
ਇਨਕਲਾਬੀ ਜ਼ੋਸ਼ੋ-ਖਰੋਸ਼ ਨਾਲ ਮਨਾਇਆ ਗਿਆ 23 ਮਾਰਚ ਦੇ ਸ਼ਹੀਦਾਂ ਦਾ ਸ਼ਹਾਦਤ ਦਿਵਸ
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਅਤੇ ਜਨ ਸੰਗਠਨਾਂ ਵਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ, “ਸਾਮਰਾਜੀ ਤੇ ਕਾਰਪੋਰੇਟੀ ਲੁੱਟ ਤੋਂ ਮੁਕਤੀ ਦਾ ਯੁੱਧ ਪ੍ਰਚੰਡ ਕਰਨ ਦੇ ਸੰਕਲਪ ਦਿਹਾੜੇ’’ ਵਜੋਂ ਵੱਖੋ-ਵੱਖ ਥਾਈਂ ਪ੍ਰਭਾਵਸ਼ਾਲੀ ਇਕੱਠ ਕਰਕੇ ਇਨਕਲਾਬੀ ਜੋਸ਼ ਓ ਖਰੋਸ਼ ਨਾਲ ਮਨਾਇਆ ਗਿਆ। ਇਨ੍ਹਾਂ ਇਕੱਠਾਂ ਨੂੰ ਸੰਬੋਧਨ ਕਰਨ ਵਾਲੇ ਬੁਲਾਰਿਆਂ ਨੇ ਸਹੀਦੀ ਦਿਹਾੜੇ ਨੂੰ ਸਾਰਥਕ ਬਣਾਉਣ ਹਿੱਤ ਸੰਸਾਰ ਕਿਰਤੀ ਦੀ ਸਾਮਰਾਜੀ ਤੇ ਕਾਰਪੋਰੇਟੀ ਲੁੱਟ ਤੋਂ ਮੁਕਤੀ ਦਾ ਮਾਨਵੀ ਸੰਗਰਾਮ ਅੰਤਮ ਜਿੱਤ ਤੱਕ ਲਿਜਾਣ ਲਈ ਜੂਝਦੇ ਰਹਿਣ ਦਾ ਸੰਕਲਪ ਲੈਣ ਦਾ ਸੱਦਾ ਦਿੱਤਾ। ਬੁਲਾਰਿਆਂ ਨੇ ਕਿਹਾ ਕਿ ਸਾਮਰਾਜੀਆਂ ਦੇ ਜਨਮ ਜਾਤ ਏਜੰਟ ਰਾਸ਼ਟਰੀ ਸੋਇਮ ਸੇਵਕ ਸੰਘ (ਆਰ.ਐਸ.ਐਸ.) ਅਤੇ ਇਸ ਦੇ ਹੱਥਠੋਕੇ ਭਾਰਤ ਦੇ ਅਜੋਕੇ ਕੇਂਦਰੀ ਹੁਕਮਰਾਨ ਭਾਰਤੀ ਵਸੋਂ, ਖਾਸ ਕਰਕੇ ਕਿਰਤੀ ਸ਼੍ਰੇਣੀ ਨੂੰ 23 ਮਾਰਚ ਦੇ ਸ਼ਹੀਦਾਂ ਤੇ ਗਦਰੀ ਸੂਰਬੀਰਾਂ ਦੀ ਕ੍ਰਾਂਤੀਕਾਰੀ ਵਿਚਾਰਧਾਰਾ, ਸਿੱਖ ਗੁਰੂ ਸਾਹਿਬਾਨ ਦੇ ਮਾਨਵ ਹਿਤੈਸ਼ੀ ਫਲਸਫੇ, ਭਗਤੀ ਲਹਿਰ ਦੇ ਰਹਿਬਰਾਂ ਦੇ ਸਥਾਪਤੀ ਖਿਲਾਫ਼ ਬਾਗ਼ੀ ਤੇਵਰਾਂ ਅਤੇ ਅਜੋਕੇ ਦੌਰ ਦੇ ਸਮੁੱਚੇ ਅਗਾਂਹਵਧੂ ਸਰੋਕਾਰਾਂ ਤੋਂ ਬੇਮੁੱਖ ਕਰਨ ਦੀਆਂ ਕੋਝੀਆਂ ਸਾਜ਼ਿਸ਼ਾਂ ਰਚ ਰਹੇ ਹਨ। ਉਨ੍ਹਾਂ ਕਿਹਾ ਕਿ ਆਰ.ਐਸ.ਐਸ. ਦੀ ਅਗਵਾਈ ਹੇਠਲੇ ਹਿੰਦੂਤਵੀ ਫਾਸਿਸਟ ਟੋਲੇ ਮਨੁੱਖ ਹੱਥੋਂ ਮਨੁੱਖ ਅਤੇ ਅਮੀਰ ਦੇਸ਼ਾਂ ਹੱਥੋਂ ਗਰੀਬ ਦੇਸ਼ਾਂ ਦੀ ਲੁੱਟ-ਖਸੁੱਟ ਦਾ ਨਿਜ਼ਾਮ ਸਦੀਵੀਂ ਕਾਇਮ ਰੱਖਣ ਲਈ ਫਿਰਕੂ ਵੰਡ ਤਿੱਖੀ ਕਰਨ ਦੇ ਖਤਰਨਾਕ ਮਨਸੂਬਿਆਂ ਤਹਿਤ ਘੱਟ ਗਿਣਤੀ ਮੁਸਲਮਾਨ ਤੇ ਈਸਾਈ ਭਾਈਚਾਰਿਆਂ ’ਤੇ ਕਾਤਲਾਨਾ ਹਮਲੇ ਕਰ ਰਹੇ ਹਨ। ਇਸੇ ਸਾਜ਼ਿਸ਼ਾਂ ਅਧੀਨ ਇਹ ਮਨੂੰਵਾਦੀ ਖਰੂਦੀ ਭਾਰਤ ਦੇ ਦਲਿਤਾਂ, ਪਛੜੇ ਵਰਗਾਂ, ਆਦਿਵਾਸੀਆਂ, ਇਸਤਰੀਆਂ, ਲੋਕ ਹਿਤਾਂ ਨੂੰ ਪ੍ਰਣਾਏ ਬੁੱਧੀਜੀਵੀਆਂ, ਤਰਕਵਾਦੀਆਂ ਅਤੇ ਮਨੁੱਖੀ ਅਧਿਕਾਰ ਕਾਰਕੁੰਨਾਂ ’ਤੇ ਵੀ ਅਣਕਿਆਸੇ ਜੁਲਮ ਢਾਹ ਰਹੇ ਹਨ। ਬੁਲਾਰਿਆਂ ਨੇ ਸਾਮਰਾਜੀ ਬਘਿਆੜਾਂ, ਬਹੁ-ਕੌਮੀ ਕਾਰਪੋਰੇਸ਼ਨਾਂ ਅਤੇ ਜੁੰਡੀ ਪੂੰਜੀਵਾਦੀਆਂ ਦੇ ਹਿਤ ਪੂਰਨ ਲਈ ਘੜੀਆਂ ਗਈਆਂ ਨਵ-ਉਦਾਰਵਾਦੀ ਨੀਤੀਆਂ ਦੇ ਪਹਿਰਾਬਰਦਾਰ ਰਾਜਸੀ ਦਲਾਂ ਵਲੋਂ ਬਦਲਾਅ ਲਿਆਉਣ ਦੇ ਨਾਂ ’ਤੇ ਲੋਕਾਂ ਨਾਲ ਕੀਤੀ ਜਾ ਰਹੀ ਧੋਖਾਧੜੀ ਤੋਂ ਸੁਚੇਤ ਹੋਣ ਅਤੇ ਬਦਲਵੀਆਂ ਲੋਕ ਪੱਖੀ ਨੀਤੀਆਂ ’ਤੇ ਆਧਾਰਿਤ ਹਕੀਕੀ ਰਾਜਸੀ ਬਦਲ ਦੀ ਉਸਾਰੀ ਲਈ ਜੂਝਣ ਦੀ ਅਪੀਲ ਕੀਤੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅੰਤਮ ਤੌਰ ’ਤੇ ਕਿਰਤੀ ਲੋਕਾਈ ਦੀਆਂ ਗਰੀਬੀ-ਅਮੀਰੀ ਦੇ ਪਾੜੇ, ਗਰੀਬੀ-ਭੁੱਖਮਰੀ, ਬੇਰੁਜ਼ਗਾਰੀ-ਮਹਿੰਗਾਈ, ਕੁਪੋਸ਼ਣ ਤੇ ਕੁਰਪਸ਼ਨ ਆਦਿ ਸਮੁੱਚੀਆਂ ਮੁਸੀਬਤਾਂ ਤੋਂ ਬੰਦਖਲਾਸੀ ਕੇਵਲ ਤੇ ਕੇਵਲ ਉਹ ਸਮਾਜਵਾਦੀ ਰਾਜ ਪ੍ਰਬੰਧ ਹੀ ਕਰ ਸਕਦਾ ਹੈ, ਜਿਸ ਦੀ ਸਥਾਪਨਾ ਦਾ ਖਾਕਾ ਸ਼ਹੀਦ-ਇ-ਆਜ਼ਮ ਭਗਤ ਸਿੰਘ ਤੇ ਉਨ੍ਹਾਂ ਦੇ ਯੁੱਧ ਸਾਥੀਆਂ ਨੇ ਬੁਣਿਆ ਸੀ।
ਸੰਖੇਪ ਰਿਪੋਰਟਾਂ :
ਖਟਕੜ ਕਲਾਂ : ਇੱਥੇ ਸਰਵ ਸਾਥੀ ਹਰਪਾਲ ਸਿੰਘ ਜਗਤਪੁਰ, ਸਤਨਾਮ ਸਿੰਘ ਗੁਲਾਟੀ, ਕਰਨੈਲ ਸਿੰਘ ਰਾਹੋਂ ਸਾਬਕਾ ਬੀਪੀਈਓ ਅਤੇ ਅਰਜਨ ਸਨਾਵਾ ਦੀ ਪ੍ਰਧਾਨਗੀ ਹੇਠ ਬਹੁਤ ਹੀ ਪ੍ਰਭਾਵਸ਼ਾਲੀ ਸਮਾਗਮ ਕੀਤੀ ਗਿਆ। ਮੰਚ ਸੰਚਾਲਕ ਦੀ ਭੂਮਿਕਾ ਸਾਥੀ ਕੁਲਦੀਪ ਸਿੰਘ ਸੁੱਜੋਂ ਨੇ ਬਾਖੂਬੀ ਨਿਭਾਈ। ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਮੁੱਖ ਬੁਲਾਰੇ ਸਨ। ਸਾਥੀ ਮਹੀਪਾਲ, ਕੁਲਦੀਪ ਸਿੰਘ ਦੌੜਕਾ, ਜਸਵਿੰਦਰ ਸਿੰਘ ਢੇਸੀ, ਗੁਰਨੈਬ ਸਿੰਘ ਜੈਤੇਵਾਲ, ਮਨਜਿੰਦਰ ਸਿੰਘ ਢੇਸੀ ਨੇ ਵੀ ਵਿਚਾਰ ਰੱਖੇ। ਪਾਰਟੀ ਦੀ ਕੇਂਦਰੀ ਕਮੇਟੀ ਦੇ ਮੈਂਬਰ ਸਾਥੀ ਕੁਲਵੰਤ ਸਿੰਘ ਸੰਧੂ, ਗੁਰਦਰਸ਼ਨ ਬੀਕਾ, ਸ਼ਿਵ ਕੁਮਾਰ ਤਿਵਾੜੀ, ਪਰਮਜੀਤ ਰੰਧਾਵਾ, ਰਾਮ ਜੀ ਦਾਸ ਚੌਹਾਨ, ਬਲਵੰਤ ਰਾਮ, ਕਿਰਪਾਲ ਸਿੰਘ ਭੱਟੋਂ, ਮਨੋਹਰ ਸਿੰਘ ਗਿੱਲ, ਅਜੈ ਕੁਮਾਰ ਫਿਲੌਰ, ਜਰਨੈਲ ਸਿੰਘ ਜਾਫਰਪੁਰ, ਅਜੀਤ ਸਿੰਘ ਬੀਕਾ, ਹਰਨੇਕ ਬੀਕਾ, ਹਰੀ ਬਿਲਾਸ ਹੀਉਂ, ਸਤਨਾਮ ਸਿੰਘ ਸੱੁਜੋਂ, ਸੁਰਿੰਦਰ ਭੱਟੀ, ਬਿਮਲ ਬਖਲੌਰ ਸਾਬਕਾ ਸਰਪੰਚ, ਡਾ. ਸੁਸ਼ੀਲ ਕੁਮਾਰ, ਜਸਵੀਰ ਮੋਰੋਂ, ਹਰੀ ਸਿੰਘ, ਹਰਜਿੰਦਰ ਸਿੰਘ, ਦੇਸ ਰਾਜ ਬੱਜੋਂ, ਸੂਬੇਦਾਰ ਮੇਜਰ ਸਿੰਘ, ਮਾਸਟਰ ਗੁਰਦਿਆਲ ਸਿੰਘ, ਜਰਨੈਲ ਸਿੰਘ ਦੌਲਤਪੁਰ, ਰਾਮ ਸਾਹਿਲ, ਬਲਵੀਰ ਰਾਮ ਮਹਾਲੋਂ, ਕਸ਼ਮੀਰ ਸਿੰਘ, ਸੁਖਦੇਵ ਸਿੰਘ, ਮਾਸਟਰ ਰਾਮ ਪਾਲ, ਹਰਭਜਨ ਸਿੰਘ ਮਝੂਰ, ਰੇਸ਼ਮ ਲਾਲ, ਸ਼ਿੰਗਾਰਾ ਰਾਮ, ਦੀਦਾਰ ਸਿੰਘ, ਸੁਰਜੀਤ ਸਿੰਘ ਮਝੂਰ, ਬਹਾਦਰ ਸਿੰਘ ਬਾਰਾ, ਸੋਢੀ ਰਾਮ ਸਾਬਕਾ ਸਰਪੰਚ, ਕਮਲਜੀਤ ਸਿੰਘ ਦੌੜਕਾ, ਸੋਹਣ ਭੱਟੀ, ਜਸਵੀਰ ਭੱਟੀ, ਪਰਮਜੀਤ, ਲਸ਼ਕਰੀ ਮਜ਼ਾਰੀ, ਸੁਰਜੀਤ ਨੂਰਪੁਰ, ਅਮਰਜੀਤ ਕੌਰ ਗੁਲਾਟੀ, ਇੰਦਰਜੀਤ ਕੌਰ ਸੁੱਜੋਂ, ਮੀਨਾ ਰਾਣੀ, ਜਸਵੀਰ ਕੌਰ ਸੁੱਜੋਂ, ਅਮਰਜੀਤ ਕੌਰ, ਵੰਦਨਾ ਵੀ ਮੌਜੂਦ ਸਨ। ਸ਼ਹੀਦੀ ਸਮਾਰੋਹ ਦੀ ਸਮਾਪਤੀ ਤੋਂ ਪਿੱਛੋਂ ਪ੍ਰਸਿੱਧ ਨਾਟਕਕਾਰ ਡਾਕਟਰ ਸਾਹਿਬ ਸਿੰਘ ਨੇ ਆਪਣੇ ਡਰਾਮੇ ‘ਧੰਨ ਲਿਖਾਰੀ ਨਾਨਕਾ’ ਦੀ ਪ੍ਰਭਾਵਸ਼ਾਲੀ ਪੇਸ਼ਕਾਰੀ ਨਾਲ ਹਾਜ਼ਰ ਲੋਕਾਂ ਨੂੰ ਕੀਲ ਲਿਆ।
ਭਿੱਖੀਵਿੰਡ : ਪਾਰਟੀ ਜ਼ਿਲ੍ਹਾ ਕਮੇਟੀ ਵਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ ਦਾ ਸ਼ਹੀਦੀ ਦਿਹਾੜਾ ਦਾਣਾ ਮੰਡੀ ਵਿਖੇ ਪ੍ਰਭਾਵਸ਼ਾਲੀ ਇਕੱਠ ਕਰਕੇ ਮਨਾਇਆ ਗਿਆ। ਸੂਬਾ ਸਕੱਤਰ ਸਾਥੀ ਪਰਗਟ ਸਿੰਘ ਜਾਮਾਰਾਏ ਮੁੱਖ ਬੁਲਾਰੇ ਸਨ। ਉਨ੍ਹਾਂ ਤੋਂ ਇਲਾਵਾ ਸਾਥੀ ਜਗਤਾਰ ਸਿੰਘ ਉੱਪਲ, ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਚਮਨ ਲਾਲ ਦਰਾਜਕੇ, ਮਾਸਟਰ ਦਲਜੀਤ ਸਿੰਘ ਦਿਆਲਪੁਰਾ, ਗੁਰਬੀਰ ਭੱਟੀ, ਬਲਵਿੰਦਰ ਚੀਮਾ, ਗੱਜਣ ਨਾਰਲਾ, ਭਗਵੰਤ ਸਿੰਘ ਸੁਰਸਿੰਘ, ਸੰਤੋਖ ਸਿੰਘ ਮੱਖੀ ਆਦਿ ਆਗੂਆਂ ਨੇ ਵੀ ਵਿਚਾਰ ਰੱਖੇ। ਪ੍ਰਧਾਨਗੀ ਸਾਥੀ ਜਸਵੰਤ ਸਿੰਘ ਭਿੱਖੀਵਿੰਡ, ਕੇਵਲ ਸਿੰਘ ਕੰਬੋਕੇ, ਲਾਜ਼ਰ ਲਾਖਣਾ, ਬੀਬੀ ਅਰਜੀਨਾ ਮਾੜੀਮੇਘਾ ਨੇ ਕੀਤੀ। ਮੰਚ ਸੰਚਾਲਕ ਦੀ ਭੂਮਿਕਾ ਸਾਥੀ ਹਰਜਿੰਦਰ ਸਿੰਘ ਚੂੰਘ ਨੇ ਬਾਖੂਬੀ ਨਿਭਾਈ। ਪ੍ਰੈੱਸ ਕਲੱਬ ਭਿੱਖੀਵਿੰਡ ਤੇ ਪ੍ਰੈੱਸ ਕਲੱਬ ਖਾਲੜਾ ਨੂੰ ਸ਼ਹੀਦ ਭਗਤ ਸਿੰਘ ਦੀ ਤਸਵੀਰ ਦੇ ਕੇ ਸਨਮਾਨਿਤ ਕੀਤਾ ਗਿਆ।
ਤਰਨਤਾਰਨ : ਆਰ.ਐਮ.ਪੀ.ਆਈ. ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ ਦਾ ਸ਼ਹੀਦੀ ਦਿਹਾੜਾ ‘ਸ਼ਹੀਦ ਸਾਥੀ ਦੀਪਕ ਧਵਨ ਯਾਦਗਾਰੀ ਭਵਨ’ ਵਿਖੇ ਪ੍ਰਭਾਵਸ਼ਾਲੀ ਸਮਾਗਮ ਕਰਕੇ ਇਨਕਲਾਬੀ ਜੋਸ਼ ਖਰੋਸ਼ ਨਾਲ ਮਨਾਇਆ ਗਿਆ। ਉੱਘੇ ਟਰੇਡ ਯੂਨੀਅਨਿਸਟ, ਟੈਕਨੀਕਲ ਸਰਵਿਸ ਯੂਨੀਅਨ ਦੇ ਸਾਬਕਾ ਸੂਬਾਈ ਜਨਰਲ ਸਕੱਤਰ ਸਾਥੀ ਜਗਤਾਰ ਸਿੰਘ ਉੱਪਲ ਨੇ ਮੁੱਖ ਬੁਲਾਰੇ ਵਜੋਂ ਸੰਬੋਧਨ ਕੀਤਾ। ਜਿਲ੍ਹਾ ਸਕੱਤਰ ਮੁਖਤਾਰ ਸਿੰਘ ਮੱਲਾ, ਸੁਲੱਖਣ ਸਿੰਘ ਤੁੜ, ਮਾਸਟਰ ਬਲਦੇਵ ਸਿੰਘ ਕੱਲਾ, ਜਰਨੈਲ ਸਿੰਘ ਰਸੂਲਪੁਰ, ਕਰਮ ਸਿੰਘ ਪੰਡੋਰੀ, ਬਲਜਿੰਦਰ ਸਿੰਘ ਦੁਬਲੀ, ਸੁਖਦੇਵ ਸਿੰਘ ਜਵੰਦਾ ਨੇ ਵੀ ਵਿਚਾਰ ਰੱਖੇ। ਪ੍ਰਧਾਨਗੀ ਸਰਵ ਸਾਥੀ ਰੇਸ਼ਮ ਸਿੰਘ ਫੈਲੋਕੇ , ਨਰਿੰਦਰ ਸਿੰਘ ਰਟੋਲ, ਜਸਬੀਰ ਕੌਰ ਜਾਮਾਰਾਏ ਨੇ ਕੀਤੀ। ਮੰਚ ਸੰਚਾਲਕ ਦੀ ਭੂਮਿਕਾ ਸਾਥੀ ਬਲਦੇਵ ਸਿੰਘ ਪੰਡੋਰੀ ਨੇ ਬਾਖੂਬੀ ਨਿਭਾਈ।
