Now Reading
ਮੋਟਰ ਸਾਇਕਲ ਰੈਲੀ ਉਪਰੰਤ ਖਟਕੜ ਕਲਾਂ ਪੁੱਜ ਕੇ ਸ਼ਹੀਦ ਨੂੰ ਕੀਤਾ ਸਿਜਦਾ

ਮੋਟਰ ਸਾਇਕਲ ਰੈਲੀ ਉਪਰੰਤ ਖਟਕੜ ਕਲਾਂ ਪੁੱਜ ਕੇ ਸ਼ਹੀਦ ਨੂੰ ਕੀਤਾ ਸਿਜਦਾ

ਖਟਕੜ ਕਲਾਂ: ਸ਼ਹੀਦ ਭਗਤ ਸਿੰਘ ਦੇ ਜਨਮ 118ਵੇਂ ਦਿਵਸ ਮੌਕੇ ਅੱਜ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ ਵੱਲੋਂ ਵਿਸ਼ਾਲ ਮੋਟਰ ਸਾਇਕਲ ਰੈਲੀ ਕੱਢੀ ਗਈ, ਜਿਸ ਵਿਚ ਵੱਖ ਵੱਖ ਪਿੰਡਾਂ ਤੋਂ ਆਏ ਨੌਜਵਾਨਾ ਨੇ ਆਪਣੇ ਅਸਲੀ ਹੀਰੋ ਭਗਤ ਸਿੰਘ ਨੂੰ ਯਾਦ ਕਰਦਿਆਂ ਫ਼ਿਰਕਾਪ੍ਰਸਤੀ, ਬੇਰੁਜਗਾਰੀ, ਨਸ਼ਿਆਂ, ਅਨਪੜ੍ਹਤਾਂ, ਦਲਿਤਾਂ ਅਤੇ ਔਰਤਾਂ ਉੱਪਰ ਹੋ ਰਹੇ ਅਤਿਆਚਾਰ ਖ਼ਿਲਾਫ਼ ਲੜਾਈ ਜਾਰੀ ਰੱਖਣ ਦਾ ਅਹਿਦ ਲਿਆ, ਜਿਕਰਯੋਗ ਹੈ ਕਿ ਇਹ ਰੈਲੀ ਫਿਲੌਰ ਤੋਂ ਆਰੰਭ ਹੋਈ ਜਿਸ ‘ਚ ਮੁਕੰਦਪੁਰ ਤੋਂ ਕਾਫ਼ਲਾ ਹੋਰ ਵੱਡਾ ਹੁੰਦਾ ਗਿਆ।
ਇਸ ਮੋਟਰਸਾਈਕਲ ਮਾਰਚ ਦੀ ਅਗਵਾਈ ਮੱਖਣ ਸੰਗਰਾਮੀ, ਸੁਨੀਲ ਭੈਣੀ, ਗਗਨਦੀਪ ਗੱਗਾ, ਓਂਕਾਰ ਬਿਰਦੀ ਨੇ ਕੀਤੀ।
ਸ਼ਹੀਦ ਭਗਤ ਸਿੰਘ ਨੂੰ ਸਿਜਦਾ ਕਰਨ ਉਪਰੰਤ ਇਕੱਠ ਨੂੰ ਸੰਬੋਧਨ ਕਰਦਿਆਂ ਸਭਾ ਦੇ ਸੂਬਾ ਪ੍ਰਧਾਨ ਮਨਜਿੰਦਰ ਢੇਸੀ, ਸੂਬਾ ਜਨਰਲ ਸਕੱਤਰ ਧਰਮਿੰਦਰ ਸਿੰਘ ਮੁਕੇਰੀਆਂ ਨੇ ਕਿਹਾ ਭਗਵੰਤ ਮਾਨ ਸਰਕਾਰ ਹਰਾ ਪੈੱਨ ਚਲਾਉਣਾ ਭੁੱਲ ਗਈ ਹੈ। ਬੇਰੁਜ਼ਗਾਰੀ ਦੂਰ ਕਰਨ ਵਾਅਦਾ ਕਰਕੇ ਖਟਕੜ ਕਲਾਂ ਤੋਂ ਸਹੁੰ ਚੁੱਕਣ ਉਪਰੰਤ ਲੱਖਾਂ ਅਸਾਮੀਆਂ ਹਾਲੇ ਵੀ ਖਾਲੀ ਪਈਆਂ ਹਨ। ਪੰਜਾਬ ‘ਚ ਸਿਰਫ਼ ਇੱਕ ਵਿਅਕਤੀ ਨੂੰ ਸਿਰਫ਼ ਡੇਢ ਸੌ ਰੁਪਏ ਬੇਰੁਜ਼ਗਾਰੀ ਭੱਤਾ ਮਿਲਦਾ ਹੈ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨਸ਼ਾ ਮਿਟਾਉਣ ਲਈ ਤਿੰਨ ਸਾਲ ਬਾਅਦ ਜਾਗਣ ‘ਤੇ ਵੀ ਜਿੰਨੀ ਗਿਣਤੀ ਸਮਗਲਰ ਬਣਾ ਕੇ ਜੇਲ੍ਹ ਭੇਜਣ ਦਾ ਦਾਅਵਾ ਕੀਤਾ ਹੈ ਤਾਂ ਨਸ਼ੇ ‘ਚ ਲੱਗੇ ਨੌਜਵਾਨ ਤਾਂ ਲੱਖਾਂ ‘ਚ ਹੋਣਗੇ। ਰੰਗਲੇ ਪੰਜਾਬ ‘ਚ ਹਰ ਰੋਜ਼ ਨਸ਼ੇ ਕਾਰਨ ਨੌਜਵਾਨਾਂ ਦੀ ਮੌਤ ਹੋ ਰਹੀ ਹੈ।
ਇਸ ਮੌਕੇ ਪੀਐੱਸਐੱਫ ਦੇ ਆਗੂ ਰਵਿੰਦਰ ਰਵੀ ਨੇ ਵਿਦਿਆਰਥੀਆਂ ਦੀਆਂ ਮੰਗਾਂ ਸਬੰਧੀ ਜਿਕਰ ਕਰਦਿਆਂ ਕਿਹਾ ਕਿ ਸਰਕਾਰੀ ਵਿੱਦਿਆ ਦੇ ਤੰਤਰ ਨੂੰ ਜਾਣ ਬੁੱਝ ਕੇ ਕਮਜ਼ੋਰ ਕੀਤਾ ਜਾ ਰਿਹਾ ਹੈ।
ਸੂਬਾ ਆਗੂ ਐਡਵੋਕੇਟ ਅਜੈ ਫ਼ਿਲੌਰ, ਗੁਰਦੀਪ ਗੋਗੀ ਨੇ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਘਰ ਘਰ ਪਹੁੰਚਾਉਣ ਦੀ ਅਪੀਲ ਕੀਤੀ ਅਤੇ ਭਗਤ ਸਿੰਘ ਵਲੋ ਸਾਮਰਾਜਵਾਦ ਖ਼ਿਲਾਫ਼ ਸੁਰੂ ਕੀਤੀ ਲੜਾਈ ਨੂੰ ਤੇਜ਼ ਕਰਨ ਲਈ ਨੌਜਵਾਨਾਂ ਨੂੰ ਲਾਮਬੰਦ ਹੋਣ ਦਾ ਸੁਨੇਹਾ ਦਿੱਤਾ।
ਇਸ ਮੌਕੇ ਸਨੀ ਜੱਸਲ, ਵਿਕਰਮ ਮੰਡਿਆਲਾ, ਨਵਜੋਤ ਮਾਹੀ, ਅਮਰਜੀਤ ਢੇਰੀਆਂ, ਰਿੱਕੀ ਮਿਓਵੱਲ, ਓਂਕਾਰ ਬਿਰਦੀ, ਰਸ਼ਪਾਲ ਬਿਰਦੀ, ਪਾਰਸ ਫ਼ਿਲੌਰ, ਸੰਦੀਪ ਸਿੰਘ, ਤਰਜਿੰਦਰ ਧਾਲੀਵਾਲ, ਜਸਪ੍ਰੀਤ ਸਿੰਘ, ਰਮਨ ਸਿੰਘ, ਗੈਰੀ ਗਿੱਲ, ਐਡਵੋਕੇਟ ਬਲਦੇਵ ਸਾਹਨੀ, ਗਗਨਦੀਪ ਗੱਗਾ, ਅੰਗਰੇਜ਼ ਸਿੰਘ, ਪ੍ਰਿੰਸ, ਹਰਦਿੰਰ, ਅਮਿਤ ਜਗਤਪੁਰ, ਜਸਕਰਨ ਗਿੱਲ, ਜੱਸੀ ਜਗਤਪੁਰ, ਸੰਦੀਪ, ਰਮਨ ਬਗੌਰਾ, ਬਿੰਦਰ ਜਗਤਪੁਰ, ਬੌਵੀ ਭਗੌਰਾ ਸੁੱਖਾ ਚੱਕਦਾਨਾ, ਨਿਖਿਲ ਪੰਡਿਤ ਆਦਿ ਨੌਜਵਾਨ ਹਾਜਿਰ ਸਨ।

Scroll To Top