Now Reading
ਸ਼ਹੀਦ ਊਧਮ ਸਿੰਘ ਅਤੇ ਸੋਮਾ ਦੀ ਯਾਦ ‘ਚ ਨਾਟਕ ਮੇਲਾ ਕਰਵਾਇਆ

ਸ਼ਹੀਦ ਊਧਮ ਸਿੰਘ ਅਤੇ ਸੋਮਾ ਦੀ ਯਾਦ ‘ਚ ਨਾਟਕ ਮੇਲਾ ਕਰਵਾਇਆ

ਸਰਦੂਲਗੜ• : ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਅਤੇ ਹਰਿਆਣਾ ਦੀ ਤਹਿਸੀਲ ਕਮੇਟੀ ਸਰਦੂਲਗੜ• ਵੱਲੋਂ ਲੰਘੀ ਰਾਤ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਨ ਅਤੇ ਸਾਥੀ ਨਰਿੰਦਰ ਕੁਮਾਰ ਸੋਮਾ ਦੀ ਯਾਦ ‘ਚ ਇਨਕਲਾਬੀ ਕਾਨਫਰੰਸ ਅਤੇ ਨਾਟਕ ਮੇਲਾ ਕਰਵਾਇਆ ਗਿਆ। ਇਸ ਮੌਕੇ ਰੈਡ ਆਰਟਸ ਵੱਲੋਂ ਨਾਟਕ ‘ਗੱਲ ਕਿਰਤੀ ਦੀ’ ਅਤੇ ‘ਆਖਰ ਕਦੋਂ ਤੱਕ’ ਖੇਡੇ ਗਏ। ਇਸ ਮੌਕੇ ਸਭਾ ਦੇ ਸੂਬਾ ਪ੍ਰਧਾਨ ਸਾਥੀ ਮਨਦੀਪ ਰਤੀਆ ਅਤੇ ਸੂਬਾ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਬਟਾਲਾ ਨੇ ਸੰਬੋਧਨ ਕੀਤਾ। ਆਗੂਆਂ ਨੇ ਨਸ਼ਿਆਂ ਸਮੇਤ ਨੌਜਵਾਨਾਂ ਦੇ ਹੋਰਨਾਂ ਮਸਲਿਆਂ ਸਬੰਧੀ ਲੋਕਾਂ ਨਾਲ ਵਿਚਾਰ ਸਾਂਝੇ ਕੀਤੇ। ਮੰਚ ਸੰਚਾਲਨ ਬੰਸੀ ਲਾਲ ਨੇ ਕੀਤਾ। ਇਸ ਮੌਕੇ ਮਨਦੀਪ ਸਿੰਘ, ਦਵਿੰਦਰ ਸਿੰਘ, ਸੰਦੀਪ ਢਝੰਡਾ, ਰਵੀ ਲੋਹਗੜ•, ਰਾਣਾ ਫੱਤਾ ਮਾਲੋਕਾ, ਮਨਪ੍ਰੀਤ ਸਿੰਘ, ਗਗਨਦੀ, ਮੋਨੂੰ ਆਦਿ ਤੋਂ ਇਲਾਵਾ ਅਨੇਕਾ ਨੌਜਵਾਨਾਂ ਨੇ ਸਮਾਗਮ ਨੂੰ ਕਾਮਯਾਬ ਕਰਨ ਲਈ ਯੋਗਦਾਨ ਪਾਇਆ।

Scroll To Top