ਝਬਾਲ : ਆਰਐੱਮਪੀਆਈ ਵਲੋਂ ‘ਮਾਈ ਭਾਗੋ ਲਾਇਬ੍ਰੇਰੀ’ ਵਿਖੇ 23 ਮਾਰਚ ਦੇ ਸ਼ਹੀਦਾਂ ਦਾ ਸ਼ਹੀਦੀ ਦਿਹਾੜਾ ਕਾਮਰੇਡ ਜਸਪਾਲ ਝਬਾਲ ਤੇ ਕਾਮਰੇਡ ਜਰਨੈਲ ਸਿੰਘ ਰਸੂਲਪੁਰ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ। ਬਗੀਚਾ ਸਿੰਘ ਗੰਡੀਵਿੰਡ, ਲੱਖਾਂ ਸਿੰਘ ਸਰਾਂ ਅਮਾਨਤ ਖਾਂ, ਵੀਨਾ ਕੌਰ ਸਰਪੰਚ ਚੀਮਾ ਸ਼ੱੁਕਰਚੱਕ, ਰਾਣੀ, ਹਰਬੰਸ ਕੌਰ, ਗੁਰਮੀਤ ਕੌਰ, ਨਸੀਬ ਕੌਰ, ਗੁਰਦਿਤ ਕੌਰ, ਬੀਬੀ ਜਗੀਰ ਕੌਰ, ਫਿਨੋ, ਤੇਜ਼ ਕੌਰ, ਗੁਰਦੀਪ ਕੌਰ, ਸੁਲੱਖਣ ਸਿੰਘ ਰਸੂਲਪੁਰ, ਕਾਲਾ ਸਿੰਘ ਗੰਡੀਵਿੰਡ, ਮੇਹਰ ਸਿੰਘ ਸਰਾਂ ਅਮਾਨਤ ਆਦਿ ਆਗੂ ਹਾਜ਼ਰ ਸਨ।
ਸ੍ਰੀ ਅੰਮ੍ਰਿਤਸਰ ਸਾਹਿਬ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੀ ਸ਼੍ਰੀ ਅੰਮ੍ਰਿਤਸਰ ਸਾਹਿਬ ਜਿਲ੍ਹਾ ਕਮੇਟੀ ਵਲੋਂ ਸ਼ਹੀਦ ਏ ਆਜਮ ਭਗਤ ਸਿੰਘ ਰਾਜਗੁਰੂ, ਸਖਦੇਵ ਦਾ ਸ਼ਹੀਦੀ ਦਿਨ ‘ਕਾਮਰੇਡ ਫੌਜਾ ਸਿੰਘ ਭੁੱਲਰ ਹਾਲ’ ਵਿਖੇ ਸਾਥੀ ਅਰਜਨ ਸਿੰਘ ਤੇ ਕਿਰਪਾਲ ਸਿੰਘ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ। ਸਾਥੀ ਰਤਨ ਸਿੰਘ ਰੰਧਾਵਾ ਅਤੇ ਉੱਘੇ ਚਿੰਤਕ ਰਾਜਬਲਬੀਰ ਸਿੰਘ ਵੀਰਮ ਨੇ ਸੰਬੋਧਨ ਕੀਤਾ। ਸਾਥੀ ਜਗਤਾਰ ਸਿੰਘ ਕਰਮਪੁਰਾ, ਮੁਖਤਾਰ ਸਿੰਘ ਮੁਹਾਵਾ, ਮੰਗਲ ਸਿੰਘ ਟਾਂਡਾ, ਬਲਕਾਰ ਸਿੰਘ ਦੁਧਾਲਾ, ਅਮੋਲਕ ਸਿੰਘ ਨੇ ਵੀ ਵਿਚਾਰ ਰੱਖੇ।
ਅਜਨਾਲਾ : ਆਰਐੱਮਪੀਆਈ ਵਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਸਾਮਰਾਜ, ਫਿਰਕੂ-ਫਾਸ਼ੀਵਾਦ ਅਤੇ ਹੁਕੂਮਤੀ ਜ਼ਬਰ ਵਿਰੋਧੀ ਦਿਵਸ ਵੱਜੋਂ ਮਨਾਇਆ ਗਿਆ। ਡਾ. ਸਤਨਾਮ ਸਿੰਘ ਅਜਨਾਲਾ, ਗੁਰਨਾਮ ਸਿੰਘ ਦਾਲਮ, ਜੱਗਾ ਸਿੰਘ ਡੱਲਾ, ਸ਼ਮਸ਼ੇਰ ਸਿੰਘ ਡੱਲਾ ਰਾਜਪੂਤਾਂ, ਡਾਕਟਰ ਬਲਵਿੰਦਰ ਸਿੰਘ ਬੱਲ ਲੱਬੇ ਦਰਿਆ, ਸੰਤ ਸਿੰਘ ਬਾਜਵਾ, ਦਿਆਲ ਭੱਟੀ ਨੇ ਸੰਬੋਧਨ ਕੀਤਾ। ਸਾਥੀ ਗੁਰਨਾਮ ਸਿੰਘ ਉਮਰਪੁਰਾ, ਬੀਬੀ ਅਜੀਤ ਕੌਰ ਕੋਟ ਰਜ਼ਾਦਾ, ਰੇਸ਼ਮ ਸਿੰਘ ਅਜਨਾਲਾ, ਗਾਇਕ ਗੁਰਪਾਲ ਗਿੱਲ ਸੈਦਪੁਰ, ਬਲਵੰਤ ਸਿੰਘ ਡੱਲਾ ਰਾਜਪੂਤਾਂ, ਬਲਕਾਰ ਸਿੰਘ ਜੋਸ਼, ਮਨੀ ਸਿੰਘ ਬੋਹਲੀ, ਮੇਜਰ ਸਿੰਘ ਚੱਕ ਡੋਗਰਾਂ, ਦਿਲਬਾਗ ਸਿੰਘ ਬੀਏ ਤਲਵੰਡੀ, ਗੁਰਤੇਜ਼ ਸਿੰਘ ਐਮਏ ਲੱਖੋਵਾਲ, ਸਾਹਿਲਪ੍ਰੀਤ ਸਿੰਘ ਸੂਫੀਆਂ ਤੇ ਸਾਜਨ ਸਿੰਘ ਅਲੀਵਾਲ ਨੇ ਵੀ ਵਿਚਾਰ ਰੱਖੇ।
ਪਠਾਨਕੋਟ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐਮ ਪੀ ਆਈ) ਵੱਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਸਾਮਰਾਜੀ ਤੇ ਕਾਰਪੋਰੇਟਾਂ ਦੀ ਲੁੱਟ ਅਤੇ ਦਾਬੇ ਤੋਂ ਮੁਕਤੀ ਦੇ ਸੰਗਰਾਮ ਦੀ ਕਾਮਯਾਬੀ ਤੱਕ ਜੂਝਣ ਦਾ ਸੰਕਲਪ ਲੈਦਿਆਂ ‘ਸ਼ਹੀਦ ਰਾਮ ਸਿੰਘ ਪਠਾਨੀਆ ਕਿਰਤੀ ਕੇਂਦਰ’ ਸ਼ਾਹਪੁਰ ਕੰਡੀ ਵਿਖੇ ਮਾਸਟਰ ਸੁਭਾਸ਼ ਸ਼ਰਮਾ ਦੀ ਪ੍ਰਧਾਨਗੀ ਹੇਠ ਵਿਸ਼ਾਲ ਸਮਾਗਮ ਕਰਵਾਇਆ ਗਿਆ। ਕਾਮਰੇਡ ਨੱਥਾ ਸਿੰਘ ਢਡਵਾਲ, ਸ਼ਿਵ ਕੁਮਾਰ, ਹਰਿੰਦਰ ਸਿੰਘ ਰੰਧਾਵਾ, ਜਸਵੰਤ ਸਿੰਘ ਸੰਧੂ ਅਤੇ ਬਲਵੰਤ ਸਿੰਘ ਘੋਹ ਨੇ ਸੰਬੋਧਨ ਕੀਤਾ। ਹਰਜੀਤ ਸਿੰਘ, ਪ੍ਰਵੀਨ ਕੁਮਾਰ ਬਮਿਆਲ, ਸਕੱਤਰ ਸਿੰਘ, ਰਣਯੋਧ ਸਿੰਘ, ਅਵਤਾਰ ਸਿੰਘ, ਤਰਸੇਮ ਸਿੰਘ, ਨਰਿੰਜਨ ਸਿੰਘ, ਰਾਮ ਬਿਲਾਸ ਠਾਕੁਰ, ਰਘਬੀਰ ਧਲੌਰੀਆਂ, ਤਿਲਕ ਰਾਜ ਜਿਆਣੀ, ਅਜੀਤ ਰਾਮ ਗੰਦਲਾਂ ਲਾਹੜੀ, ਯਸ਼ਪਾਲ, ਸੋਹਨ ਲਾਲ, ਦੇਵ ਰਾਜ, ਦਰਸ਼ਨ ਸਿੰਘ, ਅਸ਼ਵਨੀ ਕੁਮਾਰ ਅਤੇ ਹੋਰ ਸਾਥੀਆਂ ਨੇ ਵੀ ਵਿਚਾਰ ਸਾਂਝੇ ਕੀਤੇ।
ਹੁਸ਼ਿਆਰਪੁਰ : ਜਨਤਕ ਜੱਥੇਬੰਦੀਆਂ ਦੇ ਸਾਂਝੇ ਮੋਰਚੇ (ਜੇ.ਪੀ.ਐਮ.ਓ.) ਵਲੋਂ ਮੁਲਾਜ਼ਮ ਭਵਨ ਵਿਖੇ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦਾ ਸ਼ਹੀਦੀ ਦਿਵਸ ਮਨਾਇਆ ਗਿਆ। ਜਮਹੂਰੀ ਲਹਿਰ ਦੇ ਨਾਮਵਰ ਆਗੂ ਕਾਮਰੇਡ ਹਰਕੰਵਲ ਸਿੰਘ , ਪ.ਸ.ਸ.ਫ. ਦੇ ਸੂਬਾ ਪ੍ਰਧਾਨ ਸਾਥੀ ਸਤੀਸ਼ ਰਾਣਾ ਨੇ ਸੰਬੋਧਨ ਕੀਤਾ। ਡਾ. ਸੁਖਦੇਵ ਸਿੰਘ ਢਿੱਲੋਂ, ਇੰਦਰਜੀਤ ਵਿਰਦੀ, ਦਵਿੰਦਰ ਸਿੰਘ ਕੱਕੋਂ, ਮਨਜੀਤ ਸੈਣੀ, ਰਕੇਸ਼ ਕੁਮਾਰ ਮਹਿਲਾਂਵਾਲੀ, ਬਲਵੀਰ ਸੈਣੀ, ਮਨਜੀਤ ਬਾਜਵਾ ਨੇ ਵੀ ਵਿਚਾਰ ਪੇਸ਼ ਕੀਤੇ।
