/* SC_TH_END:4.3.24:fc0ffc30 */ ਦਿਹਾਤੀ ਮਜ਼ਦੂਰ ਸਭਾ ਤਹਿਸੀਲ ਪੱਟੀ ਦੀ ਮੀਟਿੰਗ ਆਯੋਜਿਤ – Sangrami Lehar
Now Reading
ਦਿਹਾਤੀ ਮਜ਼ਦੂਰ ਸਭਾ ਤਹਿਸੀਲ ਪੱਟੀ ਦੀ ਮੀਟਿੰਗ ਆਯੋਜਿਤ

ਦਿਹਾਤੀ ਮਜ਼ਦੂਰ ਸਭਾ ਤਹਿਸੀਲ ਪੱਟੀ ਦੀ ਮੀਟਿੰਗ ਆਯੋਜਿਤ

ਪੱਟੀ : ਦਿਹਾਤੀ ਮਜ਼ਦੂਰ ਸਭਾ ਤਹਿਸੀਲ ਪੱਟੀ ਦੀ ਇੱਕ ਮੀਟਿੰਗ ਤਹਿਸੀਲ ਪ੍ਰਧਾਨ ਹਰਜਿੰਦਰ ਸਿੰਘ ਚੂੰਘਦੀ ਪ੍ਰਧਾਨਗੀ ਹੇਠ ਹੋਈ। ਇਜਸ ਨੂੰ ਸੂਬਾ ਆਗੂ ਚਮਨ ਲਾਲ ਦਰਾਜਕੇ ਅਤੇ ਜਸਪਾਲ ਸਿੰਘ ਝਬਾਲ ਨੇ ਸੰਬੋਧਨ ਕੀਤਾ। ਆਗੂਆਂ ਨੇ ਦੱਸਿਆ ਕਿ ਸੂਬਾ ਕਮੇਟੀ ਦੇ ਫ਼ੈਸਲੇ ਮੁਤਾਬਿਕ ਮਨੂੰਵਾਦੀ ਗੁਲਾਮੀ ਵਿਰੁੱਧ ਦਲਿਤ ਜਗਾਓ ਮੁਹਿੰਮ ਦੀ ਕੜੀ ਵਜੋਂ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਦੀ ਜਨਮ ਭੂਮੀ ਤੋਂ 23 ਜੁਲਾਈ ਨੂੰ ਇੱਕ ਜਥਾ ਮਾਰਚ ਆਰੰਭ ਹੋਵੇਗਾ। ਇਹ ਜਥਾ ਮਾਰਚ ਪੂਰੇ ਪੰਜਾਬ ‘ਚ ਜਾਗਰੂਕਚਾ ਮੁਹਿੰਮ ਚਲਾਏਗਾ। 6 ਤੋਂ 8 ਅਗਸਤ ਨੂੰ ਡੀਸੀ ਦਫ਼ਤਰ ਅੱਗੇ ਮਜ਼ਦੂਰਾਂ ਦੀਆਂ ਭਖਦੀਆਂ ਮੰਗਾਂ ਲਈ ਦਿਨ ਰਾਤ ਦਾ ਧਰਨਾ ਵੀ ਲਗਾਇਆ ਜਾਵੇਗਾ। ਇਸ ਮੌਕੇ ਸਤਪਾਲ ਸ਼ਰਮਾ, ਜਸਵੰਤ ਸਿੰਘ ਭਿੱਖੀਵਿੰਡ, ਬਲਦੇਵ ਸਿੰਘ ਲੁਹਕਾ, ਸਵਿੰਦਰ ਸਿੰਘ ਚੱਕ ਗੁਰਚਰਨ ਘਰਿਆਲਾ, ਅੰਗਰੇਜ਼ ਸਿੰਘ ਨਵਾਂ ਪਿੰਡ, ਸੁਖਦੇਵ ਸਿੰਘ ਪਹਿਲਵਾਨਕੇ, ਸਾਹਿਬ ਸਿੰਘ ਲੁਹਕਾ, ਗੁਰਜੰਟ ਸਿੰਘ ਆਦਿ ਉਚੇਚੇ ਤੌਰ ‘ਤੇ ਹਾਜ਼ਰ ਸਨ।

Scroll To Top