
ਅਜਨਾਲਾ: ਇਲਾਕੇ ਵਿੱਚ ਹੜ੍ਹ ਪੀੜਤਾਂ ਦੀ ਹਰ ਪੱਖੋਂ ਮਦਦ ਕਰਨ ਲਈ ਦੂਰੋਂ ਦੂਰੋਂ ਜਥੇਬੰਦੀਆਂ ਸਵੈਸੇਵਕ ਸਗੰਠਨ ਵੱਡੇ ਪੱਧਰ ‘ਤੇ ਰਾਹਤ ਸਮੱਗਰੀ ਲੈਕੇ ਹਰੇਕ ਪਿੰਡ ਵਿਚ ਗ਼ਰੀਬ ਗੁਰਬੇ ਕਿਸਾਨਾਂ ਮਜ਼ਦੂਰਾਂ ਦੀ ਬਾਂਹ ਫੜ ਰਹੇ ਹਨ, ਜਿੱਥੇ ਸਰਕਾਰ ਵੱਲੋਂ ਕਿਸੇ ਯੋਜਨਾਬੱਧ ਢੰਗ ਨਾਲ ਕੋਈ ਸਮੱਗਰੀ ਨਹੀ ਵੰਡੀ ਜਾ ਰਹੀ, ਜਿਸ ਦਾ ਲੋਕਾਂ ਵਿੱਚ ਡਾਢਾ ਗੁੱਸਾ ਪਾਇਆ ਜਾ ਰਿਹਾ ਹੈ।
ਰਾਹਤ ਸਮੱਗਰੀ ਵੰਡਣ ਦੀ ਲੜੀ ਵਿੱਚ ਅੱਜ ਇਥੇ ਅਨੰਦਪੁਰ ਸਾਹਿਬ ਇਲਾਕੇ ਵਿੱਚੋਂ ਜਮੂਹਰੀ ਕਿਸਾਨ ਸਭਾ ਪੰਜਾਬ ਦੀ ਟੀਮ ਕਿਸਾਨ ਸਭਾ ਦੇ ਸੂਬਾ ਕਮੇਟੀ ਮੈਂਬਰ ਧਰਮਪਾਲ ਸਿੰਘ ਤੇ ਬੱਬੂ ਚੱਬਾ ਨੂਰਪੁਰ ਦੀ ਅਗਵਾਈ ਵਿੱਚ ਚਾਰ ਟਰੱਕ ਰਾਹਤ ਦੇ ਲੈਕੇ ਸੰਯੁਕਤ ਕਿਸਾਨ ਮੋਰਚੇ ਦੇ ਰਾਹਤ ਕੇਂਦਰ ਮਹਿਲ ਬੁਖ਼ਾਰੀ (ਅਜਨਾਲਾ) ਵਿਖੇ ਪਹੁੰਚੇ, ਜਿੱਥੇ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਡਾ.ਸਤਨਾਮ ਸਿੰਘ ਅਜਨਾਲਾ ਸੂਬਾ ਪ੍ਰਧਾਨ ਜਮਹੂਰੀ ਕਿਸਾਨ ਸਭਾ ਤੇ ਕਿਸਾਨ ਸਭਾ ਦੇ ਆਗੂ ਬਲਕਾਰ ਸਿੰਘ ਗੁਲਗੜ੍ਹ ਤੇ ਜੰਗ ਬਹਾਦਰ ਸਿੰਘ ਮਟੀਆ, ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਸਤਨਾਮ ਸਿੰਘ ਝੰਡੇਰ ਤੇ ਸੀਨੀਅਰ ਆਗੂ ਸੁਖਦੇਵ ਸਿੰਘ ਸੈਸਰਾਂ, ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਹਰਪਾਲ ਸਿੰਘ ਛੀਨਾਂ ਤੇ ਰਜਿੰਦਰ ਸਿੰਘ ਭਲਾ ਪਿੰਡ, ਕੁੱਲ ਹਿੰਦ ਕਿਸਾਨ ਸਭਾ ਦੇ ਪ੍ਰਧਾਨ ਸਵਿੰਦਰ ਸਿੰਘ ਮੀਰਾਂਕੋਟ ਤੇ ਭੁਪਿੰਦਰ ਸਿੰਘ ਛੀਨਾਂ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਪ੍ਰਧਾਨ ਜੱਗਾ ਸਿੰਘ ਡੱਲਾ, ਗਾਇਕ ਗੁਰਪਾਲ ਗਿੱਲ ਸੈਦਪੁਰ ਤੇ ਬਲਵਿੰਦਰ ਸਿੰਘ ਬੱਲ ਲੱਬੇ ਦਰਿਆ ਆਗੂਆਂ ਨੇ ਇੱਕਠੇ ਹੀ ਲੱਗਭੱਗ ਪੀੜਿਤ ਤੀਹ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਪਹੁੰਚੇ ਲੋੜਵੰਦਾਂ ਨੂੰ ਸੈਂਕੜੇ ਬੋਰੀਆਂ ਪਸ਼ੂਆਂ ਲਈ ਫੀਡ ਤੇ ਚੋਕਰ ਆਦਿ ਸਮੱਗਰੀ ਵੰਡੀ। ਜਿਸ ਦੀ ਇਲਾਕੇ ਭਰ ਵਿੱਚ ਖ਼ੂਬ ਚਰਚਾ ਹੋ ਰਹੀ ਹੈ।
ਹੋਰਨਾਂ ਤੋਂ ਇਲਾਵਾ ਅਨੰਦਪੁਰ ਸਾਹਿਬ ਟੀਮ ਦੇ ਮੈਂਬਰ ਨੰਬਰਦਾਰ ਪਰਮਿੰਦਰ ਸਿੰਘ ਤੇ ਹਜ਼ਾਰਾ ਸਿੰਘ ਲਤਾੜੀ ਤੇ ਸੁਖਚੈਨ ਸਿੰਘ ਮੀਰਪੁਰ ਅਤੇ ਬਲਵਿੰਦਰ ਸਿੰਘ ਡਿਆਲ ਭੱਟੀ, ਕਾਲਾ ਸਿੰਘ ਡੱਲਾ, ਬੱਬੂ ਚੱਕ ਔਲ, ਹਰਨੇਕ ਸਿੰਘ ਨੇਪਾਲ, ਇੰਦਰਜੀਤ ਸਿੰਘ ਅਨੈਤਪੁਰਾ, ਮਹਿੰਦਰ ਸਿੰਘ ਗੁਰਾਲਾ ਆਦਿ ਆਗੂਆਂ ਨੇ ਵੀ ਵੀ ਰਾਹਤ ਸਮੱਗਰੀ ਵੰਡਣ ਵਿੱਚ ਹਿੱਸਾ ਲਿਆ।