Now Reading
‘ਜ਼ਿੰਦਾ ਸ਼ਹੀਦ’ ਸ਼ਿੰਗਾਰਾ ਸਿੰਘ ਬੋਪਾਰਾਏ ਦੀ ਯਾਦ ‘ਚ ਇਨਾਮਾਂ ਦੀ ਵੰਡ ਕੀਤੀ

‘ਜ਼ਿੰਦਾ ਸ਼ਹੀਦ’ ਸ਼ਿੰਗਾਰਾ ਸਿੰਘ ਬੋਪਾਰਾਏ ਦੀ ਯਾਦ ‘ਚ ਇਨਾਮਾਂ ਦੀ ਵੰਡ ਕੀਤੀ

ਗੁਰਾਇਆ : ਅੱਜ ਬੋਪਾਰਾਏ ਦੇ ਹਾਈ ਸਕੂਲ ਦੇ ਵਿਹੜੇ \’ਚ ਸ਼ਹੀਦ ਕਰਤਾਰ ਸਿੰਘ ਸਰਾਭਾ ਯਾਦਗਾਰੀ ਟਰਸਟ ਬੋਪਾਰਾਏ-ਚੱਕਧੋਥੜ ਵੱਲੋਂ \’ਜ਼ਿੰਦਾ ਸ਼ਹੀਦ\’ ਸ਼ਿੰਗਾਰਾ ਸਿੰਘ ਬੋਪਾਰਾਏ ਦੀ ਯਾਦ \’ਚ ਇਨਾਮਾਂ ਦੀ ਵੰਡ ਕੀਤੀ ਗਈ। ਇਸ ਮੌਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸਾਬਕਾ ਆਗੂ ਮਨਜੀਤ ਸੂਰਜਾ ਨੇ ਸ਼ਿੰਗਾਰਾ ਸਿੰਘ ਦੀ ਜੀਵਨੀ ਬਾਰੇ ਰੌਸ਼ਨੀ ਪਾਈ। ਸਭਾ ਦੇ ਸਾਬਕਾ ਸੂਬਾਈ ਆਗੂ ਸਰਬਜੀਤ ਗਿੱਲ ਨੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ, ਕਿਰਤ ਸੱਭਿਆਚਾਰ ਨੂੰ ਜ਼ਿੰਦਾ ਰੱਖਣ ਅਤੇ ਵਾਤਾਵਰਣ ਨੂੰ ਪਿਆਰ ਕਰਨ \’ਤੇ ਜੋਰ ਦਿੱਤਾ। ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਹਰਜਿੰਦਰ ਸਿੰਘ ਲੱਲੀਆਂ ਨੇ ਬੱਚਿਆਂ ਨੂੰ ਖੂਬ ਮਿਨਹਤ ਕਰਨ ਦੀ ਪ੍ਰੇਰਨਾ ਦਿੱਤੀ। ਆਰੰਭ \’ਚ ਸਕੂਲ ਮੁਖੀ ਸੁਰਿੰਦਰਾ ਕੁਮਾਰੀ ਨੇ ਜੀ ਆਇਆ ਕਿਹਾ। ਇਸ ਮੌਕੇ ਵੱਖ ਵੱਖ ਕਲਾਸਾਂ \’ਚ ਪੁਜੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਨੂੰ ਕਾਪੀਆਂ ਤਕਸੀਮ ਕੀਤੀਆਂ। ਜਿਨ੍ਹਾਂ \’ਚ ਪਹਿਲੀ ਕਲਾਸ ਦੇ ਹਰਮਨ, ਅਕਬਰ, ਸਾਹਿਲ ਫੁੱਲ, ਦੂਜੀ ਜਮਾਤ ਦੇ ਸ਼ਕੁੰਤੀ ਕੁਮਾਰੀ, ਸਮੀਰ, ਕੁਸਮਪ੍ਰੀਤ, ਤੀਜੀ ਜਮਾਤ ਦੇ ਦਿਲਖੁਸ਼ ਕੁਮਾਰ, ਭਾਵਨਾ, ਖੁਸ਼ੀ ਸ਼ਰਮਾ, ਚੌਥੀ ਜਮਾਤ ਦੇ ਯਸ਼ੋਧਾ, ਸਲੀਨਾ ਰਾਏ, ਪਿਆਸ਼ੂ, ਪੰਜਵੀ ਜਮਾਤ ਦੇ ਰਜਨੀ, ਮੁਸਕਾਨ, ਕਿਰਤੀ ਸ਼ਾਮਲ ਸਨ। ਇਸ ਮੌਕੇ ਦਸਵੀਂ ਤੱਕ ਦੇ ਬੱਚਿਆਂ ਨੂੰ ਵੀ ਇਨਾਮਾਂ ਦੀ ਵੰਡ ਕੀਤੀ ਗਈ। ਖੇਡਾਂ ਦੇ ਖੇਤਰ \’ਚ ਅਤੇ ਪੇਂਟਿੰਗ, ਭਾਸ਼ਣ ਮੁਕਬਾਲੇ ਦੇ ਜੇਤੂਆਂ ਨੂੰ ਵੀ ਇਨਾਮ ਦਿੱਤੇ ਗਏ। ਸਲੀਨਾ, ਯਸ਼ੋਦਾ, ਮਨਪ੍ਰੀਤ, ਪਿਆਸ਼ੂ, ਦਿਲਖੁਸ਼ ਆਦਿ ਨੇ ਕਵਿਤਾਵਾਂ ਪੇਸ਼ ਕੀਤੀਆਂ। ਸਾਦਾ ਸਮਾਗਮ ਦੌਰਾਨ ਪ੍ਰਾਇਮਰੀ ਸਕੂਲ ਮੁਖੀ ਨੀਰਜ ਕੁਮਾਰੀ, ਸਾਬਕਾ ਕੌਂਸਲਰ ਪਰਮਜੀਤ ਬੋਪਾਰਾਏ, ਜਸਕਰਨ ਸਿੰਘ ਜੱਸਾ, ਹਰਦੇਵ ਘੁੜਕਾ, ਸੁਖਵਿੰਦਰ ਸਿੰਘ, ਰਾਕੇਸ਼ ਬਤਰਾ, ਪਿਆਰਾ ਸਿੰਘ ਰਾਏ, ਮੋਹਣ ਸਿੰਘ ਰਾਏ, ਸਤਨਾਮ ਸਿੰਘ ਸੱਤੀ ਆਦਿ ਵੀ ਉਚੇਚੇ ਤੌਰ \’ਤੇ ਹਾਜ਼ਰ ਸਨ।

Scroll To Top