Now Reading
‘ਬਰਾਬਰਤਾ ਦਾ ਸਮਾਜ’ ਵਿਸ਼ੇ ‘ਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਸੈਮੀਨਾਰ

‘ਬਰਾਬਰਤਾ ਦਾ ਸਮਾਜ’ ਵਿਸ਼ੇ ‘ਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਸੈਮੀਨਾਰ

ਜੋਧਾਂ : ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ 31 ਜੁਲਾਈ ਨੂੰ ਸਮਰਪਿਤ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀ.ਐੱਸ.ਐੱਫ.) ਏਰੀਆ ਜੋਧਾਂ ਵੱਲੋਂ ਬਰਾਬਰਤਾ ਦਾ ਸਮਾਜ ਸਿਰਜਣ ਦਾ ਹੋਕਾ ਦਿੰਤਾ ਸੈਮੀਨਾਰ ਆਯੋਜਿਤ ਕੀਤਾ ਗਿਆ। ਜੋਧਾਂ ਦੇ ਰਾਇਲ ਕਿੰਗ ਪੈਲਸ ਵਿਖੇ ਹੋਏ ਸੈਮੀਨਾਰ ਦੌਰਾਨ ਇਲਾਕੇ ਵਿਚ 15 ਪਿੰਡਾਂ ਦੇ ਕਰੀਬ ਚੁਣਵੇਂ ਨੌਜਵਾਨਾਂ ਤੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਬੋਲਦਿਆਂ ਉੱਘੇ ਬੁੱਧੀਜੀਵੀ ਪ੍ਰੋ.ਜੈਪਾਲ ਸਿੰਘ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਤੇ ਉਸ ਦੇ ਸਾਕੀਆਂ ਨੇ ਮਨੁੱਖ ਦੀ ਮਨੁੱਖ ਹੱਥੋਂ ਲੁੱਟ ਖਤਮ ਕਰਨ, ਬਰਾਬਰਤਾ ਵਾਲਾ ਸਮਾਜ ਸਿਰਜਣ ਤੇ ਸੈਕੂਲਰ ਸਮਾਜ ਦੀ ਸਥਾਪਨਾ ਦਾ ਸੁਪਨਾ ਲਿਆ ਸੀ ਪਰ ਆਜ਼ਾਦੀ ਤੋਂ ਬਾਅਦ ਕਾਲੇ ਰੰਗ ਦਾ ਸਾਮਰਾਜ ਜਿਹੜਾ ਕਿ ਨਵੇਂ ਰੂਪ ਵਿਚ ਰਾਜ ਸਤ•ਾ ‘ਤੇ ਕਾਬਜ ਹੈ, ਉਸ ਵੱਲੋਂ ਅੰਗਰੇਜ਼ ਸਾਮਰਾਜ ਦੀਆਂ ਨੀਤੀਆਂ ਨੂੰ ਬੜੀ ਤੇਜ਼ੀ ਨਾਲ ਲਾਗੂ ਕੀਤਾ, ਜਿਸ ਦੇ ਸਿੱਟੇ ਵਜੋਂ ਗਰੀਬੀ ਤੇ ਅਮੀਰੀ ਦਾ ਪਾੜਾ ਵਧਿਆ ਤੇ ਮਨੁੱਖ ਦੀ ਮਨੁੱਖ ਹੱਥੋਂ ਲੁੱਟ ਜਾਰੀ ਹੈ। ਉਨ•ਾਂ ਕਿਸੇ ਕਵੀ ਦੀਆਂ ਲਿਖੀਆਂ ਸਤਰਾਂ ਬੋਲਦਿਆਂ ਕਿਹਾ ਕਿ ਦੋ ਹਿੱਸਿਆਂ ‘ਚ ਖਲਕਤ ਵੰਡੀ, ਇਕ ਲੋਕਾਂ ਦਾ, ਦੂਜਾ ਜੋਕਾਂ ਦਾ, ਭਾਵ ਲੁਟੇਰੀਆਂ ਜਮਾਤਾਂ ਮਿਹਨਤਕਸ਼ਾਂ ਦਾ ਖੂਨ ਜੋਕਾਂ ਵਾਂਗ ਪੀ ਰਹੀਆਂ ਹਨ। ਇਸ ਮੌਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਜ਼ਿਲ•ਾ ਲੁਧਿਆਣਾ ਦੇ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਤੇ ਜ਼ਿਲ•ਾ ਪ੍ਰਧਾਨ ਡਾ. ਜਸਵਿੰਦਰ ਸਿੰਘ ਕਾਲਖ ਨੇ ਕਿਹਾ ਕਿ ‘ਬਰਾਬਰ ਸਿੱਖਿਆ, ਸਿਹਤ ਤੇ ਰੁਜ਼ਗਾਰ, ਸਭ ਦਾ ਹੋਵੇ ਇਹ ਅਧਿਕਾਰ’ ਨਾਅਰੇ ਹੇਠ ਉਨ•ਾਂ ਦੀ ਜੱਥੇਬੰਦੀ ਵੱਲੋਂ ਨੌਜਵਾਨਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ। ਇਸ ਮੌਕੇ ਨੌਜਵਾਨ ਤੇ ਵਿਦਿਆਰਥੀ ਆਗੂਆਂ ਸਿਕੰਦਰ ਸਿੰਘ ਮਨਸੂਰਾਂ, ਹਰਕੀਰਤ ਸਿੰਘ ਗੁੱਜਰਵਾਲ ਨੇ ਵੀ ਸੰਬੋਧਨ ਕੀਤਾ। ਜਮਹੂਰੀ ਕਿਸਾਨ ਸਭਾ ਦੇ ਆਗੂ ਅਮਰਜੀਤ ਸਿੰਘ ਸਹਿਜਾਦ, ਟਰੇਡ ਯੂਨੀਅਨ ਆਗੂ ਚਰਨਜੀਤ ਹਿਮਾਂਯੁੰਪੁਰਾ ਭਾਈਚਾਰੇ ਤੇ ਤੌਰ ‘ਤੇ ਸ਼ਾਮਲ ਹੋਏ।
ਇਸ ਮੌਕੇ ਦਵਿੰਦਰ ਸਿੰਘ ਰਾਣਾ ਲਤਾਲਾ, ਲਵਪ੍ਰੀਤ ਗੱਜਰਵਾਲ, ਜਸਵੀਰ ਸਿੰਘ ਬੂਟਾ ਗੁੱਜਰਵਾਲ, ਅਮਰੀਕਾ ਮੀਕਾ ਜੋਧਾਂ, ਮਨਦੀਪ ਸਿੰਘ ਸਹਿਜਾਦ, ਪਰਮਜੀਤ ਹਿਮਾਂਯੂਪੁਰਾ, ਜਰਨੈਲ ਸਿੰਘ ਲੋਹਟਬੱਦੀ, ਹਰਦੀਪ ਸਿੰਘ ਮਨਸੂਰਾਂ, ਡਾ. ਕੇਸਰ ਸਿੰਘ ਧਾਂਦਰਾਂ, ਮਨਦੀਪ ਸਿੰਘ ਲੋਹਗੜ•, ਸਰਬਾ ਜੋਧਾਂ, ਕਰਨ ਜੋਧਾਂ ਆਦਿ ਇਲਾਕੇ ਦੇ ਆਗੂਆਂ ਨੇ ਇਸ ਸੈਮੀਨਾਰ ਦੀ ਅਗਵਾਈ ਕੀਤੀ।

Scroll To Top