ਤਰਨਤਾਰਨ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਜ਼ਿਲ੍ਹਾ ਤਰਨ ਤਾਰਨ ਦੀ ਜਰਨਲ ਬਾਡੀ ਮੀਟਿੰਗ ਰਾਮਗੜੀਆ ਬੁੰਗਾ ਤਰਨ ਤਾਰਨ ਵਿਖੇ ਜ਼ਿਲ੍ਹਾ ਪ੍ਰਧਾਨ ਮੁਖਤਾਰ ਸਿੰਘ ਮੱਲਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ‘ਚ ਵਿਸ਼ੇਸ਼ ਤੌਰ ‘ਤੇ ਆਰ ਐਮ ਪੀ ਆਈ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਹਾਜ਼ਰ ਹੋਏ। ਇਸ ਮੌਕੇ ਉਨ੍ਹਾਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਸਰਮਾਏਦਾਰੀ ਪੱਖੀਨੀਤੀਆਂ ਵਿਰੁੱਧ ਅਤੇ ਲੋਕ ਪੱਖੀ ਨੀਤੀਆਂ ਦਾ ਬਦਲ ਪੇਸ਼ ਕਰਨ ਲਈ 12 ਨਵੰਬਰ ਤੋਂ 21 ਨਵੰਬਰ ਤੱਕ ਦੋ ਜਥੇ ਜੱਲਿਆ ਵਾਲੇ ਬਾਗ਼ ਤੋਂ ਚਲਾਏ ਜਾਣਗੇ। ਇਕ ਦੀ ਅਗਵਾਈ ਕਾਮਰੇਡ ਗਰੁਨਾਮ ਸਿੰਘ ਦਾਊਦ ਅਤੇ ਦੂਸਰੇ ਦੀ ਅਗਵਾਈ ਖੁਦ ਕਰਨਗੇ। ਉਨ੍ਹਾਂ ਅੱਗੇ ਕਿਹਾ ਕਿ 10 ਦਸੰਬਰ ਨੂੰ ਸੂਬਾ ਪੱਧਰੀ ਜਲੰਧਰ ‘ਚ ਮਹਾ ਰੈਲੀ ਕੀਤੀਜਾਵੇਗੀ। ਕਾਮਰੇਡ ਪਾਸਲਾ ਨੇ ਰਾਜਨੀਤੀ ਦੀ ਬਾਰੇ ਬੋਲਦਿਆ ਕਿਹਾਕਿ ਕੇਂਦਰ ਦੀਨਰਿੰਦਰ ਮੋਦੀ ਸਰਕਾਰ ਅਤੇ ਕਾਂਗਰਸ ਸਰਕਾਰ ਦੀਆਂ ਨੀਤੀਆਂ ਵਿੱਚ ਕੋਈ ਅੰਤਰ ਨਹੀਂ। ਉਨ੍ਹਾਂ ਅੱਗੇ ਕਿਹਾ ਕਿ ਇਹ ਨੀਤੀਆਂ ਸਰਮਾਏਦਾਰੀ ਪੱਖੀ ਹਨ ਅਤੇ ਲੋਕ ਵਿਰੋਧੀ ਹਨ। ਇਨ੍ਹਾਂ ਨੀਤੀਆਂ ਕਾਰਨ ਵਿਦਿਆ ਸਿਹਤ ਸੇਵਾਵਾਂ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਗਈਆਂ ਹਨ। ਦੇਸ਼ ਅੰਦਰ ਰੁਜ਼ਗਾਰ ਦੇ ਵਸੀਲੇ ਬੰਦ ਕਰਨ ਨਾਲ ਬੇਰੁਜ਼ਗਾਰ ਲੋਕਾਂ ‘ਚ ਹਾਹਾਕਾਰ ਮੱਚੀ ਹੋਈ ਹੈ। ਸਾਥੀ ਪਾਸਲਾ ਨੇ ਕਿਹਾ ਕਿ ਕੇਂਦਰ ਦੀ ਬੀਜੇਪੀ ਦੀ ਸਰਕਾਰ ਵੱਲੋਂ ਹਿੰਦੂਤਵ ਦੇ ਨਾਅਰੇ ਹੇਠ ਘੱਟ ਗਿਣਤੀ ਲੋਕਾਂ ਖਾਸਕਰ ਦਲਿਤਾਂ, ਔਰਤਾਂ ‘ਤੇ ਹਮਲੇ ਕੀਤੇ ਜਾ ਰਹੇ ਹਨ। ਉਨ੍ਹਾ ਪੰਜਾਬ ਦੀ ਕੈਪਟਨ ਸਰਕਾਰ ਦੀ ਤਿੱਖੀ ਅਲੋਚਨਾ ਕਰਦਿਆਂ ਕਿਹਾ ਕਿ ਚੋਣਾਂ ਦੌਰਾਨ ਲੋਕਾਂ ਨਾਲ ਵਾਅਦੇ ਕਰਕੇ ਸੱਤਾ ‘ਚ ਆਈ ਕਾਂਗਰਸ ਸਰਕਾਰ ਵੀ ਬੁਰੀ ਤਰਾ ਨਖਿੱਧ ਸਾਬਤ ਹੋਈ ਹੈ। ਉਨ੍ਹਾ ਅੱਗੇ ਕਿਹਾ ਕਿ ਇਨ੍ਹਾਂ ਨੀਤੀਆਂ ਦਾ ਬਦਲ ਸਿਰਫ ਤੇ ਸਿਰਫ ਖੱਬੀਆ ਧਿਰਾਂ ਕੋਲ ਹੀ ਹੈ। ਉਨ੍ਹਾ ਖੱਬੀਆਂ ਪਾਰਟੀਆਂ ਨੂੰ ਇਕ ਮੁੱਠ ਹੋਣ ਦਾ ਸੱਦਾ ਦਿੱਤਾ। ਪਾਰਟੀ ਦੇ ਜ਼ਿਲ੍ਹਾ ਸਕੱਤਰ ਪਰਗਟ ਸਿੰਘ ਜਾਮਾਰਾਏ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਜਥਾ ਮਾਰਚ ਦੌਰਾਨ 4 ਕਾਨਫਰੰਸਾਂ ਕੀਤੀਆ ਜਾਣਗੀਆਂ। ਜਿਸ ਦੀਆਂ ਤਿਆਰੀਆਂ ਹੁਣ ਤੋਂ ਹੀ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਜਸਪਾਲ ਸਿੰਘ ਝਬਾਲ, ਬਲਦੇਵ ਸਿੰਘ ਪੰਡੋਰੀ, ਚਰਨਜੀਤ ਸਿੰਘ ਬਾਠ, ਬਲਦੇਵ ਸਿੰਘ ਭੈਲ, ਸੁਲੱਖਣ ਸਿੰਘ ਤੁੜ , ਮਨਜੀਤ ਸਿੰਘ ਬੱਗੂ, ਦਾਰਾ ਸਿੰਘ ਮੁੰਡਾ ਪਿੰਡ, ਜਸਬੀਰ ਸਿੰਘ ਵੈਰੋਵਾਲ, ਕਰਮ ਸਿੰਘ ਫਤਿਆਬਾਦ ਆਦਿ ਹਾਜ਼ਰ ਸਨ।