ਫਿਲੌਰ : ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਯੂਨਿਟ ਢੇਸੀਆਂ ਕਾਹਨਾਂ ਵੱਲੋਂ ਵਾਤਾਵਰਨ ਬਚਾਓ ਦੇ ਸੱਦੇ ਤਹਿਤ ਅੱਜ ਪਿੰਡ ‘ਚ ਪੌਦੇ ਲਗਾਏ ਗਏ। ਇਹ ਸੱਦਾ ਸਭਾ ਦੀ ਸੂਬਾ ਕਮੇਟੀ ਵੱਲੋਂ ਦਿੱਤਾ ਗਿਆ ਹੈ। ਇਸ ਤਹਿਤ ਸਭਾ ਦੇ ਜ਼ਿਲ੍ਹਾ ਪ੍ਰਧਾਨ ਸਾਥੀ ਮਨਜਿੰਦਰ ਢੇਸੀ ਨੇ ਨੌਜਵਾਨਾਂ ਨਾਲ ਵਾਤਾਵਰਣ ਬਚਾਉਣ ਸਬੰਧੀ ਚਰਚਾ ਵੀ ਕੀਤੀ। ਉਨ੍ਹਾਂ ਕਿਹਾ ਕਿ ਦੇਸੀ ਅਤੇ ਵਿਦੇਸ਼ੀ ਕੰਪਨੀਆਂ ਮੁਨਾਫ਼ੇ ਦੀ ਦੌੜ ‘ਚ ਅੰਨ੍ਹੇਵਾਹ ਵਾਤਾਵਰਣ ਨੂੰ ਖ਼ਰਾਬ ਕਰ ਰਹੀਆਂ ਹਨ, ਜਿਸ ਤਹਿਤ ਵੱਡੀ ਗਿਣਤੀ ‘ਚ ਦਰਖ਼ਤ ਪੁੱਟੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨ ਹੀ ਪਿੰਡਾਂ ‘ਚ ਨਵੇਂ ਪੌਦੇ ਲਗਾ ਕੇ ਅਤੇ ਉਨ੍ਹਾਂ ਨੂੰ ਪਾਲਣ ਦਾ ਜ਼ਿੰਮਾ ਵੀ ਚੁੱਕ ਸਕਦੇ ਹਨ। ਇਸ ਮੌਕੇ ਨੌਜਵਾਨਾਂ ਨੇ ਉਤਸ਼ਾਹ ਨਾਲ ਪਿੰਡ ਅੰਦਰ ਪੌਦੇ ਲਗਾਏ।