ਅਜਨਾਲਾ : ਇਥੇ ਜ਼ਮਹੂਰੀ ਕਿਸਾਨ ਸਭਾ ਪੰਜਾਬ ਸੂਬਾ ਪ੍ਰਧਾਨ ਡਾ: ਸਤਨਾਮ ਸਿੰਘ ਅਜਨਾਲਾ ਤੇ ਤਹਿਸੀਲ ਅਜਨਾਲਾ ਪ੍ਰਧਾਨ ਸ਼ੀਤਲ ਸਿੰਘ ਤਲਵੰਡੀ ਦੀ ਸਾਂਝੀ ਅਗਵਾਈ ‘ਚ ਸਭਾ ਦੇ ਕਾਰਕੁੰਨਾਂ ਨੇ ਝੋਨੇ ਦੀ ਸਰਕਾਰੀ ਖ਼ਰੀਦ ਮੌਕੇ ਹਾਲ ‘ਚ ਹੋਈਆਂ ਬਰਸਾਤਾਂ ਦੇ ਮੱਦੇਨਜ਼ਰ ਝੋਨੇ ਦੀ ਨਮੀ 17 ਫੀਸਦੀ ਦੀ ਸ਼ਰਤ ਖ਼ਤਮ ਕਰਕੇ 22 ਫੀਸਦੀ ਕਰਵਾਉਣ, ਬਰਸਾਤ ਕਾਰਣ ਹੋਏ ਖਰਾਬ/ਕਾਲੇ ਦਾਣਿਆਂ ਸਣੇ ਸਰਕਾਰੀ ਖ਼ਰੀਦ ਯਕੀਨੀ ਬਣਾਉਣ ਆਦਿ ਮੰਗਾਂ ਮਨਵਾਉਣ ਲਈ ਸਰਕਾਰ ਤੇ ਦਬਾਓ ਵਧਾਉਣ ਹਿੱਤ ਰੋਸ ਮੁਜ਼ਾਹਰਾ ਕੀਤਾ| ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਡਾ: ਸਤਨਾਮ ਸਿੰਘ ਅਜਨਾਲਾ ਨੇ ਐਲਾਨ ਕੀਤਾ ਕਿ ਉਕਤ ਮੰਗਾਂ ਲਈ ਕੇਂਦਰ ਤੇ ਪੰਜਾਬ ਸਰਕਾਰਾਂ ਤੇ ਜਥੇਬੰਦਕ ਦਬਾਓ ਵਧਾਉਣ ਲਈ ਅਗਲਾ ਸੰਘਰਸ਼ ਵਿੱਢਣ ਦੀ ਰਣਨੀਤੀ ਉਲੀਕਣ ਤੇ ਸੂਬਾ ਪੱਧਰੀ ਮੰਗਾਂ ਦੇ ਹੱਕ ‘ਚ ਅਵਾਜ਼ ਬੁਲੰਦ ਕਰਨ ਹਿੱਤ 4 ਅਕਤੂਬਰ ਨੂੰ ਜਲੰਧਰ ਦੇਸ਼ਭਗਤ ਯਾਦਗਾਰ ਹਾਲ ਵਿਖੇ ਸੂਬਾ ਪੱਧਰੀ ਕਨਵੈਨਸ਼ਨ ਹੋਵੇਗੀ | ਇਸ ਮੌਕੇ ਗੁਰਨਾਮ ਸਿੰਘ ਉਮਰਪੁਰਾ, ਸਤਨਾਮ ਸਿੰਘ ਚੱਕ ਔਲ, ਹਰਜਿੰਦਰ ਸਿੰਘ ਅਵਾਣ, ਸੁੱਚਾ ਸਿੰਘ ਘੋਗਾ, ਗੁਰਪਾਲ ਸਿੰਘ ਸੈਦਪੁਰ, ਚਰਨ ਸਿੰਘ ਛੰਨਾ ਸੈਦਪੁਰ, ਪ੍ਰੀਤਮ ਸਿੰਘ ਤਲਵੰਡੀ , ਮਹਿੰਦਰ ਸਿੰਘ, ਗੁਰਭੇਜ ਸਿੰਘ ਮਾਕੋਵਾਲ, ਗੁਰਪ੍ਰੀਤ ਸਿੰਘ ਗੁੱਲਗੜ, ਜੱਗਪ੍ਰੀਤ ਸਿੰਘ ਮਾਕੋਵਾਲ, ਨਿਰੰਜਣ ਸਿੰਘ ਜਸਰਾਊਰ, ਰਵੀ ਉਮਰਪੁਰਾ, ਸਤਵਿੰਦਰ ਓਠੀਆਂ, ਬਲਕਾਰ ਸਿੰਘ ਡੱਲਾ, ਸੂਰਤ ਸਿੰਘ ਕੁਲਾਰ, ਕਰਤਾਰ ਸਿੰਘ ਤਲਵੰਡੀ, ਕਸ਼ਮੀਰ ਸਿੰਘ ਅਜਨਾਲਾ ਆਦਿ ਆਗੂ ਮੌਜੂਦ ਸਨ |