ਗੁਰਦਾਸਪੁਰ : ‘ਕਾਮਰੇਡ ਰਾਮ ਸਿੰਘ ਦੱਤ ਹਾਲ ਯਾਦਗਾਰੀ ਕਮੇਟੀ’ ਵੱਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ 95 ਵੇਂ ਸ਼ਹੀਦੀ ਦਿਵਸ ਮੌਕੇ ‘ਅਜੌਕੇ ਸਮੇਂ ਵਿੱਚ ਭਗਤ ਸਿੰਘ ਦੀ ਵਿਚਾਰਧਾਰਾ ਦੀ ਸਾਰਥਿਕਤਾ’ ਬਾਰੇ ਵਿਚਾਰ ਚਰਚਾ ਕਰਵਾਈ ਗਈ। ਬਾਬਾ ਫਰੀਦ ਮੈਡੀਕਲ ਸਾਇੰਸ ਸਿੱਖਿਆ ਦੇ ਸਾਬਕਾ ਰਜਿਸਟਰਾਰ ਡਾਕਟਰ ਪਿਆਰੇ ਲਾਲ ਗਰਗ ਨੇ ਮੁੱਖ ਭਾਸ਼ਣ ਦਿੱਤਾ। ਪ੍ਰਧਾਨਗੀ ਵੱਸਣ ਸਿੰਘ ਸੰਧੂ, ਡਾ ਜਗਜੀਵਨ ਲਾਲ, ਕਾਮਰੇਡ ਰਘਬੀਰ ਸਿੰਘ ਪਕੀਵਾਂ, ਮੱਖਣ ਕੁਹਾੜ, ਸੁਖਦੇਵ ਸਿੰਘ ਭਾਗੋਕਾਵਾਂ, ਡਾ ਅਨੂਪ ਸਿੰਘ, ਐਡਵੋਕੇਟ ਸੁਖਵਿੰਦਰ ਸਿੰਘ ਕਾਹਲੋਂ, ਕਾਮਰੇਡ ਅਵਤਾਰ ਸਿੰਘ ਨੇ ਕੀਤੀ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਸਾਥੀ ਅਮਰਜੀਤ ਸ਼ਾਸਤਰੀ ਨੇ ਨਿਭਾਈ। ਸਤਿਬੀਰ ਸਿੰਘ ਸੁਲਤਾਨੀ, ਸੁਰਿੰਦਰ ਸਿੰਘ, ਲਖਵਿੰਦਰ ਸਿੰਘ ਮਰੜ, ਜਗੀਰ ਸਿੰਘ ਸਲਾਚ, ਕਸ਼ਮੀਰ ਸਿੰਘ ਤੁਗਲਵਾਲ, ਗੁਰਦੀਪ ਸਿੰਘ ਮੁਸਤਫਾਬਾਦ, ਗੁਰਵਿੰਦਰ ਸਿੰਘ ਮੁਸਤਫਾਬਾਦ, ਗੁਰਵਿੰਦਰ ਸਿੰਘ ਜੀਵਨ ਚੱਕਰ, ਅਮਰ ਕ੍ਰਾਂਤੀ, ਸ਼ਮਸ਼ੇਰ ਸਿੰਘ ਨਵਾਂ ਪਿੰਡ, ਕਾਮਰੇਡ ਜੋਗਿੰਦਰ ਪਾਲ ਪਨਿਆੜ, ਠਾਕੁਰ ਧਿਆਨ ਸਿੰਘ ਵੀ ਹਾਜ਼ਰ ਸਨ।
ਅਹਿਮਦਗੜ੍ਹ : ‘ਕਿਸਾਨ ਮਜ਼ਦੂਰ ਮੁਲਾਜ਼ਮ ਤਾਲਮੇਲ ਕਮੇਟੀ’ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ‘ਡਾਕਟਰ ਭੀਮ ਰਾਓ ਅੰਬੇਦਕਰ ਚੌਂਕ’ ਤੋਂ ਵਿਸ਼ਾਲ ਮਾਰਚ ਕਰਦੇ ਹੋਏ ਸ਼ਹੀਦ ਭਗਤ ਸਿੰਘ ਚੌਂਕ ’ਚ ਪੁੱਜੇ ਅਤੇ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਸਾਥੀ ਹਰਨੇਕ ਸਿੰਘ ਗੁੱਜਰਵਾਲ, ਬਲਦੇਵ ਸਿੰਘ ਲਤਾਲਾ, ਆਸ਼ੂ ਕੁਮਾਰ, ਗੁਰਦੇਵ ਰਾਜ ਭੁੱਬਲ, ਜੋਗਿੰਦਰ ਸਿੰਘ ਕਾਲਾ, ਰਕੇਸ਼ ਸ਼ਾਰਦਾ, ਸੁਖਚਰਨਜੀਤ ਸ਼ਰਮਾ, ਮਹੇਸ਼ ਕੁਮਾਰ, ਗੁਰਦੀਪ ਸਿੰਘ ਜੰਡਾਲੀ, ਹਰੀ ਦੱਤ, ਜਤਿੰਦਰ ਕੁਮਾਰ ਨੇ ਵਿਚਾਰ ਰੱਖੇ।
ਜੋਧਾਂ : ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਏਰੀਆ ਕਮੇਟੀ ਜੋਧਾਂ ਪੱਖੋਵਾਲ ਅਤੇ ਮੈਡੀਕਲ ਪ੍ਰੈਕਟੀਸ਼ਨਰ ਐਸੋਸ਼ੀਏਸ਼ਨ ਪੰਜਾਬ ਵੱਲੋਂ ਰਤਨ ਬਾਜ਼ਾਰ ਜੋਧਾਂ ਵਿਖੇ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਸ਼ਹੀਦੀ ਦਿਨ ਨੂੰ ਸਮਰਪਿਤ ਸ਼ਹੀਦੀ ਸਮਾਗਮ ਆਯੋਜਿਤ ਕੀਤਾ ਗਿਆ। ਪ੍ਰਧਾਨਗੀ ਡਾ. ਸੁਮੀਤ ਸਰਾਂ, ਕਮਲਜੀਤ ਸਿੰਘ ਲਿੱਤਰਾਂ, ਚਰਨਜੀਤ ਸਿੰਘ ਬਿੱਲਾ ਜੋਧਾਂ, ਮਨਜਿੰਦਰ ਸਿੰਘ ਨਾਰੰਗਵਾਲ, ਹਰਦੀਪ ਸਿੰਘ ਫੱਲੇਵਾਲ, ਡਾ. ਬੂਟਾ ਖਾਨ ਜੜਤੋਲੀ, ਮਨਪਿੰਦਰ ਸਿੰਘ ਮਨਸੂਰਾਂ, ਸਿਕੰਦਰ ਸਿੰਘ ਮਨਸੂਰਾਂ ਨੇ ਕੀਤੀ। ਉੱਘੇ ਬੁੱਧੀਜੀਵੀ ਪ੍ਰੋਫੈਸਰ ਜੈਪਾਲ ਸਿੰਘ, ਰਘਬੀਰ ਸਿੰਘ ਬੈਨੀਪਾਲ, ਧਰਮਿੰਦਰ ਸਿੰਘ ਮੁਕੇਰੀਆਂ, ਹਰਨੇਕ ਗੁੱਜਰਵਾਲ, ਡਾਕਟਰ ਜਸਵਿੰਦਰ ਸਿੰਘ ਕਾਲਖ ਨੇ ਸੰਬੋਧਨ ਕੀਤਾ।
ਫਤਿਆਬਾਦ : ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਸੁਖਵੰਤ ਸਿੰਘ ਛਾਪੜੀ ਸਾਹਿਬ, ਕੈਪਟਨ ਸਿੰਘ ਕਾਹਲਵਾਂ, ਬੌਬੀ ਗੋਇੰਦਵਾਲ ਸਾਹਿਬ ਦੀ ਪ੍ਰਧਾਨਗੀ ਹੇਠ ਸ਼ਹੀਦ ਭਗਤ ਸਿੰਘ, ਰਾਜਗੂਰੂ, ਸੁਖਦੇਵ ਦੇ ਦਿਹਾੜੇ ਨੂੰ ਸਮਰਪਿਤ ਸਮਾਗਮ ਕੀਤਾ ਗਿਆ। ਪਰਗਟ ਸਿੰਘ ਜਾਮਾਰਾਏ, ਸੁਲੱਖਣ ਸਿੰਘ ਤੁੜ, ਸੁਖਦੇਵ ਸਿੰਘ ਜਵੰਦਾ ਨੇ ਸੰਬੋਧਨ ਕੀਤਾ। ਮੰਗਲ ਸਿੰਘ ਜਵੰਦਾ, ਮੋਹਣ ਕੁਮਾਰ ਗੋਇੰਦਵਾਲ, ਖੁਸ਼ਦੀਪ ਸਿੰਘ ਤੁੜ, ਬਗੀਚਾ ਸਿੰਘ, ਸਾਹਿਬ ਸਿੰਘ ਚੰਡੀਗੜ੍ਹ, ਸੋਨੂ ਮੱਲੀ, ਹੈਰੀ ਫਤਿਆਬਾਦ, ਗਰਵਿੰਦਰ ਸਿੰਘ ਛਾਪੜੀ ਸਹਿਬ ਹਾਜ਼ਰ ਸਨ।
