Now Reading
ਆਰਐਮਪੀਆਈ ਨੇ ਕੇਰਲਾ ਦੀ ਮਦਦ ਲਈ ਲੋਕਾਂ ਪਾਸੋਂ ਫ਼ੰਡ ਇਕੱਠਾ ਕੀਤਾ ਪਾਸਲਾ ਨੇ ਕੌਮੀ ਤਰਾਸਦੀ ਐਲਾਨਣ ਦੀ ਕੀਤੀ ਮੰਗ

ਆਰਐਮਪੀਆਈ ਨੇ ਕੇਰਲਾ ਦੀ ਮਦਦ ਲਈ ਲੋਕਾਂ ਪਾਸੋਂ ਫ਼ੰਡ ਇਕੱਠਾ ਕੀਤਾ ਪਾਸਲਾ ਨੇ ਕੌਮੀ ਤਰਾਸਦੀ ਐਲਾਨਣ ਦੀ ਕੀਤੀ ਮੰਗ

ਫਿਲੌਰ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਵੱਲੋਂ ਅੱਜ ਕੇਰਲਾ ਦੇ ਹੜ੍ਹ ਪੀੜਤਾਂ ਲਈ ਰਾਹਤ ਇਕੱਠੀ ਕੀਤੀ। ਇਸ ਦੀ ਅਗਵਾਈ ਪਾਰਟੀ ਦੇ ਕੌਮੀ ਜਨਰਲ ਸਕੱਤਰ ਮੰਗਤ ਰਾਮ ਪਾਸਲਾ ਨੇ ਖੁਦ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਦੇਸ਼ ਦੇ ਹਾਕਮਾਂ ਵੱਲੋਂ ਕੇਰਲਾ ਰਾਜ ਨਾਲ ਪੱਖਪਾਤ ਕਰਦਿਆਂ ਉੱਥੋਂ ਦੀ ਸਮੱਸਿਆਂ ਨੂੰ ਘਟਾ ਕੇ ਦੇਖਿਆ ਜਾ ਰਿਹਾ ਹੈ। ਉਨ੍ਹਾਂ ਕੇਰਲ ਦੇ ਹੋਏ ਨੁਕਸਾਨ ਨੂੰ ਦੇਖਦੇ ਹੋਏ ਮੰਗ ਕੀਤੀ ਕਿ ਇਸ ਨੂੰ ਕੌਮੀ ਤਰਾਸਦੀ ਐਲਾਨਿਆਂ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮਹਾਨ ਵਿਰਸੇ ਮੁਤਾਬਿਕ ਆਪਸੀ ਮੱਤਭੇਦਾਂ ਤੋਂ ਉੱਪਰ ਉੱਠ ਕੇ ਆਮ ਲੋਕ ਆਪਣੀ ਯਥਾ ਸ਼ਕਤੀ ਅਨੁਸਾਰ ਕੇਰਲਾ ਦੀ ਮਦਦ ਲਈ ਅੱਗੇ ਆ ਰਹੇ ਹਨ। ਪਾਸਲਾ ਨੇ ਕਿਹਾ ਕਿ ਪਾਰਟੀ ਵੱਲੋਂ ਫੰਡ ਇਕੱਠਾ ਕਰਨ ਦੀ ਮੁਹਿੰਮ ਪੂਰੇ ਪੰਜਾਬ ‘ਚ ਚਲਾਈ ਹੋਈ ਹੈ, ਜਿਸ ਲਈ ਸਾਰੇ ਸਾਥੀ ਮਦਦ ਲਈ ਅੱਗੇ ਆ ਰਹੇ ਹਨ। ਇਸ ਮੌਕੇ ਆਰਐਮਪੀਆਈ ਦੇ ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ ਢੇਸੀ, ਮੇਜਰ ਫਿਲੌਰ, ਜਰਨੈਲ ਫਿਲੌਰ, ਅਮ੍ਰਿੰਤ ਨੰਗਲ, ਜਸਬੀਰ ਫਿਲੌਰ, ਤਰਜਿੰਦਰ ਸਿੰਘ ਧਾਰੀਵਾਲ, ਮਨਜੀਤ ਸੂਰਜਾ, ਗੁਰਦੇਵ ਮਹਿਸਮਪੁਰ, ਮੱਖਣ ਸੰਗਰਾਮੀ, ਗੁਰਦੀਪ ਬੇਗਮਪੁਰ, ਸਨੀ ਫਿਲੌਰ, ਪ੍ਰਭਾਤ ਕਵੀ, ਕੌਂਸਲਰ ਸੁਨੀਤਾ ਫਿਲੌਰ, ਕਾਮਰੇਡ ਦੇਵ ਫਿਲੌਰ, ਕਮਲਜੀਤ ਬੰਗੜ, ਗੇਜੋ, ਤਿਲਕ ਰਾਜ ਨੰਗਲ, ਬੁੱਧ ਪ੍ਰਕਾਸ਼ ਆਦਿ ਤੋਂ ਇਲਾਵਾ ਹੋਰ ਕਈ ਕਾਰਕੁੰਨ ਮੁਹਿੰਮ ‘ਚ ਸ਼ਾਮਲ ਸਨ। ਇਸ ਮੌਕੇ ਕਰੀਬ 34 ਹਜ਼ਾਰ ਤੋਂ ਵੱਧ ਦੀ ਰਕਮ ਇਕੱਠੀ ਕੀਤੀ ਗਈ।

Scroll To Top