ਸ੍ਰੀ ਮੁਕਤਸਰ ਸਾਹਿਬ : ਦਿਹਾਤੀ ਮਜ਼ਦੂਰ ਸਭਾ ਵੱਲੋਂ ਪਿੰਡ ਮੌੜ, ਮਦਰੱਸਾ ਅਤੇ ਬੱਲਮਗੜ੍ਹ ਦੀ ਪੰਚਾਇਤੀ ਜ਼ਮੀਨ ‘ਚੋਂ ਪਲਾਟ ਲੈਣ ਦੀ ਮੰਗ ਨੂੰ ਲੈ ਕੇ ਚੱਲ ਰਹੇ ਸੰਘਰਸ਼ ਦੌਰਾਨ ਪ੍ਰਸ਼ਾਸਨ ਨੇ ਆਗੂਆਂ ‘ਤੇ ਕੇਸ ਦਰਜ ਕਰ ਦਿੱਤੇ। ਆਗੂਆਂ ਨੇ ਕਿਹਾ ਕਿ ਪਿੰਡਾਂ ‘ਚ ਬਹੁਤ ਸਾਰੇ ਮਜ਼ਦੂਰ ਪਰਿਵਾਰਾਂ ਕੋਲ ਸਿਰ ਢਕਣ ਲਈ ਥਾਂ ਨਹੀਂ ਹੈ ਪਰ ਪ੍ਰਸ਼ਾਸਨ ਆਨੇ ਬਹਾਨੇ ਮੰਗ ਨੂੰ ਟਾਲ ਰਿਹਾ ਹੈ। ਆਗੂਆਂ ਨੇ ਕਿਹਾ ਕਿ ਪੰਚਾਇਤਾਂ ਦੇ ਆਮ ਅਜਲਾਸ ਦੇ ਨਾਮ ਹੇਠ ਕੁੱਝ ਕੁ ਪਲਾਟ ਦੇਣ ਦੇ ਮਤੇ ਪਾਏ ਜਾ ਰਹੇ ਹਨ ਅਤੇ ਬਾਕੀਆਂ ਨੂੰ ਟਾਲਿਆਂ ਜਾ ਰਿਹਾ ਹੈ। ਬੀਤੇ ਦਿਨੀਂ ਪਿੰਡ ਮੌੜ, ਮਦਰੱਸਾ ਤੇ ਬੱਲਮਗੜ੍ਹ ਦੀ ਪੰਚਾਇਤੀ ਜ਼ਮੀਨ ‘ਤੇ ਕਬਜ਼ਾ ਕਰਨ ਵਾਲੇ ਮਜ਼ਦੂਰ ਨੇਤਾਵਾਂ ‘ਤੇ ਥਾਣਾ ਸਦਰ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ, ਪਰ ਅਜੇ ਤੱਕ ਕਿਸੇ ਦੀ ਵੀ ਗਿ੍ਫ਼ਤਾਰੀ ਨਹੀਂ ਹੋਈ | ਜ਼ਿਕਰਯੋਗ ਹੈ ਕਿ ਪੰਚਾਇਤ ਵਲੋਂ ਪਿੰਡਾਂ ਵਿਚ ਮਜ਼ਦੂਰਾਂ ਨੂੰ ਪੰਜ ਪੰਜ ਮਰਲੇ ਪਲਾਟ ਦੇਣ ਦੇ ਵਾਅਦੇ ਕੀਤੇ ਗਏ ਸਨ, ਪਰ ਇਹ ਵਾਅਦੇ ਪੂਰੇ ਨਹੀਂ ਕੀਤੇ ਗਏ | ਇਸ ਸਬੰਧ ਵਿਚ ਮਜ਼ਦੂਰਾਂ ਦੀਆ ਵਾਰ-ਵਾਰ ਮੀਟਿੰਗਾਂ ਵੀ ਹੋਈਆਂ | ਪਰ ਹੱਲ ਨਾ ਹੰੁਦੇ ਦੇਖ ਕੇ ਮਜ਼ਦੂਰਾਂ ਨੇ ਬੀਤੇ ਦਿਨੀਂ ਸਭ ਤੋਂ ਪਹਿਲਾਂ ਮੋੜ ਦੀ ਪੰਚਾਇਤੀ ਜ਼ਮੀਨ ‘ਤੇ ਕਬਜ਼ਾ ਕਰ ਲਿਆ | ਉਸ ਦੇ ਬਾਅਦ ਉਨ੍ਹਾਂ ਨੇ ਉਸ ‘ਤੇ ਨਿਰਮਾਣ ਵੀ ਸ਼ੁਰੂ ਕਰ ਦਿੱਤਾ | ਉਪਰੰਤ ਉਨ੍ਹਾਂ ਨੇ ਪਿੰਡ ਚੱਕ ਮਦਰੱਸਾ ਦੀ ਜ਼ਮੀਨ ‘ਤੇ ਕਬਜ਼ਾ ਕਰ ਲਿਆ | ਕੁਝ ਦਿਨਾਂ ਦੇ ਬਾਅਦ ਪਿੰਡ ਬੱਲਮਗੜ੍ਹ ਦੀ ਜ਼ਮੀਨ ‘ਤੇ ਵੀ ਕਬਜ਼ਾ ਕਰ ਲਿਆ | ਉੱਧਰ ਪ੍ਰਸ਼ਾਸਨ ਨੇ ਮਜ਼ਦੂਰਾਂ ਨੂੰ ਮੀਟਿੰਗ ਲਈ ਬੁਲਾਇਆ ਸੀ, ਜਿਸ ਵਿਚ ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਯੋਗ ਲੋਕਾਂ ਦੀ ਸੂਚੀ ਬਣਾ ਦੇਣ | ਜਿਸ ਵਿਚ ਜਾਂਚ ਕੀਤੀ ਜਾਵੇਗੀ ਅਤੇ ਜੇਕਰ ਉਹ ਸਹੀ ਪਾਏ ਜਾਂਦੇ ਹਨ, ਤਾਂ ਉਨ੍ਹਾਂ ਨੂੰ ਪਲਾਟ ਜਾਰੀ ਕਰ ਦਿੱਤੇ ਜਾਣਗੇ ਅਤੇ ਨਾਲ ਹੀ ਮਕਾਨ ਬਣਾਉਣ ਦੇ ਲਈ ਗਰਾਂਟ ਵੀ ਦਿੱਤੀ ਜਾਵੇਗੀ | ਇਸ ਸਬੰਧ ਵਿਚ ਪ੍ਰਸ਼ਾਸਨ ਨੇ ਉਹ ਜਗ੍ਹਾ ਖ਼ਾਲੀ ਕਰਨ ਲਈ ਕਿਹਾ, ਪਰ ਮਜ਼ਦੂਰ ਨੇਤਾਵਾਂ ਨੇ ਪਲਾਟ ਮਿਲਣ ਤੱਕ ਕਬਜ਼ਾ ਜਮਾਈ ਰੱਖਣ ਦੀ ਗੱਲ ਆਖੀ ਸੀ | ਕਬਜ਼ਾ ਨਾ ਛੱਡਣ ਦੇ ਕਾਰਨ ਬਲਾਕ ਵਿਕਾਸ ਤੇ ਪੰਚਾਇਤ ਅਧਿਕਾਰੀ ਸੁਖਮੀਤ ਸਿੰਘ ਸਰਾਂ ਦੀ ਸ਼ਿਕਾਇਤ ‘ਤੇ ਥਾਣਾ ਲੱਖੇਵਾਲੀ ਵਿਚ ਦਿਹਾਤੀ ਮਜ਼ਦੂਰੀ ਸਭਾ ਦੇ ਨੇਤਾ ਹਰਜੀਤ ਸਿੰਘ ਮਦਰੱਸਾ, ਜਗਜੀਤ ਸਿੰਘ ਜੱਸੇਆਣਾ, ਕਿਸਮਤ ਪਾਲ ਸਿੰਘ ਚੱਕ ਦੂਹੇਵਾਲਾ, ਹਰਮੀਤ ਸਿੰਘ, ਦਲੀਪ ਕੌਰ, ਰਾਜੂ ਸਿੰਘ, ਮੰਦਰ ਸਿੰਘ ਨਿਵਾਸੀ ਤਾਮਕੋਟ ਦੇ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ |ਆਗੂਆਂ ਨੇ ਕਿਹਾ ਕਿ ਉਹ ਹਰ ਹਾਲਤ ਆਪਣਾ ਸੰਘਰਸ਼ ਜਾਰੀ ਰੱਖਣਗੇ।