ਲੁਧਿਆਣਾ : ਲਾਲ ਝੰਡਾ ਬਜਾਜ ਸੰਨਜ਼ ਮਜ਼ਦੂਰ ਯੂਨੀਅਨ ਵੱਲੋਂ ਸਾਥੀ ਜਗਦੀਸ਼ ਚੰਦ ਜ਼ਿਲ੍ਹਾ ਜਨਰਲ ਸਕੱਤਰ ਸੀਟੀਯੂ ਪੰਜਾਬ ਦੀ ਅਗਵਾਈ ਵਿਚ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ ਨੂੰ ਸ਼ਰਧਾਂਜ਼ਲੀ ਭੇਂਟ ਕੀਤੀਆਂ ਗਈਆਂ। ਸਾਥੀ ਰਘਬੀਰ ਸਿੰਘ ਬੈਨੀਪਾਲ, ਬਲਰਾਮ ਸਿੰਘ, ਦੇਵ ਰਾਜ ਵਰਮਾ, ਅਬਦੇਸ਼ ਪਾਂਡੇ, ਰਾਮ ਧਨੀ, ਤਹਿਸੀਲਦਾਰ, ਸਦੇਸ਼ਵਰ ਤਿਵਾੜੀ, ਅਜੀਤ ਕੁਮਾਰ, ਅਮਰਦੀਪ, ਹਰਜੀਤ ਸਿੰਘ, ਸੁਨੀਲ ਗਿਰੀ, ਫੂਲ ਬਦਨ, ਮੁਕੇਸ਼ ਕੁਮਾਰ ਨੇ ਵੀ ਸੰਬੋਧਨ ਕੀਤਾ।
ਸਰਦੂਲਗੜ੍ਹ : ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਏਰੀਆ ਕਮੇਟੀ ਦੇ ਸੱਦੇ ’ਤੇ ਇੱਕਤਰ ਹੋਏ ਭਾਰੀ ਗਿਣਤੀ ਨੌਜਵਾਨਾਂ ਨੇ ਮਨਦੀਪ ਸਿੰਘ ਸਰਦੂਲਗੜ੍ਹ, ਰਵਿੰਦਰ ਸਿੰਘ ਲੋਹਗੜ੍ਹ, ਬੰਸੀ ਲਾਲ ਦੀ ਅਗਵਾਈ ਹੇਠ ਸ਼ਹਿਰ ਵਿਚ ਮੋਟਰ ਸਾਈਕਲ-ਸਕੂਟਰ ਮਾਰਚ ਕਰਕੇ ਸ਼ਹੀਦ ਭਗਤ ਸਿੰਘ ਦੇ ਬੁੱਤ ਕੋਲ ਰੈਲੀ ਕੀਤੀ।
ਫਰੀਦਕੋਟ : ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵਲੋਂ ਸੂਬਾਈ ਮੀਤ ਪ੍ਰਧਾਨ ਜਤਿੰਦਰ ਕੁਮਾਰ ਦੀ ਅਗਵਾਈ ਹੇਠ ਸ਼ਹਿਰ ਵਿਚ ਬਹੁਤ ਹੀ ਪ੍ਰਭਾਵਸ਼ਾਲੀ ਦੋ ਪਹੀਆ ਵਾਹਨ ਮਾਰਚ ਕੀਤਾ ਗਿਆ।
ਪੱਟੀ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਵੱਲੋਂ ਕਾਮਰੇਡ ਜਗੀਰ ਸਿੰਘ ਗੰਡੀਵਿੰਡ, ਦਿਆਲ ਸਿੰਘ ਲੌਹਕਾ ਤੇ ਹਰਜਿੰਦਰ ਸਿੰਘ ਜੰਡ ਦੀ ਅਗਵਾਈ ਵਿੱਚ ਸ਼ਹੀਦੇ-ਇ-ਆਜ਼ਮ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ। ਹਰਭਜਨ ਸਿੰਘ ਚੂਸਲੇਵੜ, ਨਰਿੰਦਰ ਕੌਰ ਠੱਕਰਪੁਰਾ, ਜਗਤਾਰ ਸਿੰਘ ਆਸਲ, ਭੁਪਿੰਦਰ ਸ਼ਰਮਾ, ਬਲਦੇਵ ਸਿੰਘ ਲੌਹਕਾ ਨੇ ਸੰਬੋਧਨ ਕੀਤਾ। ਕਾਮਰੇਡ ਧਰਮ ਸਿੰਘ ਪੱਟੀ ਨੇ ਸਕੱਤਰ ਦੀ ਭੂਮਿਕਾ ਬਾਖੂਬੀ ਨਿਭਾਈ। ਦਿਆਲ ਸਿੰਘ ਲੌਹਕਾ ਨੇ ਸਭ ਦਾ ਧੰਨਵਾਦ ਕੀਤਾ। ਰਿਪੋਰਟ : ਸ਼ਮਸ਼ੇਰ ਸਿੰਘ ਬਟਾਲਾ
ਕੌਮਾਂਤਰੀ ਇਸਤਰੀ ਦਿਵਸ ਉਤਸ਼ਾਹ ਪੂਰਵਕ ਮਨਾਇਆ
ਅਜਨਾਲਾ : ਕੌਮਾਂਤਰੀ ਇਸਤਰੀ ਦਿਵਸ ‘ਲਿੰਗਕ ਜ਼ਬਰ ਤੇ ਵਿੱਤਕਰੇ ਅਤੇ ਪਿੱਤਰ ਸੱਤਾਵਾਦੀ ਸੋਚ ਤੋਂ ਮੁਕਤੀ ਦਿਵਸ’ ਵਜੋਂ ਮਨਾਇਆ ਗਿਆ। ਔਰਤ ਮੁਕਤੀ ਮੌਰਚਾ ਦੀ ਪ੍ਰਧਾਨ ਅਜੀਤ ਕੌਰ ਕੋਟ ਰਜ਼ਾਦਾ, ਸਰਬਜੀਤ ਕੌਰ ਜਸਰਾਊਰ ਤੇ ਸੁਖਵੰਤ ਕੌਰ ਨਵਾਂ ਜੀਵਨ ਨੇ ਸਮਾਗਮ ਵਿੱਚ ਬੋਲਦਿਆਂ ਕਿਹਾ ਕਿ ਆਜ਼ਾਦੀ ਦੇ 77 ਸਾਲ ਬੀਤ ਜਾਣ ਪਿੱਛੋਂ ਵੀ ਔਰਤਾਂ ’ਤੇ ਅਕਹਿ ਤੇ ਅਸਹਿ ਜ਼ਬਰ ਢਾਹੇ ਜਾ ਰਹੇ ਹਨ। ਪਾਰਲੀਮੈਂਟਾਂ ਤੇ ਵਿਧਾਨ ਸਭਾਵਾਂ ਵਿੱਚ 50 ਫੀਸਦੀ ਹਿੱਸਾ ਦੇਣ ਤੋਂ ਕੇਂਦਰ ਅਤੇ ਸੂਬਾਈ ਸਰਕਾਰਾਂ ਨੇ ਚੁੱਪ ਧਾਰੀ ਹੋਈ ਹੈ। ਔਰਤਾਂ ਨਾਲ ਪਿਛਲੇ ਸਮਿਆਂ ’ਚ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਗਏ। ਭਗਵੰਤ ਮਾਨ ਸਰਕਾਰ ਹਰੇਕ ਬਾਲਗ ਔਰਤ ਨੂੰ 1100 ਰੁਪਏ ਪ੍ਰਤੀ ਮਹੀਨਾ ਦੇਣ ਤੋਂ ਪੂਰੀ ਤਰ੍ਹਾਂ ਮੁਕਰ ਗਈ ਹੈ। ਜਗੀਰ ਕੌਰ ਘੋਗਾ, ਦਲਜੀਤ ਕੌਰ ਮੋਹਨ ਭੰਡਾਰੀ, ਸੁਮਨਦੀਪ ਕੌਰ ਜੌਸ਼, ਕਸ਼ਮੀਰ ਕੌਰ ਓਠੀਆਂ, ਜਗਦੀਸ਼ ਕੌਰ ਮੁਹਾਰ, ਮਲਕੀਤ ਕੌਰ, ਸਿਮਰਨਜੀਤ ਕੌਰ ਜੌਸ਼ ਵੀ ਮੌਜੂਦ ਸਨ। ਡਾ. ਸਤਨਾਮ ਸਿੰਘ ਅਜਨਾਲਾ, ਫੀਜੀਓਥੈਰਪੀ ਡਾ. ਜਸਪਿੰਦਰ ਸਿੰਘ, ਸਤਵਿੰਦਰ ਸਿੰਘ ਓਠੀਆਂ, ਮਨਪ੍ਰੀਤ ਸਿੰਘ ਜੌਸ਼-ਮੁਹਾਰ ਨੇ ਭਰਾਤਰੀ ਸੰਦੇਸ਼ ਦਿੱਤਾ।
ਪਠਾਨਕੋਟ : ਕੋਮਾਂਤਰੀ ਔਰਤ ਦਿਵਸ ਮੌਕੇ ਮਿਡ-ਡੇ-ਮੀਲ ਵਰਕਰਜ਼ ਯੂਨੀਅਨ ਜ਼ਿਲ੍ਹਾ ਪਠਾਨਕੋਟ ਵੱਲੋਂ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਬੀਬੀ ਸੰਤੋਸ਼ ਕੁਮਾਰੀ ਦੀ ਅਗਵਾਈ ਹੇਠ ਮਲਕਪੁਰ ਵਿਖੇ ਆਜ਼ਾਦੀ ਅੰਦੋਲਨ, ਰਾਜਨੀਤੀ, ਸਿਖਿਆ, ਸਮਾਜਿਕ ਕੰਮਾਂ, ਵਿਗਿਆਨਕ ਖੇਤਰ, ਖੇਡਾਂ ਆਦਿ ’ਚ ਵਡੇਰਾ ਯੋਗਦਾਨ ਪਾਉਣ ਵਾਲੀਆਂ ਮਹਾਨ ਔਰਤਾਂ ਮਾਈ ਭਾਗੋ, ਸਵਿੱਤਰੀ ਬਾਈ ਫੂਲੇ, ਕੈਪਟਨ ਲਕਸ਼ਮੀ ਸਹਿਗਲ, ਕਲਪਨਾ ਚਾਵਲਾ, ਸਰੋਜਨੀ ਨਾਇਡੂ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਸੰਘਰਸ਼ਮਈ ਜੀਵਨ ਤੋਂ ਪ੍ਰੇਰਨਾ ਲੈਂਦਿਆਂ ਲੋਕ ਭਲਾਈ ਦੇ ਕੰਮ ਵਿਚ ਹਿੱਸਾ ਲੈਣ ਦੇ ਨਾਲ-ਨਾਲ ਮਿਡ ਡੇਅ ਮੀਲ ਵਰਕਰਾਂ ਨੂੰ ਦਰਪੇਸ਼ ਆਰਥਿਕ ਤੇ ਸਮਾਜਿਕ ਮੰਗਾਂ ਨੂੰ ਹੱਲ ਕਰਾਉਣ ਲਈ ਆਪਣੀ ਜਥੇਬੰਦੀ ਨੂੰ ਮਜ਼ਬੂਤ ਕਰਨ ਦਾ ਪ੍ਰਣ ਲਿਆ। ਸ਼੍ਰੀਮਤੀ ਰਾਧੀ, ਸ਼ੀਲਾ ਦੇਵੀ, ਸੁਨੀਤਾ ਰਾਣੀ, ਬਿਮਲਾ ਦੇਵੀ, ਯਸ਼ਪਾਲ ਅਤੇ ਹੋਰ ਬੀਬੀਆਂ ਨੇ ਵਿਚਾਰ ਸਾਂਝੇ ਕੀਤੇ।
