Now Reading
ਦਲਿਤਾਂ ‘ਤੇ ਕੀਤੇ ਹਮਲੇ ਖ਼ਿਲਾਫ ਰੋਸ ਮਾਰਚ ਕੱਢਿਆ

ਦਲਿਤਾਂ ‘ਤੇ ਕੀਤੇ ਹਮਲੇ ਖ਼ਿਲਾਫ ਰੋਸ ਮਾਰਚ ਕੱਢਿਆ

ਫਿਲੌਰ – ਮਹਾਰਾਸ਼ਟਰਾ ਦੇ ਕੋਰੇਗਾਂਵ ਵਿਖੇ ਭੀਮਾ ਕੋਰੇਗਾਉਂ ਲੜਾਈ ਦੀ 200ਵੀਂ ਵਰ੍ਹੇਗੰਢ ਮਨਾਉਣ ਸਮੇਂ ਸੰਭਾਜੀ ਬ੍ਰਿਗੇਡ ਨਾਮੀ ਫ਼ਿਰਕੂ ਸੰਗਠਨ ਵੱਲੋਂ ਦਲਿਤਾਂ ਉੱਪਰ ਕੀਤੇ ਗਏ ਵਹਿਸ਼ੀ ਜਾਨ ਲੇਵਾ ਹਮਲੇ ਦੇ ਖ਼ਿਲਾਫ ਅੱਜ ਇਥੇ ਰੋਸ ਮਾਰਚ ਕੀਤਾ ਗਿਆ। ਦਿਹਾਤੀ ਮਜ਼ਦੂਰ ਸਭਾ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਅਗਵਾਈ ਹੇਠ ਕੀਤੇ ਮਾਰਚ ‘ਚ ਇਕੱਤਰ ਲੋਕਾਂ ਨੇ ਫਿਰਕੂ ਸੰਗਠਨਾ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਇਹ ਰੋਸ ਮਾਰਚ ਇਥੋਂ ਦੀ ਨੂਰਮਹਿਲ ਰੋਡ ਤੋਂ ਤਲਵਣ ਰੋਡ ਅਤੇ ਅਕਲਪੁਰ ਰੋਡ ਤੋਂ ਹੁੰਦਾ ਹੋਇਆ ਇਥੋਂ ਦੇ ਸ਼੍ਰੀ ਗੁਰੂ ਰਵਿਦਾਸ ਮੰਦਰ ਨੇੜੇ ਸਮਾਪਤ ਕੀਤਾ ਗਿਆ। ਇਸ ਦੀ ਅਗਵਾਈ ਦਿਹਾਤੀ ਮਜ਼ਦੂਰ ਸਭਾ ਦੇ ਤਹਿਸੀਲ ਪ੍ਰਧਾਨ ਜਰਨੈਲ ਫਿਲੌਰ, ਸਕੱਤਰ ਮੇਜਰ ਫਿਲੌਰ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜ਼ਿਲ੍ਹਾ ਸਕੱਤਰ ਅਜੈ ਫਿਲੌਰ, ਤਹਿਸੀਲ ਸਕੱਤਰ ਮੱਖਣ ਸੰਗਰਾਮੀ, ਕੌਂਸਲਰ ਸੁਨੀਤਾ ਫਿਲੌਰ, ਕਾਮਰੇਡ ਦੇਵ, ਕਰਨੈਲ ਫਿਲੌਰ, ਆਸ਼ੂ ਫਿਲੌਰ, ਰਮਨ ਕੁਮਾਰ, ਬਲਦੇਵ ਸਿੰਘ, ਲੇਖ ਰਾਜ, ਸੁਰਿੰਦਰ ਕੁਮਾਰ, ਕਮਲਜੀਤ ਬੰਗੜ, ਗਗਨਦੀਪ, ਬਲਦੇਵ ਸਿੰਘ, ਸੁਨੀਲ ਭੈਣੀ, ਇਕਬਾਲ ਸਿੰਘ, ਕਮਲਾ ਰਾਣੀ, ਗੇਜੋ, ਰਾਣੀ ਆਦਿ ਨੇ ਕੀਤੀ।

Scroll To Top