Now Reading
ਜਮਹੂਰੀ ਕਿਸਾਨ ਸਭਾ ਵੱਲੋਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ

ਜਮਹੂਰੀ ਕਿਸਾਨ ਸਭਾ ਵੱਲੋਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ

ਮਜੀਠਾ : ਜਮਹੂਰੀ ਕਿਸਾਨ ਸਭਾ ਪੰਜਾਬ ਦੀ ਇੱਕ ਮੀਟਿੰਗ ਮਾਸਟਰ ਹਰਭਜਨ ਸਿੰਘ ਟਰਪਟੀ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਵੱਡੀ ਗਿਣਤੀ ਕਿਸਾਨਾਂ ਤੇ ਮਜ਼ਦੂਰਾਂ ਨੇ ਭਾਗ ਲਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਮਾਸਟਰ ਹਰਭਜਨ ਸਿੰਘ ਟਰਪਈ ਨੇ ਦੱਸਿਆ ਕਿ ਪੰਜਾਬ ਵਿੱਚ ਪਏ ਬੇਮੌਸਮੇ ਮੀਂਹ ਨਾਲ ਜਿੱਥੇ ਕਿਸਾਨਾਂ ਦੀਆਂ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ ਉੱਥੇ ਹੀ ਖੇਤਾਂ ਵਿੱਚ ਪੈਂਦੇ ਡੇਰਿਆਂ ਅਤੇ ਲਿੰਕ ਸੜਕਾਂ ਨੂੰ ਵੀ ਬਰਸਾਤ ਦੇ ਪਾਣੀ ਨਾਲ ਭਾਰੀ ਨੁਕਸਾਨ ਪਹੁੰਚਿਆ ਹੈ ਜਿਸ ਨਾਲ ਆਮ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਤਹਿਤ ਪਿੰਡ ਹਰੀਆਂ ਵਿੱਚ ਸੜਕ ਟੁੱਟਣ ਨਾਲ ਪਏ ਖੱਡੇ ਨੂੰ ਜਲਦੀ ਤੋਂ ਜਲਦੀ ਪੂਰਨ ਦੀ ਮੰਗ ਕਰਦਿਆਂ ਮਾਸਟਰ ਹਰਭਜਨ ਸਿੰਘ ਟਰਪਈ ਨੇ ਕਿਹਾ ਕਿ ਨਜ਼ਦੀਕੀ ਸਰਵਿਸ ਸਟੇਸ਼ਨ ਦੇ ਮਾਲਕ ਵੱਲੋ ਪਾਣੀ ਦੇ ਨਿਕਾਸ ਦਾ ਪ੍ਰਬੰਧ ਨਾ ਕੀਤੇ ਜਾਣ ਕਰ ਕੇ ਸਰਵਿਸ ਸਟੇਸ਼ਨ ਦਾ ਪਾਣੀ ਵੀ ਸੜਕ ’ਤੇ ਪਏ ਇਸ ਟੋਏ ਵਿੱਚ ਪੈ ਰਿਹਾ ਹੈ ਜਿਸ ਨਾਲ ਵਾਹਨ ਚਾਲਕਾਂ ਨੂੰ ਕਾਫੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ ਤੇ ਹਾਦਸਾ ਵਾਪਰਨ ਦਾ ਡਰ ਬਣਿਆ ਹੈ।
ਇਸ ਦੌਰਾਨ ਕਿਸਾਨਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਆਂ ਸਬੰਧਤ ਮਹਿਕਮੇ ਨੂੰ ਚਿਤਾਵਨੀ ਦਿੱਤੀ ਕਿ ਇਸ ਟੋਏ ਸਮੇਤ ਟੁੱਟੀ ਸੜਕ ਨੂੰ ਜਲਦੀ ਨਾ ਠੀਕ ਕਰਵਾਇਆ ਗਿਆ ਤਾਂ ਜਮਹੂਰੀ ਕਿਸਾਨਾ ਸਭਾ ਪੰਜਾਬ ਸਖ਼ਤ ਕਦਮ ਚੁੱਕਣ ਲਈ ਮਜਬੂਰ ਹੋਵੇਗੀ। ਇਸ ਮੌਕੇ ਸੁੱਚਾ ਸਿੰਘ, ਰਣਧੀਰ ਸਿੰਘ, ਬਲਬੀਰ ਸਿੰਘ, ਤਰਲੋਕ ਸਿੰਘ, ਨਵਤੇਜ਼ ਸਿੰਘ, ਸੂਬੇਦਾਰ ਕੁਲਦੀਪ ਸਿੰਘ, ਜਥੇਦਾਰ ਹਰਪਾਲ ਸਿੰਘ, ਜਸਬੀਰ ਸਿੰਘ ਮਜੀਠਾ, ਰੂਪਕੰਵਰ ਸਿੰਘ ਤੇ ਕਰਮ ਸਿੰਘ ਚੰਡੇ ਆਦਿ ਆਗੂ ਹਾਜ਼ਰ ਸਨ।

 

Scroll To Top