– ਰਮੇਸ਼ ਚੰਦਰ
ਪੁਲਸ ਵਧੀਕੀਆਂ ਖ਼ਿਲਾਫ਼ ਜ਼ੋਰਦਾਰ ਸਾਂਝਾ ਧਰਨਾ ਸ਼ਾਹਕੋਟ
“ਜ਼ਬਰ ਵਿਰੋਧੀ ਤਾਲਮੇਲ ਸੰਘਰਸ਼ ਕਮੇਟੀ’’ ਸ਼ਾਹਕੋਟ ਵੱਲੋਂ ਵੱਖੋ-ਵੱਖ ਮੰਗਾਂ ਨੂੰ ਲੈ ਕੇ ਸਥਾਨਕ ਡੀਐੱਸਪੀ ਦਫ਼ਤਰ ਮੂਹਰੇ ਦਿੱਤ ਗਏ ਧਰਨੇ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਪ੍ਰਧਾਨ ਕਾਮਰੇਡ ਦਰਸ਼ਨ ਨਾਹਰ ਨੇ ਕਿਹਾ ਕਿ ਮਜ਼ਦੂਰ ਤੇ ਦਲਿਤ ਵਰਗ ਲਗਾਤਾਰ ਸਮਾਜਿਕ ਤੇ ਜਾਤੀ ਵਿਤਕਰੇ ਦਾ ਸ਼ਿਕਾਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਲਾਲ ਝੰਡੇ ਨੂੰ ਪ੍ਰਣਾਏ ਲੋਕ ਇਸ ਵਿਤਕਰੇ ਤੇ ਵਧੀਕੀਆਂ ਦੇ ਖਾਤਮੇ ਤੱਕ ਸੰਘਰਸ਼ ਜਾਰੀ ਰੱਖਣਗੇ। ਕਾਮਰੇਡ ਨਿਰਮਲ ਸਿੰਘ ਮਲਸੀਆਂ ਨੇ ਕਿਹਾ ਕਿ ਪੰਜਾਬ ਅੰਦਰ ਚਿੱਟੇ ਦਾ ਵਪਾਰ, ਲੁੱਟਾਂ-ਖੋਹਾਂ ਦਾ ਸਿਲਸਿਲਾ ਤੇ ਝੂਠੇ ਪਰਚੇ ਦਰਜ਼ ਕਰਨ ਦਾ ਵਰਤਾਰਾ ਨਿਰੰਤਰ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁਲੀਸ ਅਧਿਕਾਰੀਆਂ ਅਤੇ ਸਿਆਸੀ ਆਗੂਆਂ ਦੀ ਇੱਛਾ ਸ਼ਕਤੀ ਮਜ਼ਬੂਤ ਹੋਵੇ ਤਾਂ ਇਸ ਤਰ੍ਹਾਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾ ਸਕਦਾ ਹੈ। ਪੰਜਾਬ ਖੇਤ ਮਜ਼ਦੂਰ ਸਭਾ ਦੇ ਸੂਬਾ ਪ੍ਰੈੱਸ ਸਕੱਤਰ ਗਿਆਨ ਸਿੰਘ ਸੈਦਪੁਰੀ ਨੇ ਕਿਹਾ ਕਿ ਹਰ ਛੋਟੇ-ਵੱਡੇ ਮਸਲੇ ਨੂੰ ਹੱਲ ਕਰਵਾਉਣ ਲਈ ਨਿੱਤ ਦਿਨ ਧਰਨੇ ਲਾਉਣ ਦੀ ਨੌਬਤ ਕਿਉਂ ਆਉਂਦੀ ਹੈ? ਇਸ ਬਾਰੇ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੂੰ ਮੰਥਨ ਕਰਨਾ ਚਾਹੀਦਾ ਹੈ। ਧਰਨੇ ਨੂੰ ਮਨਰੇਗਾ ਮਜ਼ਦੂਰ ਯੂਨੀਅਨ ਦੇ ਆਗੂ ਕਾਮਰੇਡ ਚਰਨਜੀਤ ਥੰਮੂਵਾਲ, ਕਾਮਰੇਡ ਸੱਤਪਾਲ ਸਹੋਤਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਵਿਕਰਮ ਸਿੰਘ ਮੰਡਾਲਾ, ਬਹੁਜਨ ਕ੍ਰਾਂਤੀਕਾਰੀ ਕਿਰਤੀ ਸੰਘ ਦੇ ਆਗੂ ਕਸ਼ਮੀਰ ਸਿੰਘ, ਜਮਹੂਰੀ ਕਿਸਾਨ ਸਭਾ ਦੇ ਆਗੂ ਮੇਜਰ ਸਿੰਘ ਖੁਰਲਾਪੁਰ, ਪੇਂਡੂ ਮਜ਼ਦੂਰ ਯੂਨੀਅਨ ਦੀ ਆਗੂ ਬੀਬੀ ਗੁਰਬਖਸ਼ ਕੌਰ ਸਾਦਿਕਪੁਰ, ਕੁਲ ਹਿੰਦ ਮਜ਼ਦੂਰ ਯੂਨੀਅਨ ਦੇ ਆਗੂ ਕਾਮਰੇਡ ਮੱਖਣ ਸਿੰਘ ਅਤੇ ਮਨਰੇਗਾ ਮਜ਼ਦੂਰ ਯੂਨੀਅਨ ਦੇ ਆਗੂ ਸੁਨੀਲ ਕੁਮਾਰ ਰਾਜੇਵਾਲ ਨੇ ਵੀ ਸੰਬੋਧਨ ਕੀਤਾ। ਇਸੇ ਦੌਰਾਨ ਡੀਐੱਸਪੀ ਸ਼ਾਹਕੋਟ ਉਂਕਾਰ ਸਿੰਘ ਬਰਾੜ ਨੇ ਧਰਨਾਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀਆਂ ਜ਼ਾਇਜ਼ ਮੰਗਾਂ ਮੰਨੀਆਂ ਜਾਣਗੀਆਂ। ਉਨ੍ਹਾਂ ਇਹ ਵੀ ਕਿਹਾ ਕਿ ਅਵਤਾਰ ਸਿੰਘ ਮੁਰੀਦਵਾਲ ਦੇ ਵਿਰੁੱਧ ਹੋਏ ਪਰਚੇ ਨੂੰ ਰੱਦ ਕਰਨ ਲਈ ਲਿਖਤੀ ਸਿਫਾਰਿਸ਼ ਕਰ ਦਿੱਤੀ ਗਈ ਹੈ। ਡੀਐੱਸਪੀ ਵਲੋਂ ਵਿਸ਼ਵਾਸ ਦਿਵਾਉਣ ਉਪਰੰਤ ਧਰਨਾ ਖਤਮ ਕਰ ਦਿੱਤਾ ਗਿਆ।
– ਰਮੇਸ਼ ਚੰਦਰ
ਨਹਿਰੀ ਪਾਣੀ ਨਾ ਮਿਲਣ ਕਾਰਨ ਜਲ ਸਰੋਤ ਮੰਤਰੀ ਦੇ ਘਰ ਮੂਹਰੇ ਧਰਨਾ
ਲਹਿਰਾਗਾਗਾ : ‘ਭਾਖੜਾ ਨਹਿਰ ਕਿਸਾਨ ਬਚਾਉ ਸੰਘਰਸ਼ ਕਮੇਟੀ’ ਸਬੰਧਤ ਜਮਹੂਰੀ ਕਿਸਾਨ ਸਭਾ ਨੇ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਦੀ ਰਿਹਾਇਸ਼ ’ਤੇ ਰੋਸ ਧਰਨਾ ਦਿੱਤਾ। ਪ੍ਰਧਾਨਗੀ ਰਸ਼ਪਾਲ ਸਿੰਘ ਨਾਹਰਾਂ, ਵਕੀਲ ਚੰਦ ਮਾਨਖੇੜਾ, ਜਗਤਾਰ ਸਿੰਘ ਸ਼ੇਰਗੜ੍ਹ, ਰਾਮ ਸਿੰਘ ਅਲੀਸ਼ੇਰ ਨੇ ਕੀਤੀ।
