ਨਾਲ ਕਈ ਵਾਰ ਹਾਜ਼ਰੀ ਭਰ ਕੇ ਗਈ। ਇਹ ਬੱਚੀ ਆਪਣੇ ਵਿਚਾਰ ਵੀ ਸਟੇਜ ਤੋਂ ਸਾਂਝੇ ਕਰਦੀ ਸੀ।
ਇਸ ਵਿਛੋੜੇ ਉੱਪਰ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਆਗੂਆਂ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ, ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ, ਜਥੇਬੰਦਕ ਸਕੱਤਰ ਰਘਵੀਰ ਸਿੰਘ ਬੈਨੀਪਾਲ, ਜਗਤਾਰ ਸਿੰਘ ਚਕੋਹੀ, ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਕੋਟਉਮਰਾ, ਸਕੱਤਰ ਹਰਨੇਕ ਸਿੰਘ ਗੁੱਜਰਵਾਲ, ਖ਼ਜ਼ਾਨਚੀ ਗੁਰਮੇਲ ਸਿੰਘ ਰੂਮੀ, ਸੁਖਵਿੰਦਰ ਸਿੰਘ ਰਤਨਗੜ੍ਹ, ਲਛਮਣ ਸਿੰਘ ਕੂੰਮਕਲਾਂ, ਸੁਰਜੀਤ ਸਿੰਘ ਸੀਲੋ, ਰਾਜਵੀਰ ਸਿੰਘ ਕਿਲ੍ਹਾ ਰਾਏਪੁਰ, ਗੁਰਉਪਦੇਸ਼ ਸਿੰਘ ਘੁੰਗਰਾਣਾ, ਅਮਰੀਕ ਸਿੰਘ ਜੜਤੌਲੀ, ਮਲਕੀਤ ਸਿੰਘ ਗਰੇਵਾਲ, ਕੁਲਦੀਪ ਸਿੰਘ ਗਰੇਵਾਲ, ਨਛੱਤਰ ਸਿੰਘ ਦਫਤਰ ਸਕੱਤਰ, ਕੁਲਵੰਤ ਸਿੰਘ ਮੋਹੀ, ਜਗਮਿੰਦਰ ਸਿੰਘ ਬਿੱਟੂ ਲੱਲਤੋ ਖ਼ੁਰਦ, ਡਾ. ਅਜੀਤ ਰਾਮ ਸ਼ਰਮਾ ਝਾਡੇ, ਅਮਰਜੀਤ ਸਿੰਘ ਸਹਿਜਾਦ, ਪਰਮਜੀਤ ਕੌਰ ਗਰੇਵਾਲ, ਸੁਖਦੀਪ ਕੌਰ ਥਿੰਦ ਮੋਹੀ, ਪੰਚ ਕਰਮਜੀਤ ਕੌਰ ਨਾਰੰਗਵਾਲ, ਸੁਖਵਿੰਦਰ ਕੌਰ ਡੇਹਲੋ ਨੇ ਪਰਿਵਾਰ ਨਾਲ ਗਹਿਰੇ ਦੁੱਖ ਤੇ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ। ਆਗੂਆਂ ਨੇ ਆਖਿਆ ਕਿ ਇਸ ਬੱਚੀ ਦਾ ਘਾਟਾ ਪੂਰਾ ਨਹੀਂ ਕੀਤਾ ਜਾ ਸਕਦਾ। ਹਰਜੋਤ ਕੌਰ ਨਿਮਿਤ ਅੰਤਿਮ ਅਰਦਾਸ ਮਿਤੀ 11 ਨਵੰਬਰ ਨੂੰ ਦੋਰਾਹਾ ਵਿਖੇ ਹੋਵੇਗੀ।

Scroll To Top