
ਤਰਨ ਤਾਰਨ- ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐਮ ਪੀ ਆਈ) ਵੱਲੋਂ 5 ਫਰਵਰੀ ਨੂੰ ਮੋਦੀ ਸਰਕਾਰ ਦੇ ਲੋਕ ਵਿਰੋਧੀ ਬਜ਼ਟ ਪੇਸ ਕਰਨ ਵਿਰੁੱਧ ਜਿਲੇ ਭਰ ਵਿੱਚ ਪੁਤਲੇ ਫੂਕੇ ਜਾਣਗੇ।ਇਹ ਜਾਣਕਾਰੀ ਪਾਰਟੀ ਦੇ ਜਿਲਾ ਸਕੱਤਰ ਪਰਗਟ ਸਿੰਘ ਜਾਮਾਰਾਏ ਨੇ ਪਰੈਸ ਬਿਆਨ ਰਾਹੀ ਦਿੱਤੀ। ਸਾਥੀ ਜਾਮਾਰਾਏ ਨੇ ਕਿਹਾ ਕੇ ਮੋਦੀ ਸਰਕਾਰ ਨੇ ਕਿਸਾਨਾ ਮਜਦੂਰਾ ਦੀਆ ਕਰਜ਼ੇ ਹੇਠ ਹੋ ਰਹੀਆ ਖੁਦਕਸ਼ੀਆ ਨੂੰ ਅਣਡਿਠ ਕੀਤਾ ਹੈ।ਕਿਸੇ ਕਿਸਮ ਦੀ ਰਾਹਤ ਨਹੀ ਦਿੱਤੀ।ਕਿਸਾਨਾ ਮਜਦੂਰਾ ਨੂੰ ਕਰਜ਼ਾ ਮੁੱਕਤ ਕਰਨ,ਕਿਸਾਨੀ ਜਿਣਸਾ ਦੇ ਭਾਅ ਡਾ ਸਵਾਮੀਨਾਥਨ ਫਾਰਮੂਲਾ ਲਾਗੂ ਕਰਨ,ਬੇਰੁਜਗਾਰ ਨੌਜਵਾਨਾ ਲਈ ਰੁਜਗਾਰ ਪੈਦਾ ਕਰਨ,ਵਿੱਚ ਮੋਦੀ ਸਰਕਾਰ ਬੁਰੀ ਤਰਾਂ ਫੇਲ ਹੋਈ ਹੈ।ਮੋਦੀ ਸਰਕਾਰ ਵਿਦੇਸੀ ਪੂੰਜੀ ਨੂੰ ਖੁਲਾਂ ਦੇਣ,ਦੇਸੀ ਵਿਦੇਸੀ ਕੰਪਨੀਆ ਅਤੇ ਕਾਰਪੋਰੇਟ ਘਰਾਣਿਆ ਲਈ ਕੰਮ ਕਰ ਰਹੀ ਹੈ।ਗਰੀਬ ਅਤੇ ਆਮ ਲੋਕਾ ਲਈ ਜੁਮਲੇਬਾਜੀ ਕਰ ਰਹੀ ਹੈ। ਉਹਨਾੰ ਲੋਕਾ ਨੂੰ ਵੱਡੀ ਗਿਣਤੀ ਵਿੱਚ ਵਿਰੋਧ ਪ੍ਰਦਰਸ਼ਨਾ ਵਿੱਚ ਸਾਮਲ ਹੋਣ ਦਾ ਸੱਦਾ ਦਿੱਤਾ। ਇਸ ਮੌਕੇ ਜਸਪਾਲ ਿਢੱਲੋਂ ਅਤੇ ਬਲਦੇਵ ਿਸੰਘ ਪੰਡੋਰੀ ਵੀ ਹਾਜਰ ਸਨ।