ਧਰਨਾਕਾਰੀਆਂ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਮਾਨਸਾ-ਬਠਿੰਡਾ ਦੇ 80 ਪਿੰਡਾਂ ਨੂੰ ਭਾਖੜਾ ਨਹਿਰ ਵਿੱਚੋਂ ਮਿਲਣ ਵਾਲਾ ਪਾਣੀ ਪੰਜਾਬ ਪੈਟਰਨ ’ਤੇ ਨਹੀਂ ਮਿਲ ਰਿਹਾ, ਸਿਰਫ ਇੱਕ ਹਫਤਾ ਪਾਣੀ ਆਉਦਾਂ ਹੈ ਤੇ ਦੋ ਹਫਤਾ ਬੰਦੀ ਰਹਿੰਦੀ ਹੈ, ਜਿਸ ਕਰਕੇ ਖਿੱਤੇ ਦੇ ਕਿਸਾਨਾਂ ਦੀਆਂ ਫਸਲਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਇਹ ਵਿਤਕਰਾ ਫੌਰੀ ਖਤਮ ਕਰਨ ਦੀ ਮੰਗ ਕੀਤੀ। ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਡਾਕਟਰ ਸਤਨਾਮ ਸਿੰਘ ਅਜਨਾਲਾ ਨੇ ਕਿਹਾ ਕਿ ਮਾਨ ਸਰਕਾਰ ਦਾ ਹਰ ਖੇਤ ਤੱਕ ਨਹਿਰੀ ਪਾਣੀ ਦੇਣ ਤੇ ਹਰੇਕ ਪੰਜਾਬ ਵਾਸੀ ਤਕ ਪੀਣ ਵਾਲਾ ਸਾਫ਼ ਸੁਥਰਾ ਪਾਣੀ ਪੁੱਜਦਾ ਕਰਨ ਦਾ ਨਾਅਰਾ ਖੋਖਲਾ ਸਿੱਧ ਹੋ ਰਿਹਾ ਹੈ। ‘ਭਾਖੜਾ ਬਿਆਸ ਮੈਨੇਜਮੈਂਟ’ ’ਚੋਂ ਪੰਜਾਬ ਨੂੰ ਬਾਹਰ ਕੱਢ ਕੇ ਇਸ ਦੇ ਸਮੁੱਚੇ ਢਾਂਚੇ ਉੱਪਰ ਕੇਂਦਰ ਦੀ ਮੋਦੀ ਸਰਕਾਰ ਨੇ ਕਬਜ਼ਾ ਕਰ ਲਿਆ ਹੈ। ਦਰਿਆਈ ਪਾਣੀ ਕਾਰਪੋਰੇਟਾਂ ਨੂੰ ਵੇਚਣ ਦੀ ਮਨਸਾ ਨਾਲ ਪੰਜਾਬ ਦੇ ਦਰਿਆਵਾਂ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਜਾ ਰਿਹਾ ਹੈ। ਸਤਲੁਜ ਅਤੇ ਘੱਗਰ ਦੇ ਪਾਣੀ ਨੂੰ ਇੱਕ ਹਿੱਸੇ ਅਤੇ ਰਾਵੀ ਅਤੇ ਬਿਆਸ ਨੂੰ ਦੂਜੇ ਭਾਗਾਂ ਵਿੱਚ ਵੰਡ ਕਰਕੇ ਕੰਪਨੀਆਂ ਦੇ ਹਵਾਲੇ ਕਰਕੇ ਪਾਣੀ ਨੂੰ ਵੇਚਣ ਵਾਲੀ ਵਸਤੂ ਬਣਾਕੇ ਕੇਂਦਰ ਦੀ ਮੋਦੀ ਸਰਕਾਰ ਕਾਹਲੀ ਹੈ। ਜਿਸ ਨਾਲ ਪਾਣੀ ਵਰਗੇ ਅਣਮੁੱਲੇ ਸਰੋਤਾਂ ਨੂੰ ਆਮ ਲੋਕਾਂ ਤੋਂ ਖੋਹਿਆ ਜਾ ਰਿਹਾ ਹੈ। ਜਲ ਸਰੋਤ ਵਿਭਾਗ ਪੰਜਾਬ ਦੀ ਨਲਾਇਕੀ ਕਾਰਨ ਕਿਸਾਨਾਂ ਨੂੰ ਹਰਿਆਣੇ ਦੇ ਰਹਿਮੋ ਕਰਮ ’ਤੇ ਜਿਉਣਾ ਪੈ ਰਿਹਾ ਹੈ। ਪੰਜਾਬ ਦੇ ਹਿੱਸੇ ਭਾਖੜਾ ਨਹਿਰ ਵਿੱਚੋਂ 400 ਕਿਊਸਕ ਪਾਣੀ ਪੰਜਾਬ ਪੈਟਰਨ ਅਨੁਸਾਰ ਬਿਨਾਂ ਬੰਦੀ ਤੋਂ ਦੇਣਾ ਬਣਦਾ ਹੈ ਜੋ ਨਹੀਂ ਦਿੱਤਾ ਜਾ ਰਿਹਾ। ਇਸ ਇਲਾਕੇ ਦੇ ਲੋਕਾਂ ਨੂੰ ਪੀਣ ਵਾਲਾ ਪਾਣੀ ਵਾਟਰ ਵਰਕਸ ਨੂੰ ਸਪਲਾਈ ਪੂਰੀ ਨਾ ਮਿਲਣ ਕਰਕੇ ਧਰਤੀ ਹੇਠਲਾ ਖਾਰਾ ਪਾਣੀ ਪੀਣ ਲਈ ਮਜ਼ਬੂਰ ਹਨ। ਭਿਆਨਕ ਬਿਮਾਰੀਆਂ ਦਾ ਵੀ ਸ਼ਿਕਾਰ ਹੋ ਰਹੇ ਹਨ। ਜੇ ਇਸ ਮੰਗ ਨੂੰ ਪੂਰਾ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਇਸ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਜਿੰਨਾਂ ਚਿਰ ਪੰਜਾਬ ਦੇ ਹਿੱਸੇ ਦਾ ਪਾਣੀ ਭਾਖੜਾ ਨਹਿਰ ਵਿੱਚੋਂ ਪੂਰਾ ਨਹੀਂ ਮਿਲਦਾ ਇਹ ਸੰਘਰਸ਼ ਜਾਰੀ ਰਹੇਗਾ। ਧਰਨੇ ਨੂੰ ਲਾਲ ਚੰਦ ਸਰਦੂਲਗੜ੍ਹ, ਊਧਮ ਸਿੰਘ ਸੰਤੋਖਪੁਰਾ, ਅਮਰੀਕ ਸਿੰਘ ਫਫੜੇ ਭਾਈਕੇ, ਦਰਸ਼ਨ ਸਿੰਘ ਬੇਲੂ ਮਾਜਰਾ, ਮੰਗਤ ਕਰੰਡੀ, ਲਾਭ ਸਿੰਘ ਨਮੋਲ, ਪ੍ਰਹਿਲਾਦ ਸਿੰਘ ਨਿਆਲ, ਦਸੌਂਧਾ ਸਿੰਘ ਬਹਾਦਰਪੁਰ, ਹਰੀ ਸਿੰਘ ਢੀਂਡਸਾ ਨੇ ਸੰਬੋਧਨ ਕੀਤਾ। ਅੰਤ ਵਿੱਚ ਜਲ ਸਰੋਤ ਮੰਤਰੀ ਨੂੰ ਮੰਗ ਪੱਤਰ ਦਿੱਤਾ ਗਿਆ।
ਰਿਪੋਰਟ : ਸ਼ਮਸ਼ੇਰ ਸਿੰਘ ਬਟਾਲਾ
ਸੰਯੁਕਤ ਕਿਸਾਨ ਮੋਰਚੇ ਦੇ ਸੰਘਰਸ਼
ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ “ਸੰਯੁਕਤ ਕਿਸਾਨ ਮੋਰਚਾ’’ ਦੇ ਆਗੂਆਂ ਨਾਲ ਚੱਲਦੀ ਮੀਟਿੰਗ ’ਚੋਂ ਅੱਧਵਾਟੇ ਭੱਜਣ ਖ਼ਿਲਾਫ਼ ਅਤੇ ਚੰਡੀਗੜ੍ਹ ਵਿਖੇ ਕਿਸਾਨੀ ਮੰਗਾਂ ਲਈ ਪੱਕਾ ਮੋਰਚਾ ਲਗਾਏ ਜਾਣ ਤੋਂ ਰੋਕਣ ਲਈ ਕਿਸਾਨ ਆਗੂਆਂ ਦੀਆਂ ਥੋਕ ਗਿ੍ਰਫਤਾਰੀਆਂ ਵਿਰੁੱਧ ਰੋਸ ਪ੍ਰਗਟਾਉਣ ਲਈ 10 ਮਾਰਚ ਨੂੰ ਐੱਸਕੇਐੱਮ ਦੇ ਸੱਦੇ ਤੇ ਪੰਜਾਬ ਸਰਕਾਰ ਦੇ ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ਤੇ ਦਫ਼ਤਰਾਂ ਮੂਹਰੇ ਰੋਸ ਮੁਜ਼ਾਹਰੇ ਕੀਤੇ ਗਏ। ਨਕੋਦਰ, ਕਟਾਰੂਚੱਕ, ਬਟਾਲਾ, ਲੁਧਿਆਣਾ, ਜਗਰਾਓਂ, ਮੁਹਾਲੀ, ਟੌਂਗ (ਬਾਬਾ ਬਕਾਲਾ ਸਾਹਿਬ), ਅਜਨਾਲਾ, ਪਟਿਆਲਾ, ਸਮਾਣਾ, ਸ਼ਾਹਪੁਰ ਜਾਜਨ ( ਡੇਰਾ ਬਾਬਾ ਨਾਨਕ), ਖਡੂਰ ਸਾਹਿਬ, ਸਰਦੂਲਗੜ੍ਹ, ਮਾਨਸਾ ਆਦਿ ਥਾਵਾਂ ਤੇ ਮਾਰੇ ਗਏ ਧਰਨਿਆਂ ਵਿੱਚ ਜਮਹੂਰੀ ਕਿਸਾਨ ਸਭਾ ਪੰਜਾਬ ਵਲੋਂ ਵੱਡੀ ਪੱਧਰ ਤੇ ਸ਼ਮੂਲੀਅਤ ਕੀਤੀ ਗਈ। ਇੱਥੇ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ, ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ, ਰਘਬੀਰ ਸਿੰਘ ਪਕੀਵਾਂ, ਮੋਹਣ ਸਿੰਘ ਧਮਾਣਾ, ਹਰਪ੍ਰੀਤ ਸਿੰਘ ਬੁਟਾਰੀ, ਗੁਰਮੇਜ਼ ਸਿੰਘ ਤਿੰਮੋਵਾਲ, ਦਲਜੀਤ ਸਿੰਘ ਦਿਆਲਪੁਰਾ, ਰਘਬੀਰ ਸਿੰਘ ਬੈਨੀਪਾਲ, ਹਰਨੇਕ ਸਿੰਘ ਗੁੱਜਰਵਾਲ, ਊਧਮ ਸਿੰਘ ਸੰਤੋਖਪੁਰਾ, ਹਰਪ੍ਰੀਤ ਸਿੰਘ ਬੁਟਾਰੀ, ਲਾਲ ਚੰਦ ਸਰਦੂਲਗੜ੍ਹ, ਮਨਜੀਤ ਸਿੰਘ ਬੱਗੂ, ਮੁਖਤਾਰ ਸਿੰਘ ਮੱਲ੍ਹਾ, ਜਸਵਿੰਦਰ ਸਿੰਘ ਢੇਸੀ, ਮਨਹੋਰ ਸਿੰਘ ਗਿੱਲ, ਮੱਖਣ ਸਿੰਘ ਕੁਹਾੜ, ਹਰਜੀਤ ਸਿੰਘ ਕਾਹਲੋਂ, ਕੁਲਵੰਤ ਸਿੰਘ ਮੱਲੂਨੰਗਲ, ਸਵਰਨ ਸਿੰਘ, ਬਲਵੰਤ ਸਿੰਘ ਘੋਹ, ਅਮਰੀਕ ਸਿੰਘ ਫਫੜੇ ਆਦਿ ਆਗੂਆਂ ਨੇ ਸੰਬੋਧਨ ਕੀਤਾ।
ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀਂ ਸੰਭੂ ਤੇ ਖਨੌਰੀ ਬਾਰਡਰ ’ਤੇ ਕਿਸਾਨ ਮੋਰਚਿਆਂ ਵਿਰੁੱਧ ਕੀਤੀ ਕਾਰਵਾਈ ਤੋਂ ਨਾਰਾਜ਼ ਕਿਸਾਨ ਜਥੇਬੰਦੀਆਂ ਨੇ ਸੰਯੁਕਤ ਕਿਸਾਨ ਮੋਰਚਾ (ਐੱਸਕੇਐੱਮ) ਦੇ ਸੱਦੇ ’ਤੇ 28 ਮਾਰਚ ਨੂੰ ਪੰਜਾਬ ਭਰ ਵਿੱਚ ਡਿਪਟੀ ਕਮਿਸ਼ਨਰ ਦਫ਼ਤਰਾਂ ਅੱਗੇ ਰੋਸ ਮੁਜ਼ਾਹਰੇ ਕੀਤੇ। ਕਿਸਾਨ ਆਗੂਆਂ ਨੇ ਪੁਲੀਸ ਵੱਲੋਂ ਕਿਸਾਨਾਂ ਨੂੰ ਧੋਖੇ ਨਾਲ ਗਿ੍ਰਫ਼ਤਾਰ ਕਰਨ ਅਤੇ ਸੰਭੂ ਤੇ ਖਨੋਰੀ ਬਾਰਡਰ ’ਤੇ ਚੱਲ ਰਹੇ ਦੋਵੇਂ ਮੋਰਚਿਆਂ ਨੂੰ ਉਖਾੜਨ ਲਈ ਕੇਂਦਰ ਤੇ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਮੰਗ ਕੀਤੀ ਕਿ ਸ਼ੰਭੂ ਤੇ ਖਨੌਰੀ ਮੋਰਚਿਆਂ ’ਤੇ ਨੁਕਸਾਨੇ ਗਏ ਸਾਮਾਨ ਦਾ ਮੁਆਵਜ਼ਾ ਦਿੱਤਾ ਜਾਵੇ ਤੇ ਚੋਰੀ ਹੋਏ ਸਾਮਾਨ ਦੀ ਭਰਪਾਈ ਕਰ ਕੇ ਮੁਲਜ਼ਮਾਂ ਨੂੰ ਗਿ੍ਰਫਤਾਰ ਕੀਤਾ ਜਾਵੇ। ਪੰਜਾਬ ਦੀਆਂ ਦਰਜਨਾਂ ਕਿਸਾਨ ਜਥੇਬੰਦੀਆਂ ਵੱਲੋਂ ਸੂਬੇ ਦੇ 23 ਜ਼ਿਲਿ੍ਹਆਂ ਵਿੱਚ ਕੀਤੇ ਪ੍ਰਦਰਸ਼ਨ ਦੌਰਾਨ ਵੱਡੀ ਗਿਣਤੀ ਵਿੱਚ ਹਰ ਵਰਗ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ।
– ਰਮੇਸ਼ ਚੰਦਰ
शहीदों को सर्मपित मकादूर कन्वैनशन बुलाई गई
रतिया : देहाती मजदूर सभा जिला कमेटी फतेहाबाद ने शहीद भगतसिंह राजगुरु गुरुदेव के शहादत दिवस पर किसान रैस्ट हाउस रतिया में कन्वैंशन आयोजित की। अध्यक्षता जिला प्रधान कामरेड नत्थुराम चौबारा ने की तथा मंच संचालन राज्य महासचिव कामरेड राजेश चौबारा ने किया। कन्वैशन को कामरेड दर्शन नाहर राज्य अध्यक्ष पंजाब ,कामरेड तेजिन्द्र रतिया राज्य प्रवक्ता जम्हुरी किसान सभा हरियाणा ने सम्बोधित किया। कन्वैंशन में आये सभी का कामरेड नत्थुराम चौबारा ने धन्यवाद किया। तहसील प्रधान बलविंदर क्रांति, रमेश जांगड़ा, तलवंत सिंह खुण्डन, बलबीर सरोवा, ने भी सम्बोधित किया।
एसबीवाईएफ हरियाणा राज्य कमेटी का चुनाव
रतिया : शहीद भगत सिंह नौजवान सभा हरियाणा द्वारा 21 मार्च को यहां के ‘किसान भवन’ में 23 मार्च के शहीदों को नमन करने हेतू राज्य स्तरीय युवा कन्वेंशन बुलाई गई। एसबीवाईएफ की पंजाब राज्य समिती के महासचिव धर्मेन्द्र सिंह मुख्य वक्ता थे। इस अवसर पर शहीद भगत सिंह नौजवान सभा हरियाणा की 17 सदस्य राज्य कमेटी गठित की गई । भीम सिंह सेखों प्रधान तथा हरप्रीत अलीका महासचिव चुने गए। नई चुनी गई कमेटी के मार्गदर्शन में हरियाणा भर में सदस्यता अभियान शुरू करने, रोजग़ार प्राप्ति हेतु संघर्ष लडने एवं नशे तस्करी के विरुद्ध गांव-शहरों जागरुकता अभियान चलाने का प्रस्ताव पास किया गया।
-रमेश चंद्र
