Now Reading
ਕਿਸਾਨੀ ਮਸਲਿਆ ਲਈ ਕਨਵੈਸ਼ਨ ਚਾਰ ਅਕਤੂਬਰ ਨੂੰ

ਕਿਸਾਨੀ ਮਸਲਿਆ ਲਈ ਕਨਵੈਸ਼ਨ ਚਾਰ ਅਕਤੂਬਰ ਨੂੰ

ਜਲੰਧਰ : ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋ ਕਿਸਾਨੀ ਮਸਲਿਆ ਲਈ ਚਾਰ ਅਕਤੂਬਰ ਨੂੰ ਦੇਸ ਭਗਤ ਯਾਦਗਰ ਹਾਲ ਜਲੰਧਰ ਵਿੱਖੇ ਵਿਸਾਲ ਕਨਵੈਸ਼ਨ ਕੀਤੀ ਜਾਵੇਗੀ ਇਹ ਜਾਣਕਾਰੀ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਪ੍ਰਧਾਨ ਡਾ ਸਤਨਾਮ ਸਿੰਘ ਅਜਨਾਲਾ ਅਤੇ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਨੇ ਪਰੈਸ ਬਿਆਨ ਰਾਹੀ ਦਿੱਤੀ ਸੂਬਾ ਪ੍ਰਰੈਸ ਸਕੱਤਰ ਪਰਗਟ ਸਿੰਘ ਜਾਮਾਰਾਏ ਨੇ ਪ੍ਰੈਸ ਬਿਆਨ ਜਾਰੀ ਕਰਦਿਆ ਦੱਸਿਆ ਕੇ ਪੰਜਾਬ ਸਰਕਾਰ ਕਿਸਾਨਾ ਦੇ ਖੇਤਾ ਵਿੱਚ ਪੈਦਾ ਹੁੰਦੀ ਪਰਾਲੀ ਸਬੰਧੀ ਕੋਈ ਕਿਸਾਨੀ ਦੀ ਸਹਾਇਤਾ ਜਾਂ ਸਾਰਥਕ ਹੱਲ ਕਰਨ ਦੀ ਥਾਂ ਧੱਕੇ ਨਾਲ ਮਹਿੰਗੀ ਮਸੀਨਰੀ ਠੋਸ ਰਹੀ ਹੈਅਤੇ ਪਹਿਲੇ ਸੰਦਾ ਨੂੰ ਬੇਕਾਰ ਕਰ ਰਹੀ ਹੈਕਿਸਾਨ ਆਗੂਆ ਕਿਹਾ ਕਿ ਪਰਦੂਸ਼ਣ ਦੇ ਮਸਲ਼ੇ ਉਪਰ ਵੀ ਪੰਜਾਬ ਅਤੇ ਦੇਸ ਦੇ ਲੋਕਾ ਨੂੰ ਗੁਮਰਾਹ ਕਰ ਰਹੀ ਹੈਜਦੋ ਕੇ ਕਿਸਾਨੀ ਫਸਲਾਂ ਦੀ ਰਹਿੰਦ ਖੂੰਹਦ ਤੋ ਪੈਦਾ ਹੁੰਦਾ ਪਰਦੂਸ਼ਣ ਸਿਰਫ ਅੱਠ ਫੀਸਦੀ ਹੈ ਉਹਨਾਂ ਕਿਹਾ ਕੇ ਲਗਾਤਾਰ ਬਾਰਸ ਪੈਣ ਅਤੇ ਝੋਨੇ ਬਜਾਈ ਲੇਟ ਕਰਨ ਦੇ ਮੱਦੇ ਨਜਰ ਝੋਨੇ ਦੀ ਖਰੀਦ ਸਮੇ ਨਮੀ ਦੀ ਮਾਤਰਾ ਪਿਛਲੇ ਸਮੇ ਦੀ ਤਰਾਂ 22% ਕੀਤੀ ਜਾਣੀ ਚਹੀਦੀ ਹੈਕਿਸਾਨ ਆਗੂਆ ਨੇ ਕਿਹਾ ਕੇ ਪਹਿਲਾ ਹੀ ਕਰਜ਼ੇ ਦੇ ਭਾਰ ਹੇਠ ਦੱਬੀ ਕਿਸਾਨੀ ਹੋਰ ਪਾਏ ਜਾਂਦੇ ਬੋਝ ਨੂੰ ਬਰਦਾਸਤ ਨਹੀ ਕਰੇਗੀਉਹਨਾਂ ਮੰਗ ਕੀਤੀ ਕੇ ਬਾਰਸ਼ਾਂ ਦੇ ਮੱਦੇ ਨਜ਼ਰ ਬਿਨਾ ਸਰਤ ਝੋਨੇ ਦੀ ਖਰੀਦ ਕੀਤੀ ਜਾਵੇਪਰਾਲੀ ਨੂੰ ਖੇਤਾ ਵਿੱਚ ਗਾਲਣ ਲਈ 6000 ਰੁਪਏ ਪ੍ਰਤੀ ਕਰੋੜ ਸਹਾਇਤਾ ਦਿੱਤੀ ਜਾਵੇ

Scroll To Top